ਨੈੱਟਵਰਕ ਦੇ ਲਾਭ ਤੇ ਹਾਨੀਆਂ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Advantages and Disadvantages & Network

ਨੈੱਟਵਰਕ ਦੇ ਅਨੇਕਾਂ ਲਾਭ ਹਨ । ਜਿਵੇਂ ਕਿ ਸ੍ਰੋਤਾਂ ਦੀ ਸਾਂਝਦਾਰੀ , ਭਰੋਸੇਯੋਗਤਾ ਅਤੇ ਪੈਸੇ ਦੀ ਬਚਤ ਆਦਿ । ਪਰ ਇਸ ਦੇ ਨਾਲ-ਨਾਲ ਇਸ ਦੀਆਂ ਹਾਨੀਆਂ ਜਾਂ ਨੁਕਸਾਨਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ।

ਨੈੱਟਵਰਕ ਦੇ ਲਾਭ ਹੇਠਾਂ ਲਿਖੇ ਅਨੁਸਾਰ ਹਨ :

1. ਨੈੱਟਵਰਕ ਰਾਹੀਂ ਤੁਸੀਂ ਅੰਕੜਿਆਂ , ਪ੍ਰੋਗਰਾਮਾਂ ਅਤੇ ਵੱਖ-ਵੱਖ ਸ੍ਰੋਤਾਂ ਦੀ ਸਾਂਝ ਕਰ ਸਕਦੇ ਹੋ ।

2. ਨੈੱਟਵਰਕ ਸੰਚਾਰ ਦਾ ਇਕ ਵਿਸ਼ਾਲ ਮਾਧਿਅਮ ਹੈ ।

3. ਨੈੱਟਵਰਕ ਰਾਹੀਂ ਫਾਈਲਾਂ ਦੀ ਅਖੰਡਤਾ ( ਇੰਟੀਗ੍ਰੇਟੀ ) ਬਣੀ ਰਹਿੰਦੀ ਹੈ ਜਿਸ ਨਾਲ ਫਾਈਲਾਂ ਦੀ ਵਰਤੋਂ ਅਤੇ ਸਾਂਝ ਤੇਜ਼ੀ ਨਾਲ ਹੋ ਸਕਦੀ ਹੈ ।

4. ਨੈੱਟਵਰਕ ਸਾਨੂੰ ਸੁਰੱਖਿਆ ਮੁਹੱਈਆ ਕਰਵਾਉਂਦਾ ਹੈ । ਨੈੱਟਵਰਕ ਨਾਲ ਜੁੜਿਆ ਵਰਤੋਂਕਾਰ ਸਿਰਫ਼ ਉਨ੍ਹਾਂ ਫਾਈਲਾਂ ਜਾਂ ਸ੍ਰੋਤਾਂ ਨੂੰ ਹੀ ਵਰਤ ਸਕਦਾ ਹੈ ਜਿਨ੍ਹਾਂ ' ਤੇ ਉਸ ਨੂੰ ਅਜਿਹੀ ਸੁਵਿਧਾ ਪ੍ਰਾਪਤ ਹੋਈ ਹੋਵੇ ।

5. ਨੈੱਟਵਰਕ ਨਾਲ ਜੁੜੇ ਹੋਣ ਦੀ ਸੂਰਤ ਵਿੱਚ ਸਰਵਰ ( ਕੇਂਦਰੀ ਕੰਪਿਊਟਰ ) ਤੋਂ ਬੈਕਅਪ ਲੈਣਾ ਅਸਾਨ ਹੁੰਦਾ ਹੈ ।

6. ਨੈੱਟਵਰਕ ਵਿੱਚ ਅਸੀਂ ਅਲੱਗ-ਅਲੱਗ ਯੰਤਰਾਂ/ਟੂਲਜ਼ ਆਦਿ ਨੂੰ ਜੋੜ ਕੇ ਸੰਚਾਰ ਕਰਵਾ ਸਕਦੇ ਹਾਂ । ਸੋ ਇਸ ਵਿੱਚ ਲਚਕੀਲਾਪਣ ( ਫਲੈਕਸੀਬਿਲਟੀ ) ਦਾ ਵਿਸ਼ੇਸ਼ ਗੁਣ ਹੈ ।

7. ਭਰੋਸੇਯੋਗਤਾ ਨੈੱਟਵਰਕ ਦਾ ਇਕ ਮਹੱਤਵਪੂਰਨ ਗੁਣ ਹੈ । ਨੈੱਟਵਰਕ ਸਾਨੂੰ ਬਹੁਤ ਸਾਰੇ ਸ੍ਰੋਤਾਂ ਤੱਕ ਪਹੁੰਚ ਕਰਨ ਦਾ ਭਰੋਸਾ ਦਿਵਾਉਂਦਾ ਹੈ ।

8. ਨੈੱਟਵਰਕ ਦੀ ਮਦਦ ਨਾਲ ਅਸੀਂ ਕੰਪਿਊਟਰ ਦੇ ਵੱਖ-ਵੱਖ ਇਨਪੁਟ ਅਤੇ ਆਉਟਪੁਟ ਸਾਧਨਾਂ ਨਾਲ ਸਾਂਝ ਕਰ ਸਕਦੇ ਹਾਂ । ਸੋ ਨੈੱਟਵਰਕ ਸਾਨੂੰ ਫ਼ਾਲਤੂ ਦੇ ਖ਼ਰਚ ਤੋਂ ਬਚਾਉਂਦਾ ਹੈ ।

ਨੈੱਟਵਰਕ ਦੀਆਂ ਹੋਰ ਵੀ ਅਨੇਕਾਂ ਵਿਸ਼ੇਸ਼ਤਾਵਾਂ ਜਾਂ ਲਾਭ ਹਨ ਪਰ ਇਹਨਾਂ ਦੇ ਨਾਲ-ਨਾਲ ਇਸ ਦੇ ਕੁਝ ਨੁਕਸਾਨ ਵੀ ਹਨ ਜੋ ਕਿ ਹੇਠਾਂ ਲਿਖੇ ਅਨੁਸਾਰ ਹਨ :

1. ਨੈੱਟਵਰਕ ਉੱਤੇ ਸੁਰੱਖਿਆ ਦਾ ਸਭ ਤੋਂ ਵੱਡਾ ਖ਼ਤਰਾ ਬਣਿਆ ਰਹਿੰਦਾ ਹੈ । ਅੱਜ ਕੰਪਿਊਟਰ ਹੈਕਰਸਅਤੇ ਕਰੈਕਰਸ ਦੁਆਰਾ ਨੈੱਟਵਰਕ ਵਿੱਚ ਗੈਰ-ਕਾਨੂੰਨੀ ਤੌਰ ਤੇ ਪ੍ਰਵੇਸ਼ ਕਰਕੇ ਅੰਕੜੇ ਚੋਰੀ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ।

2. ਜਦੋਂ ਨੈੱਟਵਰਕ ਇਕ ਵਾਰ ਬੰਦ ਹੋ ਜਾਵੇ ਤਾਂ ਸਾਰੀਆਂ ਕੇਂਦਰੀ ਸੁਵਿਧਾਵਾਂ ਠੱਪ ਹੋ ਜਾਂਦੀਆਂ ਹਨ ।

3. ਜੇਕਰ ਨੈੱਟਵਰਕ ਵਿਆਪਕ ਹੋਵੇ ਤਾਂ ਇਸ ਦਾ ਪ੍ਰਬੰਧ ਕਰਨਾ ਬਹੁਤ ਔਖਾ ਹੁੰਦਾ ਹੈ ।                


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20775, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.