ਪੰਜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਜਾ ( ਨਾਂ , ਪੁ ) 1 ਸ਼ੇਰ , ਕੁੱਤੇ , ਬਿੱਲੀ , ਚੀਤੇ ਆਦਿ ਦਾ ਨਹੁੰਦਰਾਂ ਵਾਲਾ ਭਾਗ 2 ਉਂਗਲੀਆਂ ਸਮੇਤ ਹੱਥ ਜਾਂ ਇਸ ਦਾ ਲੱਗਿਆ ਨਿਸ਼ਾਨ; ਚਾਰ ਉਂਗਲੀਆਂ ਅਤੇ ਅੰਗੂਠੇ ਸਮੇਤ ਪੈਰ ਦਾ ਅਗਲਾ ਹਿੱਸਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3797, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੇਂਜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੇਂਜਾ ( ਨਾਂ , ਪੁ ) ਰੂੰਈ ਪਿੰਜਣ ਵਾਲਾ ਧੁਣੀਆ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3745, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੰਜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਜਾ [ ਨਾਂਪੁ ] ਬਿੱਲੀ ਕੁੱਤੇ ਆਦਿ ਪਸ਼ੂ ਦਾ ਅਗਲਾ ਪੈਰ , ਪੰਜੇ ਉਂਗਲੀਆਂ ਅਤੇ ਮਨੁੱਖ ਦਾ ਹੱਥ , ਪੈਰ ਦਾ ਅਗਲਾ ਉਂਗਲੀਆਂ ਵਾਲ਼ਾ ਹਿੱਸਾ; ਜੁੱਤੀ ਬੂਟ ਆਦਿ ਦਾ ਅਗਲਾ ਹਿੱਸਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3882, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੂਜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੂਜਾ [ ਨਾਂਇ ] ਧਾਰਮਿਕ ਰਸਮ ਜਿਸ ਵਿੱਚ ਆਪਣੇ ਇਸ਼ਟ ਦੀ ਉਸਤਤ ਕੀਤੀ ਜਾਂਦੀ ਹੈ , ਬੰਦਗੀ , ਇਬਾਦਤ , ਭਗਤੀ , ਉਪਾਸਨਾ , ਅਰਾਧਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੇਂਜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੇਂਜਾ [ ਨਾਂਪੁ ] ਰੂੰ ਪਿੰਜਣ ਵਾਲ਼ਾ ਵਿਅਕਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3834, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੂਜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੂਜਾ . ਸੰਗ੍ਯਾ— ਪੂਜਨ ( ਅਚ੗ਨ ) ਦੀ ਕ੍ਰਿਯਾ. ਸਨਮਾਨ. ਸੇਵਾ. “ ਅਚੁਤ ਪੂਜਾ ਜੋਗ ਗੋਪਾਲ.” ( ਬਿਲਾ ਮ : ੫ ) ੨ ਵ੍ਯੰਗ— ਤਾੜਨਾ. ਮਾਰ ਕੁਟਾਈ. “ ਏਕ ਗਦਾ ਉਨ ਕਰ ਮੇ ਧਰੀ । ਸਭ ਭੂਪਨ ਕੀ ਪੂਜਾ ਕਰੀ.” ( ਕ੍ਰਿਸਨਾਵ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੇਂਜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੇਂਜਾ . ਸੰਗ੍ਯਾ— ਰੂੰ ਪਿੰਜਣ ਵਾਲਾ. ਦੇਖੋ , ਪਿੰਜ ਅਤੇ ਪਿੰਜਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੈਜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੈਜਾ . ਸੰਗ੍ਯਾ— ਜੰਗਲੀ ਚੈਰੀ. ਇਹ ਬਿਰਛ ਠੰਢੇ ਪਹਾੜਾਂ ਪੁਰ ਹੁੰਦਾ ਹੈ. ਦੇਖੋ , ਗਲਾਸ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3601, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੰਜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਜਾ . ਫ਼ਾ ਪੰਚਕ. ਸੰਗ੍ਯਾ— ਪੰਜ ਦਾ ਸਮੁਦਾਯ । ੨ ਜੁੱਤੀ ਦਾ ਅਗਲਾ ਭਾਗ , ਜਿਸ ਵਿੱਚ ਪੈਰ ਦਾ ਅੰਗੂਠਾ ਅਤੇ ਉਂਗਲਾਂ ਹੁੰਦੀਆਂ ਹਨ । ੩ ਹੱਥ ਦੀ ਹਥੇਲੀ , ਪੰਜ ਉਂਗਲਾਂ ਸਮੇਤ । ੪ ਦਸਤਾਨਾ. “ ਪਹਿਰੇ ਪੰਜੰ.” ( ਰਾਮਾਵ )

 

        ੫ ਹੱਥ ਦੀਆਂ ਪੰਜ ਉਂਗਲਾਂ ਦਾ ਮੁਹਰ ਵਾਂਗ ਕਾਗਜ ਪੁਰ ਲਾਇਆ ਛਾਪਾ. ਇਸ ਦਾ ਰਿਵਾਜ ਹਜਰਤ ਮੁਹੰਮਦ ਸਾਹਿਬ ਤੋਂ ਜਾਰੀ ਹੋਇਆ. ਅਨਪੜ੍ਹ ਹੋਣ ਕਾਰਣ ਉਹ ਲਿਖਤ ਹੇਠ ਪੰਜਾ ਲਾਇਆ ਕਰਦੇ ਸਨ. ਦਿੱਲੀ ਦੇ ਬਾਦਸ਼ਾਹ ਜਹਾਂਗੀਰ ਆਦਿ ਵਿਦ੍ਵਾਨ ਹੋਣ ਪੁਰ ਭੀ ਕਾਗਜਾਂ ਪੁਰ ਪੰਜਾ ਲਾਇਆ ਕਰਦੇ ਸਨ. ਕਈ ਸਨਦਾਂ ਪੁਰ ਮਨਜੂਰ ਸ਼ਬਦ ਲਿਖਕੇ ਹੇਠ ਦਸ੍ਤਖਤ ਦੀ ਥਾਂ ਪੰਜਾ ਲਾ ਦਿੰਦੇ ਸਨ. ਕਰਨਲ ਟਾਡ ਨੇ ਰਾਜ੎ਥਾਨ ਵਿੱਚ ਇਸ ਦਾ ਜਿਕਰ ਕੀਤਾ ਹੈ । ੬ ਪੰਜੇ ਦੇ ਆਕਾਰ ਦਾ ਇੱਕ ਲੋਹੇ ਦਾ ਸ਼ਸਤ੍ਰ , ਜਿਸ ਨੂੰ ਨਿਹੰਗ ਸਿੰਘ ਦੁਮਾਲੇ ਤੇ ਪਹਿਰਦੇ ਹਨ । ੭ ਦੇਖੋ , ਪੰਜਾ ਸਾਹਿਬ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3607, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੂਜਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੂਜਾ : ਇਸ਼ਟ ਪ੍ਰਤਿ ਭਗਤੀ ਅਤੇ ਸ਼ਰਧਾਪੂਰਵਕ ਸੇਵਾ ਹੀ ‘ ਪੂਜਾ’ ਹੈ । ਇਸ ਨੂੰ ਕਾਮੑਯ ( ਕਾਮਨਾ-ਯੁਕਤ ) ਯੱਗ ਦੇ ਅੰਤਰਗਤ ਮੰਨਿਆ ਜਾਂਦਾ ਹੈ । ਪੂਜਾ ਲਈ ਇਸ਼ਟ-ਦੇਵ ਦੇ ਪ੍ਰਤੀਕ ਜਾਂ ਮੂਰਤੀ ਦੀ ਮੌਜੂਦਗੀ ਜ਼ਰੂਰੀ ਸਮਝੀ ਜਾਂਦੀ ਹੈ ।

ਪੂਜਾ ਦੇ ਮੁੱਖ ਤੌਰ ’ ਤੇ ਦੋ ਭੇਦ ਮੰਨੇ ਗਏ ਹਨ । ਇਹ ਬਾਹਰਲੀ ਅਤੇ ਦੂਜੀ ਅੰਦਰਲੀ ਜਾਂ ਮਾਨਸੀ । ਪ੍ਰਤੀਕਾ- ਤਮਕ ਪੂਜਾ ਵਿਚ ਲੋੜੀਂਦੀ ਸਾਮਗ੍ਰੀ ਅਤੇ ਅਨੁਸ਼ਠਾਨ ਜਾਂ ਰੀਤਾਂ ਇਸ ਪ੍ਰਕਾਰ ਹਨ— ਆਸਨ , ਗੰਧ , ਪੁਸ਼ਪ , ਧੂਪ , ਦੀਪ , ਨੈਵੇਦੑਯ ਅਤੇ ਪ੍ਰਣਾਮ । ਦੇਵਤਾ ਦੇ ਸਰੂਪ ਅਨੁਸਾਰ ਇਨ੍ਹਾਂ ਵਿਚ ਕੁਝ ਫ਼ਰਕ ਵੀ ਪਾਇਆ ਜਾ ਸਕਦਾ ਹੈ ।

ਭਾਰਤੀ ਪੂਜਾ ਤਿੰਨ ਤਰ੍ਹਾਂ ਦੀ ਮੰਨੀ ਗਈ ਹੈ— ਵੈਦਿਕ , ਤਾਂਤ੍ਰਿਕ ਅਤੇ ਮਿਸ਼ਰਿਤ । ਇਨ੍ਹਾਂ ਵਿਚ ਪੰਚ- ਦੇਵਾਂ— ਸ਼ਿਵ , ਵਿਸ਼ਣੂ , ਗਣਪਤਿ , ਸ਼ਕੑਤਿ ਅਤੇ ਸੂਰਜ— ਦੇ ਅੰਤਰਗਤ ਵੈਸ਼ਣਵ , ਸ਼ਾਕਤ ਅਤੇ ਸ਼ੈਵ ਪੂਜਾ ਸਭ ਨਾਲੋਂ ਜ਼ਿਆਦਾ ਹੈ ।

ਗੁਰਬਾਣੀ ਵਿਚ ਪੂਜਾ ਦਾ ਅਧਿਕਾਰੀ ਕਿਸੇ ਦੇਵੀ-ਦੇਵਤਾ ਨੂੰ ਨ ਮੰਨ ਕੇ ਕੇਵਲ ਨਿਰਾਕਾਰ ਬ੍ਰਹਮ ਨੂੰ ਦਸਿਆ ਗਿਆ ਹੈ— ਅਚੁਤ ਪੂਜਾ ਜੋਗ ਗੋਪਾਲ ਮਨੁ ਤਨੁ ਅਰਪਿ ਰਖਉ ਹਰਿ ਆਗੈ ਸਰਬ ਜੀਆ ਕਾ ਹੈ ਪ੍ਰਤਿਪਾਲ ( ਗੁ.ਗ੍ਰੰ.824 ) ਅਤੇ ਪੂਜਾ ਦਾ ਸਰੂਪ ਵੀ ਪਰੰਪਰਾਗਤ ਭਾਰਤੀ ਧਰਮਾਂ ਦੀ ਪੂਜਾ ਤੋਂ ਭਿੰਨ ਅਤੇ ਕੇਵਲ ਨਾਮ- ਸਾਧਨਾ ਤਕ ਸੀਮਿਤ ਰਖਿਆ ਗਿਆ ਹੈ । ਇਸ ਤੋਂ ਭਿੰਨ ਹੋਰ ਕੋਈ ਪੂਜਾ-ਵਿਧੀ ਜਾਂ ਪੂਜਾ-ਸਾਮਗ੍ਰੀ ਗੁਰਮਤਿ ਵਿਚ ਪ੍ਰਵਾਨ ਨਹੀਂ ਹੈ— ਤੇਰਾ ਨਾਮੁ ਕਰੀ ਚਨਣਾਠੀਆ ਜਾ ਮਨੁ ਉਰਸਾ ਹੋਇ ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ਪੂਜਾ ਕੀਚੈ ਨਾਮ ਧਿਆਈਐ ਬਿਨੁ ਨਾਵੈ ਪੂਜ ਹੋਇ ( ਗੁ.ਗ੍ਰੰ.489 ) । ਆਪਣੇ ਆਪ ਨੂੰ ਮਾਰ ਕੇ ਨਿਰਮਲ ਮਨ ਰਾਹੀਂ ਸ਼ਬਦ-ਸਾਧਨਾ ਕਰਨਾ , ਇਸ ਪ੍ਰਕਾਰ ਦੀ ਪੂਜਾ ਹੀ ਪ੍ਰਵਾਨ ਹੁੰਦੀ ਹੈ— ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ ( ਗੁ.ਗ੍ਰੰ.910 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3583, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪੂਜਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Worship _ਪੂਜਾ : ਕਿਸੇ ਦੈਵੀ ਜਾਂ ਪਰਾ-ਸਰੀਰਕ ਸ਼ਕਤੀ ਦੀ ਸਤਿਕਾਰ - ਪੂਰਨ , ਸ਼ਰਧਾ ਭਗਤੀ ਕਰਨਾ , ਸ਼ਰਧਾ ਭਗਤੀ ਦੇ ਪ੍ਰਗਟਾਉ ਵਿਚ ਸਮਾਂ ਪਾ ਕੇ ਧਾਰਮਕ ਰਸਮਾਂ ਰੀਤਾਂ ਵੀ ਆ ਜੁੜਦੀਆਂ ਹਨ ਅਤੇ ਪੂਜਾ ਅਰਚਨਾ ਦਾ ਭਾਗ ਬਣ ਜਾਂਦੀਆਂ ਹਨ । ਲੇਕਿਨ ਇਸ ਦੀ ਬੁਨਿਆਦ ਮਨੁੱਖ ਦੇ ਅੰਦਰ ਉਸ ਅਗਾਧ ਬੋਧ ਸ਼ਕਤੀ ਲਈ ਖਿਚ ਦਾ ਇਜ਼ਹਾਰ ਹੈ । ਕੁਝ ਫ਼ਿਰਕਿਆਂ ਵਿਚ ਨਚਣਾ , ਗਾਉਣਾ , ਤਾੜੀਆਂ ਮਾਰਨਾ ਵੀ ਪੂਜਾ ਦਾ  ਅੰਗ ਬਣ ਗਿਆ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3583, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਪੂਜਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ੂਜਾ ( ਸੰ. । ਦੇਖੋ , ਪੂਜਿ ) ਪੂਜਾ , ਸੇਵਾ , ਪ੍ਰਸਤਸ਼ । ਪੂਜਾ ਕਰਕੇ , ਸੇਵਾ ਕਰਕੇ । ਯਥਾ-‘ ਪੂਜਾ ਅਰਚਾ ਆਹਿ ਨ ਤੋਰੀ ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3583, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.