ਬੇੜੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੇੜੀ ( ਨਾਂ , ਇ ) ਮਲਾਹ ਦੁਆਰਾ ਚੱਪੂ ਚਲਾ ਕੇ ਸਵਾਰੀਆਂ ਜਾਂ ਭਾਰ ਆਦਿ ਨੂੰ ਦਰਿਆ ਨਦੀ ਪਾਰ ਕਰਾਉਣ ਲਈ ਤਿੱਖੀਆਂ ਚੁੰਝਾਂ ਅਤੇ ਵਿੱਚੋਂ ਡੂੰਘ ਰੱਖ ਕੇ ਬਣਾਈ ਨੌਕਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬੇੜੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੇੜੀ 1 [ ਨਾਂਇ ] ਕਿਸ਼ਤੀ 2 [ ਨਾਂਇ ] ਕੈਦੀਆਂ ਦੇ ਪੈਰਾਂ ਨੂੰ ਜਕੜਨ ਵਾਲ਼ੀ ਲੋਹੇ ਦੀ ਸੰਗਲੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3859, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੇੜੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬੇੜੀ ( ਸੰ. । ਪੰਜਾਬੀ * ) ੧. ਕੈਦੀਆਂ ਦੇ ਪੈਰ ਵਿਚ ਲੋਹੇ ਦੀ ਕੜੀ ਜਿਸ ਨਾਲ ਓਹ ਸੁਤੰਤ੍ਰ ਟੁਰ ਫਿਰ ਨਾ ਸਕਣ । ਯਥਾ-‘ ਗੁਰ ਪੂਰੈ ਬੇੜੀ ਕਾਟੀ’ ।

੨. ( ਸੰ. । ਪੰਜਾਬੀ ) ਨੌਕਾ , ਜਿਸ ਤੇ ਚੜ੍ਹਕੇ ਦਰਯਾਵਾਂ ਤੋਂ ਪਾਰ ਹੋਈਦਾ ਹੈ । ਯਥਾ-‘ ਗੁਰ ਬੋਹਿਥੁ ਗੁਰੁ ਬੇੜੀ ਤੁਲਹਾ ’ ।

੩. ਵਲੀ ਹੋਈ , ਲਪੇਟੀ ਹੋਈ । ਯਥਾ-‘ ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ’ ।

----------

* ਇਸਦਾ ਮੂਲ ਸੰਸਕ੍ਰਿਤ -ਵਲਪ- ਪਦ ਜਾਪਦਾ ਹੈ , ਜੋ ਹੱਥਾਂ ਪੈਰਾਂ ਦੀਆਂ ਕੜੀਆਂ ਦਾ ਨਾਮ ਹੈ । ਦੇਖੋ , ‘ ਬੇਰੀ ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3651, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.