ਪਸ਼ੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਸ਼ੂ ( ਨਾਂ , ਪੁ ) ਢੋਰ; ਡੰਗਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 206, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਸ਼ੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਸ਼ੂ [ ਨਾਂਪੁ ] ਡੰਗਰ , ਹੈਵਾਨ; ਮੂਰਖ ਆਦਮੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 198, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੁਸ਼ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੁਸ਼ [ ਨਾਂਪੁ ] ਧੱਕਣ ਤੋਂ ਭਾਵ , ਹਾਕੀ ਨਾਲ਼ ਗੇਂਦ ਨੂੰ ਮਾਰਨ ਤੋਂ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 39, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੇਸ਼ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੇਸ਼ 1 [ ਨਾਂਪੁ ] ਸਾਮ੍ਹਣੇ ਲਿਆਉਣ ਦਾ ਭਾਵ; ਵਾਸਕਟ ਆਦਿ ਦਾ ਅਗਲਾ ਹਿੱਸਾ 2 [ ਨਾਂਪੁ ] ਉਰਦੂ ਅੱਖਰਾਂ ਦੇ ਉੱਤੇ ਲਾਇਆ ਜਾਣ ਵਾਲ਼ਾ ਚਿੰਨ੍ਹ ਜੋ ਅੋਂਕੜ ਦਾ ਉਚਾਰਨ ਦੱਸਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 44, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

੎ਪਸ਼੗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਸ਼੗ . ਦੇਖੋ , ਸਪਰਸ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 35, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਪਸ਼ੂ ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਸ਼ੂ ਖ਼ੁਸ਼ਕ ਵਾਤਾਵਰਣ ਅਨੁਕੂਲ ਭਲੀ ਪ੍ਰਕਾਰ ਢੱਲੇ ਹੋਏ ਰੀੜ੍ਹ-ਸਹਿਤ ਪ੍ਰਾਣੀ ਹਨ , ਜਿਨ੍ਹਾਂ ਦੀ ਸ਼੍ਰੇਣੀ ਲਈ ਮੈਮੇਲੀਆ ( Mammalia ) ਦਾ ਸਿਰਲੇਖ ਵਰਤਿਆ ਜਾਂਦਾ ਹੈ । ਜਿਸ ਲਾਤੀਨੀ ਸ਼ਬਦ ਨੂੰ ਮੁੱਖ ਰੱਖਕੇ ਇਨ੍ਹਾਂ ਦੀ ਸ਼੍ਰੇਣੀ ਨੂੰ ਨਾਮ ਅਰਪਣ ਕੀਤਾ ਗਿਆ , ਉਹ ਹੈ ਮੈਮਾ ( mamma ) , ਜਿਸ ਦਾ ਅਰਥਛਾਤੀ ’ ਹੈ । ਸਾਰੇ ਪਸ਼ੂ ਆਪਣੀ ਸੰਤਾਨ ਨੂੰ ਛਾਤੀ ਚੋਂ ਦੁੱਧ ਚੁੰਘਾ ਚੁੰਘਾ ਪਾਲਦੇ ਹਨ । ਪਸ਼ੂਆਂ ਦੇ ਸਰੀਰ ਰੋਮਾਂ ਨਾਲ ਕਜੇ ਹੋਏ ਹਨ ਅਤੇ ਪੰਛੀਆਂ ਵਾਂਗ , ਇਨ੍ਹਾਂ ਦਾ ਵੀ ਸਥਿਰ ਸਰੀਰਕ ਤਾਪਮਾਨ ਹੈ । ਇਨ੍ਹਾਂ ਪ੍ਰਾਣੀਆਂ ਦੀ , ਸੰਤਾਨ ਦੇ ਪ੍ਰਸੰਗ ' ਚ , ਉੱਤਮ ਵਿਵਸਥਾ ਹੈ । ਇਹ ਬੱਚਿਆਂ ਨੂੰ ਕੁੱਖੋਂ ਜਨਮ ਦਿੰਦੇ ਹਨ ਅਤੇ ਫਿਰ ਦੁੱਧ ਚੁੰਘਾ– ਚੁੰਘਾ ਇਨ੍ਹਾਂ ਦੀਆਂ ਮਾਵਾਂ ਇਨ੍ਹਾਂ ਨੂੰ ਪਾਲਦੀਆਂ ਰਹਿੰਦੀਆਂ ਹਨ । ਅਸੀਂ ਆਪ ਵੀ ਇਸੇ ਸ਼੍ਰੇਣੀ ਚੋਂ ਹਾਂ ।

ਅਜਿਹੇ ਪਸ਼ੂ ਵੀ ਹਨ , ਜਿਹੜੇ ਬੱਚਿਆਂ ਨੂੰ ਜਨਮ ਨਹੀਂ ਦਿੰਦੇ , ਅੰਡੇ ਦਿੰਦੇ ਹਨ । ਇਹ ਪਸ਼ੂ ਹਨ ਪਲੈਟਿਪਸ ( platypus ) ਅਤੇ ਐਕਿਡਨਾ ( echidna ) ਅਤੇ ਇਹ ਕੇਵਲ ਆਸਟ੍ਰੇਲੀਆ ਵਿਖੇ ਵਿਚਰਦੇ ਹਨ । ਆਸਟ੍ਰੇਲੀਆ ਵਿਖੇ ਇਕ ਦੂਜਾ ਅਨੋਖਾ ਪਸ਼ੂ ਵੀ ਰਹਿ ਰਿਹਾ ਹੈ , ਕੰਗਾਰੂ । ਇਹ ਪਸ਼ੂ ਅਧਪ੍ਰਗਤ ਬੱਚਿਆਂ ਨੂੰ ਜਨਮ ਦੇ ਕੇ , ਫਿਰ ਇਨ੍ਹਾਂ ਨੂੰ ਪੇਟ ਉਪਰ ਬਣੀ ਥੈਲੀ ਅੰਦਰ ਰੱਖਕੇ ਪਾਲਦਾ ਹੈ । ਥੈਲੀ ਅੰਦਰ ਵਿਚਰਦੇ ਹੋਏ ਅਧਪ੍ਰਗਤ ਅਰਧ ਵਿਕਸਿਤ ਬੱਚੇ ਚੂਚੀਆਂ ਚੋਂ ਦੁੱਧ ਪੀ-ਪੀ ਸਰੀਰਕ ਪ੍ਰਗਤੀ ਦੇ ਬਾਕੀ ਪੜਾਅ ਪਾਰ ਕਰਦੇ ਹਨ ।

ਆਮ ਵਿਖਾਈ ਦੇ ਰਹੇ ਪਸ਼ੂ ਆਉਲ ਵਾਲੇ ਪਸ਼ੂ ਹਨ , ਜਿਨ੍ਹਾਂ ਦੀ ਕੁੱਖ ਅੰਦਰ ਪਲਦਾ ਹੋਇਆ ਭਰੂਣ , ਸਰੀਰਕ ਪ੍ਰਗਤੀ ਦੇ ਸਾਰੇ ਪੜਾਅ ਪਾਰ ਕਰਨ ਉਪਰੰਤ , ਬੱਚੇ ਜਾਂ ਵਛੜੇ ਦੇ ਰੂਪ ’ ਚ ਜਨਮ ਲੈਂਦਾ ਹੈ । ਕੁੱਖ ਅੰਦਰ ਪ੍ਰਗਤ ਹੋ ਰਹੇ ਭਰੂਣ ਦਾ ਆਉਲ ਦੁਆਰਾ ਮਾਂ ਦੇ ਲਹੂ ਨਾਲ ਸਬੰਧ ਬਣਿਆ ਰਹਿੰਦਾ ਹੈ । ਬਣੇ ਇਸ ਸਬੰਧ ਕਾਰਨ ਭਰੂਣ ਖ਼ੁਰਾਕ ਪ੍ਰਾਪਤ ਕਰਦਾ ਰਹਿੰਦਾ ਹੈ , ਸ੍ਵਾਸ ਲੈਂਦਾ ਰਹਿੰਦਾ ਹੈ ਅਤੇ ਉਪਜ ਰਹੇ ਰਸਾਇਣਕ ਫੂਹੜ ਦਾ ਨਿਪਟਾਰਾ ਕਰਦਾ ਰਹਿੰਦਾ ਹੈ । ਇਸ ਪ੍ਰਕਾਰ , ਕੁੱਖ ' ਚ ਪਲ ਰਿਹਾ ਬੱਚਾ , ਜੀਵਨ ਨਾਲ ਜੁੜੀਆਂ ਕਿਰਿਆਵਾਂ ਪੂਰੀਆਂ ਕਰਨ ਲਈ ਮਾਂ ਦੇ ਫੇਫੜੇ , ਜਿਗਰ , ਗੁਰਦੇ ਆਦਿ ਹੀ ਵਰਤਦਾ ਹੈ ।

ਪਸ਼ੂਆਂ ਦੇ ਭਿੰਨ-ਭਿੰਨ ਵਰਗ ਭਿੰਨ ਭਿੰਨ ਸਹਿਜਵਾਸਾਂ ' ਚ ਵਿਚਰਦੇ ਹਨ ਅਤੇ ਇਨ੍ਹਾਂ ਨੇ ਭਿੰਨ -ਭਿੰਨ ਵਿਚਰਨ-ਢੰਗ ਅਪਣਾ ਰਖੇ ਹਨ । ਛਛੂੰਦਰਾਂ ਅਤੇ ਝਾਹੇ ਦਿਨੇਂ ਤਾਂ ਖੱਡਾਂ ਅੰਦਰ ਲੁਕੇ ਰਹਿੰਦੇ ਹਨ ਅਤੇ ਰਾਤੀਂ ਇਹ ਕੀੜਿਆਂ-ਪਤੰਗਿਆਂ ਨਾਲ ਪੇਟ ਭਰਨ ਲਈ ਬਾਹਰ ਆਉਂਦੇ ਹਨ । ਚਮਗਿਦੜਾਂ ਦਾ ਵੀ ਇਹੋ ਹਾਲ ਹੈ , ਜਿਹੜੇ ਦਿਨੇ ਰੁੱਖਾਂ ਦੀਆਂ ਟਹਿਣੀਆਂ ਨਾਲ ਉਲਟੇ ਟੰਗੇ ਰਹਿੰਦੇ ਹਨ ਅਤੇ ਰਾਤੀਂ ਕੀੜੇ-ਪਤੰਗੇ ਸਮੇਟਣ ਲਈ ਅਤੇ ਰੁੱਖਾਂ ਦੇ ਫਲ ਚਖਣ ਲਈ ਹਰਕਤ ' ਚ ਆ ਜਾਂਦੇ ਹਨ । ਇਹੋ ਅਜਿਹੇ ਪਸ਼ੂ ਹਨ , ਜਿਹੜੇ ਉਡ ਸਕਦੇ ਹਨ । ਇਨ੍ਹਾਂ ਦੀ ਵਖੀ ਅਤੇ ਬਾਂਹ ਵਿਚਕਾਰ ਤਣੀ ਹੋਈ ਪਤਲੀ ਚਮੜੀ ਉਡਣ ਲਈ ਪਰ ਦਾ ਕੰਮ ਕਰਦੀ ਹੈ । ਇਨ੍ਹਾਂ ਨੂੰ ਹਨੇਰੇ ' ਚ ਦਿਖਾਈ ਤਾਂ ਘੱਟ-ਵੱਧ ਹੀ ਦਿੰਦਾ ਹੈ , ਪਰ ਰਾਹ ਵਿਚਲੇ ਅੜਤਲਿਆਂ ਨੂੰ ਅਨੁਭਵ ਕਰਨ ਲਈ ਇਹ ਧੁਨੀ ਦੀ ਪਰਤਵੀਂ ਗੂੰਜ ਦਾ ਉਪਯੋਗ ਕਰਦੇ ਰਹਿੰਦੇ ਹਨ ।

ਵਣਾਂ ਅੰਦਰ ਵਿਚਰਦੇ ਅਤੇ ਅਤੀ ਆਲਸੀ ਜੀਵਨ ਭੋਗਦੇ ਸਲੌਥ ਜਿਸ ਵਰਗ ਦੇ ਪਸ਼ੂ ਹਨ , ਉਸੇ ਵਰਗ ' ਚ ਸ਼ਾਮਲ ਹਨ , ਕੰਡਿਆਲੀਆਂ ਸੇਹਾਂ ਅਤੇ ਸਖਤ ਪਚਰੀਆਂ ਜੜੇ ਸਰੀਰ ਵਾਲੇ ਪੈਂਗੋਲਿਨ ( pangolin ) । ਜਿਨ੍ਹਾਂ ਪਸ਼ੂਆਂ ਦੀਆਂ ਟੰਗਾਂ ਦੇ ਸਿਰਿਆਂ ਉਪਰ ਖੁਰ ਹਨ , ਉਹ ਸਾਰੇ ਇਕ ਵਰਗ ' ਚ ਸ਼ਾਮਲ ਹਨ । ਇਸੇ ਵਰਗ ਦੇ ਇਕ ਧੜੇ ' ਚ ਘੋੜਾ , ਗਧਾ , ਗੈਂਡਾ ਆਦਿ ਸ਼ਾਮਲ ਹਨ , ਜਿਨ੍ਹਾਂ ਦੇ ਇਕ ਇਕ ਖੁਰ ਹੈ , ਜਦ ਕਿ ਇਸੇ ਵਰਗ ਦੇ ਦੂਜੇ ਧੜੇ ' ਚ ਸੂਰ , ਗਾਂ , ਮੱਝ , ਭੇੜ , ਬਕਰੀ , ਹਿਰਨ ਆਦਿ ਸ਼ਾਮਲ ਹਨ , ਜਿਨ੍ਹਾਂ ਦੀਆਂ ਦੋ ਦੋ ਖੁਰਾਂ ਵਾਲੀਆਂ ਟੰਗਾਂ ਹਨ । ਭਾਰੀ ਜੁੱਸੇ ਵਾਲੇ ਹਾਥੀਆਂ ਦਾ ਆਪਣਾ ਵੱਖਰਾ ਵਰਗ ਹੈ , ਜਿਨ੍ਹਾਂ ਦਾ ਨੱਕ ਲੰਬਾ ਹੋ ਕੇ ਸੁੰਡ ਬਣ ਗਿਆ ਹੈ ਅਤੇ ਸੂਏ ਕੁੰਢੇ ਹੁੱਡਾਂ ' ਚ ਬਦਲ ਗਏ ਹਨ । ਇਹੋ ਹੁੱਡ ਅਣਮੋਲ ਹਾਥੀ-ਦੰਦ ਹਨ , ਜਿਨ੍ਹਾਂ ਕਾਰਨ ਮੋਏ ਹਾਥੀ ਦਾ ਮੁੱਲ ਜਿਉਂਦੇ ਹਾਥੀ ਨਾਲੋਂ ਵੱਧ ਪੈਂਦਾ ਹੈ ।

ਸ਼ਿਕਾਰੀ ਪਸ਼ੂਆਂ ਦਾ ਵੱਖਰਾ ਵਰਗ ਹੈ , ਜਿਸ ' ਚ ਸ਼ੇਰ , ਬਾਘ , ਚੀਤੇ , ਬਘਿਆੜ ਆਦਿ ਸ਼ਾਮਲ ਹਨ । ਇਨ੍ਹਾਂ ਪਸ਼ੂਆਂ ਦੇ ਤਿੱਖੇ ਦੰਦ ਅਤੇ ਤਿੱਖੀਆਂ ਨਹੁੰਦਰਾਂ ਹਨ । ਕੁੱਤੇ , ਬਿੱਲੀਆਂ ਅਤੇ ਰਿੱਛ ਇਨ੍ਹਾਂ ਦੇ ਸਬੰਧੀ ਪਸ਼ੂ ਹਨ , ਜਦ ਕਿ ਜਲ ਵਾਸੀ ਸੀਲ ਅਤੇ ਵਾਲਰਸ ਵੀ ਇਨ੍ਹਾਂ ਚੋਂ ਹੀ ਹਨ ।

ਜਲ ' ਚ ਵਿਚਰਦੇ ਪਸ਼ੂਆਂ ਦਾ ਇਕ ਹੋਰ ਵੱਖਰਾ ਵਰਗ ਹੈ , ਜਿਸ ' ਚ ਦਰਿਆਈ ਘੋੜਾ , ਹਿੱਪੋ ਅਤੇ ਵ੍ਹੇਲਾਂ ਸ਼ਾਮਲ ਹਨ । ਵ੍ਹੇਲਾਂ ਅਤੀ ਪ੍ਰਭਾਵਸ਼ੀਲ ਜੁੱਸੇ ਅਤੇ ਆਕਾਰ ਦੀਆਂ ਮਾਲਿਕ ਹਨ । ਨੀਲੀ ਵ੍ਹੇਲ ਤਾਂ ਸੰਸਾਰ ' ਚ ਵਿਚਰ ਰਹੇ ਅਤੇ ਵਿਚਰ ਚੁੱਕੇ ਸਾਰੇ ਪ੍ਰਾਣੀਆਂ ਚੋਂ ਸਿਰਕੱਢ ਹੈ : ਇਸ ਦੇ ਸਰੀਰ ਦਾ 200 ਟੰਨ ਵਜ਼ਨ ਹੈ ।

ਪਸ਼ੂਆਂ ਦਾ ਇਕ ਅਤੀ ਅਨੋਖਾ ਵਰਗ ਹੈ , ਜਿਸ ਨੂੰ ਪ੍ਰਾਈਮੇਟਿਸ ( Primates ) ਸੱਦਿਆ ਜਾਂਦਾ ਹੈ ਅਤੇ ਜਿਸ ' ਚ ਸ਼ਾਮਲ ਹਨ ਲੰਗੂਰ , ਬਾਂਦਰ , ਬਣਮਾਨਸ ਅਤੇ ਅਸੀਂ ਆਪ , ਭਾਵ ਮਨੁੱਖ । ਪ੍ਰਾਈਮੇਟਿਸ ਲਾਤੀਨੀ ਸ਼ਬਦ ਹੈ , ਜਿਸ ਦੇ ਅਰਥ ਹਨ ‘ ਉਚ ਕੋਟੀ ’ ਦੇ ਅਤੇ ਉਚ ਕੋਟੀ ਦੇ ਇਹ ਸਾਰੇ ਪ੍ਰਾਣੀ , ਸਿਵਾਏ ਮਨੁੱਖ ਦੇ , ਵਣਾਂ ਦੇ ਵਾਸੀ ਹਨ ਅਤੇ ਇਨ੍ਹਾਂ ਦਾ ਵਧੇਰੇ ਸਮਾਂ ਰੁੱਖਾਂ ਉਪਰ ਹੀ ਬੀਤਦਾ ਹੈ ਅਤੇ ਰੁੱਖਾਂ ਤੋਂ ਹੀ ਇਹ ਆਪਣੀ ਖ਼ੁਰਾਕ ਪ੍ਰਾਪਤ ਕਰਦੇ ਹਨ । ਇਨ੍ਹਾਂ ਦਾ , ਹੋਰਨਾਂ ਪਸ਼ੂਆਂ ਦੇ ਟਾਕਰੇ , ਵਧੀਆ ਦਿਮਾਗ਼ ਹੈ , ਵਧੀਆ ਨਿਗਾਹ ਹੈ ਅਤੇ ਇਨ੍ਹਾਂ ਦੀਆਂ ਛੋਹਲੀਆਂ ਹਰਕਤਾਂ ਹਨ । ਮਨੁੱਖ ਤਾਂ ਆਪਣੇ ਦਿਮਾਗ਼ ਦੇ ਸਿਰ ਤੇ , ਆਪਣੇ ਸਾਥੀਆਂ ਨਾਲੋਂ ਵਿਛੜ ਕੇ , ਕਿਧਰੇ ਦੀ ਕਿਧਰੇ ਪੁੱਜ ਗਿਆ ਹੈ ।


ਲੇਖਕ : ਡਾ. ਸੁਰਜੀਤ ਸਿੰਘ ਢਿੱਲੋਂ,
ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 24, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.