ਭੋਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੋਗ [ ਨਾਂਪੁ ] ਦੁੱਖ-ਸੁੱਖ ਅਨੁਭਵ ਕਰਨ ਦਾ ਭਾਵ; ਦੇਵੀ-ਦੇਵਤਾ ਨੂੰ ਭੇਂਟ ਕੀਤੀ ਖਾਣ ਵਾਲ਼ੀ ਵਸਤੂ , ਨਿਆਮਤ , ਪਰਸ਼ਾਦ; ਬਾਣੀ ਦੇ ਪਾਠ ਦੀ ਸਮਾਪਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8233, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭੋਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭੋਗ : ਸੰਸਕ੍ਰਿਤ ਦੇ ਇਸ ਸ਼ਬਦ ਦਾ ਅਰਥ ਹੈ ਆਨੰਦ , ਸੁਖਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਸਮਾਪਤ ਹੋਣ ਨੂੰ ਭੋਗ ਪਾਉਣਾ ਜਾਂ ਭੋਗ ਪੈਣਾ ਕਿਹਾ ਜਾਂਦਾ ਹੈ । ਇਹ ਪਾਠ ਕਿਸੇ ਪ੍ਰਕਾਰ ਦਾ ਵੀ ਹੋ ਸਕਦਾ ਹੈ । ਪਾਠ ਦੀ ਸਮਾਪਤੀ ਤੋਂ ਬਾਦ ਅਰਦਾਸ ਕੀਤੀ ਜਾਂਦੀ ਹੈ , ਵਾਕ ਲਿਆ ਜਾਂਦਾ ਹੈ ਅਤੇ ਕੜਾਹ ਪ੍ਰਸਾਦ ਸੰਗਤਿ ਵਿਚ ਵੰਡਿਆ ਜਾਂਦਾ ਹੈ ।

ਅਜ-ਕਲ ਕਿਸੇ ਪ੍ਰਕਾਰ ਦੇ ਸਿੱਖ-ਦੀਵਾਨ ਦੀ ਸਮਾਪਤ ਨੂੰ ਵੀ ਭੋਗ ਪਾਉਣਾ ਕਹਿੰਦੇ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7859, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.