ਭਾੜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਾੜਾ ( ਨਾਂ , ਪੁ ) ਦਾਣੇ ਭੁੰਨਣ ਦੀ ਮਜੂਰੀ ਵਜੋਂ ਇੱਕ ਪਰਾਗੇ ਵਿੱਚੋਂ ਕੱਢੀ ਦਾਣਿਆਂ ਦੀ ਇੱਕ ਮੁੱਠ; ਕਿਰਾਇਆ; ਉਜਰਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2120, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਭਾੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਾੜਾ [ ਨਾਂਪੁ ] ਕਿਰਾਇਆ; ਮੱਝ ਜਾਂ ਗਾਂ ਨੂੰ ਪਸਮਾਉਣ ਲਈ ਪਾਇਆ ਦਾਣਾ ਪੱਠਾ ਆਦਿ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2114, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭਾੜਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Freight _ ਭਾੜਾ : ਮਾਲ ਜਾਂ ਵਖਰ ਦੀ ਜਹਾਜ਼ ਦੁਆਰਾ ਢੁਆਈ ਲਈ ਭਾੜਾ ।

            ਸੌਦਾਗਰ ਦੁਆਰਾ ਜਾਂ ਕਿਸੇ ਹੋਰ ਵਿਅਕਤੀ ਦੁਆਰਾ ਜਹਾਜ਼ ਜਾਂ ਉਸ ਦਾ ਹਿੱਸਾ ਭਾੜੇ ਤੇ ਕਰਨ ਵਾਲੇ ਵਿਅਕਤੀ ਦੁਆਰਾ ਜਾਂ ਆਮ ਜਹਾਜ਼ ਦੁਆਰਾ ਮਾਲ ਭੇਜਣ ਵਾਲੇ ਵਿਅਕਤੀ ਦੁਆਰਾ ਉਸ ਜਹਾਜ਼ , ਜਹਾਜ਼ ਦੇ ਹਿੱਸੇ ਦੀ ਵਰਤੋਂ ਜਾਂ ਖ਼ਾਸ ਸਮੁੰਦਰੀ ਸਫ਼ਰ ਜਾਂ ਖ਼ਾਸ ਸਮੇਂ ਅੰਦਰ ਮਾਲ ਪਹੁੰਚਾਉਣ ਲਈ ਅਦਾ ਕੀਤੀ ਗਈ ਰਕਮ । ਭਾੜਾ ਆਮ ਤੌਰ ਤੇ ਜਾਂ ਤਾਂ ਭਾੜਾ ਪੱਤਰ ਜਾਂ ਲਦਾਨ ਬਿਲ ਦੁਆਰਾ ਨਿਯਤ ਕੀਤਾ ਜਾਂਦਾ ਹੈ , ਪਰ ਇਸ ਤਰ੍ਹਾਂ ਦੇ ਰਸਮੀ ਨਿਬੰਧਨ ਦੀ ਅਣਹੋਂਦ ਵਿਚ ਭਾੜਾ ਵਪਾਰ ਦੇ ਰਵਾਜ ਜਾਂ ਪ੍ਰਥਾ ਅਨੁਸਾਰ ਅਦਾਇਗੀਸੋਗ ਹੋਵੇਗਾ । ਜੇ ਇਸ ਗੱਲ ਦੇ ਉਲਟ ਕੋਈ ਮੁਆਇਦਾ ਨ ਕੀਤਾ ਗਿਆ ਹੋਵੇ ਤਾਂ ਪੂਰਾ ਭਾੜਾ ਉਦੋਂ ਅਦਾਇਗੀਯੋਗ ਹੁੰਦਾ ਹੈ ਜਦੋਂ ਵਖਰ ਹਵਾਲਗੀ ਲਈ ਤਿਆਰ ਹੋਵੇ ਜਾਂ ਢੁਆਈ ਦੇ ਮੁਆਇਦੇ ਦੀ ਅਨੁਸਾਰਤਾ ਵਿਚ ਪ੍ਰਾਪਕ ਨੇ ਹਵਾਲਗੀ ਲੈ ਲਈ ਹੋਵੇ । ( ਵਾਰਟਨ-ਲਾ ਲੈਕਸੀਕਨ , 1976 ਮੁੜ ਛਾਪ , ਪੰ. 438 ) ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਭਾੜਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਭਾੜਾ ( ਸੰ. । ਪੰਜਾਬੀ ਭਾੜ * = ਕਿਰਾਯਾ , ਮਜੂਰੀ ) ਮਜ਼ਦੂਰੀ । ਦੇਖੋ , ‘ ਭਾੜੀ’

----------

* ਭਾੜਾ = ਕਿਰਾਯਾ । ਪਰ ਹਿੰਦੀ ਵਿਚ ਭਾੜ ਦਾ ਇਹ ਅਰਥ ਹੈ = ਉਹ ਮਜ਼ਦੂਰੀ ਜਾਂ ਭਾੜਾ ਜੋ ਵੇਸ਼ਵਾ ਦੇ ਆਸ਼੍ਰਿਤ ਰਹਿਣ ਵਾਲੇ ਲੈਂਦੇ ਹਨ । ( ਦੇਖੋ , ਸਕੈਸਪੀਅਰ ਕੋਸ਼ ਭਾੜ , ਭਾੜ ਖਾਨਾ ) ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.