ਬਲ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਲ : ਭਾਸ਼ਾਈ ਉਚਾਰ ਵਿੱਚ ਬਲ ( stress ) ਦਾ ਸੰਬੰਧ ਸਾਡੇ ਫੇਫੜਿਆਂ ਵਿੱਚੋਂ ਆਉਂਦੀ ਹਵਾ ਦੀ ਮਿਕਦਾਰ ਅਤੇ ਦਬਾਅ ਨਾਲ ਹੈ । ਕਈਆਂ ਸ਼ਬਦਾਂ ਦੇ ਉਚਾਰਨ ਵੇਲੇ ਫੇਫੜਿਆਂ ਵਿੱਚੋਂ ਆਉਂਦੀ ਹਵਾ ਜ਼ੋਰਦਾਰ ਬੁੱਲ੍ਹੇ ਵਾਂਗੂ ਬਾਹਰ ਆਉਂਦੀ ਹੈ , ਇਹ ਦਬਾਅ ਹੈ । ਸ਼ਬਦ ਵਿੱਚ ਕਿਸੇ ਖ਼ਾਸ ਹਿੱਸੇ ( ਉਚਾਰਖੰਡ ) ਦਾ ਉਚਾਰਨ ਬਲ ਸਹਿਤ ਜਾਂ ਦਬਾਅ ਪਾ ਕੇ ਕੀਤਾ ਜਾਂਦਾ ਹੈ ਜਿਸ ਨਾਲ ਸ਼ਬਦ ਦੇ ਅਰਥਾਂ ਵਿੱਚ ਫ਼ਰਕ ਆ ਜਾਂਦਾ ਹੈ । ਉਦਾਹਰਨ ਲਈ ਅੰਗਰੇਜ਼ੀ ਵਿੱਚ ਸ਼ਬਦ ਹੈ ‘ present` ਅਤੇ ਪੰਜਾਬੀ ਵਿੱਚ ਹੈ ‘ ਘੜਾ` । ਜਦੋਂ ਇਹਨਾਂ ਸ਼ਬਦਾਂ ਵਿੱਚ ਪਹਿਲੇ ਹਿੱਸੇ ‘ ਘਅ` ਅਤੇ ‘ pre` ਉੱਤੇ ਦਬਾ ਦਿੱਤਾ ਜਾਂਦਾ ਹੈ ਤਾਂ ਇਹਨਾਂ ਦੇ ਕ੍ਰਮਵਾਰ ਅਰਥ ਹਨ , ਘੜਾ ( ਪਾਣੀ ਪਾਣੀ ਵਾਲਾ ) ਅਤੇ ਤੋਹਫ਼ਾ ਜਾਂ ਵਰਤਮਾਨ ਕਾਲ । ਜਦੋਂ ਦਬਾਅ ਦੂਜੇ ਹਿੱਸੇ ( ੜਾ ) ਅਤੇ ( sent ) ਉੱਤੇ ਪਾਇਆ ਜਾਂਦਾ ਹੈ ਤਾਂ ਇਸ ਦਾ ਕ੍ਰਮਵਾਰ ਅਰਥ ਹੈ ਘੜਾਉਣਾ ( ਚੀਜ਼ ਨੂੰ ਘੜਣਾ ਅਤੇ ਪੇਸ਼ ਕਰਨਾ ( ਕਿਰਿਆ ਰੂਪ ) । ਇਸ ਤਰ੍ਹਾਂ ਬਲ ਇੱਕ ਅਜਿਹੀ ਇਕਾਈ ਹੈ ਜਿਸ ਨਾਲ ਸ਼ਬਦ ਦੇ ਉਚਾਰਨ ਅਤੇ ਅਰਥ ਵਿੱਚ ਫ਼ਰਕ ਆ ਜਾਂਦਾ ਹੈ ।

        ਹਰ ਇੱਕ ਭਾਸ਼ਾ ਦੀ ਆਪਣੀ ਵੱਖਰੀ ਪਛਾਣ ਹੁੰਦੀ ਹੈ । ਅੰਗਰੇਜ਼ੀ ਭਾਸ਼ਾ ਦੀ ਪਛਾਣ ਬਲ ਕਰ ਕੇ ਹੈ , ਹਿੰਦੀ ਭਾਸ਼ਾ ਦੀ ਪਛਾਣ ਉਚਾਰਨ ਦੇ ਵਕਫ਼ੇ ਕਰ ਕੇ ਹੈ ਅਤੇ ਪੰਜਾਬੀ ਭਾਸ਼ਾ ਦੀ ਪਛਾਣ ਸੁਰ ਕਰ ਕੇ ਹੈ । ਇਸ ਲਈ ਬੇਸ਼ਕ ਬਲ ਪੰਜਾਬੀ ਭਾਸ਼ਾ ਵਿੱਚ ਬਹੁਤ ਮਹੱਤਵਪੂਰਨ ਨਹੀਂ ਹੈ ਪਰ ਇਹ ਅਰਥਾਂ ਵਿੱਚ ਫ਼ਰਕ ਜ਼ਰੂਰ ਪਾਉਂਦਾ ਹੈ । ਬਲ ( stress ) ਅਤੇ ਉਚਾਰਨ ਲਹਿਜਾ ( accent ) ਦਾ ਫ਼ਰਕ ਕਰਨਾ ਵੀ ਜ਼ਰੂਰੀ ਹੈ । accent ਬਲ ਨਾਲੋਂ ਵੱਡੀ ਇਕਾਈ ਹੈ । ਬਲ ਦਾ ਸੰਬੰਧ ਸਿਰਫ਼ ਸ਼ਬਦ ਉਚਾਰਨ ਨਾਲ ਹੁੰਦਾ ਹੈ ਜਦੋਂ ਕਿ accent ਸਮੁੱਚੇ ਉਚਾਰਨ ਲਹਿਜੇ/ਢੰਗ ਨਾਲ ਸੰਬੰਧਿਤ ਹੈ ਜਿਵੇਂ ਅੰਗਰੇਜ਼ੀ ਵਿੱਚ ਸ਼ਬਦ four , car ਵਿੱਚ /r/ ਨੂੰ ਬੋਲਣਾ ਹੈ ਜਾਂ ਨਹੀਂ , ਇਸਦਾ ਸੰਬੰਧ accent ਨਾਲ ਹੈ ।

        ਪੰਜਾਬੀ ਭਾਸ਼ਾ ਵਿੱਚ ਦਬਾਅ ਦੀ ਸਥਿਤੀ ਬੜੀ ਸਿੱਧੀ ਹੈ । ਦਬਾਅ ਸ਼ਬਦ ਦੇ ਪਹਿਲੇ ਹਿੱਸੇ ( ਉਚਾਰਨ ਖੰਡ ) ਉੱਤੇ ਆਉਂਦਾ ਹੈ ਜਾਂ ਦੂਜੇ ਉੱਤੇ । ਜਿਵੇਂ :

                                    ਘੜਾ        -              ਘ ਅ ੜ ਆ

                                    ਘੜਾਅ  -              ਘ ਅ ੜ ਆ

                                    ਭਰਾ        -              ਭ ਅ ਰ ਆ

                                    ਭਰਾਅ    -              ਭ ਅ ਰ ਆ

        ਘੜਾ ( ਪਾਣੀ ਪੀਣ ਵਾਲਾ ) ਵਿੱਚ ਬਲ ਪਹਿਲੇ ਉਚਾਰ ਖੰਡ ਉੱਤੇ ਹੈ ਜਦੋਂ ਕਿ ਘੜਾਅ ( ਘੜਣਾ ) ਵਿੱਚ ਦਬਾ ਦੂਜੇ ਉਚਾਰਖੰਡ ਉੱਤੇ ਹੈ । ਇਸ ਤਰ੍ਹਾਂ ਦੀ ਭ ਅ ਰ ਆ ( ਭਰਾ ) ਅਤੇ ਭਰਾਅ ( ਭਰਣਾ ) ਦੀ ਸਥਿਤੀ ਹੈ । ਇਸ ਪ੍ਰਕਾਰ ਭਾਵੇਂ ਪੰਜਾਬੀ ਭਾਸ਼ਾ ਵਿੱਚ ਬਲ ਦੀ ਸਾਰਥਕਤਾ ਓਨੀ ਨਹੀਂ ਜਿੰਨੀ ਅੰਗਰੇਜ਼ੀ ਵਿੱਚ ਹੈ ਪਰੰਤੂ ਫਿਰ ਵੀ ਕਈ ਸ਼ਬਦਾਂ ਦੇ ਉਚਾਰਨ ਵੇਲੇ ਦਬਾਅ ਸ਼ਬਦ ਦੇ ਅਰਥਾਂ ਵਿੱਚ ਫ਼ਰਕ ਪਾ ਦਿੰਦਾ ਹੈ ।

ਲੇਖਕ : ਸੁਖਵਿੰਦਰ ਸਿੰਘ ਸੰਘਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9376, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਬੇਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੇਲ ( ਨਾਂ , ਇ ) 1 ਗੱਡੇ ਉੱਤੇ ਲੱਦੀ ਫ਼ਸਲ ਦੇ ਲਾਂਗੇ ਉੱਤੋਂ ਪਾਉਣ ਵਾਲੀ ਲੱਜ; ਜੁੱਪੀ ਜੋਗ ਦੀ ਪੰਜਾਲੀ ਅਤੇ ਗਾਧੀ ਨੂੰ ਪਾਉਣ ਵਾਲੀ ਮੋਟੀ ਰੱਸੀ 2 ਚਊ ਅਤੇ ਜੰਘੀ ਤੋਂ ਪੰਜਾਲੀ ਦੇ ਜੂਲੇ ਤੱਕ ਜਾਣ ਵਾਲੀ ਹਲ਼ ਦੀ ਲੰਮੀ ਲੱਕੜ 3 ਗੋਕੇ ਨਰ ਦੀ ਅਗਲੇ ਮੋਢਿਆਂ ਤੋਂ ਲੈ ਕੇ ਪੂਛਲ ਸ਼ੁਰੂ ਹੋਣ ਵਾਲੇ ਮੁੱਢ ਤੱਕ ਦੀ ਲਮਾਈ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਲ [ ਨਾਂਪੁ ] ਮਾਨਸਿਕ ਜਾਂ ਸਰੀਰਕ ਸਮਰੱਥਾ , ਤਾਕਤ , ਜ਼ੋਰ; ਫ਼ੌਜ

ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9358, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੱਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੱਲ 1 [ ਨਾਂਇ ] ਵੱਲ , ਰੱਸਾ 2 [ ਨਿਨਾਂ ] ਇੱਕ ਗੋਤ

ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9126, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੱਲੇ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੱਲੇ [ ਵਿਸ ] ਸ਼ਾਬਾਸ਼

ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9123, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੇਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੇਲ [ ਨਾਂਇ ] ਹਲ਼ ਦੀ ਅਗਲੀ ਲੰਮੀ ਲੱਕੜ ਜਿਸ ਦੇ ਸਹਾਰੇ ਹਲ਼ ਖਿੱਚਿਆ ਜਾਂਦਾ ਹੈ

ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੈਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੈਲ [ ਨਾਂਪੁ ] ਬਲ਼ਦ , ਢੱਗਾ

ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9126, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੋਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੋਲ [ ਨਾਂਪੁ ] ਬੋਲੇ ਜਾਣ ਵਾਲ਼ੇ ਸ਼ਬਦਾਂ ਦਾ ਭਾਵ; ਮੂੰਹੋਂ ਨਿਕਲ਼ੀ ਗੱਲ , ( ਬਵ ) ( ਕਵਿ ) ਕੁਝ ਸਤਰਾਂ; ( ਸੰਗੀ. ) ਫ਼ਿਕਰੇ

ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9132, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਲੵ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਲੵ ਇਕ ਭੱਟ , ਜਿਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ- ਸੋਈ ਰਾਮਦਾਸੁ ਗੁਰੁ ਬਲੵ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਬਲੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਲੇ ( ਕ੍ਰਿ. । ਪੰਜਾਬੀ ਬਲਨਾ ) ਜਗੇ । ਯਥਾ-‘ ਦੀਵਾ ਬਲੈ ਅੰਧੇਰਾ ਜਾਇ’ ।

੨. ( ਦੇਖੋ , ਬਲਿ ੩. ) ਬਲਿਹਾਰ । ਯਥਾ-‘ ਹਉ ਬਲਿ ਬਲੇ ਹਉ ਬਲਿ ਬਲੇ’ ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਬੇਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬੇਲ ( ਸੰ. । ਦੇਖੋ , ਬਲੀ ੨. ) ਵੇਲ । ਵਲ । ਯਥਾ-‘ ਤੇਲੀ ਕੈ ਘਰ ਤੇਲੁ ਆਛੈ ਜੰਗਲ ਮਧੇ ਬੇਲ ਗੋ’ ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਬੈਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬੈਲ ( ਸੰ. । ਸੰਸਕ੍ਰਿਤ ਬਲਦ * ਹਿੰਦੀ ਬੈਲ । ਪੰਜਾਬੀ ਬਲਦ ਬੌਲਦ , ਬੈਲ ) ਬਲਦ । ਗਾਂ ਦਾ ਨਰ , ਪਰ ਅਕਸਰ ਖੱਸੀ ਕੀਤਾ ਹੋਇਆ ਜੋ ਵਾਹੀ ਕਰਨ ਤੇ ਗੱਡੇ ਬਹਿਲਾਂ ਆਦਿ ਖਿੱਚਣ ਤੇ ਵਰਤਦੇ ਹਨ । ਯਥਾ-‘ ਹਰਿ ਬਿਨੁ ਬੈਲ ਬਿਰਾਨੇ ਹੁਈ ਹੈ’ ।

----------

* ਸੰਸਕ੍ਰਿਤ ਵਿਚ ਇਕ -ਬਹੁਲ- ਪਦ ਹੈ , ਜਿਸ ਦੇ ਅਰਥ ਹਨ ਗਊ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਬੋਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬੋਲ ( ਸੰ. । ਪੰਜਾਬੀ ਬੋਲਣਾ । ਸੰਸਕ੍ਰਿਤ ਬ੍ਰੂ । ਪ੍ਰਾਕ੍ਰਿਤ ਬੁਲਲੑਈ । ) ਬਚਨ । ਯਥਾ-‘ ਕਿਉ ਬੋਲੁ ਹੋਵੈ ਜੋਖੀਵਦੈ’ । ਜੋਖਣ ਵੇਲੇ ਬੋਲਣਾ ਕਿਕੁਣ ਹੋਵੈ ਭਾਵ ਜਦ ਜੋ ਕੁਛ ਹੋ ਰਿਹਾ ਹੈ ਤੋਲਿਆ ਜਾ ਕੇ ( ਨਿਆਂ ਬ੍ਰਿਤੀ ਨਾਲ ) ਹੋ ਰਿਹਾ ਹੈ , ਤਦ ਫੇਰ ਬੋਲਣਾ ਨਹੀਂ ਹੁੰਦਾ ।

੨. ( ਕ੍ਰਿ. ) ਕਹੋ । ਯਥਾ-‘ ਰਾਮ ਬੋਲ’ ।

੩. ਬੋਲ ਤੋਂ ਬੋਲੈ-ਕਹਿੰਦੇ ਹਨ । ਯਥਾ-‘ ਬੋਲੈ ਸੇਖ ਫਰੀਦੁ’ ।

                                            ਦੇਖੋ , ‘ ਬੋਲ ਵਿਗਾੜੁ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਬੋਲੈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬੋਲੈ             ਦੇਖੋ , ‘ ਬੋਲ ੩.’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.