ਲਾਗ–ਇਨ/ਨਵਾਂ ਖਾਤਾ |
+
-
 
ਪ੍ਰਾਕ੍ਰਿਤ

ਲੋਕ ਬੋਲੀ ਸੰਸਕ੍ਰਿਤ ਨਾਲੋਂ ਚੋਖੀ ਵੱਖ ਹੋ ਗਈ। ਫਿਰ ਉਸ ਲੋਕ ਬੋਲੀ ਦਾ ਨਾਂ ਪ੍ਰਾਕ੍ਰਿਤ ਅਥਵਾ ਕੁਦਰਤੀ ਬੋਲੀ ਰੱਖਿਆ ਗਿਆ। ਕਾਲੀਦਾਸ ਰਚਿਤ ਤੇ ਸੰਸਕ੍ਰਿਤ ਦੇ ਹੋਰ ਨਾਟਕਾਂ ਵਿਚ ਰਾਜੇ , ਪੰਡਿਤ ਤੇ ਹੋਰ ਸ੍ਰੇਸ਼ਠ ਲੋਕ ਤਾਂ ਸੰਸਕ੍ਰਿਤ ਬੋਲਦੇ ਹਨ, ਪਰ ਦਾਸ ਤੇ ਜਨ-ਸਾਧਾਰਣ ਪ੍ਰਾਕ੍ਰਿਤ। ਇਸ ਸਮੇਂ ਸੰਸਕ੍ਰਿਤ ਸਾਰੇ ਉੱਤਰ ਭਾਰਤ ਵਿਚ ਆਪਣੇ ਇਕੋ ਰੂਪ ਵਿਚ ਹੀ ਵਰਤੀ ਜਾਂਦੀ ਸੀ ਪਰ ਪ੍ਰਾਕ੍ਰਿਤਾਂ ਦੇ ਰੂਪ ਵੱਖੋ ਵੱਖ ਇਲਾਕਿਆਂ ਵਿਚ ਵੱਖ ਵੱਖ ਸਨ; ਜਿਵੇਂ ਮਾਗਧੀ, ਸ਼ੂਰਸੈਨੀ, ਪੈਸ਼ਾਚੀ, ਮਰਾਠੀ ਆਦਿ।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਾਹਿੱਤ ਕੋਸ਼ ਪਾਰਿਭਾਸ਼ਿਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਦਿਟੀ, ਪਟਿਆਲਾ,     ਹੁਣ ਤੱਕ ਵੇਖਿਆ ਗਿਆ : 1037,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 5/25/2015 12:00:00 AM
ਹਵਾਲੇ/ਟਿੱਪਣੀਆਂ: noreference

ਪਰਾਕ੍ਰਿਤ

ਪਰਾਕ੍ਰਿਤ. ਸੰਗ੍ਯਾ—ਪਰ-ਕਿਰਤ. ਦੂਸਰੇ ਦੀ ਟਹਿਲ. ਦੂਜੇ ਦਾ ਕ੍ਰਿਤ੍ਯ. “ਸੂਦ੍ਰ ਸਬਦੰ ਪਰਾਕ੍ਰਿਤਹ.” (ਵਾਰ ਆਸਾ) ੨ ਦੇਖੋ, ਪ੍ਰਾਕ੍ਰਿਤ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1050,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪ੍ਰਾਕ੍ਰਿਤ

ਪ੍ਰਾਕ੍ਰਿਤ. ਸੰ. प्राकृत. ਵਿ—ਸ੍ਵਾਭਾਵਿਕ. ਕੁਦਰਤੀ। ੨ ਸੰਸਾਰੀ. ਲੌਕਿਕ। ੩ ਸਾਧਾਰਣ. ਮਾਮੂਲੀ । ੪ ਸੰਗ੍ਯਾ—ਸਮੇਂ ਦੇ ਫੇਰ ਅਤੇ ਅਨੇਕ ਭਾਖਾ ਬੋਲਣ ਵਾਲੇ ਲੋਕਾਂ ਦੇ ਮੇਲ ਮਿਲਾਪ ਤੋਂ ਸ੍ਵਾਭਾਵਿਕ ਬਣੀ ਹੋਈ ਇੱਕ ਬੋਲੀ. ਇਹ ਅਸਲ ਸੰਸਕ੍ਰਿਤ ਤੋਂ ਵਿਗੜੀ ਹੋਈ ਭਾ੄੠ ਹੈ, ਜੋ ਪੁਰਾਣੇ ਸਮੇਂ ਨਾਟਕਾਂ ਵਿੱਚ ਬਹੁਤ ਵਰਤੀ ਜਾਂਦੀ ਸੀ.

     ਭਾ੄੠ ਦੇ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਰਾਜੇ, ਅਹਿਲਕਾਰ, ਪੰਡਿਤ ਅਤੇ ਪਿੰਡਾਂ ਦੇ ਗਵਾਰ ਅਰ ਨੀਚ ਜਾਤਿ ਦੇ ਲੋਕ ਜਦ ਪਰਸਪਰ ਬਾਤਚੀਤ ਕਰਦੇ ਸਨ, ਤਦ ਇੱਕ ਮਿਸ਼੍ਰਿਤ ਭਾ੄੠ ਸੁਭਾਵਿਕ ਹੀ ਬਣ ਗਈ.

     ਭਾਵੇਂ ਹਿੰਦੀ ਉਰਦੂ ਬੰਗਾਲੀ ਪੰਜਾਬੀ ਆਦਿ ਸਭ ਪ੍ਰਾਕ੍ਰਿਤ ਭਾ੄੠ ਹਨ, ਪਰ ਖਾਸ ਕਰਕੇ ਉਸ ਬੋਲੀ ਦੀ ਪ੍ਰਾਕ੍ਰਿਤ ਸੰਗ੍ਯਾ ਹੋਈ, ਜੋ ਸੰਸਕ੍ਰਿਤ ਬੋਲਣ ਦੇ ਜ਼ਮਾਨੇ ਤੋਂ ਪਿੱਛੋਂ ਮਿਲੀ ਹੋਈ ਭਾ੄੠ ਸੀ. ਇਸ ਵਿਚ ਜੈਨੀਆਂ ਦੇ ਬਹੁਤ ਗ੍ਰੰਥ ਲਿਖੇ ਗਏ ਹਨ.

      ਪ੍ਰਾਕ੍ਰਿਤ ਵਿੱਚ—अ आ इ ई उ ऊ ए ओ ਇਹ ਅੱਠ ਸ੍ਵਰ

ਅਤੇ क ख ग घ

च छ ज झ

ट ठ ड ढ ण

त थ द ध

प फ ब भ म

य र ल व स ह ਇਹ ੨੮ ਵ੍ਯੰਜਨ ਹਨ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1051,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪ੍ਰਾਕ੍ਰਿਤ

ਪ੍ਰਾਕ੍ਰਿਤ [ਨਾਂਇ] ਪ੍ਰਾਚੀਨ ਕਾਲ ਵਿੱਚ ਬੋਲੀ ਜਾਣ ਵਾਲ਼ੀ ਭਾਰਤੀ ਜਨ-ਭਾਸ਼ਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1177,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪ੍ਰਾਕ੍ਰਿਤ

ਪ੍ਰਾਕ੍ਰਿਤ: ਮੱਧਕਾਲੀ ਭਾਰਤੀ ਆਰੀਆ ਭਾਸ਼ਾ ਪਰਿਵਾਰ 500 ਈ. ਪੂ. ਤੋਂ ਅਰੰਭ ਹੋਇਆ ਮੰਨਿਆ ਜਾਂਦਾ ਹੈ। ਇਸ ਸਮੇਂ ਤੱਕ ਸੰਸਕ੍ਰਿਤ ਭਾਸ਼ਾ ਬੋਲਚਾਲ ਦੀ ਭਾਸ਼ਾ ਨਹੀਂ ਰਹੀ ਸੀ ਸਗੋਂ ਇਸ ਦਾ ਸਥਾਨ ਪ੍ਰਾਕ੍ਰਿਤਾਂ ਨੇ ਲੈ ਲਿਆ। ਪ੍ਰਾਕ੍ਰਿਤ ਭਾਸ਼ਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿਚ ਲੋਕ ਸੰਸਕ੍ਰਿਤ ਤੋਂ ਬਾਦ ਬੋਲਚਾਲ ਕਰਦੇ ਹਨ। ਪ੍ਰਾਕ੍ਰਿਤਾਂ ਦੇ ਸਮੇਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ। 500 ਈ. ਪੂ. ਤੋਂ ਲੈ ਕੇ ਈਸਵੀ ਸੰਨ ਦੇ ਅਰੰਭ ਤੱਕ ਪਹਿਲਾ ਸਮਾਂ ਹੈ ਇਸ ਸਮੇਂ ਦੀ ਪਰਮੁੱਖ ਪ੍ਰਾਕ੍ਰਿਤ ਪਾਲੀ ਹੈ। ਈਸਵੀ ਸੰਨ ਤੋਂ ਲੈ ਕੇ 500 ਈ. ਤਕ ਦਾ ਸਮਾਂ ਪ੍ਰਾਕ੍ਰਿਤਾਂ ਦਾ ਦੌਰ ਹੈ। ਇਸ ਸਮੇਂ ਸ਼ੋਰਸੈਨੀ, ਮਹਾਂਰਾਸ਼ਟਰੀ ਆਦਿ ਪ੍ਰਾਕ੍ਰਿਤਾਂ ਹੋਂਦ ਵਿਚ ਆਉਂਦੀਆਂ ਹਨ ਅਤੇ 500 ਈ. ਤੋਂ ਲੈ ਕੇ 1000 ਈ. ਤੱਕ ਦਾ ਸਮਾਂ ਅਪਭ੍ਰੰਸ਼ਾਂ ਦਾ ਸਮਾਂ ਹੈ। ਪਾਲੀ ਪ੍ਰਾਕ੍ਰਿਤ ਵਿਚ 41 ਤੋਂ ਲੈ ਕੇ 46 ਤੱਕ ਧੁਨੀਆਂ ਮੰਨੀਆਂ ਗਈਆਂ ਹਨ। ਨਾਸਕੀ ਧੁਨੀ ਨੂੰ ਪਾਲੀ ਵਿਚ ਵੱਖਰੀ ਧੁਨੀ ਮੰਨਿਆ ਗਿਆ ਹੈ। ਪਾਲੀ ਵਿਚ 10 ਸਵਰ ਹਨ (ਏਂ ਤੇ ਓਂ) ਲਘੂ ਸਵਰ ਹਨ ਜੋ ਇਸ ਵਿਚ ਵਿਕਸਤ ਹੋਏ ਅਤੇ ਸੰਸਕ੍ਰਿਤ ਦੇ (ਐ) ਤੇ (ਔ) ਲੋਪ ਹੋ ਗਏ। ਲਹਿੰਦੀ ਪੰਜਾਬੀ ਵਿਚ (ਔ) ਅੱਜ ਵੀ ਨਹੀਂ ਉਚਾਰਿਆ ਜਾਂਦਾ ਅਤੇ ਇਹ ਪੁਰਾਤਨ ਪੰਜਾਬੀ ਵਿਚ ਨਹੀਂ ਮਿਲਦਾ। ਪਾਲੀ ਵਿਚ ਦੋ-ਸੰਧੀ ਸਵਰ ਖਤਮ ਹੋ ਗਏ ਜਦੋਂ ਕਿ ਵੈਦਿਕ ਸੰਸਕ੍ਰਿਤ ਵਿਚ ਇਨ੍ਹਾਂ ਦੀ ਗਿਣਤੀ ਚਾਰ ਅਤੇ ਸੰਸਕ੍ਰਿਤ ਵਿਚ ਦੋ ਸੀ। ਵੈਦਿਕ ਸੰਸਕ੍ਰਿਤ ਵਿਚ (ਲ) ਨਾਲੋਂ ਵੱਖਰੀਆਂ (ਲ਼) ਅਤੇ (ਲ੍ਹ) ਦੋ ਹੋਰ ਧੁਨੀਆਂ ਹਨ ਜੋ ਸੰਸਕ੍ਰਿਤ ਵਿਚ ਨਹੀਂ ਪਰ ਪਾਲੀ ਵਿਚ ਮੌਜੂਦ ਹਨ। ਪਾਲੀ ਵਿਚ ਸਿਰਫ ਇਕ (ਸ) ਧੁਨੀ ਰਹਿ ਗਈ ਜਦੋਂ ਕਿ ਵੈਦਿਕ ਸੰਸਕ੍ਰਿਤ ਵਿਚ ਇਨ੍ਹਾਂ ਦੀ ਗਿਣਤੀ ਤਿੰਨ ਸੀ। ਅਰੰਭ ਵਾਲਾ ਸੰਯੁਕਤ ਵਿਅੰਜਨ ਲੁਪਤ ਹੋ ਗਿਆ ਜਿਵੇਂ : (ਗ੍ਰਾਮ) ਦੀ ਥਾਂ (ਗਾਮ)। ਇਹ ਭਾਸ਼ਾ ਸੰਯੋਗਾਤਮਕ ਹੈ ਭਾਵ ਇਸ ਵਿਚ ਸਬੰਧਕਾਂ ਦੀ ਵਰਤੋਂ ਨਹੀਂ ਹੁੰਦੀ। ਇਸ ਵਿਚ ਤਿੰਨ ਵਚਨਾਂ ਦੀ ਥਾਂ ਦੋ ਵਚਨ ਰਹਿ ਗਏ। ਕਾਰਕਾਂ ਦੀ ਗਿਣਤੀ ਛੇ ਰਹਿ ਗਈ।

ਲੇਖਕ : ਬਲਦੇਵ ਸਿੰਘ ਚੀਮਾ,     ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 1182,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/21/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ