ਪੋਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੋਤ . ਸੰ. ਸੰਗ੍ਯਾ— ਪਸ਼ੂ ਪੰਛੀ ਦਾ ਛੋਟਾ ਬੱਚਾ । ੨ ਨਿਉਂ. ਬੁਨਿਆਦ । ੩ ਕਪੜਾ. ਵਸਤ੍ਰ । ੪ ਨੌਕਾ. ਜਹਾਜ. ਦੇਖੋ , ਪੋਤੁ । ੫ ਸੰ. ਪ੍ਰੋਤ. ਵਿ— ਪਰੋਇਆ ਹੋਇਆ. ਦੇਖੋ , ਪੋਤਿ । ੬ ਸੰਗ੍ਯਾ— ਪੇਟਾ. ਤਾਣੇ ਵਿੱਚ ਬੁਣੇ ਹੋਏ ਤੰਦ । ੭ ਪੌਧਾ । ੮ ਭਾਈ ਸੰਤੋਖ ਸਿੰਘ ਜੀ ਨੇ ਪੋਤਾ ( ਪੌਤ੍ਰ ) ਦੀ ਥਾਂ ਇਹ ਸ਼ਬਦ ਵਰਤਿਆ ਹੈ. “ ਪੁਤ ਪੋਤੇ ਨਾਤੀ ਪੋਤ ਹੇ.” ( ਗੁਪ੍ਰਸੂ ) ਪੁਤ੍ਰ , ਪੋਤੇ , ਨੱਤੇ ਅਤੇ ਉਨ੍ਹਾਂ ਦੇ ਪੋਤੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੋਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Vessel _ਪੋਤ : ਸਾਧਾਰਨ ਖੰਡ ਐਕਟ , 1897 ਦੀ ਧਾਰਾ 3 ( 63 ) ਵਿਚ ਯਥਾਪਰਿਭਾਸ਼ਤ ‘ ਪੋਤ ਵਿਚ ਸ਼ਾਮਲ ਹੋਵੇਗਾ ਕੋਈ ਜਹਾਜ਼ ਜਾਂ ਕਿਸ਼ਤੀ ਜਾਂ ਨੌਵਾਹਨ ਲਈ ਵਰਤਿਆ ਜਾਂਦਾ ਕਿਸੇ ਹੋਰ ਤਰ੍ਹਾਂ ਦਾ ਪੋਤ । ’ ’ ਭਾਰਤੀ ਦੰਡ ਸੰਘਤਾ , 1860 ਦੀ ਧਾਰਾ 48 ਵਿਚ ‘ ਪੋਤ’ ਸ਼ਬਦ ਨੂੰ ਨਿਮਨ ਅਨੁਸਾਰ ਪਰਿਭਾਸ਼ਤ ਕੀਤਾ ਗਿਆ ਹੈ : -

            ‘ ‘ ਸ਼ਬਦ ‘ ਪੋਤ’ ਤੋਂ ਮੁਰਾਦ ਹੈ ਕੋਈ ਚੀਜ਼ ਜੋ ਮਨੁੱਖਾਂ ਦੀ ਜਾਂ ਸੰਪੱਤੀ ਦੀ ਪਾਣੀ ਰਾਹੀਂ ਢੁਆਈ ਲਈ ਬਣਾਈ ਗਈ ਹੋਵੇ । ’ ’ ਇਹ ਪਰਿਭਾਸ਼ਾ ਇਤਨੀ ਵਿਸ਼ਾਲ ਅਰਥ ਦਿੰਦੀ ਹੈ ਕਿ ਇਸ ਵਿਚ ਨਦੀ ਪਾਰ ਕਰਨ ਲਈ ਬਣਾਏ ਗਏ ਤੁਲ੍ਹੇ ਤੋਂ ਲੈਕੇ ਵੱਡੇ ਜਹਾਜ਼ ਤਕ  ਪੋਤ ਵਿਚ ਸ਼ਾਮਲ ਕੀਤੇ ਜਾ ਸਕਦੇ ਹਨ । ਇਸ ਵਿਚ ਕਿਸੇ ਵੀ ਪ੍ਰਕਾਰ ਦੀਆਂ ਕਿਸ਼ਤੀਆਂ , ਭਾਵੇਂ ਉਹ ਮਸ਼ੀਨ ਨਾਲ ਚਲਦੀਆਂ ਹੋਣ ਜਾਂ ਚਪੂਆਂ ਨਾਲ , ਸ਼ਾਮਲ ਹਨ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First