ਬਨਾਰਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਨਾਰਸ [ ਨਿਪੁ ] ਉੱਤਰ ਪ੍ਰਦੇਸ਼ ਵਿੱਚ ਗੰਗਾ ਦੇ ਕਿਨਾਰੇ ਹਿੰਦੂਆਂ ਦਾ ਇੱਕ ਪ੍ਰਸਿੱਧ ਤੀਰਥ-ਸਥਾਨ , ਕਾਸ਼ੀ , ਵਾਰਾਨਸੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 919, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਨਾਰਸ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਨਾਰਸ : ਵੇਖੋ ‘ ਕਾਸ਼ੀ ’ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 725, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਬਨਾਰਸ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਨਾਰਸ ( ਸੰ. । ਸੰਸਕ੍ਰਿਤ ਵਾਰਾਣਸੀ * ਵਰ = ਸ੍ਰੇਸ਼ਟ + ਅਨਸ = ਜਲ । ੨. ਬਰਣ + ਅਸਿ = ਦੋ ਨਾਲੇ ਜੋ ਕਾਂਸ਼ੀ ਦੇ ਦੱਖਣ ਵਗਦੇ ਹਨ , ਇਨ੍ਹਾਂ ਤੋਂ ਹੀ ਕਾਂਸ਼ੀ ਦਾ ਨਾਮ ਬਨਾਰਸ ਹੈ ) ਬਨਾਰਸ ਸ਼ਹਿਰ ਕਾਸ਼ੀ । ਭਾਵ ਵਿਚ ਦਸਮ ਦੁਆਰ । ਯਥਾ-‘ ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਉਂ ਰੇ’ । ਆਸੇ ਪਾਸੇ ਘਨਾ ਬ੍ਰਿਛ ( ਤੁਲਸੀ ) ਦੈਵੀ ਗੁਣ ਉਸ ਵਿਚ ( ਬਾਰਾਣਸੀ ) ਉੱਤਮ ਜਲ ਵਾਲਾ ਅੰਮ੍ਰਿਤ ਵਾਲਾ ਅੰਮ੍ਰਿਤ ਵਾਲਾ ਪਿੰਡ ਹੈ ( ਦਸਮ ਦੁਆਰ ) ਅਰਥ ਏਹ ਕਿ ਦਸਮ ਦੁਆਰ ਅੰਮ੍ਰਿਤ ਦਾ ਸ਼ਹਿਰ ਹੈ ਉਸਦੇ ਦੁਆਲੇ ਦੈਵੀ ਗੁਣਾਂ ਦੇ ਬ੍ਰਿਛ ਹਨ । ਮੁਰਾਦ ਇਹ ਕਿ ਦੈਵੀ ਗੁਣ ਪੈਦਾ ਹੋਇਆਂ ਓਥੇ ਪਹੁੰਚ ਹੋ ਸਕਦੀ ਹੈ ।

----------

* ਕਈ ਲੋਕ ਇਸ ਦਾ ਅਰਥ ਬਰਸਾਨਾ ਗ੍ਰਾਮ ਕ੍ਰਿਸ਼ਨ ਦੀ ਰਾਸ ਪਾਵਣ ਵਾਲੀ ਜਗ੍ਹਾ ਦਾ ਕਰਨ ਦਾ ਜਤਨ ਕਰਦੇ ਹਨ । ਬਰਸਾਨੇ ਪਿੰਡ ਹੀ ਰਾਧਕਾ ਰਹਿੰਦੀ ਸੀ । ਪਰੰਤੂ ਜਾਪਦਾ ਹੈ ਕਿ ਕਬੀਰ ਜੀ ਅਪਣੇ ਮੁਰਸ਼ਿਦ -ਰਾਮਾਨੰਦ- ਜੀ ਦੇ ਬਨਾਰਸ ਨਿਵਾਸ ਵਲ ਇਸ਼ਾਰਾ ਕਰ ਰਹੇ ਹਨ । ਬਾਜੇ ਗ੍ਯਾਨੀ ‘ ਬਨ + ਰਸ + ਗਾਉ’ = ‘ ਬਣਿਆ ਹੈ ਰਸਮਯ ਗਾਉਂ’ ਅਰਥ ਕਰਨ ਦਾ ਜਤਨ ਬੀ ਕਰਦੇ ਹਨ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 725, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.