ਲਾਗ–ਇਨ/ਨਵਾਂ ਖਾਤਾ |
+
-
 
ਪੈਡ

ਪੈਡ    ਸੰਗ੍ਯਾ—ਪਦ. ਪੈਰ. “ਪੈਡੇ ਪੈਂਡ ਨ ਪਾਵਤ ਭਈ.” (ਚਰਿਤ੍ਰ ) ਰਸਤੇ ਵਿੱਚ ਇੱਕ ਪੈਰ ਨਾ ਪਾਇਆ। ੨ ਕਰਮ. ਡਿੰਘ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10379,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੈਂਡ

ਪੈਂਡ ਸੰਗ੍ਯਾ—ਪਦ. ਪੈਰ. “ਪੈਡੇ ਪੈਂਡ ਨ ਪਾਵਤ ਭਈ.” (ਚਰਿਤ੍ਰ ) ਰਸਤੇ ਵਿੱਚ ਇੱਕ ਪੈਰ ਨਾ ਪਾਇਆ। ੨ ਕਰਮ. ਡਿੰਘ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10379,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੰਡੈ

ਪੰਡੈ (ਸੰ.। ਦੇਖੋ , ਪੰਡਿ) ਗਠੜੀ ਵਿਚ ਭਾਵ ਮਿਰਜਾਦਾ ਵਿਚ। ਯਥਾ-‘ਸਾਗਰੁ ਪੰਡੈ ਪਾਇਆ’ ਸਮੁੰਦਰ ਨੂੰ ਮ੍ਰਿਯਾਦਾ ਵਿਚ ਰੱਖਿਆ ਹੋਯਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 10379,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪੜ

ਪੜ (ਕ੍ਰਿ.। ਹਿੰਦੀ ਪੜਨਾ) ੧. ਪੈਕੇ

੨. (ਸੰਸਕ੍ਰਿਤ ਪਠਣੰ) ਪੜ੍ਹਕੇ।                 ਦੇਖੋ, ‘ਪੜਿ ਪੜਿ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 10379,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪੜੈ

ਪੜੈ (ਕ੍ਰਿ.। ਸੰਸਕ੍ਰਿਤ ਪਠਨੰ) ਪੜ੍ਹਨ ਨਾਲ , ਵਿਦ੍ਯਾ ਪ੍ਰਾਪਤ ਕਰਨ ਨਾਲ। ਯਥਾ-‘ਪੜੇ ਸੁਨੇ ਕਿਆ ਹੋਈ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 10379,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪੁੜ

ਪੁੜ (ਸੰ.। ਸੰਸਕ੍ਰਿਤ ਪੁਟ =ਪੀਹ। ਪੰਜਾਬੀ ਜੋ ਪੀਹੇ ਸੋ ਪੁੜ) ੧. ਚੱਕੀ ਦੇ ਇਕ ਭਾਗ ਦਾ ਨਾਮ ਹੈ, ਹੇਠਲਾ ਤੇ ਉਪਰਲਾ ਟੁਕੜਾ ਵੱਖੋ ਵੱਖ ਪੁੜ ਕਹੀਦਾ ਹੈ। ਯਥਾ-‘ਦੁਇ ਪੁੜ ਚਕੀ ਜੋੜਿ ਕੈ’ ਇਸ ਤੋਂ ਪੁੜ, ਫਰਸ਼ , ਛੱਤ , ਹੇਠਲਾ ਉਪ੍ਰਲਾ ਥਰ-ਆਦਿਕ ਅਰਥ ਬੀ ਦੇਂਦਾ ਹੈ। ਯਥਾ-‘ਦੁਇ ਪੁੜ ਜੋੜਿ ਵਿਛੋੜਿਅਨੁ’। ਤਥਾ-‘ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ’ ਇਕ ਪੁੜ (ਫਰਸ਼) ਧਰਤੀ ਹੈ ਤੇ ਦੂਜਾ ਪੁੜ (ਛਤ) (ਪਾਣੀ ਉਪਲਖਤ) ਬੱਦਲ ਹਨ ਤੇ ਚਾਰੇ ਕੁੰਟਾਂ (ਚਾਰ ਕੰਧਾਂ ਹਨ) ਏਸ ਚੁਬਾਰੇ ਵਿਚ ਤੇਰਾ ਆਸਣ ਹੈ, ਇਹ ਵੈਰਾਟ ਰੂਪ ਦਾ ਵਰਣਨ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 10379,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪੇਡ

ਪੇਡ (ਸੰ.। ਹਿੰਦੀ ਪੇੜ) ੧. ਬੂਟਾ , ਬ੍ਰਿੱਛ। ਯਥਾ-‘ਏਕੁ ਬਗੀਚਾ ਪੇਡ ਘਨ ਕਰਿਆ’ ਇਕ ਬਗੀਚਾ ਘਣੇ ਬੂਟਿਆਂ ਦਾ ਰਚਿਆ ਹੈ ਭਾਵ ਸੰਸਾਰ

੨. ਪੇੜ ਦੇ ਅਰਥ ਤੋਂ ਧ੍ਵਨਿ ਨਾਲ ਆਦਿ, ਅਰੰਭ , ਮੁੱਢ , ਸ਼ੁਰੂ ਅਰਥ ਨਿਕਲਦਾ ਹੈ। ਯਥਾ-‘ਪੇਡਿ ਲਗੀ ਹੈ ਜੀਅੜਾ ਚਾਲਣਹਾਰੋ’ ਇਹ ਬਾਤ ਆਦਿ ਤੋਂ ਹੀ ਨਿਸਤ ਹੈ ਕਿ ਜੀਵ ਨਾਸੀ ਹੈ। ਤਥਾ-‘ਕਬੀਰ ਜੈਸੀ ਉਪਜੀ ਪੇਡ ਤੇ ਜਉ ਤੈਸੀ ਨਿਬਹੈ ਓੜਿ’ ਜਿਹੀ ਪ੍ਰੀਤ ਆਦਿ ਤੋਂ ਹੋਵੇ ਜੇਕਰ ਅੰਤ ਤੀਕ ਨਿਭੇ (ਤਦ ਠੀਕ ਹੈ)।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 10379,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪੇੜੈ

ਪੇੜੈ                     ਦੇਖੋ, ‘ਪੇੜੈ ਪਈ’

ਪੈਡੈ

ਪੈਡੈ (ਸੰ.। ਸੰਸਕ੍ਰਿਤ ਪਾਦ। ਪ੍ਰਾਕ੍ਰਿਤ ਪਾਯ। ਪੁ. ਪੰਜਾਬੀ ਪਾਯ+ਡ ਪ੍ਰਤੇ=ਪਾਯਡ, ਪੈਂਡ। ਪੈਂਡ=ਪੈਰ, ਕਦਮ, ਆ ਪ੍ਰਤੇ=ਪੈਂਡਾ। ਪੈਂਡਾ= ਜਿਸਤੇ ਕਦਮ ਧਰੇ ਜਾਣ , ਰਸਤਾ) ਰਸਤੇ ਵਿਚ, ਰਾਹ ਵਿਚ। ਯਥਾ- ‘ਜਿਹ ਪੈਡੈ ਲੂਟੀ ਪਨਿਹਾਰੀ’। ਤਥਾ-‘ਜਿਹ ਪੈਡੈ ਮਹਾ ਅੰਧ ਗੁਬਾਰਾ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 10379,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪੜੈ

ਪੜੈ. ਪੜ੍ਹੈ. ਪਠਨ ਕਰੈ. ਪੜ੍ਹਦਾ ਹੈ. “ਪੜੈ ਸੁਣਾਵੈ ਤਤੁ ਨ ਚੀਨੀ.” (ਰਾਮ ਅ: ਮ: ੧) ੨ ਪੈਂਦਾ ਹੈ. ਪੜਤਾ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10380,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੜੇ

ਪੜੇ. ਪਠਨ ਕਰੇ. ਪੜ੍ਹੇ. “ਪੜੇ ਰੇ, ਸਗਲ ਬੇਦ, ਨਹਿ ਚੂਕੈ ਮਨਭੇਦ.” (ਧਨਾ ਅ: ਮ: ੫) ੨ ਪਠਿਤ. ਪੜ੍ਹੇ ਹੋਏ. “ਆਖਹਿ ਪੜੇ ਕਰਹਿ ਵਖਿਆਣ.” (ਜਪੁ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10381,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੇਡ

ਪੇਡ. ਸੰਗ੍ਯਾ—ਬਿਰਛ, ਜੋ ਸ਼ਾਖਾ ਕਰਕੇ ਪਰਿ-ਵ੍ਰਿਢ (ਘੇਰਿਆ ਹੋਇਆ ਹੈ) ਹੈ. “ਪੇਡ ਪਾਤ ਆਪਨ ਤੇ ਜਲੈ.” (ਵਿਚਿਤ੍ਰ) ੨ ਮੂਲ. ਮੁੱਢ. ਆਰੰਭ. “ਜੈਸੀ ਉਪਜੀ ਪੇਡ ਤੇ, ਜਉ ਤੈਸੀ ਨਿਬਹੈ ਓੜਿ.” (ਸ. ਕਬੀਰ) ੩ ਦੇਖੋ, ਪੇਡਿ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10381,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੇੜੈ

ਪੇੜੈ. ਪਿੰਡ (ਪਿੰਨੇ) ਵਿੱਚ. “ਪੇੜੈ ਪਈ ਕੁਮ੍ਹਿਆਰ.” (ਵਾਰ ਆਸਾ) ੨ ਪੱਲੇ. ਪਾਤ੍ਰ ਵਿੱਚ. “ਜੇ ਫਿਰਿ ਮਿਠਾ ਪੇੜੈ ਪਾਇ.” (ਵਾਰ ਸਾਰ ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10382,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੜ

ਪੜ. ਦੇਖੋ, ਪਰ ਅਤੇ ਪੜਪੋਤਾ । ੨ ਦੇਖੋ, ਪੜਨਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10382,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੈਡੈ

ਪੈਡੈ. ਮਾਰਗ ਮੇਂ. ਰਾਹ ਵਿੱਚ. “ਜਿਹ ਪੈਡੈ ਲੂਟੀ ਪਨਿਹਾਰੀ.” (ਆਸਾ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10383,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੰਡੁ

ਪੰਡੁ. ਵਿ—ਪੀਲਾ. ਜ਼ਰਦ. “ਕਰ ਹੇਰ ਕੁਵੰਡਹਿਂ ਤੁੰਡਹਿ ਪੰਡੁ ਭਗੇ.” (ਨਾਪ੍ਰ) ਪੀਲਾ ਮੂੰਹ ਕਰਕੇ ਨੱਠੇ। ੨ ਸੰਗ੍ਯਾ—ਰਾਜਾ ਪਾਂਡੁ. ਦੇਖੋ, ਪਾਂਡਵ ਅਤੇ ਪੰਡ ੪.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10383,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੰਡੈ

ਪੰਡੈ. ਪੰਡ ਵਿੱਚ. ਪੋਟ ਮੇਂ. “ਸਾਗਰ ਪੰਡੈ ਪਾਇਆ.” (ਬਸੰ ਮ: ੫) ਆਕਰ੄ਣਸ਼ਕਤਿ ਨਾਲ ਸਮੁੰਦਰ ਨੂੰ ਗੋਲਾਕਾਰ ਕਰ ਰੱਖਿਆ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10383,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੁਡ

ਪੁਡ. ਸੰ. पुड्. ਧਾ—ਢਕਣਾ (ਆਛਾਦਨ ਕਰਨਾ), ਪੀਹਣਾ, ਨਿਸ਼ਾਨ ਕਰਨਾ। ੨ ਸੰਗ੍ਯਾ—ਆਕਾਬ. “ਉਡਸ ਤੁਯੰ, ਪੁਡਸ ਤੁਯੰ.” (ਗ੍ਯਾਨ) ਤੂੰ ਉਡੁ (ਤਾਰਾ-ਨਛਤ੍ਰ) ਹੈਂ. ਤੂੰ ਆਕਾਸ਼ਰੂਪ ਹੈਂ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10384,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੁੜੁ

ਪੁੜੁ. ਦੇਖੋ, ਪੁੜ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10385,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੇਡੁ

ਪੇਡੁ. ਦੇਖੋ, ਪੇਡ. “ਤੂੰ ਪੇਡੁ ਸਾਖ ਤੇਰੀ ਫੂਲੀ.” (ਮਾਝ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10385,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੈਡੁ

ਪੈਡੁ. ਦੇਖੋ, ਪੈਡ.

ਪੰਡ

ਪੰਡ. ਸੰ. पण्ड्. ਧਾ—ਇਕੱਠਾ ਕਰਨਾ, ਢੇਰ ਕਰਨਾ। ੨ ਸੰਗ੍ਯਾ—ਗਠੜੀ. ਪੋਟ. “ਤਿਹਾ ਗੁਣਾ ਕੀ ਪੰਡ ਉਤਾਰੈ.” (ਮਲਾ ਮ: ੩) ੩ ਦੋ ਗਜ਼ ਚੌੜੇ ਅਤੇ ਤਿੰਨ ਗਜ਼ ਲੰਮੇ ਵਸਤ੍ਰ ਵਿੱਚ ਜਿਤਨਾ ਨੀਰਾ ਆਦਿ ਪਦਾਰਥ ਬੰਨ੍ਹਿਆ ਜਾ ਸਕੇ, ਉਤਨਾ ਪ੍ਰਮਾਣ. ਤਿੰਨ ਮਣ ਕੱਚਾ ਬੋਝ (ਇੱਕ ਮਣ ਸਾਢੇ ਬਾਰਾਂ ਸੇਰ ਪੱਕਾ). ੩ ਸੰ. ਹੀਜੜਾ. ਨਪੁੰਸਕ । ੪ ਰਾਜਾ ਪਾਂਡੁ, ਜੋ ਪਾਂਡਵਾਂ ਦਾ ਵਡੇਰਾ ਸੀ. “ਪੰਡ ਰਾਜ ਜਹਿਂ ਜੋਗ ਕਮਾਵਾ.” (ਵਿਚਿਤ੍ਰ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10389,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੈੜ

ਪੈੜ. ਸੰਗ੍ਯਾ—ਪਦਚਿੰਨ੍ਹ. ਪੈਰ ਦਾ ਨਿਸ਼ਾਨ. ਖੋਜ। ੨ ਖੂਹ ਦੇ ਪਾਸ ਉਹ ਥਾਂ, ਜਿੱਥੋਂ ਦੀ ਜਲ ਖਿੱਚਣ ਵਾਲੇ ਪਸ਼ੂ ਆਉਂਦੇ ਜਾਂਦੇ ਹਨ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10390,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੁੜ

ਪੁੜ. ਸੰਗ੍ਯਾ—ਪੁਟ. ਪੜਦਾ । ੨ ਤਹਿ. ਸਿਤਾ (ਸਿਤਹ). ੩ ਚੱਕੀ ਦਾ ਹੇਠ ਉੱਪਰਲਾ ਪੱਥਰ. “ਦੁਇ ਪੁੜ ਚਕੀ ਜੋੜਿਕੈ ਪੀਸਣ ਆਇ ਬਹਿਠ.” (ਮ: ੧ ਵਾਰ ਮਾਝ) ੪ ਹੇਠਲੇ ਅਤੇ ਉੱਪਰਲੇ ਲੋਕ. ਜ਼ਮੀਨ ਅਤੇ ਆਸਮਾਨ. ਦੇਖੋ, ਪੁੜਿ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10390,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੌੜ

ਪੌੜ.ਸੰਗ੍ਯਾ—ਘੋੜੇ ਦਾ ਪੈਰ. ਸੁੰਮ । ੨ ਚੌੜੀ ਪੌੜੀ. ਖੁਲ੍ਹਾ ਜ਼ੀਨਾ। ੩ ਦਰਸ਼ਨੀ ਡਿਹੁਢੀ ਅੱਗੇ ਬੈਠਣ ਦੀ ਚੌਕੀ, ਜੋ ਦੋਹੀਂ ਪਾਸੀਂ ਹੁੰਦੀ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10391,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੇਂਡੂ

ਪੇਂਡੂ. ਪਿੰਡ ਦੇ ਰਹਿਣ ਵਾਲਾ. ਦਿਹਾਤੀ. ਗ੍ਰਾਮੀਨ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10392,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੇਡੂ

ਪੇਡੂ. ਸੰਗ੍ਯਾ—ਨਾਭੀ ਅਤੇ ਲਿੰਗ ਦੇ ਮੱਧ ਦਾ ਥਾਂ. ਦੇਖੋ, ਜੰਘਨ ੩.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10393,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੋਂਡ

ਪੋਂਡ [ਨਾਂਪੁ] ਇੰਗਲੈਂਡ ਦੀ ਕਰੰਸੀ; ਤੋਲ ਦਾ ਇੱਕ ਵੱਟਾ , 16 ਅੋਂਸ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10394,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੈਡ

ਪੈਡ [ਨਾਂਪੁ] ਗੱਦੀ; ਇੱਕ ਤਰ੍ਹਾਂ ਦੀ ਛੋਟੀ ਕਾਪੀ; ਇੰਨੂ, ਬਿੰਨੂ; ਕੋਟ ਦੇ ਮੋਢਿਆਂ ਨੂੰ ਉੱਚਿਆਂ ਰੱਖਣ ਵਾਲ਼ੀ ਗੱਦੀ; ਮੋਹਰਾਂ ਲਾਉਣ ਲਈ ਸਿਆਹੀ ਦੀ ਡੱਬੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10416,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੇਡੂ

ਪੇਡੂ [ਨਾਂਪੁ] ਢਿੱਡ ਹੇਠਲਾ ਹਿੱਸਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10469,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੇਡੂ

ਪੇਡੂ Pelvis

          ਇਸ ਦਾ ਆਕਾਰ ਇਕ ਪਿਆਲੇ ਵਾਂਗ ਹੁੰਦਾ ਹੈ। ਇਹ ਤਿੰਨ ਹੱਡੀਆਂ ਦੇ ਮੇਲ ਨਾਲ ਬਣਦੀ ਹੈ। ਤਿੜਾਗੀ ਪਿਛਲੇ ਪਾਸੇ ਅਤੇ ਚੂਲਾ ਹੱਡੀਆਂ ਦੋਵੇਂ ਪਾਸੇ ਅਤੇ ਅਗਲੇ ਭਾਗ ਵਿੱਚ। ਪੇਡੂ ਮਲ ਮੂਤਰ ਅਤੇ ਜਨਣ ਅੰਗਾਂ ਦੀ ਸੰਭਾਲ ਕਰਦਾ ਹੈ।

ਲੇਖਕ : ਰਵਿੰਦਰ ਸਿੰਘ,     ਸਰੋਤ : ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10472,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/18/2014 12:00:00 AM
ਹਵਾਲੇ/ਟਿੱਪਣੀਆਂ: noreference

ਪੇਡੂ

ਪੇਡੂ (ਨਾਂ,ਪੁ) ਧੁੰਨੀ ਤੋਂ ਗੁਪਤਾਂਗ ਤੱਕ ਦਾ ਪੇਟ; ਧੁੰਨੀ ਦੇ ਹੇਠ ਪੇਟ ਦਾ ਹਿੱਸਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10473,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਪੈੜ

ਪੈੜ [ਨਾਂਪੁ] ਖੁਰਾ , ਪੈਰਾਂ ਦੇ ਨਿਸ਼ਾਨ, ਪੈਰਾਂ ਦੇ ਚਿੰਨ੍ਹ , ਪਗਡੰਡੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10499,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੈੜ

ਪੈੜ (ਨਾਂ,ਇ) 1 ਵੇਲਣੇ, ਕੋਹਲੂ, ਹਲਟ ਆਦਿ ਵਿੱਚ ਜੁਪੇ ਪਸ਼ੂਆਂ ਦੇ ਤੁਰਨ ਵਾਲੀ ਥਾਂ 2 ਪੈਰ ਜਾਂ ਖੁਰ ਦਾ ਨਿਸ਼ਾਨ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10505,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਪੌੜ

ਪੌੜ [ਨਾਂਪੁ] ਘੋੜੇ ਖੋਤੇ ਦਾ ਖੁਰ; ਪਾਵੇ ਦਾ ਹੇਠਲਾ ਹਿੱਸਾ; ਚੌੜੀ ਪੌੜੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10512,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੁੜ

ਪੁੜ [ਨਾਂਪੁ] ਚੱਕੀ ਦੇ ਆਟਾ ਪੀਹਣ ਵਾਲ਼ੇ ਦੋ ਪੱਥਰਾਂ ਵਿੱਚੋਂ ਇੱਕ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10513,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੌੜ

ਪੌੜ (ਨਾਂ,ਪੁ) ਘੋੜੇ ਆਦਿ ਦਾ ਖੁਰ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10516,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਪੁੜ

ਪੁੜ (ਨਾਂ,ਪੁ) ਚੱਕੀ ਜਾਂ ਖਰਾਸ ਆਦਿ ਦਾ ਭਾਰਾ ਗੋਲ ਪੱਥਰ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10519,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਪੰਡ

ਪੰਡ [ਨਾਂਇ] ਵੱਡੀ ਗੰਢ , ਗੱਠੜੀ, ਭਰੀ; ਇੱਕ ਪੁਰਾਣਾ ਤੋਲ ਜੋ 2½ ਮਣ ਦੇ ਬਰਾਬਰ ਮੰਨਿਆ ਜਾਂਦਾ ਹੈ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10547,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੰਡ

ਪੰਡ (ਨਾਂ,ਇ) ਚਾਦਰ, ਪੱਲੀ, ਬੇੜ ਜਾਂ ਤੰਗੜ ਆਦਿ ਵਿੱਚ ਬੰਨ੍ਹ ਕੇ ਇੱਕ ਬੰਦੇ ਦੇ ਸਿਰ ’ਤੇ ਚੁੱਕਿਆ ਜਾ ਸਕਣ ਜਿੰਨਾਂ ਭਾਰ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10551,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਪੇਂਡੂ

ਪੇਂਡੂ [ਵਿਸ਼ੇ] ਪਿੰਡ ਨਾਲ਼ ਸੰਬੰਧਿਤ [ਨਾਂਪੁ] ਪਿੰਡ ਵਿੱਚ ਰਹਿਣ ਵਾਲ਼ਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10560,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੇਂਡੂ

ਪੇਂਡੂ (ਵਿ,ਨਾਂ,ਪੁ) ਪਿੰਡ ਦੇ ਰਹਿਣ ਵਾਲਾ; ਦਿਹਾਤੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10565,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਪੇੜ

ਪੇੜ [ਨਾਂਪੁ] ਰੁੱਖ , ਦਰਖ਼ਤ, ਬਿਰਛ 2 [ਨਾਂਪੁ] ਸੰਦ ਰੱਖਣ ਵਾਲ਼ਾ ਡੱਬਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10610,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੇੜ

ਪੇੜ (ਨਾਂ,ਇ) ਲੁਹਾਰ, ਸੁਨਿਆਰੇ ਜਾਂ ਤਰਖਾਣ ਆਦਿ ਦੇ ਸੰਦ ਰੱਖਣ ਵਾਲੀ ਸੰਦੂਕੜੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10617,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ