ਪਤੰਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਤੰਗ ( ਨਾਂ , ਇ ) ਵੇਖੋ : ਗੁੱਡੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਤੰਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਤੰਗ [ ਨਾਂਪੁ ] ਕਾਗ਼ਜ਼ ਦੀ ਗੁੱਡੀ ਜਿਸ ਨੂੰ ਡੋਰ ਬੰਨ੍ਹ ਕੇ ਉਡਾਉਂਦੇ ਹਨ; ਪਤੰਗਾ , ਭਮੱਕੜ , ਪਰਵਾਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਤੰਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਤੰਗ . ਸੰ. ਵਿ— ਉਡਦਾ ਹੋਇਆ. ਉਡਣ ਵਾਲਾ । ੨ ਸੰਗ੍ਯਾ— ਪੰਛੀ. ਪਰਿੰਦ । ੩ ਭਮੱਕੜ. ਸ਼ਲਭ. ਪਰਵਾਨਾ. “ ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ.” ( ਚਉਬੋਲੇ ਮ : ੫ ) ੪ ਸੂਰਜ. “ ਗੰਗ ਕੇ ਤਰੰਗ ਸੁ ਪਤੰਗ ਕੋ ਕਿਕਾਨ ਹੈ.” ( ਨਾਪ੍ਰ ) ਗੰਗਾ ਦੇ ਉੱਜਲ ਤਰੰਗ ਅਤੇ ਸੂਰਯ ਦਾ ਚਿੱਟਾ ਕਿੰਕ੍ਯਾਨ ( ਘੋੜਾ ) ੫ ਫਿੰਡ. ਗੇਂਦ । ੬ ਸ਼ਰੀਰ. ਦੇਹ । ੭ ਨੌਕਾ. ਜਹਾਜ । ੮ ਅੱਗ ਦੀ ਚਿਨਗਾਰੀ. ਵਿਸਫੁਲਿੰਗ । ੯ ਤੀਰ । ੧੦ ਪੰਛੀ ਦੀ ਤਰਾਂ ਉਡਣ ਵਾਲੀ ਹੋਣ ਕਰਕੇ ਗੁੱਡੀ ( ਚੰਗ ) ਦਾ ਨਾਮ ਭੀ ਪਤੰਗ ਹੈ । ੧੧ ਦੇਖੋ , ਪਤੰਗੁ ੨. ੧੨ ਸੰ. ਪਤ੍ਰੰਗ. ਇੱਕ ਬਿਰਛ , ਜਿਸ ਦੀ ਲੱਕੜ ਵਿੱਚੋਂ ਉਬਾਲਕੇ ਲਾਲ ਰੰਗ ਕੱਢਿਆ ਜਾਂਦਾ ਹੈ. Caesalpina Sappan. ਪਤੰਗ ਦਾ ਰੰਗ ਕੱਚਾ ਹੁੰਦਾ ਹੈ. “ ਸਭ ਜਗ ਰੰਗ ਪਤੰਗ ਕੋ ਹਰਿ ਏਕੈ ਨਵਰੰਗ.” ( ਨੰਦਦਾਸ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਤੰਗ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਤੰਗ ( ਸੰ. । ਸੰਸਕ੍ਰਿਤ ਪਤਙਗੑ = ਸੂਰਜ , ਚਿੜੀ , ਚਾਵਲ , ਪਾਰਾ , ਸੰਦਲ , ਭੰਬਟ , ਲੇਹਾ ਆਦਿ ) ੧. ਸੂਰਜ ।

੨. ਪਤੰਗਾ ( ਇਕ ਨਿੱਕਾ ਜੀਵ ) । ਯਥਾ-‘ ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ’ । ਨਾਨਕ ਜੋ ਅਧਮ ਸੀ ਸਾਰੇ ਲੋਕਾਂ ਵਿਚ ਸੂਰਜ ਵਾਂਙੂ ਪ੍ਰਗਟ ਹੋ ਗਿਆ ਅਥਵਾ ( ਗੁਰ ) ਨਾਨਕ ( ਜੀ ਆਖਦੇ ਹਨ ) ਨੀਚ ਪਤੰਗਾ ਪ੍ਰੀਤ ਦੇ ਕਾਰਨ ਸਾਰੇ ਲੋਕਾਂ ਵਿਚ ਪ੍ਰਗਟ ਹੋ ਗਿਆ । ੨. ਭੰਬਟ ਜੋ ਦੀਵੇ ਤੇ ਆਸ਼ਕ ਹੈ * । ਯਥਾ-‘ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ’ ਮ੍ਰਿਗ ਨੂੰ ਸ਼ਬਦ ਸੁਣਨ ਦਾ ਦੋਖ ਹੈ , ਮੀਨ ਨੂੰ ਖਾਣ ਦਾ ਦੋਖ ਹੈ , ਭ੍ਰਿੰਗ ( ਭੌਰੇ ) ਨੂੰ ਸੁਗੰਧ ਦਾ ਦੋਖ ਹੈ , ਪਤੰਗ ( ਭੰਬਟ ) ਨੂੰ ਰੂਪ ( ਦੀਵੇ ਦੇ ਪ੍ਰਕਾਸ਼ ਤੱਕਣ ਦਾ ) ਦੋਖ ਹੈ , ਕੁੰਚਰ ( ਹਾਥੀ ) ਨੂੰ ਸਪਰਸ ( ਕਾਮ ) ਦਾ ਦੋਖ ਹੈ , ਇਹ ਪੰਜੇ ਇਕ ਇਕ ਐਬ ਕਰਕੇ ਮਰਦੇ ਹਨ ( ਆਦਮ ਵਿਚ ਪੰਜੇ ਹੀ ਦੋਖ ਪ੍ਰਬਲ ਹਨ ) ।

੩. ( ਲੇਹਾ , ਉਹ ਕੀੜਾ ਜੋ ਉਂਨ ਤੇ ਪਸ਼ਮੀਨੇ ਨੂੰ ਟੁਕ ਟੁਕ ਦੇ ਨਾਸ਼ ਕਰਦਾ ਹੈ । ਯਥਾ-‘ ਮਾਇਆ ਮੋਹ ਮੈਲੁ ਪਤੰਗੁ ਨ ਲਾਗੈ ’ ਮਾਇਆ ਰੂਪੀ ਮੈਲ ਤੇ ਮੋਹ ਰੂਪੀ ਲੇਹਾ ਨਹੀਂ ਲਗਦਾ । ਤਥਾ-‘ ਓਨਾ ਮੈਲੁ ਪਤੰਗੁ ਨ ਲਗਈ ਜਿ ਚਲਨਿ ਸਤਿਗੁਰ ਭਾਇ’ । ਤਥਾ-‘ ਸਤਿਗੁਰੁ ਸੇਵਿਐ ਹਰਿ ਮਨਿ ਵਸੈ ਲਗੈ ਨ ਮੈਲੁ ਪਤੰਗੁ’ ਇਨ੍ਹਾਂ ਤਿੰਨਾਂ ਤੁਕਾਂ ਵਿਚ ਕਈ ਗ੍ਯਾਨੀ ਪਤੰਗ ਦਾ ਅਰਥ ਸਰੀਰ , ਰੰਚਕ ਮਾਤ੍ਰ ਤੇ ਸੂਰਜ ਵਤ ਤ੍ਰੈ ਅਰਥ ਲਾਉਣ ਦਾ ਯਤਨ ਬੀ ਕਰਦੇ ਹਨ ।

----------

* ਪੰਜਾਬੀ ਵਿਚ ਪਤੰਗ ਇਕ ਤਰ੍ਹਾਂ ਦੀ ਵੱਡੀ ( ਉਡਣ ਵਾਲੀ ) ਗੁੱਡੀ ਨੂੰ ਬੀ ਕਹਿੰਦੇ ਹਨ , ਜਿਸ ਦਾ ਸ਼ਕਲ ਭੰਬਟ ਵਾਂਙੂ ਬਣਾਉਂਦੇ ਹਨ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1607, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.