ਪਿੰਗਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੰਗਲਾ ( ਵਿ , ਨਾਂ , ਪੁ ) ਹੱਥਾਂ ਪੈਰਾਂ ਤੋਂ ਰਹਿਤ ਲੰਗੜਾ-ਲੂਲ੍ਹਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1381, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਿੰਗਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੰਗਲਾ 1 [ ਨਾਂਇ ] ਹਠ ਯੋਗ ਅਨੁਸਾਰ ਸਰੀਰ ਦੇ ਸੱਜੇ ਪਾਸੇ ਇੱਕ ਨਾੜੀ 2 [ ਵਿਸ਼ੇ ] ਅਪਾਹਜ , ਕੋੜ੍ਹੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1373, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਿੰਗਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੰਗਲਾ . ਵਿ— ਲੰਙਾ. ਪੰਗੁ. ਪਾਦ ਰਹਿਤ. ਦੇਖੋ , ਪਿੰਗ ੬ । ੨ ਦੇਖੋ , ਰਾਜਨੀਤਿ । ੩ ਸੰ. . ਹਠ੍ਯੋਗ ਦੇ ਮਤ ਅਨੁਸਾਰ ਤਿੰਨ ਪ੍ਰਧਾਨ ਨਾੜੀਆਂ ਵਿੱਚੋਂ ਇੱਕ , ਜੋ ਸ਼ਰੀਰ ਦੇ ਸੱਜੇ ਪਾਸੇ ਹੈ. ਇਸ ਦਾ ਨਾਮ ਸੂਰਯਨਾੜੀ ਭੀ ਹੈ. “ ਇੜਾ ਪਿੰਗਲਾ ਸੁਖਮਨ ਬੰਦੇ.” ( ਗਉ ਕਬੀਰ ) . ੪ ਲ੖ਮੀ । ੫ ਦੁਰਗਾ. “ ਜਪੈ ਹਿੰਗੁਲਾ ਪਿੰਗਲਾ.” ( ਪਾਰਸਾਵ ) ( ੬ ) ਇੱਕ ਵੇਸ਼੍ਯਾ , ਜਿਸ ਦੀ ਕਥਾ ਭਾਗਵਤ ਦੇ ਗਿਆਰਵੇਂ ਸਕੰਧ ਦੇ ਅੱਠਵੇਂ ਅਧ੍ਯਾਯ ਵਿੱਚ ਇਉਂ ਹੈ—

        ਵਿਦੇਹ ਨਗਰ ( ਜਨਕਪੁਰੀ ) ਵਿੱਚ ਇੱਕ ਵੇਸ਼੍ਯਾ ਰਹਿਂਦੀ ਸੀ , ਜਿਸ ਦਾ ਨਾਮ ਪਿੰਗਲਾ ਸੀ. ਉਸ ਨੇ ਇੱਕ ਦਿਨ ਇੱਕ ਧਨੀ ਸੁੰਦਰ ਜਵਾਨ ਦੇਖਿਆ ਅਰ ਕਾਮ ਨਾਲ ਵ੍ਯਾਕੁਲ ਹੋ ਉਠੀ , ਪਰ ਉਹ ਉਸ ਪਾਸ ਨਾ ਆਇਆ , ਜਿਸ ਤੋਂ ਸਾਰੀ ਰਾਤ ਬੇਚੈਨੀ ਵਿੱਚ ਵੀਤੀ. ਅੰਤ ਨੂੰ ਉਸ ਦੇ ਮਨ ਵੈਰਾਗ ਹੋਇਆ ਕਿ ਜੇ ਅਜੇਹਾ ਪ੍ਰੇਮ ਮੈਂ ਈਸ਼੍ਵਰ ਵਿੱਚ ਲਾਉਂਦੀ , ਤਦ ਕੇਹਾ ਉੱਤਮ ਫਲ ਹੁੰਦਾ. ਇਸ ਪੁਰ ਉਹ ਕਰਤਾਰ ਦੇ ਸਿਮਰਨ ਵਿੱਚ ਲੱਗਕੇ ਮੁਕ੍ਤਿ ਨੂੰ ਪ੍ਰਾਪ੍ਤ ਹੋਈ. ਸਾਂਖ੍ਯ ਸੂਤ੍ਰਾਂ ਵਿੱਚ ਇਸ ਦਾ ਜਿਕਰ ਆਇਆ ਹੈ— “ ਨਿਰਾਸ਼ : ਸੁਖੀ ਪਿੰਗਲਾ ਵਤੑ.” ਦੇਖੋ , ਗਨਕਾ । ੭ ਰਾਜਾ ਭਰਥਰਿ ( ਹਰਿਭਰਤ੍ਰਿ ) ਦੀ ਰਾਣੀ । ੮ ਟਾਲ੍ਹੀ. ਸ਼ੀਸ਼ਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1187, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.