ਲਾਗ–ਇਨ/ਨਵਾਂ ਖਾਤਾ |
+
-
 
ਪੰਡਾ

ਪੰਡਾ (ਸੰ.। ਪੰਡਿ ਦਾ ਬਹੁਬਚਨ। ਦੇਖੋ , ਪੰਡਿ) ਗਠੜੀਆਂ। ਯਥਾ-‘ਦੁਖ ਕੀਆ ਪੰਡਾ ਖੁਲੀੑਆ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3765,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪੈੜਾ

ਪੈੜਾ. ਮੋਖਾ ਜਾਤਿ ਦਾ ਪ੍ਰੇਮੀ, ਜੋ ਗੁਰੂ ਨਾਨਕ ਦੇਵ ਦਾ ਸਿੱਖ ਸੀ. ਇਹ ਗੁਰੂ ਅੰਗਦਦੇਵ ਦੀ ਸੇਵਾ ਵਿੱਚ ਭੀ ਹਾਜ਼ਿਰ ਰਿਹਾ. ਕਈ ਲੇਖਕਾਂ ਨੇ ਪਹਿਲੀ ਜਨਮਸਾਖੀ ਦਾ ਲਿਖਾਰੀ ਇਸੇ ਨੂੰ ਮੰਨਿਆ ਹੈ।                 

੨ ਛੱਜਲ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੋਇਆ. ਇਹ ਸੰਗਲਾਦੀਪ ਤੋਂ ਪ੍ਰਾਣਸੰਗਲੀ ਦੀ ਪੋਥੀ ਲਿਆਇਆ ਸੀ. ਦੇਖੋ, ਹਕੀਕਤ. ਰਾਹ ਮੁਕਾਮ।

     ੩ ਚੰਡਾਲੀਆ ਜਾਤਿ ਦਾ ਗੁਰੂ ਅਰਜਨ ਦੇਵ ਦਾ ਅਨੰਨ ਸਿੱਖ. ਇਹ ਗੁਰੂ ਹਰਿਗੋਬਿੰਦ ਸਾਹਿਬ ਦੀ ਸੇਵਾ ਵਿੱਚ ਰਹਿਕੇ ਧਰਮਜੰਗਾਂ ਵਿੱਚ ਹਿੱਸਾ ਲੈਂਦਾ ਰਿਹਾ।

     ੪ ਕਾਠੀ ਨਾਲ ਬੱਧਾ ਤਸਮਾ, ਜਿਸ ਨਾਲ ਰਕਾਬ ਹੁੰਦੀ ਹੈ. ਪੈਰ ਅੜਾਉਣ ਦਾ ਸਾਧਨ।

     ੫ ਹਿਸਾਬ ਦਾ ਕੋਠਾ. “ਬੂਝ੍ਯੋ ਪਢਯੋ ਕੈਸੇ ਪੈੜਾ?” (ਨਾਪ੍ਰ)

     ੬ ਇਸਤ੍ਰੀਆਂ ਦਾ ਇੱਕ ਰੋਗ. ਸੰ. प्रदर —ਪ੍ਰਦਰ.

ਕ੆ਰਤੁਲਤ਼ਮ੆. Menorrhagia. ਸੁਭਾਵ ਅਤੇ ਮੌਸਮ ਵਿਰੁੱਧ ਪਦਾਰਥ ਖਾਣ , ਜਾਦਾ ਘੋੜੇ ਆਦਿ ਦੀ ਅਸਵਾਰੀ ਕਰਨ, ਸ਼ਰਾਬ ਆਦਿ ਨਸ਼ਿਆਂ ਦੇ ਵਰਤਣ, ਗਰਭ ਦੇ ਗਿਰਨ, ਅਤੀ ਮੈਥੁਨ ਕਰਨ, ਬਹੁਤ ਪੈਦਲ ਫਿਰਨ, ਬਹੁਤ ਭਾਰ ਚੁੱਕਣ, ਅਤਿ ਸ਼ੋਕ ਕਰਨ ਆਦਿ ਤੋਂ ਇਸਤ੍ਰੀਆਂ ਦੀ ਯੋਨਿ ਤੋਂ ਲਹੂ ਵਗਦਾ ਰਹਿੰਦਾ ਹੈ. ਅਤੇ ਮਹੀਨੇ ਦੇ ਰਿਤੁਧਰਮ ਵਿੱਚ ਫਰਕ ਆ ਜਾਂਦਾ ਹੈ.

     ਇਸ ਦਾ ਸਾਧਾਰਣ ਇਲਾਜ ਹੈ— ਸੰਚਰ ਲੂਣ , ਚਿੱਟਾ ਜੀਰਾ, ਮੁਲੱਠੀ , ਨੀਲੋਫਰ, ਸਮਾਨ ਪੀਸਕੇ ਸ਼ਹਿਦ ਵਿੱਚ ਮਿਲਾਕੇ ਚਾਉਲਾਂ ਦੇ ਧੋਣ ਨਾਲ ਪੀਣਾ, ਤ੍ਰਿਫਲਾ, ਸੁੰਢ, ਦੇਵਦਾਰੁ, ਹਲਦੀ , ਲੋਧ, ਇਨ੍ਹਾਂ ਦਾ ਕਾੜ੍ਹਾ ਸ਼ਹਿਦ ਮਿਲਾਕੇ ਪੀਣਾ. ਮੰਜੇ ਦਾ ਪੁਰਾਣਾ ਬਾਣ ਫੂਕਕੇ ਉਸ ਨਾਲ ਸਮਾਨ ਤੋਲ ਦੀ ਖੰਡ ਮਿਲਾਕੇ ਪਾਣੀ ਨਾਲ ਸਵੇਰ ਵੇਲੇ ਡੇਢ ਤੋਲਾ ਨਿੱਤ ਫੱਕਣਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3769,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੇਡਾ

ਪੇਡਾ. ਦੇਖੋ, ਪੇਡ। ੨ ਬਿਰਛ ਦਾ ਧੜ. ਮੂਲਕਾਂਡ. “ਡਾਲਾ ਸਿਉ ਪੇਡਾ ਗਟਕਾਵਹਿ.” (ਆਸਾ ਕਬੀਰ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3770,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੈਡਾ

ਪੈਡਾ   ਸੰਗ੍ਯਾ—ਮਾਰਗ. ਪੰਧ. ਪਦ (ਪੈਰ) ਰੱਖੀਏ ਜਿਸ ਵਿੱਚ. “ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ.” (ਕੇਦਾ ਕਬੀਰ) ੨ ਡਿੰਘ. ਕਰਮ. ਪਦ ਦ੍ਵਿ. ਦੋ ਵਾਰ ਪੈਰ ਰੱਖਣ ਵਿੱਚ ਜਿਤਨੀ ਲੰਬਾਈ ਹੁੰਦੀ ਹੈ. ਡੇਢ ਗਜ਼ ਭਰ. “ਚਰਣ ਸਰਣ ਗੁਰੁ ਏਕ ਪੈਡਾ ਜਾਇ ਚਲ.” (ਭਾਗੁ ਕ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3771,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੌੜਾ

ਪੌੜਾ.ਖ਼ਾ. ਪੌੜੀ. ਗੁਰਦ੍ਵਾਰੇ ਅੱਗੇ ਦਾ ਜ਼ੀਨਾ। ੨ ਤਲਾਉ ਦੀ ਪੌੜੀ । ੩ ਪਦਵੀ. ਰੁਤਬਾ. ਅਧਿਕਾਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3771,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੂੜਾ

ਪੂੜਾ. ਸੰਗ੍ਯਾ—ਪੂਪ. ਮਾਲਪੂੜਾ ਪਕਵਾਨ. ਮਿੱਠੇ ਨਾਲ ਗਾੜ੍ਹੇ ਘੁਲੇਹੋਏ ਆਟੇ ਦੀ ਘਿਉ ਜਾਂ ਤੇਲ ਵਿੱਚ ਤਲੀ ਹੋਈ ਨਰਮ ਰੋਟੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3772,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੇੜਾ

ਪੇੜਾ. ਸੰਗ੍ਯਾ—ਪਿੰਡ. ਪਿੰਨਾ । ੨ ਰੋਟੀ ਪਕਾਉਣ ਦਾ ਲੋਈਆ। ੩ ਦੁੱਧ ਦੇ ਖੋਏ ਦਾ ਪਿੰਡ. ਖੋਏ ਦੀ ਇੱਕ ਮਿਠਾਈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3773,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੁੜਾ

ਪੁੜਾ. ਸੰਗ੍ਯਾ—ਪੁਟ. ਆਵਰਣ. ਪੜਦਾ. ਕਾਗਜ ਪੱਤਾ ਆਦਿ ਲਪੇਟਕੇ ਸੰਪੁਟ ਆਕਾਰ ਕੀਤਾ ਹੋਇਆ। ੨ ਮ੍ਰਿਦੰਗ ਤਬਲੇ ਦਾ ਚਰਮਪੁਟ। ੩ ਪਸ਼ੂ ਦੀ ਪਿੱਠ ਪੁਰ ਆਰ ਦੀ ਚੋਭ ਨਾਲ ਹੋਇਆ ਗੋਲ ਚਿੰਨ੍ਹ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3775,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੋਂਡਾ

ਪੋਂਡਾ.ਸੰ. ਪੁੰਡ੍ਰ. ਸੰਗ੍ਯਾ—ਮੋਟਾ ਕਮਾਦ. ਪੋਨਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3775,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੈਂਡਾ

ਪੈਂਡਾ ਸੰਗ੍ਯਾ—ਮਾਰਗ. ਪੰਧ. ਪਦ (ਪੈਰ) ਰੱਖੀਏ ਜਿਸ ਵਿੱਚ. “ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ.” (ਕੇਦਾ ਕਬੀਰ) ੨ ਡਿੰਘ. ਕਰਮ. ਪਦ ਦ੍ਵਿ. ਦੋ ਵਾਰ ਪੈਰ ਰੱਖਣ ਵਿੱਚ ਜਿਤਨੀ ਲੰਬਾਈ ਹੁੰਦੀ ਹੈ. ਡੇਢ ਗਜ਼ ਭਰ. “ਚਰਣ ਸਰਣ ਗੁਰੁ ਏਕ ਪੈਡਾ ਜਾਇ ਚਲ.” (ਭਾਗੁ ਕ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3778,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੰਡਾ

ਪੰਡਾ. ਸੰ. ਸੰਗ੍ਯਾ—ਗ੍ਯਾਨ. ਬੁੱਧਿ। ੨ ਵਿਚਾਰ। ੩ ਸ਼ਾਸਤ੍ਰਗ੍ਯਾਨ। ੪ ਸੰ. ਪੰਡਿਤ. ਵਿਦ੍ਵਾਨ. ਇਸੇ ਤੋਂ ਤੀਰਥਪੁਰੋਹਿਤਾਂ ਦਾ ਨਾਮ ਪੰਡਾ ਅਥਵਾ ਪਾਂਡਾ ਹੋ ਗਿਆ ਹੈ। ੫ ਪੰਡੁ (ਪੀਲੇ) ਲਈ ਭੀ ਇਹ ਸ਼ਬਦ ਵਰਤਿਆ ਹੈ— “ਪਿਖੇ ਭੀਰੁ ਪੰਡਾ.” (ਗੁਪ੍ਰਸੂ) ਕਾਯਰਾਂ ਦੇ ਪੀਲੇ ਮੂੰਹ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3779,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੌਡਾ

ਪੌਡਾ [ਨਾਂਪੁ] ਕਿਸੇ ਕੰਧ ਜਾਂ ਸਿੱਧੀ ਪਹਾੜੀ ਆਦਿ ਉੱਤੇ ਚੜ੍ਹਨ ਲਈ ਪੈਰ ਧਰਨ ਲਈ ਬਣਾਈ ਜਗ੍ਹਾ ਜਾਂ ਅੱਡਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3785,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੈੜਾ

ਪੈੜਾ 1 [ਨਾਂਪੁ] ਕਦਮ; ਪਰਛਾਵਾਂ; ਪਸ਼ੂ ਦੇ ਪੈਰ ਨੂੰ ਬੰਨ੍ਹੀ ਜਾਣ ਵਾਲ਼ੀ ਰੱਸੀ 2.[ਨਾਂਪੁ] ਔਰਤਾਂ ਦੀ ਮਾਹਵਾਰੀ ਸੰਬੰਧੀ ਇੱਕ ਬਿਮਾਰੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3786,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੇਡਾ

ਪੇਡਾ (ਨਾਂ,ਪੁ) ਨਿੱਕਾ ਰੁੱਖ; ਨਿੱਕੇ ਬਿਰਛ ਦਾ ਧੜ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3793,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਪੇੜਾ

ਪੇੜਾ [ਨਾਂਪੁ] ਖੋਏ ਤੋਂ ਤਿਆਰ ਕੀਤੀ ਇੱਕ ਮਿਠਿਆਈ; ਗੁੰਨ੍ਹੇ ਆਟੇ ਮੱਖਣ ਆਦਿ ਦਾ ਗੋਲ਼ਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3804,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੇੜਾ

ਪੇੜਾ (ਨਾਂ,ਪੁ) ਗੁੰਨ੍ਹੇ ਹੋਏ ਆਟੇ ਦਾ ਹੱਥਾਂ ਵਿੱਚ ਵੱਟਿਆ ਗੋਲਾ; ਖੋਏ ਆਦਿ ਦਾ ਵੱਟਿਆ ਨਿੱਕਾ ਗੋਲਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3807,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਪੋਂਡਾ

ਪੋਂਡਾ (ਨਾਂ,ਪੁ) ਮੋਟੇ ਅਤੇ ਪੋਲੇ ਕਮਾਦ ਦੀ ਵਧੀਆ ਕਿਸਮ ਦਾ ਗੰਨਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3812,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਪੂੜਾ

ਪੂੜਾ (ਨਾਂ,ਪੁ) ਆਟੇ ਅਤੇ ਗੁੜ ਦੇ ਮਿੱਠੇ ਘੋਲ ਦੀ ਤਵੇ ਉੱਤੇ ਫੈਲਾ ਕੇ ਤੇਲ ਵਿੱਚ ਤਲੀ ਰੋਟੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3817,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਪੂੜਾ

ਪੂੜਾ [ਨਾਂਪੁ] ਮਿੱਠੇ ਜਾਂ ਲੂਣ ਵਾਲ਼ੇ ਪਤਲੇ ਆਟੇ ਆਦਿ ਦਾ ਤਲਿ਼ਆ ਹੋਇਆ ਰੋਟੀ ਦੇ ਆਕਾਰ ਵਰਗਾ ਪਕਵਾਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3817,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੁੜਾ

ਪੁੜਾ 1 [ਨਾਂਪੁ] ਜੋਤੇ ਜਾਣ ਵਾਲ਼ੇ ਪਸ਼ੂ ਦੀ ਪਿੱਠ ਉੱਤੇ ਸੋਟੀ ਦੀ ਮਾਰ ਕਰਕੇ ਹੋਇਆ ਕੱਚਾ ਜ਼ਖ਼ਮ; ਤਬਲੇ ਢੋਲਕ ਆਦਿ ਉੱਤੇ ਮੜ੍ਹਿਆ ਚਮੜਾ; ਪਸ਼ੂ ਦੇ ਪੁੱਠੇ ਦਾ ਮਦਊ ਦਾ ਲੱਗਦਾ ਹਿੱਸਾ 2

[ਨਾਂਪੁ] ਵੱਡੀ ਪੁੜੀ , ਬੰਡਲ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3844,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੁੜਾ

ਪੁੜਾ (ਨਾਂ,ਪੁ) 1 ਪਸ਼ੂ ਦੇ ਪੁੱਠੇ ਦਾ ਪੂਛਲ ਦੇ ਮੁੱਢ (ਮਦਊ) ਨਾਲ ਲਗਦਾ ਥਾਂ 2 ਪਸ਼ੂ ਦੀ ਪਿੱਠ ਤੇ ਸੋਟੀ ਜਾਂ ਆਰ ਆਦਿ ਵੱਜਦੀ ਰਹਿਣ ਕਾਰਨ ਹੋਇਆ ਜਖ਼ਮ ਜਾਂ ਪਿਆ ਨਿਸ਼ਾਨ 3 ਕਾਗਜ਼ ਵਿੱਚ ਭੰਨ ਪਾ ਕੇ ਬੰਦ ਕੀਤੀ ਔਸ਼ਧੀ ਜਾਂ ਵਸਤੂ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3845,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਪੈਂਡਾ

ਪੈਂਡਾ [ਨਾਂਪੁ] ਵਾਟ , ਪੰਧ , ਸਫ਼ਰ; ਰਸਤਾ , ਰਾਹ; ਫ਼ਾਸਲਾ, ਦੂਰੀ , ਵਿੱਥ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3921,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੈਂਡਾ

ਪੈਂਡਾ (ਨਾਂ,ਪੁ) ਸਫ਼ਰ ਦੌਰਾਨ ਦਾ ਰਾਹ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3924,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ