ਪਾਤਾਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਤਾਲ ( ਨਾਂ , ਪੁ ) ਪ੍ਰਿਥਵੀ ਦੇ ਹੇਠਲਾ ਲੋਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਾਤਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਤਾਲ . ਸੰ. ਸੰਗ੍ਯਾ— ਪ੍ਰਿਥਿਵੀ ਦੇ ਹੇਠਲਾ ਲੋਕ । ੨ ਹੇਠਲੇ ਲੋਕਾਂ ਵਿੱਚੋਂ ਸੱਤਵਾਂ ਲੋਕ. “ ਪਾਤਾਲ ਪੁਰੀਆ ਲੋਅ ਆਕਾਰਾ.” ( ਮਾਰੂ ਸੋਲਹੇ ਮ : ੩ ) ਦੇਖੋ , ਸਪਤ ਪਾਤਾਲ । ੩ ਦੇਖੋ , ਸਵੈਯੇ ਦਾ ਰੂਪ ੨੭.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2383, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਾਤਾਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਾਤਾਲ : ਧਰਤੀ ਦੇ ਹੇਠਲੇ ਭਾਗ ਨੂੰ ‘ ਪਾਤਾਲ’ ਕਿਹਾ ਜਾਂਦਾ ਹੈ । ਇਹ ਪਾਤਾਲ ਗਿਣਤੀ ਵਿਚ ਸੱਤ ਦਸੇ ਜਾਂਦੇ ਹਨ । ਪੁਰਾਣ-ਸਾਹਿਤ ਵਿਚ ਇਨ੍ਹਾਂ ਬਾਰੇ ਵਿਸਤਾਰ-ਸਹਿਤ ਵਿਵਰਣ ਮਿਲ ਜਾਂਦਾ ਹੈ । ‘ ਵਿਸ਼ਣੂ-ਪੁਰਾਣ’ ਅਨੁਸਾਰ ਇਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ— ਅਤਲ , ਵਿਤਲ , ਨਿਤਲ , ਗਭਸੑਤਿਮਤ , ਮਹਾਤਲ , ਸੁਤਲ ਤੇ ਪਾਤਾਲ । ‘ ਪਦਮ- ਪੁਰਾਣ ’ ਵਿਚ ਦਿੱਤੇ ਸੱਤ ਪਾਤਲਾਂ ਦੇ ਨਾਂ ‘ ਵਿਸ਼ਣੂ-ਪੁਰਾਣ’ ਨਾਲੋਂ ਦੋ ਨਾਂਵਾਂ ਵਿਚ ਭਿੰਨਤਾ ਰਖਦੇ ਹਨ— ਅਤਲ , ਵਿਤਲ , ਸੁਤਲ , ਤਲਾਤਲ , ਮਹਾਤਲ , ਰਸਾਤਲ ਅਤੇ ਪਾਤਾਲ । ਇਨ੍ਹਾਂ ਵਿਚੋਂ ਪਹਿਲਿਆਂ ਚੌਹਾਂ ਵਿਚ ਕ੍ਰਮਵਾਰ ਮਹਾਮਾਯਾ , ਹਾਟਕੇਸ਼੍ਵਰ , ਬਲੀ ਅਤੇ ਮਾਯਾ ਦਾ ਰਾਜ-ਪ੍ਰਬੰਧ ਹੈ । ਮਹਾਤਲ ਵਿਚ ਅਜਗਰ ਨਿਵਾਸ ਕਰਦੇ ਹਨ; ਰਸਾਤਲ ਵਿਚ ਦੈਂਤਾਂ ਅਤੇ ਦਾਨਵਾਂ ਦੀ ਰਿਹਾਇਸ਼ ਹੈ ਅਤੇ ਪਾਤਾਲ ਵਿਚ ਵਾਸੁਕੀ ਨਾਗ ਰਾਜ ਕਰਦਾ ਹੈ ।

‘ ਸ਼ਿਵ-ਪੁਰਾਣ’ ਵਿਚ ਪਾਤਾਲਾਂ ਦੀ ਗਿਣਤੀ ਅੱਠ ਕੀਤੀ ਗਈ ਹੈ , ਜਿਵੇਂ— ਪਾਤਾਲ , ਤਲ , ਅਤਲ , ਵਿਤਲ , ਤਾਲ , ਵਿਧੀ ਪਾਤਾਲ , ਸ਼ਰਕਰਾ-ਭੂਮੀ ਅਤੇ ਵਿਜਯ । ਕਹਿੰਦੇ ਹਨ ਕਿ ਐਸ਼ਵਰਜ ਪੱਖੋਂ ਇਹ ਪਾਤਾਲ ਇੰਦ੍ਰਪੁਰੀ ਨੂੰ ਵੀ ਮਾਤ ਪਾਉਂਦੇ ਹਨ । ਗੁਰੂ ਨਾਨਕ ਦੇਵ ਜੀ ਨੇ ਪਾਤਾਲਾਂ ਦੀ ਗਿਣਤੀ ਲੱਖਾਂ ਵਿਚ ਦਸੀ ਹੈ— ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ( ਗੁਗ੍ਰੰ.5 ) । ਸਿੱਖ ਮਤ ਵਿਚ ਪੌਰਾਣਿਕ ਪਾਤਾਲਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮਾਨਤਾ ਨਹੀਂ ਦਿੱਤੀ ਜਾਂਦੀ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪਾਤਾਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਾਤਾਲ * ( ਸੰ. । ਸੰਸਕ੍ਰਿਤ ) ਪ੍ਰਿਥਵੀ ਦੇ ਹੇਠਲੇ ਲੋਕ , ਆਕਾਸ਼ ਦੇ ਪੋਲਾੜ ਵਿਚ ਜੋ ਉਰਧ ਦਿਸ਼ਾ ਵਲ ਹੈ ਸੋ ਆਕਾਸ਼ , ਜੋ ਹੇਠਲੀ ਦਿਸ਼ਾ ਵਲ ਹੈ ਸੋ ਪਾਤਾਲ । ਯਥਾ-‘ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ’ ।

----------

* ਪਾਤਾਲਾਂ ਤੋਂ ਮੁਰਾਦ ਪੈਰਾਂ ਤਲੈ ਹੋਣ ਤੋਂ ਅਮ੍ਰੀਕਾ ਆਦਿ  ਦੇਸ਼ਾਂ ਦੀ ਹੋ ਸਕਦੀ ਹੈ , ਪਰ ਏਥੇ ਉਨ੍ਹਾਂ ਲੋਕਾਂ ਯਾ ਗ੍ਰੈਹਾਂ ਤੇ ਅਕਾਸ਼ ਵਿਚ ਭ੍ਰਮਦੇ ਤਾਰਿਆਂ ਸਤਾਰਿਆਂ ਤੋਂ ਹੈ ਜੋ ਦੱਖਣ ਰੁਖ ਨੂੰ-ਯਾ ਜਿਧਰ ਸਾਨੂੰ ਧ੍ਰੂ ਦਿਸਦਾ ਹੈ ਉਸਦੇ ਮੁਕਾਬਲ ਰੁਖ਼ ਨੂੰ-ਹਨ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.