ਬਸ ਟੋਪੋਲੋਜੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Bus Topology

ਬਸ ਟੋਪੋਲੋਜੀ ਵਿੱਚ ਟਰਮੀਨਲ ਇਕ ਦੂਸਰੇ ਨਾਲ ਇਕ ਸਿੱਧੀ ਲਾਈਨ ਵਿੱਚ ਵਿਸ਼ੇਸ਼ ਕੇਬਲ ( ਬਸ ਕੇਬਲ ) ਨਾਲ ਜੁੜੇ ਹੁੰਦੇ ਹਨ । ਟਰਮੀਨਲਾਂ ਦੇ ਇਕ ਸਿਰੇ ' ਤੇ ਸਰਵਰ ਜੁੜਿਆ ਹੁੰਦਾ ਹੈ । ਸਾਰਾ ਡਾਟਾ ਟਰਮੀਨਲਾਂ ਤੋਂ ਸਰਵਰ ਨੂੰ ਅਤੇ ਸਰਵਰ ਤੋਂ ਟਰਮੀਨਲਾਂ ਨੂੰ ਬਸ ਕੇਬਲ ਰਾਹੀਂ ਆਉਂਦਾ-ਜਾਂਦਾ ਹੈ । ਇਸ ਨੂੰ ਲੀਨੀਅਰ ਟੋਪੋਲੋਜੀ ਵੀ ਕਹਿੰਦੇ ਹਨ । ਕੰਪਿਊਟਰ ਦੁਆਰਾ ਭੇਜਿਆ ਸੰਦੇਸ਼ ਨੈੱਟਵਰਕ ਵਿਚਲੇ ਸਾਰੇ ਟਰਮੀਨਲਾਂ ਦੁਆਰਾ ਗ੍ਰਹਿਣ ਕੀਤਾ ਜਾ ਸਕਦਾ ਹੈ ।

ਲਾਭ :

i ) ਕੇਬਲ ਦੀ ਲੰਬਾਈ ਛੋਟੀ ਹੁੰਦੀ ਹੈ ।

ii ) ਬਸ ਕੇਬਲ ਵਿੱਚ ਕੋਈ ਹੋਰ ਟਰਮੀਨਲ ਕਿਧਰੇ ਵੀ ਜੋੜਿਆ ਜਾ ਸਕਦਾ ਹੈ ।

ਹਾਨੀਆਂ :

i ) ਇਸ ਟੋਪੋਲੋਜੀ ਵਿੱਚ ਕਿਸੇ ਵੀ ਨੁਕਸ ਨੂੰ ਲੱਭਣਾ ਮੁਸ਼ਕਿਲ ਹੁੰਦਾ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 245, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.