ਲਾਗ–ਇਨ/ਨਵਾਂ ਖਾਤਾ |
+
-
 
ਪਤਾ

Address

 ਕੰਪਿਊਟਰ ਦੀ ਯਾਦਦਾਸ਼ਤ ਜਾਂ ਡਿਸਕ ਵਿੱਚ ਸਟੋਰ ਪਈ ਸੂਚਨਾ ਦੇ ਕਿਸੇ ਹਿੱਸੇ ਨੂੰ ਵਰਤੋਂ 'ਚ ਲਿਆਉਣ ਲਈ ਮੈਮਰੀ ਪਤਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਉਸ ਮੈਮਰੀ ਸਥਿਤੀ (Memory Location) ਨੂੰ ਦਰਸਾਉਂਦਾ ਹੈ ਜਿਸ ਵਿੱਚ ਅੰਕੜੇ ਜਾਂ ਪ੍ਰੋਗਰਾਮ ਪਏ ਹੁੰਦੇ ਹਨ।

ਲੇਖਕ : ਸੀ.ਪੀ. ਕੰਬੋਜ,     ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2187,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/5/2015 12:00:00 AM
ਹਵਾਲੇ/ਟਿੱਪਣੀਆਂ: null

ਪੋਤਾ

ਪੋਤਾ.ਸੰਗ੍ਯਾ—ਫ਼ਾ  ਪੋਤਹ. ਖ਼ਜ਼ਾਨਾ. “ਦਇਆ ਕਾ ਪੋਤਾ.” (ਰਾਮ ਮ: ੫) “ਖੋਟੇ ਪੋਤੇ ਨ ਪਵਹਿ.” (ਸ੍ਰੀ ਮ: ੧) ੨ ਸੰ. ਪੋਤ. ਜਹਾਜ. “ਪ੍ਰਾਪਤਿ ਪੋਤਾ ਕਰਮ ਪਸਾਉ.” (ਰਾਮ ਮ: ੧) ੩ ਸੰ. ਪੌਤ੍ਰ. ਪੁਤ੍ਰ ਦਾ ਪੁਤ੍ਰ. “ਪਿਯੂ ਦਾਦੇ ਜੇਵੇਹਿਆ ਪੋਤਾ ਪਰਵਾਣੁ.” (ਵਾਰ ਰਾਮ ੩)

ਜੇ ਸ਼ਰਣਾਗਤ ਕੇ ਪ੍ਰਤਿਪਾਲਕ

ਭੌਜਲ ਤਾਰਨ ਕੋ ਪਦ ਪੋਤਾ,

ਵਾਕ ਬਲੀ ਸ਼ਿਕਰੇ ਸਮ ਜੋ ਹੁਇ

ਦੋ੄ ਨਸੈਂ ਸਮੁਦਾਯ ਕਪੋਤਾ,

ਸੇਵਕ ਕੇ ਪ੍ਰਿਯ ਦੇਵਨਦੇਵ

ਅਭੇਵ ਸਦਾ ਗੁਨ ਗ੍ਯਾਨਹਿ ਪੋਤਾ,

                    ਸੋ ਅਬ ਜਾਹਰ ਰੂਪ ਅਨੂਪ

                   ਭਯੋ ਗੁਰੁ ਸ੍ਰੀ ਹਰਿਗੋਬਿਦ ਪੋਤਾ.

                                                                                                                             (ਗੁਪ੍ਰਸੂ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2191,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੱਤਾ

ਪੱਤਾ. ਸੰਗ੍ਯਾ—ਪਤ੍ਰ। ੨ ਭਾਈ ਗੁਰਦਾਸ ਜੀ ਨੇ ਆਪਤ੍ਯ (ਔਲਾਦ) ਦੀ ਥਾਂ ਭੀ ਪੱਤਾ ਸ਼ਬਦ ਵਰਤਿਆ ਹੈ. “ਪੜਨਾਨਾ ਪੜਨਾਨੀ ਪੱਤਾ.” (ਭਾਗੁ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2196,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪਤਾ

ਪਤਾ. ਸੰ. ਪ੍ਰਤ੍ਯਯ. ਸੰਗ੍ਯਾ—ਪ੍ਰਮਾਣ. ੆ਬੂਤ। ੨ ਖੋਜ. ਭਾਲ। ੩ ਖ਼ਬਰ. ਸੁਧ। ੪ ਚਿੰਨ੍ਹ. ਨਿਸ਼ਾਨ। ੫ ਲ੖ਣ। ੬ ਦੇਖੋ, ਪੱਤਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2198,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੱਤਾ

ਪੱਤਾ [ਨਾਂਪੁ] ਪੌਦੇ ਦਾ ਇੱਕ ਹਿੱਸਾ , ਪੱਤਰ; ਤਾਸ਼ ਦਾ ਇੱਕ ਕਾਰਡ; ਚਾਲ, ਸਾਜ਼ਸ਼

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2287,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੱਤਾ

ਪੱਤਾ (ਨਾਂ,ਪੁ) 1 ਰੁੱਖ ਅਥਵਾ ਪੌਦੇ ਦਾ ਪੱਤਰ 2 ਤਾਸ਼ ਦੇ ਬਵੰਜਾਂ ਪੱਤਿਆਂ ਵਿੱਚੋਂ ਕੋਈ ਇੱਕ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2294,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਪਤਾ

ਪਤਾ [ਨਾਂਪੁ] ਸਿਰਨਾਵਾਂ, ਟਿਕਾਣਾ , ਅਡਰੈੱਸ; ਜਾਣਕਾਰੀ, ਗਿਆਨ; ਉੱਘ-ਸੁੱਘ, ਥਹੁ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2370,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪਤਾ

ਪਤਾ (ਨਾਂ,ਪੁ) ਥਹੁ-ਟਿਕਾਣਾ; ਸਿਰਨਾਵਾਂ; ਖੋਜ-ਭਾਲ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2373,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ