ਲਾਗ–ਇਨ/ਨਵਾਂ ਖਾਤਾ |
+
-
 
ਪੋਤ

Vessel_ਪੋਤ: ਸਾਧਾਰਨ ਖੰਡ ਐਕਟ, 1897 ਦੀ ਧਾਰਾ 3(63) ਵਿਚ ਯਥਾਪਰਿਭਾਸ਼ਤ ‘ਪੋਤ ਵਿਚ ਸ਼ਾਮਲ ਹੋਵੇਗਾ ਕੋਈ ਜਹਾਜ਼ ਜਾਂ ਕਿਸ਼ਤੀ ਜਾਂ ਨੌਵਾਹਨ ਲਈ ਵਰਤਿਆ ਜਾਂਦਾ ਕਿਸੇ ਹੋਰ ਤਰ੍ਹਾਂ ਦਾ ਪੋਤ। ’’ ਭਾਰਤੀ ਦੰਡ ਸੰਘਤਾ , 1860 ਦੀ ਧਾਰਾ 48 ਵਿਚ ‘ਪੋਤ’ ਸ਼ਬਦ ਨੂੰ ਨਿਮਨ ਅਨੁਸਾਰ ਪਰਿਭਾਸ਼ਤ ਕੀਤਾ ਗਿਆ ਹੈ:-

       ‘‘ਸ਼ਬਦ ‘ਪੋਤ’ ਤੋਂ ਮੁਰਾਦ ਹੈ ਕੋਈ ਚੀਜ਼ ਜੋ ਮਨੁੱਖਾਂ ਦੀ ਜਾਂ ਸੰਪੱਤੀ ਦੀ ਪਾਣੀ ਰਾਹੀਂ ਢੁਆਈ ਲਈ ਬਣਾਈ ਗਈ ਹੋਵੇ।’’ ਇਹ ਪਰਿਭਾਸ਼ਾ ਇਤਨੀ ਵਿਸ਼ਾਲ ਅਰਥ ਦਿੰਦੀ ਹੈ ਕਿ ਇਸ ਵਿਚ ਨਦੀ ਪਾਰ ਕਰਨ ਲਈ ਬਣਾਏ ਗਏ ਤੁਲ੍ਹੇ ਤੋਂ ਲੈਕੇ ਵੱਡੇ ਜਹਾਜ਼ ਤਕ  ਪੋਤ ਵਿਚ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ਵਿਚ ਕਿਸੇ ਵੀ ਪ੍ਰਕਾਰ ਦੀਆਂ ਕਿਸ਼ਤੀਆਂ, ਭਾਵੇਂ ਉਹ ਮਸ਼ੀਨ ਨਾਲ ਚਲਦੀਆਂ ਹੋਣ ਜਾਂ ਚਪੂਆਂ ਨਾਲ, ਸ਼ਾਮਲ ਹਨ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7169,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ: noreference

ਪਤ

ਪਤ (ਸੰ.। ਸੰਸਕ੍ਰਿਤ ਪਾਤ੍ਰੰ) ਪਾਤ੍ਰ , ਭਾਂਡਾ। ਭਾਵ ਤੂੰਬੇ ਤੋਂ ਹੈ। ਯਥਾ-‘ਭਉ ਭਾਉ ਦੁਇ ਪਤ ਲਾਇ ਜੋਗੀ ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7169,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪਤੁ

ਪਤੁ ਪਾਤ੍ਰ , ਭਾਂਡਾ- ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ। ਵੇਖੋ ਪਤ੍ਰ ੨ ; ਪੱਤੇ- ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ। ਵੇਖੋ ਪਤ੍ਰ ੧।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7169,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪਤੇ

ਪਤੇ (ਸੰਬੋ.। ਸੰਸਕ੍ਰਿਤ ਪਤਿ: = ਮਾਲਕ) ਹੇ ਪਤੀ , ਹੇ ਮਾਲਕ। ਯਥਾ-‘ਰਾਖਹੁ ਮੇਰੀ ਲਾਜ ਪਤੇ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7169,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪੁਤ

ਪੁਤ (ਸੰ.। ਸੰਸਕ੍ਰਿਤ ਪੁਤ੍ਰ:। ਪ੍ਰਾਕ੍ਰਿਤ ਪੁਤ੍ਤ। ਪੰਜਾਬੀ ਪੁੱਤ , ਪੁੱਤਰ। ਹਿੰਦੀ ਪੂਤ) ਬੇਟਾ। ਯਥਾ-‘ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ’। ਤਥਾ-‘ਮੇਰਾ ਪੁਤੁ ਧੀ ਖਾਇ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7169,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪੂਤ

ਪੂਤ (ਸੰ.। ਦੇਖੋ , ਪੁਤ) ੧. ਪੁਤ੍ਰ , ਲੜਕਾ। ਯਥਾ-‘ਕਾਹੇ ਪੂਤ ਝਗਰਤ ਹੋ ਸੰਗਿ ਬਾਪ ’।       ਦੇਖੋ, ‘ਪੂਤ ਪਿਤਾ ਇਕ ਜਾਇਆ’

੨. ਭਾਵ ਵਿਚ ਚੇਲਾ। ਯਥਾ-‘ਗੋਰਖ ਪੂਤੁ ਲੋਹਾਰੀਪਾ ਬੋਲੈ ’।

੩. (ਸੰਸਕ੍ਰਿਤ) ਪਵਿਤ੍ਰ। ਯਥਾ-‘ਤਗੁ ਨਾ ਤੂਟਸਿ ਪੂਤੁ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7169,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪਤੁ

ਪਤੁ. ਦੇਖੋ, ਪਤ । ੨ ਪਾਤ੍ਰ. “ਪਤੁ ਵੀਚਾਰ ਗਿਆਨਮਤਿ ਡੰਡਾ.” (ਆਸਾ ਮ: ੧) ੩ ਪਤ੍ਰ. ਪੱਤਾ. “ਸਾਖਾ ਮੂਲ ਪਤੁ ਨਹੀ ਡਾਲੀ.” (ਆਸਾ ਛੰਤ ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7170,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੁਤ

ਪੁਤ. ਸੰਗ੍ਯਾ—ਪੁਤ੍ਰ. ਬੇਟਾ. ਸੁਤ. “ਪੁਤ ਭਾਈ ਭਾਤੀਜੇ ਰੋਵਹਿ.” (ਵਡ ਅਲਾਹਣੀ ਮ: ੧) ੨ ਸੰ. ਨਰਕ. ਦੇਖੋ, ਪੁਤ੍ਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7170,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੰਤ

ਪੰਤ. ਦੇਖੋ, ਪੰਤਿ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7171,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੁੱਤ

ਪੁੱਤ ਸੰ. ਸੰਗ੍ਯਾ—ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸ਼ਨੁਪੁਰਾਣ ਅੰਸ਼ ੧ ਅ: ੧੩ ਅਤੇਮਨੁਸਿਮ੍ਰਿਤਿ ਅ: ੯ ਸ: ੧੩੮.2 “ਪੁਤੁਕਲਤੁ ਕੁਟੰਬ ਹੈ.” (ਸਵਾ ਮ: ੪) “ਪੁਤ੍ਰ ਮਿਤ੍ਰ ਬਿਲਾਸ ਬਨਿਤਾ.” (ਮਾਰੂ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7172,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੂਤ

ਪੂਤ. ਸੰਗ੍ਯਾ—ਪੁਤ੍ਰ. “ਧੀਆ ਪੂਤ ਸੰਜੋਗੁ.” (ਸ੍ਰੀ ਅ: ਮ: ੧) “ਕਾਹੇ ਪੂਤ ਝਗਰਤ ਹਉ ਸੰਗਿ ਬਾਪ.” (ਸਾਰ ਮ: ੪) ੨ ਚੇਲਾ. ਨਾਦੀ ਪੁਤ੍ਰ. “ਗੋਰਖ ਪੂਤ ਲੁਹਾਰੀਪਾ ਬੋਲੈ.” (ਸਿਧਗੋਸਟਿ) ੩ ਸੰ. ਵਿ—ਪਵਿਤ੍ਰ. “ਤਗੁ ਨ ਤੁਟਸਿ ਪੂਤ.” (ਵਾਰ ਆਸਾ) ੪ ਸਾਫ। ੫ ਸੰਗ੍ਯਾ—ਸਤ੍ਯ. ਸੱਚ। ੬ ਕੁਸ਼ਾ. ਦੱਭ । ੭ ਸ਼ੰਖ. ੮ ਪਲਾਸ਼. ਢੱਕ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7173,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੂਤੁ

ਪੂਤੁ. ਦੇਖੋ, ਪੁਤ੍ਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7173,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੋਤੁ

ਪੋਤੁ. ਸੰਗ੍ਯਾ—ਜਹਾਜ਼. ਦੇਖੋ, ਪੋਤ ੪. “ਹਰਿ ਹਰਿ ਨਾਮੁ ਪੋਤੁ ਹੈ ਮੇਰੀ ਜਿੰਦੁੜੀਏ.” (ਬਿਹਾ ਛੰਤ ਮ: ੪) ੨ ਦੇਖੋ, ਪੋਤੁਬੋਹਿਥ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7173,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੁਤੁ

ਪੁਤੁ ਸੰ. ਸੰਗ੍ਯਾ—ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸ਼ਨੁਪੁਰਾਣ ਅੰਸ਼ ੧ ਅ: ੧੩ ਅਤੇਮਨੁਸਿਮ੍ਰਿਤਿ ਅ: ੯ ਸ: ੧੩੮.2 “ਪੁਤੁਕਲਤੁ ਕੁਟੰਬ ਹੈ.” (ਸਵਾ ਮ: ੪) “ਪੁਤ੍ਰ ਮਿਤ੍ਰ ਬਿਲਾਸ ਬਨਿਤਾ.” (ਮਾਰੂ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7173,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੋਤ

ਪੋਤ.ਸੰ. ਸੰਗ੍ਯਾ—ਪਸ਼ੂ ਪੰਛੀ ਦਾ ਛੋਟਾ ਬੱਚਾ । ੨ ਨਿਉਂ. ਬੁਨਿਆਦ। ੩ ਕਪੜਾ. ਵਸਤ੍ਰ। ੪ ਨੌਕਾ. ਜਹਾਜ. ਦੇਖੋ, ਪੋਤੁ। ੫ ਸੰ. ਪ੍ਰੋਤ. ਵਿ—ਪਰੋਇਆ ਹੋਇਆ. ਦੇਖੋ, ਪੋਤਿ। ੬ ਸੰਗ੍ਯਾ—ਪੇਟਾ. ਤਾਣੇ ਵਿੱਚ ਬੁਣੇ ਹੋਏ ਤੰਦ । ੭ ਪੌਧਾ। ੮ ਭਾਈ ਸੰਤੋਖ ਸਿੰਘ ਜੀ ਨੇ ਪੋਤਾ (ਪੌਤ੍ਰ) ਦੀ ਥਾਂ ਇਹ ਸ਼ਬਦ ਵਰਤਿਆ ਹੈ. “ਪੁਤ ਪੋਤੇ ਨਾਤੀ ਪੋਤ ਹੇ.” (ਗੁਪ੍ਰਸੂ) ਪੁਤ੍ਰ, ਪੋਤੇ, ਨੱਤੇ ਅਤੇ ਉਨ੍ਹਾਂ ਦੇ ਪੋਤੇ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7174,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੱਤ

ਪੱਤ. ਸੰਗ੍ਯਾ—ਪਤ੍ਰ. ਪੱਤਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7174,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੱਤੋ

ਪੱਤੋ. ਦੇਖੋ, ਚਤੌੜ ਅਤੇ ਅਕਬਰ। ੨ ਜਿਲਾ ਫਿਰੋਜ਼ਪੁਰ, ਤਸੀਲ ਮੋਗਾ, ਥਾਣਾ ਨਿਹਾਲਸਿੰਘਵਾਲੇ ਦਾ ਇੱਕ ਪਿੰਡ , ਜੋ ਰੇਲਵੇ ਸਟੇਸ਼ਨ ਮੋਗੇ ਤੋਂ ੧੬ ਮੀਲ ਦੱਖਣ ਹੈ. ਇਸ ਪਿੰਡ ਤੋਂ ਪੂਰਵ ਵੱਲ ਇੱਕ ਛੱਪੜ ਦੇ ਕਿਨਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਇਸ ਨੂੰ “ਗੁਰੂਸਰ” ਭੀ ਆਖਦੇ ਹਨ.

     ਗੁਰੂ ਨਾਨਕ ਦੇਵ ਜੀ ਨੇ ਤਖਤੂਪੁਰੇ ਤੋਂ ਇੱਥੇ ਚਰਨ ਪਾਏ, ਫੇਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤਖਤੂਪੁਰੇ ਤੋਂ ਡਰੋਲੀ ਜਾਂਦੇ ਇੱਥੇ ਪਧਾਰੇ, ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਨੇ ਤੋਂ ਸੈਰ ਸ਼ਿਕਾਰ ਲਈ ਏਧਰ ਆਏ ਹੋਏ ਠਹਿਰੇ. ਦਰਬਾਰ ਨਵਾਂ ਬਣ ਰਿਹਾ ਹੈ. ਇਸ ਪਿੰਡ ਵਿੱਚ ਭਾਈ ਵੀਰ ਸਿੰਘ ਜੀ ਦਾ ਡੇਰਾ ਹੈ, ਉਸ ਦੀ ਲੋਕ ਵਿਸ਼ੇ੄ ਸੇਵਾ ਕਰਦੇ ਹਨ. ਇਸ ਦਰਬਾਰ ਦੀ ਹਾਲਤ ਢਿੱਲੀ ਹੈ. ੧੦ ਘੁਮਾਉਂ ਜ਼ਮੀਨ ਗੁਰਦ੍ਵਾਰੇ ਨਾਲ ਹੈ. ਪੁਜਾਰੀ ਅਕਾਲੀ ਸਿੰਘ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7175,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੁੱਤ

ਪੁੱਤ [ਨਾਂਪੁ] ਘਰਵਾਲ਼ੀ ਦੇ ਗਰਭ’ਚੋਂ ਜੰਮਣ ਵਾਲ਼ੀ ਨਰ ਸੰਤਾਨ, ਪੁੱਤਰ , ਬੇਟਾ, ਜਾਤਕ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7187,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪਤ

ਪਤ. ਸੰਗ੍ਯਾ—ਪ੍ਰਤਿ੄਎੠. ਮਾਨ. ਵਡਿਆਈ. ਇ਼ੱਜ਼ਤ. “ਦੁਹੁ ਲੋਕਨ ਮੇ ਪਤ ਕੋ ਖੋਵਹਿ.” (ਗੁਪ੍ਰਸੂ) ੨ ਪਤ੍ਰ. ਪੱਤਾ. “ਪਤ ਪਰਾਪਤਿ ਛਾਵ ਘਣੀ.” (ਬਸੰ ਮ: ੧) ੩ ਪਾਤ੍ਰ. ਤੂੰਬਾ. “ਭਉ ਭਾਉ ਦੁਇ ਪਤ ਲਾਇ ਜੋਗੀ , ਇਹੁ ਸਰੀਰੁ ਕਰਿ ਡੰਡੀ.” (ਰਾਮ ਅ: ਮ: ੩) ੪ ਦੇਖੋ, ਪਤਿ

ਅਤੇ ਪਤੁ। ੫ ਸੰ. पत् ਅਤੇ ਪਤੁ। ੫ ਸੰ. पत्. ਧਾ—ਸ੍ਵਾਮੀ ਹੋਣਾ. ਹੁਕੂਮਤ ਕਰਨਾ, ਉਡਣਾ, ਡਿਗਣਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7192,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੱਤ

ਪੱਤ 1 [ਨਾਂਇ] ਪੱਤਾ , ਪੱਤਰ 2 [ਨਾਂਇ] ਗੁੜ ਬਣਾਉਂਦਿਆਂ ਕੜਾਹੇ ਵਿੱਚ ਰਸ ਪਕਾਉਣ ਦੀ ਇੱਕ ਵਾਰੀ ਦਾ ਭਾਵ, ਚਾਸ਼ਨੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7225,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੱਤ

ਪੱਤ (ਨਾਂ,ਇ) ਕੜਾਹੇ ਵਿੱਚ ਕਾੜ੍ਹਨ ਲਈ ਇੱਕ ਵੇਰ ਪਾਈ ਗਈ ਰਹੁ ਦੀ ਮਿਕਦਾਰ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7228,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਪਤ

ਪਤ [ਨਾਂਇ] ਇੱਜ਼ਤ , ਆਬਰੂ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7424,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪਤ

ਪਤ (ਨਾਂ,ਇ) ਇੱਜ਼ਤ; ਮਾਣ; ਵਡਿਆਈ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7427,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ