ਲਾਗ–ਇਨ/ਨਵਾਂ ਖਾਤਾ |
+
-
 
ਫਲ

ਫਲ (ਸੰ.। ਸੰਸਕ੍ਰਿਤ) ੧. ਬੂਟੇ , ਬ੍ਰਿਛਾਂ, ਵੱਲਾਂ ਨੂੰ ਫੁੱਲਾਂ ਤੋਂ ਮਗਰੋਂ ਜੋ ਬੀਜ ਤੇ ਰਸ ਵਾਲੀ ਸ਼ੈ ਲਗਦੀ ਹੈ, ਫਲ। ਯਥਾ-‘ਫਲ ਕਾਰਨ ਫੂਲੀ ਬਨਰਾਇ’। ਤਥਾ-‘ਫਲ ਫਿਕੇ ਫੁਲ ਬਕਬਕੇ ਕੰਮ ਨ ਆਵਹਿ ਪਤ ’। ੨. ਨਤੀਜਾ, ਹਾਸਲ, ਨਫਾ। ਯਥਾ-‘ਕਾਹੂ ਫਲ ਕੀ ਇਛਾ ਨਹੀ ਬਾਛੈ’। ੩. ਸਾਰ, ਪ੍ਰਯੋਜਨ। ਯਥਾ-‘ਚੰਦਨ ਕਾ ਫਲੁ ਚੰਦਨ ਵਾਸੁ॥ ਮਾਣਸ ਕਾ ਫਲੁ ਘਟ ਮਹਿ ਸਾਸੁ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 8945,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਫਲੇ

ਫਲੇ (ਕਿ.। ਦੇਖੋ , ਫਲ। ਫਲ ਦਾ ਕ੍ਰਿਯਾ ਰੂਪ ਫਲਨਾ ਤੋਂ) ਫਲ ਰਹੇ। ਪ੍ਰਯੋਜਨ ਪ੍ਰਾਪਤੀ ਵਾਲੇ ਹੋਏ। ਯਥਾ-‘ਨਾਨਕ ਤੇ ਜਨ ਸੁਫਲ ਫਲੇ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 8945,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਫੁਲ

ਫੁਲ (ਸੰ.। ਸੰਸਕ੍ਰਿਤ ਫੁਲਲੑ। ਹਿੰਦੀ ਫੁਲ। ਪੰਜਾਬੀ ਫੁਲ) ਪੁਸ਼ਪ, ਕੁਸਮ ਫੁਲ। ਬਨਸਪਤੀ ਵਿਚ ਉਹ ਖਿੜਵੀਂ ਸ਼ੈ ਜੋ ਜਵਾਨ ਹੋਣ ਉਤੇ ਫਲ ਲਗਣ ਤੋਂ ਪਹਿਲਾਂ ਲਗਦੀ ਹੈ, ਇਸ ਵਿਚ ਰੰਗ ਤੇ ਪੰਖੜੀਆਂ ਤੇ ਨਰ ਮਦੀਨ ਦੀਆਂ ਤੁਰੀਆਂ ਮਕਰੰਦ ਰਸ ਤੇ ਪ੍ਰਾਗ ਦਾ ਧੂੜਾ ਜੇਹਾ ਹੁੰਦਾ ਹੈ, ਜਦ ਫਲ ਬਣਨਾ ਸ਼ੁਰੂ ਹੋ ਜਾਏ ਤਾਂ ਫੁਲ ਸੁਕ ਜਾਂਦਾ ਹੈ। ਯਥਾ-‘ਫਲ ਫਿਕੇ ਫੁਲ ਬਕਬਕੇ ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 8945,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਫੂਲ

ਫੂਲ (ਸੰ.। ਦੇਖ਼ੋ , ਫੁਲ) ੧. ਫੁਲ , ਪੁਸ਼ਪ। ੨. (ਕ੍ਰਿ.। ਭਾਸ਼ਾ) ਫੁਲਨਾ। ਦੇਖੋ, ‘ਫੂਲੁ ਜਈ ਹੈ ਨਾਰਿ’ ‘ਫੂਲਿ ਫੂਲਿ ਕਿਆ ਪਾਵਤ ਹੇ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 8945,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਫੈਲੁ

ਫੈਲੁ (ਸੰ.। ਅ਼ਰਬੀ ਫਿਅ਼ਲ) ੧. ਕੰਮ , ਕਰਮ , ਕ੍ਰਿਯਾ। ਯਥਾ-‘ਬਿਨਸਿ ਜਾਇ ਹਉਮੈ ਬਿਖੁ ਫੈਲੁ’।

੨. (ਪੰਜਾਬੀ ਫੈਲਾਉ ਦਾ ਸੰਖੇਪ ਫੈਲ) ਫੈਲਾਉ, ਪਸਾਰਾ, ਖਿਲਾਰਾ। ਯਥਾ-‘ਕਰਮ ਧਰਮ ਸਭਿ ਹਉਮੈ ਫੈਲੁ’। ਕਰਮ ਧਰਮ ਸਾਰੇ ਹਉਮੈ ਦਾ (ਹੀ) ਪਸਾਰਾ ਹਨ।

੩. (ਸੰ.। ਯੂਨਾਨੀ ਭਾਸ਼ਾ , ਫਿਲੋਸ=ਪ੍ਰੇਮੀ*) ਪ੍ਰੇਮੀ, ਭਗਤ ਜਨ। ਯਥਾ-‘ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ’। ਵਿਰਲੇ ਹਨ ਬਹੁਤੇ ਨਹੀਂ। ਪ੍ਰੇਮੀ ਤੇ ਸੰਤ ਜਨ ਸੰਸਾਰ (ਵਿਚ)।

----------

* ਇਹ ਉਹੋ ਪਦ ਹੈ ਜਿਸ ਤੋਂ -ਫੈਲ ਸੂਫ- ਪਦ ਬਣਦਾ ਹੈ, ਯੂਨਾਨੀ ਭਾਸ਼ਾ ਵਿਚ ਇਸ ਦਾ ਅਰਥ ਹੈ (ਫਿਲਾਸ=ਪ੍ਰੇਮੀ, ਸੋਫੀਆ=ਵਿਗ੍ਯਾਨ) ਉਹ ਪੁਰਖ ਜੋ ਵਿਦ੍ਯਾ ਗਿਆਨ ਦਾ ਪ੍ਰੇਮੀ ਹੋਵੇ ਭਾਵ ਵਿਚ ਆਤਮਕ ਵਿਸ਼ੇ ਦਾ ਗਿਆਨੀ ਲੀਤਾ ਜਾਂਦਾ ਹੈ। ਪੰਜਾਬੀ ਵਿਚ ਇਸ ਦਾ ਅਰਥ ਚਲਾਕ ਅਰ ਫਜ਼ੂਲ ਖਰਚ ਲੀਤਾ ਜਾਂਦਾ ਹੈ, ਇਸ ਕਰਕੇ ਇਸ ਪਦ ਦੇ ਸ਼ੁਧ ਅਰਥ ਲੈਣ ਵਾਸਤੇ ਕੇਵਲ ‘ਫੈਲ’ ਪਦ ਵਰਤਿਆ ਜਾਪਦਾ ਹੈ ਕਿ ‘ਫੈਲ ਸੂਫ ’ ਦੇ ਠੀਕ ਅਰਥ ਪ੍ਰਗਟ ਕਰੇ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 8945,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਫਲੁ

ਲੁ. ਦੇਖੋ, ਫਲ. “ਧਰਮ ਫੁਲੁ ਫਲੁ ਗਿਆਨੁ.” (ਬਸੰ ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8948,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਫੁਲੁ

ੁਲੁ. ਦੇਖੋ, ਫੁੱਲ ੨. “ਧਰਮੁ ਫੁਲੁ ਫਲੁ ਗਿਆਨੁ.” (ਬਸੰ ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8949,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਫੂਲ

ੂਲ. ਸੰਗ੍ਯਾ—ਪੁ੄ਪ. ਕੁਸੁਮ. ਦੇਖੋ, ਫੁੱਲ. “ਆਪੇ ਭਵਰਾ ਫੂਲ ਬੇਲਿ”. (ਬਸੰ ਅ: ਮ: ੧) ੨ ਫੁੱਲ ਦੇ ਆਕਾਰ ਦਾ ਭੂ੄ਣ. “ਸਗਲ ਆਭਰਣ ਸੋਭਾ ਕੰਠਿ ਫੂਲ”. (ਆਸਾ ਮ: ੫)

ਢਾਲ ਦੇ ਫੁੱਲ. “ਫੂਲਨ ਲਾਗ ਚਿਣਗ ਗਨ ਜਾਗਾ”. (ਗੁਪ੍ਰਸੂ)

੪ ਬੈਰਾੜ ਵੰਸ਼ ਦਾ ਰਤਨ ਬਾਬਾ ਫੂਲ, ਜੋ ਰੂਪਚੰਦ ਦੇ ਘਰ ਮਾਤਾ ਅੰਬੀ ਦੇ ਉਦਰ ਤੋਂ ਸੰਮਤ ੧੬੮੪ (ਸਨ ੧੬੨੭) ਵਿੱਚ ਜਨਮਿਆ, ਜਦਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਮੋਹਨ ਅਤੇ ਕਾਲੇ ਪੁਰ ਕ੍ਰਿਪਾ ਕਰਕੇ ਮੇਹਰਾਜ ਗ੍ਰਾਮ ਵਸਾਇਆ ਸੀ.

ਸੰਮਤ ੧੬੮੮ ਵਿੱਚ ਗੁਰੂਸਰ ਦੇ ਜੰਗ ਪਿੱਛੋਂ ਜਦ ਗੁਰੂ ਸਾਹਿਬ ਦੇ ਦਿਵਾਨ ਵਿੱਚ ਬਾਲਕ ਫੂਲ ਆਪਣੇ ਚਾਚੇ ਕਾਲੇ ਨਾਲ ਹਾਜਿਰ ਹੋਇਆ, ਤਦ ਸੁਭਾਵਿਕ ਹੀ ਪੇਟ ਵਜਾਉਣ ਲੱਗ ਪਿਆ. ਸਤਿਗੁਰੂ ਨੇ ਕਾਲੇ ਤੋਂ ਬਾਲਕ ਦੀ ਹਰਕਤ ਬਾਬਤ ਪੁੱਛਿਆ, ਤਾਂ ਅਰਜ ਕੀਤੀ ਕਿ ਮਹਾਰਾਜ! ਇਸ ਦੀ ਮਾਈ ਗੁਜਰ ਗਈ ਹੈ, ਹਜੂਰ ਦੇ ਸਾਹਮਣੇ ਆਪਣੇ ਪੇਟ ਪਾਲਣ ਲਈ ਇਸ਼ਾਰੇ ਨਾਲ ਅਰਜ਼ ਕਰ ਰਿਹਾ ਹੈ. ਇਸ ਪੁਰ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਬਾਲਕ ਗੁਰੂ ਨਾਨਕਦੇਵ ਦੀ ਕ੍ਰਿਪਾ ਨਾਲ ਲੱਖਾਂ ਦੇ ਪੇਟ ਭਰੇਗਾ ਅਤੇ ਇਸ ਦੀ ਸੰਤਾਨ ਰਾਜ ਭਾਗ ਭੋਗੇਗੀ.

ਸੰਮਤ ੧੭੦੩ ਵਿੱਚ ਜਦ ਗੁਰੂ ਹਰਿਰਾਇ ਸਾਹਿਬ ਮਾਲਵੇ ਨੂੰ ਕ੍ਰਿਤਾਰਥ ਕਰਦੇ ਮੇਹਰਾਜ ਪਧਾਰੇ, ਤਦ ਫੂਲ ਆਪਣੇ ਸੰਬੰਧੀਆਂ ਸਮੇਤ ਦੀਵਾਨ ਵਿੱਚ ਹਾਜਿਰ ਹੁੰਦਾ ਰਿਹਾ. ਗੁਰੂ ਸਾਹਿਬ ਨੇ ਇਸ ਦੀ ਨੰਮ੍ਰਤਾ ਅਤੇ ਸੇਵਾ ਭਾਵ ਦੇਖਕੇ ਦਾਦਾ ਗੁਰੂ ਜੀ ਦੇ ਵਰਦਾਨ ਦੀ ਪੁ੄਍੢ ਵਿੱਚ ਆਸ਼ੀਰਵਾਦ ਦਿੱਤਾ, ਜਿਸ ਦਾ ਫਲ ਹੁਣ ਫੁਲਕੀਆਂ ਰਿਆਸਤਾਂ ਸਿੱਖਾਂ ਦਾ ਮਾਣ ਤਾਣ ਹਨ.1

ਫੂਲ ਦੇ ਦੋ ਵਿਆਹ ਹੋਏ— ਧਰਮਪਤਨੀ ਬਾਲੀ ਦੇ ਉਦਰ ਤੋਂ ਤਿਲੋਕ ਸਿੰਘ ਰਾਮ ਸਿੰਘ ਅਤੇ ਰੱਘੂ2 ਅਤੇ ਬੀਬੀ ਰਾਮੀ3 ਜਨਮੇ, ਅਰ ਰੱਜੀ ਤੋਂ ਚੰਨੂ, ਝੰਡੂ ਅਤੇ ਤਖਤਮੱਲ ਪੈਦਾ ਹੋਏ. ਬਾਬੇ ਫੂਲ ਦੀ ਔਲਾਦ ਪੁਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਖਾਸ ਕ੍ਰਿਪਾ ਰਹੀ ਹੈ. ਦੇਖੋ, ਤਿਲੋਕ ਸਿੰਘ.

ਬਾਬਾ ਫੂਲ ਦਾ ਦੇਹਾਂਤ ਸੰਮਤ ੧੭੪੭ (ਸਨ ੧੬੯੦)4 ਵਿੱਚ, ਬਹਾਦੁਰਪੁਰ5 ਹੋਇਆ, ਸਸਕਾਰ ਫੂਲ ਨਗਰ ਕੀਤਾ ਗਿਆ. ਜਿੱਥੇ ਸਮਾਧ ਵਿਦ੍ਯਮਾਨ ਹੈ. ਦੇਖੋ, ਗੁਰੂ ਹਰਿਗੋਬਿੰਦ, ਗੁਰੂ ਹਰਿਰਾਇ, ਮੇਹਰਾਜ ਅਤੇ ਫੂਲਵੰਸ਼.

੫ ਬਾਬਾ ਫੂਲ ਦਾ ਸੰਮਤ ੧੭੧੧ (ਸਨ ੧੬੫੩)6 ਵਿੱਚ ਆਬਾਦ ਕੀਤਾ ਨਗਰ, ਜੋ ਰਾਜ ਨਾਭਾ ਵਿੱਚ ਹੈ. ਇਹ ਰਿਆਸਤ ਦੀ ਨਜਾਮਤ ਦਾ ਪ੍ਰਧਾਨ ਅਸਥਾਨ ਹੈ. ਇੱਥੇ ਬਾਬਾ ਫੂਲ ਦੇ ਪੁਰਾਣੇ ਚੁਲ੍ਹੇ ਹਨ, ਜੋ ਫੂਲਵੰਸ਼ ਤੋਂ ਸਨਮਾਨਿਤ ਹਨ. ਰੇਲਵੇ ਸਟੇਸ਼ਨ ਰਾਮਪੁਰਾ ਫੂਲ ਹੈ.

੬ ਦੇਖੋ, ਫੂਲਸਾਹਿਬ। ੭ ਦੇਖੋ, ਫੂਲਵੰਸ਼.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8949,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਫੇਲ

ੇਲ. ਅ਼  ਫ਼ਿਅ਼ਲ. ਸੰਗ੍ਯਾ—ਕਰਮ. ਕ੍ਰਿਯਾ। ੨ ਅ਼ਮਲ. ਕਰਨੀ। ੩ ਅੰ. Fail. ਘਟਣ, ਮੁੱਕਣ ਅਤੇ ਚੁੱਕ ਜਾਣ ਦਾ ਭਾਵ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8949,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਫੈਲ

ੈਲ. ਦੇਖੋ, ਫੇਲ. “ਹੈਨਿ ਵਿਰਲੇ ਨਾਹੀ ਘਣੇ ਫੈਲਫਕੜੁ ਸੰਸਾਰੁ.” (ਸਵਾ ਮ: ੧) ਫ਼ਿਅ਼ਲ (ਕਰਣੀ) ਕਰਕੇ ਫਕੀਰ ਵਿਰਲੇ ਹਨ। ੨ ਦੇਖੋ, ਫੈਲਣਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8949,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਫੈਲੁ

ੈਲੁ. ਸੰਗ੍ਯਾ—ਕਰਮ. ਕ੍ਰਿਯਾ. ਦੇਖੋ, ਫੇਲ. “ਕਰਮ ਧਰਮ ਸਭਿ ਹਉਮੈ ਫੈਲੁ.” (ਰਾਮ ਮ: ੫) ਹਉਮੈ ਦੇ ਫ਼ਿਅ਼ਲ ਹਨ। ੨ ਫੈਲਾਉ. ਆਡੰਬਰ. “ਦੁਨੀਆ ਅੰਦਰਿ ਫੈਲੁ.” (ਵਾਰ ਆਸਾ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8950,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਫੁਲ

ੁਲ. ਦੇਖੋ, ਫੁੱਲ । ੨ ਉਂਗਲਾਂ ਦਾ ਅਗਲਾ ਹਿੱਸਾ. ਪੋਟਾ । ੩ ਪੈਰਾਂ ਅਤੇ ਹੱਥਾਂ ਦੀਆਂ ਉਂਗਲਾਂ ਦੀਆਂ ਹੱਡੀਆਂ ਜੋ ਚਿਤਾ ਵਿੱਚੋਂ ਚੁਗਕੇ ਹਿੰਦੂ ਗੰਗਾ ਆਦਿ ਤੀਰਥਾਂ ਵਿੱਚ ਪਾਉਂਦੇ ਹਨ. “ਹਰਿਕਥਾ ਪੜੀਐ ਹਰਿਨਾਮੁ ਸੁਣੀਐ, ਬੇਬਾਣ ਹਰਿਰੰਗ ਗੁਰੁ ਭਾਵਏ। ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿਸਰਿ ਪਾਵਏ.” (ਸਦੁ) ਸਤਿਗੁਰੂ ਨੂੰ, ਵਿਮਾਨ, ਪਿੰਡ , ਪੱਤਲ , ਕ੍ਰਿਯਾ, ਦੀਪਕ, ਅਤੇ ਗੰਗਾ ਵਿੱਚ ਅਸਥੀਆਂ ਪਾਉਣ ਦੀ ਥਾਂ, ਹਰਿਰੰਗ ਭਾਂਉਂਦਾ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8951,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਫਲ

. ਸੰ. फल्. ਧਾ—ਉਤਪੰਨ ਕਰਨਾ, ਫਲ ਦਾ ਉਪਜਣਾ, ਜਾਣਾ, ਤੋੜਨਾ, ਕਾਮਯਾਬ ਹੋਣਾ। ੨ ਸੰਗ੍ਯਾ—ਬਿਰਛ ਦਾ ਫਲ. “ਫਲ ਫਿਕੇ ਫੁਲ ਬਕਬਕੇ.” (ਵਾਰ ਆਸਾ) ੩ ਕਰਮ ਦਾ ਨਤੀਜਾ. ਲਾਭ. “ਫਲ ਪਾਇਆ ਜਪਿ ਸਤਿਗੁਰੁ.” (ਆਸਾ ਮ: ੫) ੪ ਸੰਤਾਨ. ਔਲਾਦ । ੫ ਨੇਜ਼ੇ ਅਰ ਤੀਰ ਦੀ ਮੁਖੀ। ੬ ਬਦਲਾ. ਪਲਟਾ। ੭ ਕਾਮਯਾਬੀ. ਕਾਰਯਸਿੱਧੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8951,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਫੁੱਲ

ੁੱਲ. ਸੰ. फुल्ल्. ਧਾ—ਖਿੜਨਾ, ਫੂਲਨਾ। ੨ ਸੰਗ੍ਯਾ— ਪੁ਱ਪ. ਕੁਸੁਮ. ਸੁਮਨ। ੩ ਉਂਨ ਦੇ ਗਾੜ੍ਹੇ ਵਸਤ੍ਰ ਵਿੱਚਦੀਂ ਟਪਕਾਇਆ ਹੋਇਆ ਅਫੀਮ ਦਾ ਰਸ. “ਪੀਤਾ ਫੁੱਲ ਇਆਣੀ ਘੂਮਨ ਸੂਰਮੇ.” (ਚੰਡੀ ੩) ਜਿਵੇਂ ਇਆਣੇ (ਸੋਫੀ) ਫੁੱਲ ਪੀਕੇ ਝੂੰਮਦੇ ਹਨ, ਤਿਵੇਂ ਯੋਧਾ ਘੂਮਨ। ੪ ਇਸਤ੍ਰੀ ਦੀ ਰਜ। ੫ ਰਿੜਕਣ ਸਮੇਂ ਝੱਗ ਦੀ ਸ਼ਕਲ ਵਿੱਚ ਮਠੇ ਦੇ ਸਿਰ ਪੁਰ ਆਇਆ ਮੱਖਣ । ੬ ਫੁੱਲ ਦੇ ਆਕਾਰ ਦੀ ਕੋਈ ਵਸਤੁ, ਜੈਸੇ ਢਾਲ ਦੇ ਫੁੱਲ. ਇਸਤ੍ਰੀਆਂ ਦੇ ਸਿਰ ਪੁਰ ਫੁੱਲ ਆਕਾਰ ਦਾ ਗਹਿਣਾ. ਰੇਸ਼ਮ ਨਾਲ ਵਸਤ੍ਰ ਪੁਰ ਕੱਢਿਆ ਫੁੱਲ ਆਦਿ। ੭ ਦੀਵੇ ਦੀ ਬੱਤੀ ਦਾ ਅਗਲਾ ਹਿੱਸਾ , ਜੋ ਅੰਗਾਰ ਦੀ ਸ਼ਕਲ ਦਾ ਹੁੰਦਾ ਹੈ। ੮ ਚੱਪਣੀ ਨਾਲ ਲੱਗਾ ਹੋਇਆ ਦੀਵੇ ਦਾ ਕੱਜਲ । ੯ ਵਿ—ਹੌਲਾ. ਫੁੱਲ ਜੇਹਾ ਹਲਕਾ। ੧੦ ਡਿੰਗ. ਸੰਗ੍ਯਾ—ਹੈਰਾਨੀ. ਅਚਰਜ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8956,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਫੁੱਲੋ

ਫੁੱਲੋ (ਨਾਂ,ਪੁ) ਨਿੱਕੇ ਬਾਲ ਦੀ ਨਰ ਇੰਦਰੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8975,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਫਲ਼

ਫਲ਼ 1 [ਨਾਂਪੁ] ਫੁੱਲ ਤੋਂ ਬਾਅਦ ਦੀ ਹਾਲਤ, ਬੀ, ਸਿੱਟਾ; ਚੰਗਾ ਜਾਂ ਮਾੜਾ ਸਿਲਾ/ਨਤੀਜਾ 2 [ਨਾਂਪੁ] ਕਿਸੇ ਹਥਿਆਰ ਦਾ ਵੱਢਣ ਵਾਲ਼ਾ ਹਿੱਸਾ , ਤਲਵਾਰ ਦੀ ਧਾਰ , ਨੇਜ਼ੇ ਦੀ ਅਣੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8976,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਫੁੱਲੇ

ਫੁੱਲੇ (ਨਾਂ,ਪੁ,ਬ) ਭੁੰਨਣ ਉਪਰੰਤ ਮਕਈ ਦੇ ਖਿੜੇ ਦਾਣੇ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8988,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਫੁੱਲ

ਫੁੱਲ [ਨਾਂਪੁ] ਪੂਰੀ ਖਿੜ੍ਹੀ ਹੋਈ ਡੋਡੀ ਜਾਂ ਕਲ਼ੀ, ਗੁਲ, ਪੁਸ਼ਪ; ਸੁਹਾਗਣਾਂ ਦੇ ਸਿਰ ਦਾ ਗਹਿਣਾ/ਜ਼ੇਵਰ; ਦਾਹ-ਸੰਸਕਾਰ ਮਗਰੋਂ ਚੁਣੀਆਂ ਜਾਣ ਵਾਲ਼ੀਆਂ ਹੱਡੀਆਂ; ਮਧਾਣੀ ਦਾ ਅਗਲਾ ਗੋਲ਼

ਹਿੱਸਾ; ਫਟਕੜੀ ਨੂੰ ਅੱਗ ਉੱਤੇ ਰੱਖਣ ਉਪਰੰਤ ਬਣਿਆ ਉਸਦਾ ਰੂਪ; ਦੀਵੇ ਦੀ ਗੁੱਲ; ਫੁੱਲ ਦੇ ਆਕਾਰ ਦੀ ਕੋਈ ਵਸਤੂ [ਵਿਸ਼ੇ] ਬਹੁਤ ਹੌਲਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9146,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਫੁੱਲ

ਫੁੱਲ (ਨਾਂ,ਪੁ) 1 ਬੂਟੇ ਨਾਲ ਖਿੜਿਆ ਸ਼ਗੂਫਾ 2 ਬੂਟੇ ’ਤੇ ਫਲ਼ ਤੋਂ ਪਹਿਲਾਂ ਨਿਕਲਣ ਵਾਲਾ ਹਿੱਸਾ 3 ਮਧਾਣੀ ਦਾ ਥੱਲਵਾਂ ਹਿੱਸਾ 4 ਇਸਤਰੀਆਂ ਦੀ ਮਹਾਵਾਰੀ ਦਾ ਇੱਕ ਵਿਸ਼ੇਸ਼ਣ 5 ਉਂਗਲ ਦਾ ਅਗਲਾ ਪੋਟਾ 6 ਚਿਤਾ ਦੀ ਰਾਖ ਵਿੱਚੋਂ ਚੁਗੀਆਂ ਮਨੁੱਖੀ ਸਰੀਰ ਦੀਆਂ ਅਸਤੀਆਂ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 9150,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ