ਭੰਡਾਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੰਡਾਰਾ ( ਨਾਂ , ਪੁ ) ਸਾਧੂਆਂ ਫ਼ਕੀਰਾਂ ਨੂੰ ਛਕਾਇਆ ਜਾਣ ਵਾਲਾ ਭੋਜਨ; ਸਾਧੂਆਂ ਫ਼ਕੀਰਾਂ ਦੀ ਰਸੋਈ ਜਾਂ ਭੋਜਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1200, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਭੰਡਾਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੰਡਾਰਾ [ ਨਾਂਪੁ ] ਜਿੱਥੇ ਰਸਦ ਦਾ ਭੰਡਾਰ ਜਾਂ ਸੰਗ੍ਰਹਿ ਹੋਵੇ; ਲੰਗਰ , ਯੱਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1190, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭੰਡਾਰਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭੰਡਾਰਾ : ਇਸ ਤੋਂ ਭਾਵ ਹੈ ਉਹ ਭੋਜ ਜੋ ਅਸੀਸ ਲੈਣ ਜਾਂ ਵਰ-ਪ੍ਰਾਪਤੀ ਲਈ ਜੋਗੀਆਂ ਜਾਂ ਸੰਨਿਆਸੀਆਂ ਨੂੰ ਕਰਾਇਆ ਜਾਂਦਾ ਸੀ । ਹੁਣ ਹਿੰਦੂ ਧਰਮ ਦੇ ਅਨੁਯਾਈ ਮੰਦਿਰਾਂ ਜਾਂ ਧਰਮ-ਧਾਮਾਂ ਵਿਚ ਭੰਡਾਰੇ ਲਗਾ ਕੇ ਆਮ ਜਨਤਾ ਜਾਂ ਗ਼ਰੀਬਾਂ ਨੂੰ ਭੋਜਨ ਕਰਾਉਂਦੇ ਹਨ । ਇਸ ਤਰ੍ਹਾਂ ਇਸ ਦਾ ਪ੍ਰਚਲਨ ਆਮ ਹੋ ਗਿਆ ਹੈ । ਵੱਡੇ ਤੀਰਥਾਂ ਉਤੇ ਭੰਡਾਰੇ ਲਗਾਉਣ ਦੀ ਪਰੰਪਰਾ ਮੌਜੂਦ ਹੈ । ਹਰਿਦੁਆਰ , ਅਲਾਹਾਬਾਦ , ਉਜੈਨ , ਨਾਸਿਕ ਨਾਂ ਦੇ ਤੀਰਥਾਂ ਉਤੇ ਹਿੰਦੂ ਧਰਮੀਆਂ ਵਾਂਗ ਉਦਾਸੀ ਅਤੇ ਨਿਰਮਲੇ ਸੰਤ ਵੀ ਆਪਣੇ ਡੇਰਿਆਂ ਜਾਂ ਅਖਾੜਿਆਂ ਵਿਚ ਭੰਡਾਰੇ ਲਗਾਉਂਦੇ ਹਨ । ਸਿੱਖ ਧਰਮ ਵਿਚ ਇਸ ਦੇ ਸਮਾਨਾਂਤਰ ਲੰਗਰ-ਪ੍ਰਥਾ ਹੈ । ਇਨ੍ਹਾਂ ਦੋਹਾਂ ਵਿਚ ਫ਼ਰਕ ਇਹ ਹੈ ਕਿ ਭੰਡਾਰੇ ਖ਼ਾਸ ਕਾਰਣਾਂ ਕਰਕੇ ਜਾਂ ਵਿਸ਼ੇਸ਼ ਅਵਸਰਾਂ ਉਤੇ ਹੀ ਲਗਾਏ ਜਾਂਦੇ ਹਨ , ਜਦਕਿ ਲੰਗਰ ਯਾਤ੍ਰੀਆਂ , ਲੋੜਵੰਦਾਂ ਅਤੇ ਗ਼ਰੀਬਾਂ ਲਈ ਹਰ ਵਕਤ ਖੁਲ੍ਹਾ ਰਹਿੰਦਾ ਹੈ ਅਤੇ ਇਸ ਦੀ ਤਿਆਰੀ ਵਿਚ ਅਨੁਯਾਈ ਸੇਵਾ-ਭਾਵ ਨਾਲ ਸ਼ਾਮਲ ਹੁੰਦੇ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.