ਲਾਗ–ਇਨ/ਨਵਾਂ ਖਾਤਾ |
+
-
 
ਨੁਹਾਰ

ਨੁਹਾਰ (ਕਸਬਾ): ਰਾਜਸਥਾਨ ਪ੍ਰਦੇਸ਼ ਦੇ ਗੰਗਾਨਗਰ ਜ਼ਿਲ੍ਹੇ ਦਾ ਇਕ ਪ੍ਰਸਿੱਧ ਕਸਬਾ ਜਿਸ ਵਿਚ ਅਧਿਕਤਰ ਜੈਨੀਆਂ ਅਤੇ ਵੈਸ਼ਣਵਾਂ ਦੀ ਆਬਾਦੀ ਹੈ। ਦੱਖਣ ਨੂੰ ਜਾਂਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੂਰਮਿਆਂ ਵਿਚ ਕੁਝ ਸਮੇਂ ਲਈ ਇਸ ਕਸਬੇ ਦੇ ਦੱਖਣ-ਪੱਛਮ ਵਲ ਛੀਪ ਤਲਾਈ ਨਾਂ ਦੇ ਟੋਭੇ ਦੇ ਕੰਢੇ ਠਿਕਾਣਾ ਕੀਤਾ। ਉਸ ਕਸਬੇ ਵਿਚ ਕਿਸੇ ਸਿੱਖ ਸੈਨਿਕ ਤੋਂ ਇਕ ਕਬੂਤਰ ਮਾਰਿਆ ਗਿਆ ਜਿਸ ਦੇ ਫਲਸਰੂਪ ਲੋਕਾਂ ਵਿਚ ਕਾਫ਼ੀ ਹਲਚਲ ਮਚ ਗਈ। ਸਥਿਤੀ ਨੂੰ ਸਹਿਜ ਕਰਨ ਲਈ ਗੁਰੂ ਜੀ ਆਪ ਉਸ ਥਾਂ ਉਤੇ ਗਏ ਜਿਥੇ ਇਕ ਨਾਈ ਦੇ ਘਰ ਦੇ ਨੇੜੇ ਕਬੂਤਰ ਦੇ ਮਾਰੇ ਜਾਣ ਦੀ ਘਟਨਾ ਵਾਪਰੀ ਸੀ। ਉਸ ਨਾਈ ਨੇ ਉਥੇ ਇਕ ਥੜਾ ਬਣਾ ਦਿੱਤਾ। ਵੀਹਵੀਂ ਸਦੀ ਦੇ ਸ਼ੁਰੂ ਵਿਚ ਜਦੋਂ ਕੁਝ ਸਿੱਖ ਉਸ ਪਾਸੇ ਆਬਾਦ ਹੋਏ ਤਾਂ ਉਸ ਥਾਂ ਨੂੰ ਹਾਸਲ ਕੀਤਾ ਗਿਆ। ਸੰਨ 1947 ਈ. ਤੋਂ ਬਾਦ ਕਈ ਹੋਰ ਸਿੱਖ ਪਰਿਵਾਰ ਉਥੇ ਜਾ ਵਸੇ ਅਤੇ ਗੁਰਦੁਆਰੇ ਦੀ ਇਮਾਰਤ ਉਸਾਰੀ ਗਈ। ਇਸ ਗੁਰੂ-ਧਾਮ ਦਾ ਨਾਂ ‘ਗੁਰਦੁਆਰਾ ਕਬੂਤਰ ਸਾਹਿਬ’ ਪ੍ਰਚਲਿਤ ਹੋਇਆ। ਇਸ ਦੀ ਵਿਵਸਥਾ ਸਥਾਨਕ ਸੰਗਤ ਕਰਦੀ ਹੈ।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 907,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/9/2015 12:00:00 AM
ਹਵਾਲੇ/ਟਿੱਪਣੀਆਂ: noreference

ਨਹਾਰ

ਨਹਾਰ. ਅ਼  ਸੰਗ੍ਯਾ—ਦਿਨ. ਸੂਰਯ ਦੇ ਨਿਕਲਣ ਤੋਂ ਛਿਪਣ ਤੀਕ ਦਾ ਸਮਾਂ। ੨ ਫ਼ਾ. ਫ਼ਾਕ਼ਾ. ਨਆਹਾਰ. ਦੇਖੋ, ਸੰ. ਨਿਰਾਹਾਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 911,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਨੁਹਾਰ

ਨੁਹਾਰ. ਮੁੜੰਗਾ. ਦੇਖੋ, ਅਨੁਹਾਰ ੩.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 922,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਨੁਹਾਰ

ਨੁਹਾਰ [ਨਾਂਇ] ਨੈਣ-ਨਕਸ਼ , ਮੁਹਾਂਦਰਾ , ਰੂਪ-ਰੇਖਾ, ਸ਼ਕਲ, ਆਕਾਰ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1114,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ