ਪਾਠ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਠ ( ਨਾਂ , ਪੁ ) ਪੜ੍ਹਨ ਦੀ ਕਿਰਿਆ; ਸਬਕ; ਸੰਥਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2890, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਾਠ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਠ [ ਨਾਂਪੁ ] ਪੜ੍ਹਨ ਦੀ ਕਿਰਿਆ; ਸਬਕ , ਅਧਿਆਇ , ਟੈਕਸਟ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2876, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਾਠ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਾਠ ( ਗੁਰੂ ਗ੍ਰੰਥ ਸਾਹਿਬ ਦਾ ) : ਗੁਰੂ ਗ੍ਰੰਥ ਸਾਹਿਬ ਦਾ ਪਠਨ-ਪਾਠਨ ‘ ਪਾਠ’ ਨਾਂ ਨਾਲ ਪ੍ਰਚਲਿਤ ਹੈ । ਇਹ ਪਾਠ ਕਈ ਰੂਪ ਧਾਰਣ ਕਰ ਚੁਕਾ ਹੈ , ਜਿਵੇਂ ਅਖੰਡ-ਪਾਠ , ਅਤਿ -ਅਖੰਡ-ਪਾਠ , ਸਾਧਾਰਣ-ਪਾਠ , ਸਪਤਾਹਿਕ-ਪਾਠ , ਸੰਪੁਟ -ਪਾਠ , ਸਹਿਜ-ਪਾਠ , ਖੁਲ੍ਹਾ-ਪਾਠ , ਪੱਤਰਾ ਪਾਠ ਆਦਿ ( ਵੇਖੋ ਵਖਰੇ ਵਖਰੇ ਇੰਦਰਾਜ ) । ਅਜਿਹੇ ਪਾਠ-ਭੇਦਾਂ ਦਾ ਮੁੱਖ ਕਾਰਣ ਇਹ ਹੈ ਕਿ ਹਰ ਡੇਰੇ , ਸੰਪ੍ਰਦਾਇ ਜਾਂ ਜੱਥੇ ਦਾ ਮੁਖੀਆ ਆਪਣੀ ਵਿਦਵੱਤਾ ਜਾਂ ਪਾਠ ਦੀ ਮਰਯਾਦਾ ਦੀ ਪ੍ਰਪਕਤਾ ਲਈ ਕੋਈ ਨ ਕੋਈ ਨਵੀਂ ਗੱਲ ਜਾਂ ਵਿਧੀ ਚਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ , ਭਾਵੇਂ ਉਹ ਗੁਰੂ -ਆਸ਼ੇ ਦੇ ਵਿਪਰੀਤ ਹੀ ਕਿਉਂ ਨ ਜਾਂਦੀ ਹੋਵੇ ।

ਗੁਰੂ ਗ੍ਰੰਥ ਸਾਹਿਬ ਦਾ ਪਾਠ ਕਿਸੇ ਵੀ ਪ੍ਰਕਾਰ ਦਾ ਕਿਉਂ ਨ ਹੋਵੇ , ੳਸ ਨੂੰ ਕਰਨ ਵਿਚ ਚਿੱਤ ਦੀ ਇਕਾਗ੍ਰਤਾ ਅਤੇ ਆਤਮ-ਸ਼ੁੱਧੀ ਦੀ ਬੁਨਿਆਦੀ ਲੋੜ ਹੈ । ਕਿਸੇ ਪ੍ਰਕਾਰ ਦਾ ਕੋਈ ਵਿਖਾਵਾ , ਆਡੰਬਰ ਜਾਂ ਮਰਯਾਦਾ- ਹੀਨਤਾ ਨਹੀਂ ਹੋਣੀ ਚਾਹੀਦੀ । ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ— ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗੁ ਛੁਟਕਿਓ ਅਧਿਕ ਅਹੰਬੁਧਿ ਬਾਧੇ ( ਗੁ.ਗ੍ਰੰ.641 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2540, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪਾਠ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Text _ਪਾਠ : ਜੇਠਾ ਨੰਦ ਬੇਤਾਬ ਬਨਾਮ ਦਿੱਲੀ ਰਾਜ ( ਏ ਆਈ ਆਰ 1960 ਐਸ ਸੀ 89 ) ਅਨੁਸਾਰ ਪਾਠ ਦੇ ਸ਼ਬਦ-ਕੋਸ਼ੀ ਅਰਥ ਹਨ ਵਿਸ਼ਾ ਜਾਂ ਮਜ਼ਮੂਨ । ਜਦੋਂ ਕੋਈ ਐਕਟ ਕਿਸੇ ਹੋਰ ਐਕਟ ਦੇ ਪਾਠ ਵਿਚ ਸੋਧ ਕਰਦਾ ਹੈ ਤਾਂ ਸੋਧ ਐਕਟ ਉਸ ਐਕਟ ਦੇ ਵਿਸ਼ੇ ਜਾਂ ਮਜ਼ਮੂਨ ਵਿਚ ਸੋਧ ਕਰਦਾ ਹੈ , ਭਾਵੇਂ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਸੋਧ ਐਕਟ ਦੁਆਰਾ ਕੁਝ ਗ਼ੈਰ-ਜ਼ਰੂਰੀ ਸ਼ਬਦ ਛਡ ਦਿੱਤੇ ਜਾਂਦੇ ਹਨ । ਉਪਰੋਕਤ ਕੇਸ ਅਨੁਸਾਰ ਪਾਠ ਸ਼ਬਦ ਕਾਫ਼ੀ ਸਰਬੰਗੀ ਹੈ ਅਤੇ ਉਸ ਵਿਚ ਪ੍ਰਵਿਧਾਨ ਦਾ ਮਜ਼ਮੂਨ ਅਤੇ ਉਸ ਵਿਚ ਵਰਤੀ ਸ਼ਬਦਾਵਲੀ ਦੋਵੇਂ ਆ ਜਾਂਦੇ ਹਨ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2539, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਪਾਠ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਪਾਠ

              ਸ਼ੈਲੀ ਵਿਗਿਆਨ , ਪਾਠ ਭਾਸ਼ਾ ਵਿਗਿਆਨ ਅਤੇ ਡਿਸਕੋਰਸ ਵਿਸ਼ਲੇਸ਼ਣ ਆਦਿ ਖੇਤਰ ਹਨ ਜਿਨ੍ਹਾਂ ਨੂੰ ਅਧਾਰ ਬਣਾ ਕੇ ਸਾਹਿਤਕ ਅਤੇ ਗੈਰ-ਸਾਹਿਤਕ ਵਰਤਾਰਿਆਂ ਦਾ ਅਧਿਅਨ ਕੀਤਾ ਜਾ ਸਕਦਾ ਹੈ । ਇਨ੍ਹਾਂ ਵਿਸ਼ਲੇਸ਼ਣ ਵਿਧੀਆਂ ਤੋਂ ਪਹਿਲਾਂ ਭਾਸ਼ਾ ਵਿਗਿਆਨਿਕ ਵਿਧੀਆਂ ਰਾਹੀਂ ਜਾਂ ਸਾਹਿਤਕ ਆਲੋਚਨਾ ਰਾਹੀਂ ਭਾਸ਼ਾ ਦਾ ਅਧਿਅਨ ਕੀਤਾ ਜਾਂਦਾ ਸੀ । ਭਾਸ਼ਾ \ ਵਿਗਿਆਨ \ ਵਿਆਕਰਨ ਦਾ ਅਧਿਅਨ ‘ ਵਾਕ’ ਤੱਕ ਸੀਮਤ ਹੁੰਦਾ ਸੀ ਕਿਉਂਕਿ ਵਾਕ ਨੂੰ ਵਿਆਕਰਨਕ ਜਾਂ ਭਾਸ਼ਾ ਵਿਗਿਆਨਕ ਅਧਿਅਨ ਦੀ ਵੱਡੀ ਤੋਂ ਵੱਡੀ ਇਕਾਈ ਮੰਨਿਆ ਜਾਂਦਾ ਹੈ । ਇਨ੍ਹਾਂ ਅਧਿਅਨ ਵਿਧੀਆਂ ਲਈ ਛੋਟੀ ਤੋਂ ਛੋਟੀ ਜਾਂ ਵੱਡੀ ਤੋਂ ਵੱਡੀ ਭਾਸ਼ਕ ਇਕਾਈ ਅਧਿਅਨ ਦਾ ਕੋਈ ਪੈਮਾਨਾ ਨਹੀਂ । ਪਾਠ ਭਾਸ਼ਾ ਵਿਗਿਆਨ ਵਿਚ ਪਾਠ ਨੂੰ ਇਕ ਸੁਤੰਤਰ ਇਕਾਈ ਦੇ ਤੌਰ ’ ਤੇ ਪਰਵਾਨ ਕੀਤਾ ਜਾਂਦਾ ਹੈ । ਹੈਲੀਡੇ ਅਨੁਸਾਰ , ‘ ਪਾਠ ਇਕ ਲਿਖਤ ਜਾਂ ਉਚਾਰ ਹੈ ਜਿਸ ਦਾ ਗਠਨ ਸਾਰਥਕ ਸਮੁੱਚ ਦੇ ਅਧਾਰ ’ ਤੇ ਨਿਰਭਰ ਹੁੰਦਾ ਹੈ । ’ ਪਾਠ ਦੀ ਬਣਤਰ ਦੀ ਸੀਮਾ ਦਾ ਮੂਲ ਅਧਾਰ ਸਾਰਥਕਤਾ ਹੈ । ਹਰ ਉਸ ਭਾਸ਼ਾਈ ਇਕਾਈ ਨੂੰ ਪਾਠ ਦਾ ਦਰਜਾ ਦਿੱਤਾ ਜਾਂਦਾ ਹੈ ਜੋ ਭਾਵੇਂ ਇਕ ਵਾਕੰਸ਼ , ਵਾਕ ਜਾਂ ਪੂਰੀ ਰਚਨਾ ਹੀ ਕਿਉਂ ਨਾ ਹੋਵੇ । ਇਸ ਤਰ੍ਹਾਂ ਇਕ ਅਖਾਣ , ਮੁਹਾਵਰਾ , ਕਵਿਤਾ , ਮਹਾਂਕਾਵਿ ਜਾਂ ਵੱਡ-ਅਕਾਰੀ ਨਾਵਲ ਨੂੰ ਪਾਠ ਕਿਹਾ ਜਾਂਦਾ ਹੈ । ਪਾਠ ਨੂੰ ਪਰਿਭਾਸ਼ਤ ਕਰਨ ਲਈ ਅਕਾਰ ਕੋਈ ਰੁਕਾਵਟ ਨਹੀਂ ਬਣਦਾ । ਹੈਲੀਡੇ ਤੇ ਹਸਨ ਅਨੁਸਾਰ , ‘ ਪਾਠ ਇਕ ਅਖਾਣ , ਮੁਹਾਵਰੇ ਤੋਂ ਲੈ ਕੇ ਇਕ ਵੱਡਾ ਨਾਟਕ ਵੀ ਹੋ ਸਕਦਾ ਹੈ , ਕਿਸੇ ਦੁਆਰਾ ਮਦਦ ਲਈ ਚੀਕ ਤੋਂ ਲੈ ਕੇ ਕਿਸੇ ਕਮੇਟੀ ਵਿਚ , ਸਾਰਾ ਦਿਨ ਕੀਤੇ ਵਿਚਾਰ-ਵਟਾਂਦਰੇ ਦਾ ਰੂਪ ਵੀ ਧਾਰਨ ਕਰ ਸਕਦਾ ਹੈ । ’ ਪਾਠ ਲਈ ਇਹ ਜ਼ਰੂਰੀ ਨਹੀਂ ਕਿ ਉਹ ਲਿਖਤੀ ਭਾਸ਼ਾ ਰਾਹੀਂ ਹੋਂਦ ਵਿਚ ਆਵੇ , ਪਹਿਲੇ ਦੌਰ ਵਿਚ ਆਮ ਤੌਰ ਤੇ ਲਿਖਤੀ ਰੂਪ ਨੂੰ ਹੀ ਪਾਠ ਦਾ ਦਰਜਾ ਦਿੱਤਾ ਜਾਂਦਾ ਸੀ ਪਰ ਪਾਠ ਮੌਖਿਕ ਵੀ ਹੋ ਸਕਦਾ ਹੈ । ਪਾਠ ਦੀ ਜੁਗਤ ਵਿਚ ਕੁਝ ਗੁਣ ਹੁੰਦੇ ਹਨ ਜਿਨ੍ਹਾਂ ਤੋਂ ਬਿਨਾਂ ਕਿਸੇ ਰਚਨਾ ਨੂੰ ਪਾਠ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ । ਹੈਲੀਡੇ ਤੇ ਹਸਨ ਅਨੁਸਾਰ ਇਨ੍ਹਾਂ ਦੀ ਮਾਤਰਾ ਪੰਜ ਹੈ ਜਿਵੇਂ : ( i ) ਹਰ ਪਾਠ ਦੀ ਇਕ ਸਰੰਚਨਾ ਹੁੰਦੀ ਹੈ ( ii ) ਇਸ ਵਿਚ ਰੂਪ-ਗਠਨ ਤੇ ਭਾਵ-ਗਠਨ ਹੁੰਦਾ ਹੈ ( iii ) ਇਸ ਦਾ ਇਕ ਪ੍ਰਯੋਜਨ ਹੁੰਦਾ ਹੈ ( iv ) ਇਸ ਵਿਚ ਵਿਕਾਸ ਹੁੰਦਾ ਹੈ ਅਤੇ ( v ) ਪਾਠ ਦਾ ਆਪਣਾ ਇਕ ਚਰਿਤਰ ਹੁੰਦਾ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.