ਲਾਗ–ਇਨ/ਨਵਾਂ ਖਾਤਾ |
+
-
 
ਪਿਤਾ

Father_ਪਿਤਾ: ਕੁਦਰਤ ਅਨੁਸਾਰ ਇਸ ਦਾ ਅਰਥ ਬੱਚੇ ਨੂੰ ਪੈਦਾ ਕਰਨ ਵਾਲੇ ਮਰਦ ਤੋਂ ਲਿਆ ਜਾਂਦਾ ਹੈ। ਕਾਨੂੰਨ ਵਿਚ ਇਸ ਸ਼ਬਦ ਦੀ ਵਰਤੋਂ ਪ੍ਰਸੰਗ ਅਤੇ ਲਿਖਤ ਦੀ ਪ੍ਰਕਿਰਤੀ ਅਨੁਸਾਰ ਕੀਤੀ ਜਾਂਦੀ ਹੈ ਜਿਸ ਵਿਚ ਜੱਗ-ਜਾਣਿਆ ਪਿਤਾ ਅਤੇ ਨਾਲੇ ਕਾਨੂੰਨੀ ਪਿਤਾ, ਮਤਰੇਆ ਪਿਤਾ, ਗੋਦ ਲੇਵਾ ਪਿਤਾ ਅਤੇ ਕਈ ਵਾਰੀ ਦਾਦਾ ਵੀ ਸ਼ਾਮਲ ਸਮਝਿਆ ਜਾਂਦਾ ਹੈ। ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਇਸ ਵਿਚ ਮਾਪਿਆਂ ਵਿਚੋਂ ਇਸਤਰੀ ਲਿੰਗ ਅਰਥਾਤ ਮਾਤਾ ਸ਼ਾਮਲ ਨਹੀਂ ਹੈ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2017,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ: noreference

ਪਿਤਾ

ਪਿਤਾ (ਸੰ.। ਸੰਸਕ੍ਰਿਤ ਪਿਤ੍ਰਿ। ਪ੍ਰਾਕ੍ਰਿਤ ਪਿਆ। ਪੰਜਾਬੀ ਪਿਤਾ, ਪਿਉ) ਬਾਪ , ਪਿਤਾ, ਪਿਉ, ਜਨਕ। ਯਥਾ-‘ਪਿਤਾ ਜਾਤਿ ਤਾ ਹੋਈਐ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2017,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪਿਤਾ

ਪਿਤਾ. ਸੰਗ੍ਯਾ—ਜੋ ਰਖ੍ਯਾ ਕਰੇ1, ਬਾਪ. ਪਿਤ੍ਰਿ. ਜਨਕ. “ਪਿਤਾ ਕਾ ਜਨਮ ਕਿਆ ਜਾਨੈ ਪੂਤ?” (ਸੁਖਮਨੀ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2029,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪਿੱਤਾ

ਪਿੱਤਾ. ਸੰ. ਪਿੱਤਾਸ਼ਯ. ਸੰਗ੍ਯਾ—ਪਿੱਤ ਦੀ ਥੈਲੀ. ਇਹ ਜਿਗਰ ਦੇ ਹੇਠ ਪਿੱਛੇ ਵੱਲ ਹੁੰਦਾ ਹੈ। ੨ ਭਾਵ—ਜਿਗਰ ਅਤੇ ਮਨ. “ਸਾਧੁਸੰਗਤਿ ਮਿਲ ਪੀੜਨ ਪਿੱਤਾ.” (ਭਾਗੁ) ੩ ਦੇਖੋ, ਪਿੱਤ । ੪ ਕ੍ਰੋਧ । ੫ ਜੋਸ਼।੬ ਹੌਸਲਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2052,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪਿੱਤਾ

ਪਿੱਤਾ [ਨਾਂਪੁ] ਸਰੀਰ ਦੇ ਅੰਦਰ ਜਿਗਰ ਦੇ ਨਾਲ਼ ਇੱਕ ਥੈਲੀ ਜਿਹਦੇ ਵਿੱਚ ਪਿੱਤ ਰਸ ਹੁੰਦਾ ਹੈ; ਅੰਬ ਦੀ ਗੁੱਲੀ ਦੇ ਅੰਦਰ ਦਾ ਗੁੱਦਾ; ਖੱਖੜੀ ਆਦਿ ਦਾ ਕੱਚਾ ਰੇਂਡਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2198,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪਿਤਾ

ਪਿਤਾ [ਨਾਂਪੁ] ਵੇਖੋ ਪਿਓ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2210,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ