ਲਾਗ–ਇਨ/ਨਵਾਂ ਖਾਤਾ |
+
-
 
ਬਲੀ

ਬਲੀ (ਗੁ.। ਸੰਸਕ੍ਰਿਤ ਬਲਿਨੑ) ਬਲ ਵਾਲੇ। ਯਥਾ-‘ਪੰਜੇ ਬਧੇ ਮਹਾ ਬਲੀ’।

੨. (ਸੰਸਕ੍ਰਿਤ ਵਲਿਲੑ: ਹਿੰਦੀ ਬਲੀ, ਬੇਲ। ਪੰਜਾਬੀ ਵੇਲ , ਵੱਲ) ਵੇਲ ਉਹ ਬੂਟਾ ਜੋ ਅਪਣੇ ਭਾਰ ਖੜਾ ਨਾ ਹੋ ਸਕੇ , ਪਰ ਆਸਰੇ ਨਾਲ ਉੱਚਾ ਉਠੇ, ਨਹੀਂ ਤਾਂ ਧਰਤੀ ਤੇ ਲੰਮਾਂ ਪੈਂਦਾ ਵਧਦਾ ਜਾਵੇ। ਯਥਾ-‘ਲਤਾ ਬਲੀ ਸਾਖ ਸਭ ਸਿਮਰਹਿ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3533,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਬੇਲੀ

ਬੇਲੀ (ਸੰ.। ਪ੍ਰਾਕ੍ਰਿਤ ਬੇਲੀ=ਥੰਮ੍ਹਾਂ, ਸਹਾਰਾ। ਪੰਜਾਬੀ ਬੇਲੀ=ਮਿੱਤ੍ਰ) ਮਿੱਤ੍ਰ , ਸੱਜਣ। ਯਥਾ-‘ਅੰਤਿ ਬੇਲੀ ਕੋਇ ਨ ਹੋਇ’।

੨. (ਦੇਖੋ, ਬਲੀ ੨.) ਵੇਲਾਂ ਵਿਚ। ਯਥਾ-‘ਭਵਰੁ ਬੇਲੀ ਰਾਤਓ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3533,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਬੇਲੀ

ਬੇਲੀ [ਨਾਂਪੁ] ਦੋਸਤ, ਮਿੱਤਰ , ਯਾਰ , ਸੱਜਣ, ਮੀਤ; ਪ੍ਰੇਮੀ, ਆਸ਼ਕ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3658,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਬੇਲੀ

ਬੇਲੀ (ਨਾਂ,ਇ) ਮਿੱਤਰ; ਦੋਸਤ; ਮੀਤ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3662,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਬੱਲੀ

ਬੱਲੀ (ਨਾਂ,ਇ) ਕਣਕ ਜਾਂ ਜੌਆਂ ਆਦਿ ਦੇ ਦਾਣਿਆਂ ਵਾਲਾ ਕਸੀਰਦਾਰ ਭਾਗ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3663,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਬੋਲੀ

ਬੋਲੀ [ਨਾਂਇ] ਭਾਸ਼ਾ , ਜ਼ਬਾਨ; ਨਿਲਾਮੀ; ਤਾਹਨਾ , ਮਿਹਣਾ; ਰਮਜ਼ , ਇਸ਼ਾਰਾ; ਇੱਕ ਪੰਜਾਬੀ ਕਾਵਿ-ਵੰਨਗੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3814,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਬੋਲੀ

ਬੋਲੀ: ਬੋਲੀ ਅਸਲ ਵਿੱਚ ਇੱਕ ਨਾਚ-ਗੀਤ ਹੈ। ਪੱਛਮੀ ਪੰਜਾਬ ਵਿੱਚ ਇੱਕ-ਤੁਕੀ ਬੋਲੀ ਦਾ ਪ੍ਰਚਲਨ ਵਧੇਰੇ ਰਿਹਾ ਹੈ। ਇਸੇ ਲਈ ਕੰਵਲ ਮੁਸ਼ਤਾਕ ਜਦੋਂ ਬੋਲੀਆਂ ਦੀ ਗੱਲ ਕਰਦਾ ਹੈ ਤਾਂ ਉਸ ਦੇ ਸਾਮ੍ਹਣੇ ਇਹੋ ਇੱਕ-ਤੁਕੀਆਂ ਬੋਲੀਆਂ ਹੀ ਹੁੰਦੀਆਂ ਹਨ। ਉਹ ਲਿਖਦਾ ਹੈ :

     ਬੋਲੀ ਇੱਕ ਮਿਸਰਾ ਤੁਕ ਨੂੰ ਆਖਦੇ ਹਨ। ਇਸ ਪੱਖੋਂ ਬੋਲੀਆਂ ਨੂੰ ਤੁਕਾਂ ਵੀ ਕਿਹਾ ਜਾਂਦਾ ਹੈ। ਇਸ ਵੰਨਗੀ ਵਿੱਚ ਇੱਕ ਮਿਸਰੇ ਵਿੱਚ ਪੂਰਾ ਮਜ਼ਮੂਨ ਬੰਨ੍ਹਿਆ ਜਾਂਦਾ ਹੈ। ਮਾਹੀਆ ਵੀ ਆਪਣੀ ਹੈਸੀਅਤ ਨਾਲ ਸੰਖੇਪ ਵੰਨਗੀ ਏ ਪਰ ਇਹ ਕਾਫ਼ੀਆ ਦੀ ਪਾਬੰਦ ਏ।

(ਲੋਕ ਵਿਰਸਾ, ਪੰਨਾ 89)

     ਨਾਹਰ ਸਿੰਘ ਨੇ ਦੋ ਤੁਕੀਆਂ ਬੋਲੀਆਂ ਅਤੇ ਲੰਮੀ ਬੋਲੀ ਉਪਰ ਵਧੇਰੇ ਜ਼ੋਰ ਦਿੱਤਾ ਹੈ। ਇੱਕ ਤੁਕੀ ਬੋਲੀ ਨੂੰ ਉਸ ਨੇ ਟੱਪਿਆਂ ਦੇ ਸਿਰਲੇਖ ਹੇਠ ਵਿਚਾਰਿਆ ਹੈ। ਸਮੁੱਚੇ ਤੌਰ ਤੇ ਬੋਲੀ ਦਾ ਅਧਿਐਨ ਕਰਨ ਲਈ ਸਾਨੂੰ ਇੱਕ ਤੁਕੀ ਬੋਲੀ, ਦੋ ਤੁਕੀ ਬੋਲੀ ਅਤੇ ਲੰਮੀ ਬੋਲੀ ਨੂੰ ਇੱਕੋ ਸਮੇਂ ਸਾਮ੍ਹਣੇ ਰੱਖ ਕੇ ਹੀ ਨਿਰਣੇ ਕਰਨ ਦੀ ਲੋੜ ਹੈ।

     ਇੱਕ ਤੁਕੀ ਬੋਲੀ ਆਪਣੇ-ਆਪ ਵਿੱਚ ਸੰਪੂਰਨ ਇਕਾਈ ਹੈ। ਇਸ ਵਿਚਲੀ ਭਾਵ-ਵਸਤੂ ਵੀ ਆਪਣੇ ਆਪ ਵਿੱਚ ਸੰਪੂਰਨ ਹੁੰਦੀ ਹੈ। ਜਿਵੇਂ :

          ਤੈਨੂੰ ਦੇਖ ਕੇ ਦਹੀਂ ਸ਼ਰਮਾਵੇ, ਨੀ ਧੁੱਪ ਵਾਂਗੂੰ ਲਿਸ਼ਕਦੀਏ।

     ਇਹ ਇੱਕ-ਤੁਕੀ ਬੋਲੀ ਆਪਣੇ-ਆਪ ਵਿੱਚ ਸੰਪੂਰਨ ਇਕਾਈ ਹੈ ਜਿਸ ਵਿੱਚ ਇੱਕ ਮੁਟਿਆਰ ਦੀ ਸੁੰਦਰਤਾ ਨੂੰ ਅਤੇ ਉਸ ਦੇ ਗੋਰੇ ਰੰਗ ਨੂੰ ਚਿੱਟੇ ਦਹੀਂ ਅਤੇ ਧੁੱਪ ਨਾਲ ਉਪਮਾ ਦਿੱਤੀ ਗਈ ਹੈ। ਇਹ ਉਪਮਾਵਾਂ ਇਸ ਇੱਕ ਤੁਕੀ ਬੋਲੀ ਦੇ ਸੁਹਜ ਨੂੰ ਵਧਾਉਣ ਦਾ ਕਾਰਨ ਬਣਦੀਆਂ ਹਨ। ਛੋਟੀ ਦੋ ਸਤਰਾਂ ਦੀ ਬੋਲੀ ਦੀ ਪਹਿਲੀ ਤੁਕ ਵਿੱਚ ਪੂਰਵ-ਨਿਰਧਾਰਿਤ ਤੁਕ ਨੂੰ ਹੀ ਵਰਤ ਲਿਆ ਜਾਂਦਾ ਹੈ। ਦੂਜੀ ਤੁਕ ਵਿੱਚ ਤੋੜਾ ਆਉਂਦਾ ਹੈ। ਇਹਨਾਂ ਦੋਨਾਂ ਸਤਰਾਂ ਦੀ ਥੀਮਕ ਇਕਾਗਰਤਾ ਕਾਰਨ ਇਸ ਵਿੱਚ ਭਾਵ ਦੀ ਇਕਾਗਰਤਾ ਬਣੀ ਰਹਿੰਦੀ ਹੈ। ਪਰੰਤੂ ਜੇ ਪਹਿਲੀ ਤੁਕ ਸੁਤੰਤਰ ਹੋਵੇ ਤਾਂ ਇਹ ਇਕਾਗਰਤਾ ਭੰਗ ਹੋ ਜਾਂਦੀ ਹੈ।

     ਲੰਮੀਆਂ ਬੋਲੀਆਂ ਵਿੱਚ ਤੁਕਾਂ ਦੀ ਗਿਣਤੀ ਨਿਰਧਾਰਿਤ ਨਹੀਂ ਹੁੰਦੀ ਪਰੰਤੂ ਹਰ ਤੁਕ ਦਾ ਤੁਕਾਂਤ ਮਿਲਦਾ ਹੈ। ਅੰਤ ਉਪਰ ਤੋੜਾ ਝਾੜਿਆ ਜਾਂਦਾ ਹੈ ਤੇ ਇਉਂ ਨਾਚ ਵਿੱਚ ਵੀ ਤੇਜ਼ੀ ਆ ਜਾਂਦੀ ਹੈ। ਮਰਦਾਂ ਦੀਆਂ ਬੋਲੀਆਂ ਵਿੱਚ ਤੋੜੇ ਤੋਂ ਪਹਿਲਾਂ ਦਾ ਹਿੱਸਾ ਕੋਈ ਇੱਕ ਵਿਅਕਤੀ ਉਚਾਰਦਾ ਹੈ ਪਰ ਤੋੜੇ ਉਪਰ ਜਾ ਕੇ ਸਾਰਾ ਸਮੂਹ ਬੋਲੀ ਚੁੱਕਦਾ ਹੈ ਤੇ ਨਾਲ ਹੀ ਨਾਚ ਵੀ ਆਪਣਾ ਤੇਜ਼ੀ ਦਾ ਰੰਗ ਦਿਖਾਉਂਦਾ ਹੈ। ਔਰਤਾਂ ਦੀਆਂ ਲੰਮੀਆਂ ਬੋਲੀਆਂ ਵਿੱਚ ਕਦੇ ਤਾਂ ਤੋੜੇ ਤੋਂ ਪਹਿਲਾ ਹਿੱਸਾ ਇਕੱਲੀ ਕੁੜੀ ਉਚਾਰਦੀ ਹੈ ਪਰੰਤੂ ਕਈ ਵਾਰ ਸਾਰੀ ਦੀ ਸਾਰੀ ਬੋਲੀ ਸਮੂਹਿਕ ਤੌਰ ਤੇ ਹੀ ਪਾਈ ਜਾਂਦੀ ਹੈ। ਇਕੱਲੇ ਵਿਅਕਤੀ ਵੱਲੋਂ ਬੋਲੀ ਪਾਏ ਜਾਣ ਤੇ ਸਮੂਹ ਬਿਲਕੁਲ ਚੁੱਪ ਨਹੀਂ ਰਹਿੰਦਾ ਸਗੋਂ ਵਿੱਚ-ਵਿੱਚ ਹਲਾਸ਼ੇਰੀ ਦੇਣ ਦੀ ਸੁਰ ਵਿੱਚ ਹੁੰਗਾਰਾ ਭਰਦਾ ਰਹਿੰਦਾ ਹੈ। ਲੰਮੀ ਬੋਲੀ ਦੀਆਂ ਤੁਕਾਂ ਵਿੱਚ ਭਾਵ ਦੀ ਭਿੰਨਤਾ ਹੋ ਸਕਦੀ ਹੈ ਅਤੇ ਇਕਾਗਰਤਾ ਵੀ।

         ਬੋਲੀਆਂ ਵਿੱਚ ਸਮੁੱਚਾ ਪੰਜਾਬੀ ਸੱਭਿਆਚਾਰ ਸੁਹਜਾਤਮਿਕ ਪੱਧਰ ਤੇ ਨਾਚ ਦੀ ਲੈਅ ਅਨੁਕੂਲ ਪ੍ਰਸਤੁਤ ਹੁੰਦਾ ਹੈ। ਲੰਮੀਆਂ ਬੋਲੀਆਂ ਵਿਸ਼ੇਸ਼ ਤੌਰ ਤੇ ਮਰਦਾਂ ਦੁਆਰਾ ਸਿਰਜੀਆਂ ਜਾਂਦੀਆਂ ਹਨ। ਜੇਕਰ ਇਹ ਬੋਲੀਆਂ ਲੋਕ ਸਿਰਜਿਤ ਹੋਣ ਭਾਵ ਜਿਹੜੀਆਂ ਕਿਸੇ ਇੱਕ ਵਿਅਕਤੀ ਦੁਆਰਾ ਸਿਰਜੀਆਂ ਨਾ ਹੋ ਕੇ ਸਦੀਆਂ ਤੋਂ ਪੁਨਰ-ਸਿਰਜਿਤ ਹੁੰਦੀਆਂ ਰਹੀਆਂ ਹੋਣ ਤਾਂ ਉਹਨਾਂ ਦੀ ਪੱਧਰ ਉਚੇਰੀ ਸਿਰਜਣਾ ਦਾ ਨਮੂਨਾ ਬਣਦੀ ਹੈ ਪਰੰਤੂ ਜਿੱਥੇ ਇਹ ਬੋਲੀਆਂ ਤੱਤਫੱਟ ਉਚਾਰਨ ਤੋਂ ਸਿਰਜਿਤ ਹੁੰਦੀਆਂ ਹਨ, ਉੱਥੇ ਇਹਨਾਂ ਦੀ ਪੱਧਰ ਤੁਕਾਂਤ ਮੇਲਣ ਤੱਕ ਹੀ ਰਹਿ ਜਾਂਦੀ ਹੈ। ਹੇਠਾਂ ਅਸੀਂ ਤਿੰਨੋਂ ਤਰ੍ਹਾਂ ਦੀਆਂ ਬੋਲੀਆਂ ਦੀਆਂ ਕੁਝ ਉਦਾਹਰਨਾਂ ਦੇ ਰਹੇ ਹਾਂ:

ਇੱਕ ਤੁਕੀ ਬੋਲੀਆਂ :

         -         ਐਵੇਂ ਭਰਮ ਰੰਨਾ ਨੂੰ ਮਾਰੇ, ਹਲਕੇ ਨੇ ਛੜੇ ਫਿਰਦੇ।

         -         ਅੰਦਰੋਂ ਫੜਾ ਬਰਛੀ, ਨੀ ਕੁੜੀਏ ਬਦਾਮ ਰੰਗੀਏ।

         -         ਅੱਖਾਂ ਵਿੱਚ ਪਾ ਲੈ ਆਲ੍ਹਣਾ,

          ਤੈਨੂੰ ਦਿਲ ਦੀ ਆਖ ਸੁਣਾਵਾਂ।

         -         ਭੁੱਲ ਗਈ ਯਾਰ ਦੀ ਗਲੀ,

          ਜਦ ਚੰਨ ਬਦਲੀ ਵਿੱਚ ਆਇਆ।

ਦੋ ਤੁਕੀ ਬੋਲੀਆਂ:

         -         ਘਰਾਂ ਘਰਾਂ ਤੋਂ ਲੱਸੀ ਲਿਆਂਦੀ, ਉਸ ਦੀ ਪਾਈ ਕਾਂਜੀ,

          ਨਾਲਾ ਰੇਸ਼ਮ ਦਾ, ਸੁੱਥਣ ਯਾਰ ਨੇ ਲਿਆਂਦੀ।

         -         ਤਰ ਵੇ ਤਰ ਵੇ ਤਰ ਵੇ,

          ਤੂੰ ਖੇਡ ਕੌਡੀਆਂ ਮੈਂ ਮਾਪਿਆਂ ਦੇ ਘਰ ਵੇ।

         -         ਜੋਗੀ ਆ ਨੀ ਗਿਆ, ਫੇਰਾ ਪਾ ਨੀ ਗਿਆ,

          ਸਾਨੂੰ ਬਿਸੀਅਰ ਨਾਗ ਲੜਾ ਨੀ ਗਿਆ।

ਲੰਮੀਆਂ ਬੋਲੀਆਂ :

         -         ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਂਦਾ ਮੋਗਾ,

          ਮੋਗੇ ਦਾ ਇੱਕ ਸਾਧ ਸੁਣੀਂਦਾ, ਬੜੀ ਸੁਣੀਂਦੀ ਸੋਭਾ।

                   ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ,

          ਮਗਰੋਂ ਮਾਰਦਾ ਗੋਡਾ,

          ਲੱਕ ਮੇਰਾ ਪਤਲਾ ਜਿਹਾ, ਭਾਰ ਸਹਿਣ ਨਾ ਜੋਗਾ।

         -         ਸੋਟੀ ਸੋਟੀ ਸੋਟੀ,

          ਬੀਨ ਬਜਾ ਜੋਗੀਆ, ਤੈਨੂੰ ਦਿਊਂਗੀ ਮੱਕੀ ਦੀ ਰੋਟੀ।

          ਪਤਲੇ ਜਿਹੇ ਲੱਕ ਵਾਲਿਆ,

          ਤੈਨੂੰ ਆਦਤ ਪੈ ਗਈ ਖੋਟੀ।

          ਮੋਹਰੇ ਘੋੜਾ ਮਿੱਤਰਾਂ ਦਾ, ਮਗਰ ਫੁੱਲਾਂ ਆਲ਼ੀ ਬੋਤੀ।

          ਮੇਲਣ ਮੁੰਡਿਆਂ ਨੇ ਡਿਗਰੀ ਚੁਬਾਰਿਉਂ ਬੋਚੀ।

         -         ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਖਿਆਲ਼ਾ।

          ਉਥੋਂ ਦੇ ਦੋ ਗੱਭਰੂ ਸੁਣੀਂਦੇ, ਇੱਕ ਗੋਰਾ ਇੱਕ ਕਾਲ਼ਾ।

          ਕਾਲ਼ੇ ਦਾ ਮੈਂ ਕੱਛਾ ਸੁਆ ਲਿਆ,

          ਗੋਰੇ ਦਾ ਪਾ ਲਿਆ ਨਾਲ਼ਾ।

          ਰੂਪ ਹੰਢਾਲੈ ਨੀ, ਯਾਰ ਹੌਸਲੇ ਵਾਲ਼ਾ।

ਲੇਖਕ : ਕਰਮਜੀਤ ਸਿੰਘ,     ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,     ਹੁਣ ਤੱਕ ਵੇਖਿਆ ਗਿਆ : 3820,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/20/2014 12:00:00 AM
ਹਵਾਲੇ/ਟਿੱਪਣੀਆਂ: noreference

ਬੋਲੀ

ਬੋਲੀ (ਨਾਂ,ਪੁ) 1 ਜ਼ਬਾਨ; ਭਾਸ਼ਾ 2 ਇੱਕ ਲੋਕ-ਕਾਵਿ ਰੂਪ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3820,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ