ਪ੍ਰਿਥੀ ਚੰਦ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪ੍ਰਿਥੀ ਚੰਦ ( 1558-1618 ਈ. ) : ਚੌਥੇ ਗੁਰੂ ਸਾਹਿਬ ਦਾ ਵੱਡਾ ਪੁੱਤਰ ਜਿਸ ਦਾ ਜਨਮ ਸੰਨ 1558 ਈ. ( 1615 ਬਿ. ) ਵਿਚ ਹੋਇਆ ਅਤੇ ਜਿਸ ਨੇ ਗੁਰੂ ਅਰਜਨ ਦੇਵ ਜੀ ਤੋਂ ਬਾਦ ਆਪਣੇ ਆਪ ਨੂੰ ਛੇਵਾਂ ਗੁਰੂ ਸਥਾਪਿਤ ਕੀਤਾ । ਇਸ ਦੀ ਗੁਰ-ਗੱਦੀ ਦੀ ਅਪ੍ਰਮਾਣਿਕਤਾ ਕਰਕੇ ਇਸ ਨੂੰ ਭਾਈ ਗੁਰਦਾਸ ਨੇ ‘ ਮੀਣਾ ’ ਕਿਹਾ ਹੈ । ਇਸ ਦਾ ਦੇਹਾਂਤ ਸੰਨ 1618 ਈ. ( 1675 ਬਿ. ) ਵਿਚ ਹੇਹਰ ਪਿੰਡ ਵਿਚ ਹੋਇਆ । ਇਸ ਤੋਂ ਬਾਦ ਇਸ ਦਾ ਲੜਕਾ ਮਿਹਰਬਾਨ ਅਤੇ ਫਿਰ ਹਰਿਜੀ ਮੀਣਾ ਸੰਪ੍ਰਦਾਇ ਦੇ ਸੰਚਾਲਕ ਬਣੇ । ਇਨ੍ਹਾਂ ਨੇ ‘ ਨਾਨਕ ’ ਕਵੀ-ਛਾਪ ਸਹਿਤ ਬਹੁਤ ਬਾਣੀ ਦੀ ਰਚਨਾ ਕੀਤੀ , ਜੋ ‘ ਕੱਚੀ ਬਾਣੀ ’ ਦੇ ਨਾਂ ਨਾਲ ਜਾਣੀ ਜਾਂਦੀ ਹੈ । ਵੇਖੋ ‘ ਕੱਚੀ ਬਾਣੀ’ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1098, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.