ਪਥ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਥ [ ਨਾਂਪੁ ] ਰਸਤਾ , ਰਾਹ; 2 [ ਨਾਂਪੁ ] ਤੋਲ ਦਾ ਇੱਕ ਪੈਮਾਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4673, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੰਥ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਥ [ ਨਾਂਪੁ ] ਰਾਹ , ਰਸਤਾ , ਪਥ; ( ਸਿੱਖ ) ਧਰਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4911, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਥ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਥ . ਸੰ. पथ्. ਧਾ— ਫੈਂਕਣਾ , ਜਾਣਾ , ਉਡਣਾ , ਭੇਜਣਾ । ੨ ਸੰਗ੍ਯਾ— ਰਸਤਾ. ਰਾਹ. ਮਾਰਗ. “ ਚਾਲਹਿ ਪ੍ਰਭੁਪਥਾ.” ( ਵਾਰ ਜੈਤ ) ੩ ਰੀਤਿ. ਰਸਮ । ੪ ਪਥ੍ਯ. ਪਰਹੇਜ਼. ਦੇਖੋ , ਪਥੁ । ੫ ਪਾਥ੗. ਅਰਜੁਨ , ਜੋ ਪ੍ਰਿਥਾ ( ਕੁੰਤੀ ) ਦਾ ਪੁਤ੍ਰ ਸੀ. “ ਕ੍ਯੋਂ ਪਥ ਕੋ ਰਥ ਹਾਂਕ ਧਯੋ ਜੂ ? ” ( ੩੩ ਸਵੈਯੇ ) .


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਥੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਥੁ . ਦੇਖੋ , ਪਥ । ੨ ਸੰ. ਪਥ੍ਯ. ਸੰਗ੍ਯਾ— ਉਹ ਵਸਤੁ , ਜੋ ਰੋਗੀ ਨੂੰ ਗੁਣਕਾਰੀ ਹੋਵੇ. “ ਗੁਰਿ ਅੰਮ੍ਰਤਨਾਮੁ ਪੀਆਲਿਆ ਜਨਮ ਮਰਣ ਕਾ ਪਥੁ.” ( ਸ੍ਰੀ ਮ : ੫ ) ੩ ਪਰਹੇਜ਼. ਸੰਯਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4425, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੱਥ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਥ . ਦੇਖੋ , ਪਥੁ ੨ ਅਤੇ ਪਥ੍ਯ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4426, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੱਥੰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਥੰ . ਪਾਥ੗ ( ਅਰਜੁਨ ) ਨੇ. “ ਹਨ੍ਯੋ ਤਾਂਹਿ ਪੱਥੰ , ਸਦੰ ਸੀਸ ਕਪ੍ਯੋ.” ( ਗ੍ਯਾਨ ) ਉਸ ਨੂੰ ਪਾਥ੗ ਨੇ ਮਾਰਿਆ ਅਤੇ ਸਦ੍ਯ ( ਫੌਰਨ ) ਸਿਰ ਕੱਪ ਲੀਤਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4428, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੋਥ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੋਥ . ਵਿ— ਪ੍ਰੋਤ. ਪਰੋਤਾ. ਵਿੰਨ੍ਹਿਆ । ੨ ਵਿਛਿਆ. ਫੈਲਿਆ. “ ਲੋਥ ਪੋਥ ਭਈ ਮਹਾਂ.” ( ਗੁਪ੍ਰਸੂ ) ੩ ਵਡੀ ਪੋਥੀ. ਦੇਖੋ , ਪੋਥਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4426, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੰਥ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਥ . ਸੰ. पन्थ्. ਧਾ— ਜਾਣਾ , ਫਿਰਨਾ । ੨ ਸੰਗ੍ਯਾ— ਮਾਰਗ. ਰਸਤਾ. ( पन्थन् ) . “ ਜੇ ਜੇ ਪੰਥ ਤਵਨ ਕੇ ਪਰੇ.” ( ਵਿਚਿਤ੍ਰ ) ੩ ਪਰਮਾਤਮਾ ਦੀ ਪ੍ਰਾਪਤੀ ਦਾ ਰਾਹ. ਧਰਮ. ਮਜਹਬ. “ ਗੁਰਮੁਖ ਪੰਥ ਨਿਰੋਲ , ਨ ਰਲੈ ਰਲਾਈਐ.” ( ਭਾਗੁ ) ੪ ਮਰਾ. ਮੰਤ੍ਰੀ. ਵਜੀਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4447, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੰਥੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਥੁ . ਦੇਖੋ , ਪੰਥ ੨. “ ਪੰਥੁ ਨਿਹਾਰੈ ਕਾਮਨੀ.” ( ਗਉ ਕਬੀਰ ) ੨ ਸੰ. ਪਾਂਥ. ਰਾਹੀ. ਮੁਸਾਫਿਰ । ੩ ਕਿਸੇ ਮਜਹਬ ਦੇ ਰਾਹ ਤੁਰਨ ਵਾਲਾ. “ ਮੰਨੈ ਮਗੁ ਨ ਚਲੈ ਪੰਥੁ.” ( ਜਪੁ ) ਕਰਤਾਰ ਦੇ ਨਾਮ ਨੂੰ ਮੰਨਣ ਵਾਲਾ ਅਨੇਕ ਮਜ਼ਹਬਾਂ ਦੇ ਰਾਹ ਤੁਰਨ ਵਾਲਿਆਂ ਦੇ ਮਾਰਗ ਨਹੀਂ ਚਲਦਾ , ਭਾਵ— ਭੇਡਚਾਲੀਆ ਨਹੀਂ ਹੁੰਦਾ. ਉਸ ਦਾ ਕੇਵਲਧਰਮ ਸੇਤੀ ਸਨਬੰਧੁ” ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4429, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੰਥ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੰਥ : ਸੰਸਕ੍ਰਿਤ ਦੇ ‘ ਪਥ ’ ਸ਼ਬਦ ਤੋਂ ਬਣੇ ‘ ਪੰਥ’ ਸ਼ਬਦ ਦੀ ਵਰਤੋਂ ਪੰਜਾਬੀ ਅਤੇ ਸਿੱਖ ਸਾਹਿਤ ਵਿਚ ਦੋ ਅਰਥਾਂ ਵਿਚ ਹੋਈ ਹੈ । ਇਕ , ਮਾਰਗ ਜਾਂ ਰਸਤੇ ਲਈ , ਅਤੇ ਦੂਜਾ , ਵਿਸ਼ੇਸ਼ ਧਾਰਮਿਕ ਸਮਾਜ ਲਈ । ਪ੍ਰਸਤੁਤ ਪ੍ਰਸੰਗ ਵਿਚ ਇਸ ਸ਼ਬਦ ਦਾ ਸੰਬੰਧ ਦੂਜੇ ਅਰਥ ਨਾਲ ਹੈ । ਇਸ ਸ਼ਬਦ ਦਾ ਪ੍ਰਯੋਗ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਅਤੇ ਬਾਦ ਹੁੰਦਾ ਰਿਹਾ ਹੈ । ਗੋਰਖ ਪੰਥ ਅਤੇ ਕਬੀਰ ਪੰਥ ਇਸੇ ਅਰਥ ਦੇ ਸੂਚਕ ਹਨ । ਗੁਰੂ ਨਾਨਕ ਦੇਵ ਜੀ ਦੇ ਅਨੁਯਾਈਆਂ ਲਈ ਖ਼ਾਲਸੇ ਦੀ ਸਿਰਜਨਾ ਤੋਂ ਪਹਿਲਾਂ ‘ ਨਾਨਕ ਪੰਥੀ ’ ਸ਼ਬਦ ਵਰਤਿਆ ਜਾਂਦਾ ਰਿਹਾ ਹੈ । ਭੱਟਾਂ ਦੇ ਸਵੈਯਾਂ ਵਿਚ ਗੁਰੂ ਨਾਨਕ ਦੇਵ ਜੀ ਦੁਆਰਾ ਪ੍ਰਚਾਰਿਤ ਮਤ ਨੂੰ ‘ ਉਤਮ ਪੰਥ’ ਕਿਹਾ ਗਿਆ ਹੈ— ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ( ਗੁ.ਗ੍ਰੰ.1406 ) । ਇਥੇ ‘ ਪੰਥ’ ਸ਼ਬਦ ‘ ਗੁਰ ਸੰਗਤਿ’ ਸ਼ਬਦ ਦਾ ਪ੍ਰਯਾਯਵਾਚੀ ਸਿੱਧ ਹੁੰਦਾ ਹੈ । ਭਾਈ ਗੁਰਦਾਸ ਨੇ ਇਸ ਨੂੰ ਨਿਰਮਲ ਪੰਥ ਕਿਹਾ ਹੈ— ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ ( 1/45 ) । ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਹਿੰਦੂ ਮਤ ਅਤੇ ਇਸਲਾਮ ਤੋਂ ਬਿਲਕੁਲ ਵਖਰਾ ਕਰਕੇ ਸੁਤੰਤਰ ਤੀਜਾ ਪੰਥ ਬਣਾ ਦਿੱਤਾ । ਭਾਈ ਗੁਰਦਾਸ ਸਿੰਘ ਦੀ ਵਾਰ ਅਨੁਸਾਰ ਇਉਂ ਤੀਸਰ ਪੰਥ ਰਚਾਇਅਨ ਵਡ ਸੂਰ ਗਹੇਲਾ ( ੧੬ ) ਅਤੇ ਅੰਮ੍ਰਿਤ ਸੰਚਾਰ ਦੁਆਰਾ ‘ ਸੰਗਤਿ’ ਨੂੰ ‘ ਖ਼ਾਲਸਾ ’ ਘੋਸ਼ਿਤ ਕਰ ਦਿੱਤਾ— ਸੰਗਤਿ ਕੀਨੀ ਖ਼ਾਲਸਾ ਮਨਮੁਖੀ ਦੁਹੇਲਾ ਇਸ ਤਰ੍ਹਾਂ ਸਿੱਖ ਪੰਥ ਨੂੰ ‘ ਖ਼ਾਲਸਾ’ ਕਿਹਾ ਜਾਣ ਲਗਿਆ ।

ਮਿਸਲਾਂ ਦੇ ਯੁਗ ਵਿਚ ਸਿੱਖ ਪੰਥ ਨੂੰ ‘ ਸਰਬਤ ਖ਼ਾਲਸਾ ’ ਨਾਂ ਦਿੱਤਾ ਗਿਆ । ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਵਿਚ ਪੰਥ ਦੇ ਸਰੋਕਾਰਾਂ ਅਤੇ ਹਿਤਾਂ ਦੀ ਜ਼ਿੰਮੇਵਾਰੀ ਮਹਾਰਾਜੇ ਨੇ ਖ਼ੁਦ ਸੰਭਾਲ ਲਈ । ਪਰ ਮਹਾਰਾਜੇ ਦੇ ਗੁਜ਼ਰਨ ਤੋਂ ਬਾਦ ਲਾਹੌਰ ਦਰਬਾਰ ਵਿਚ ਖ਼ਾਨਾਜੰਗੀ ਛਿੜ ਗਈ ਅਤੇ ਸ਼ਕਤੀ ਫ਼ੌਜ ਦੇ ਹੱਥ ਆ ਗਈ । ਉਦੋਂ ਲਾਹੌਰ ਦਰਬਾਰ ਦੀ ਫ਼ੌਜੀ ਪੰਚਾਇਤਾਂ ਵਲੋਂ ‘ ਖ਼ਾਲਸਾ ਪੰਥ’ ਸ਼ਬਦ-ਜੁਟ ਵਰਤਿਆ ਜਾਣ ਲਗਿਆ । ਪੰਜਾਬ ਉਤੇ ਅੰਗ੍ਰੇਜ਼ਾਂ ਦੇ ਕਬਜ਼ੇ ਨਾਲ ਸਿੱਖ ਜੱਥੇਬੰਦੀ ਅਤੇ ਸਮਾਜਿਕ ਢਾਂਚਾ ਖੇਰੂੰ ਖੇਰੂੰ ਹੋ ਗਿਆ । ਉਸ ਸਥਿਤੀ ਨੂੰ ਸੁਧਾਰਨ ਲਈ ਪਹਿਲਾਂ ਨਿਰੰਕਾਰੀ , ਫਿਰ ਨਾਮਧਾਰੀ ਅਤੇ ਸਿੰਘ ਸਭਾ ਲਹਿਰਾਂ ਚਲੀਆਂ । ਕਾਲਾਂਤਰ ਵਿਚ ਕੁਝ ਦੀਵਾਨ ਬਣੇ ਅਤੇ ਆਖ਼ਿਰ 1902 ਈ. ਵਿਚ ਚੀਫ਼ ਖ਼ਾਲਸਾ ਦੀਵਾਨ ਦੀ ਸਥਾਪਨਾ ਹੋਈ । ਸੰਨ 1920 ਈ. ਵਿਚ ਕਾਇਮ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖੀ ਜਗਤ ਅੰਦਰ ਇਕ ਨਵੀਂ ਚੇਤਨਾ ਪੈਦਾ ਕੀਤੀ ਅਤੇ ਇਸ ਦੇ ਹੱਕਾਂ ਦੀ ਰਾਖੀ ਲਈ ਜੁਗਤਾਂ ਬਣਾਈਆਂ । ਇਸ ਦੌਰਾਨ ‘ ਖ਼ਾਲਸਾ ਪੰਥ’ ਸ਼ਬਦ-ਜੁਟ ਦੀ ਥਾਂ ਕੇਵਲ ‘ ਪੰਥ’ ਸ਼ਬਦ ਵਰਤਿਆ ਜਾਣ ਲਗਿਆ ਅਤੇ ਇਹੀ ਬਿਰਤੀ ਚਲੀ ਆ ਰਹੀ ਹੈ । ਇਸ ਤਰ੍ਹਾਂ ਹੁਣ ‘ ਪੰਥ’ ਸ਼ਬਦ ਸਾਰੇ ਸਿੱਖ ਸਮਾਜ ਦਾ ਵਾਚਕ ਸ਼ਬਦ ਬਣ ਗਿਆ ਹੈ ।

ਵਰਤਮਾਨ ਕਾਲ ਵਿਚ ‘ ਗੁਰੂ-ਗ੍ਰੰਥ ਅਤੇ ਗੁਰੂ- ਪੰਥ’ ਇਕ ਨਵੀਂ ਉਕਤੀ ਵਰਤੀ ਜਾਣ ਲਗੀ ਹੈ । ਇਸ ਉਕਤੀ ਦੀਆਂ ਦੋ ਵਿਆਖਿਆਵਾਂ ਕੀਤੀਆਂ ਜਾਂਦੀਆਂ ਹਨ । ਇਕ ਅਨੁਸਾਰ ‘ ਗੁਰੂ-ਆਦੇਸ਼’ , ਗੁਰੂ-ਗ੍ਰੰਥ ਸਾਹਿਬ ਵਿਚ ਦਰਜ ਹੈ ਅਤੇ ਉਸ ਆਦੇਸ਼ ਨੂੰ ਲਾਗੂ ਕਰਨਾ ਜਾਂ ਉਸ ਨੂੰ ਕ੍ਰਿਆਸ਼ੀਲ ਬਣਾਉਣਾ ‘ ਗੁਰੂ-ਪੰਥ ’ ਦਾ ਕੰਮ ਹੈ , ਅਰਥਾਤ ਇਸ ਕੰਮ ਲਈ ਪੰਥ ਨੂੰ ਗੁਰਤਾ ਦਿੱਤੀ ਗਈ ਹੈ । ਦੂਜੀ ਅਨੁਸਾਰ ਸਿੱਖਾਂ ਦੀ ਅਧਿਆਤਮਿਕ ਸੇਧ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਅਤੇ ਸਿੱਖਾਂ ਨੂੰ ਦਰਪੇਸ਼ ਧਾਰਮਿਕ , ਸਮਾਜਿਕ , ਸਭਿਆਚਾਰਿਕ ਅਤੇ ਰਾਜਨੈਤਿਕ ਸਮਸਿਆਵਾਂ ਦਾ ਸਮਾਧਾਨ ਕਰਨ ਲਈ ਪੰਥ ਹੀ ਗੁਰੂ ਹੈ । ਗੰਭੀਰਤਾ ਨਾਲ ਵਿਚਾਰ ਕਰੀਏ ਤਾਂ ਇਨ੍ਹਾਂ ਦੋਹਾਂ ਵਿਆਖਿਆਵਾਂ ਦੇ ਸੂਤਰ ਇਕੋ ਮੁੱਦੇ ਨਾਲ ਜਾ ਜੁੜਦੇ ਹਨ । ਸਪੱਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਦਾ ਸੂਖਮ ਰੂਪ ਹੈ ਅਤੇ ਗੁਰੂ-ਪੰਥ ਸਥੂਲ ਰੂਪ ਹੈ । ਸੂਖਮ ਰੂਪ ਦਾ ਵਿਵਹਾਰੀਕਰਣ ਸਥੂਲ ਰੂਪ ਵਿਚ ਹੁੰਦਾ ਹੈ । ਪੰਥ ਦੀਆਂ ਸਮਸਿਆਵਾਂ ਦਾ ਸਮਾਧਾਨ ਕਿਸੇ ਸਰਬ-ਸਵੀਕ੍ਰਿਤ ਸੰਸਥਾ ਵਲੋਂ ਹੋਣਾ ਚਾਹੀਦਾ ਹੈ । ਉਹ ਸੰਸਥਾ ਹੀ ਗੁਰੂ-ਪੰਥ ਦਾ ਪ੍ਰਤਿਨਿਧ ਰੂਪ ਹੈ । ਇਸ ਦੇ ਸਰੂਪ-ਨਿਰਧਾਰਣ ਬਾਰੇ ਮਤ- ਏਕਤਾ ਨਹੀਂ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪੰਥ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Panth _ਪੰਥ : ਕੁਲਤਾਰ ਸਿੰਘ ਬਨਾਮ ਮੁਖ਼ਤਿਆਰ ਸਿੰਘ ( ਏ ਆਈ ਆਰ 1965 ਐਸ ਸੀ 141 ) ਅਨੁਸਾਰ ਪੰਥ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਅਤੇ ਵਿਉੱਤਪਤੀ ਅਨੁਸਾਰ ਉਸ ਦਾ ਅਰਥ ਹੈ ਮਾਰਗ ਜਾਂ ਰਾਹਆਪਣੇ ਆਪ ਵਿਚ ਇਸ ਦਾ ਅਰਥ ਸਿਖ ਧਰਮ ਤੋਂ ਲਿਆ ਜਾਣ ਲਗ ਪਿਆ ਹੈ , ਕਿਉਂ ਕਿ ਇਹ ਸ਼ਬਦ ਸਿੱਖਾਂ ਦੁਆਰਾ ਉਕਤ ਅਰਥਾਂ ਵਿਚ ਵਰਤਿਆ ਜਾਂਦਾ ਹੈ । ਉਸ ਅਨੁਸਾਰ ਸਿਖ ਧਰਮ ਦੇ ਅਨੁਯਾਈ ਉਹ ਵਿਅਕਤੀ ਹੋਣਗੇ ਜੋ ਸਿਖ ਗੁਰੂਆਂ ਦੁਆਰਾ ਦਰਸਾਏ ਮਾਰਗ ਤੇ ਚਲਦੇ ਹਨ ਅਤੇ ਉਸ ਤੋਂ ਮੁਰਾਦ ਹੈ ਸਿਖ ਭਾਈਚਾਰਾ


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਪੰਥੁ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪੰਥੁ ( ਸੰ. । ਸੰਸਕ੍ਰਿਤ ਪਥ । ਪ੍ਰਾਕ੍ਰਿਤ ਪੰਥਪੰਜਾਬੀ ਪੰਥ , ਪੰਧ ) ੧. ਰਾਹ । ਯਥਾ-‘ ਪੰਥੁ ਦਸਾਈ’ । ਤਥਾ-‘ ਮੰਨੈ ਮਗੁ ਨ ਚਲੈ ਪੰਥੁ’ ।

੨. ਮਜ਼ਹਬ , ਮਤ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਪਥੁ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਥੁ ( ਸੰ. । ਸੰਸਕ੍ਰਿਤ ਪੱਥ੍ਯ । ਪ੍ਰਾਕ੍ਰਿਤ ਪਥਥੑ । ਪੰਜਾਬੀ ਪਥ ) ਪਰਹੇਜ਼ । ਯਥਾ-‘ ਗੁਰਿ ਅੰਮ੍ਰਿਤ ਨਾਮੁ ਪੀਆਲਿਆ ਜਨਮ ਮਰਨ ਕਾ ਪਥੁ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.