ਮਨੋਵਿਗਿਆਨ ਸਮੂਹਿਕ ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਮਨੋਵਿਗਿਆਨ ਸਮੂਹਿਕ ( psychology collective ) ਸਮੂਹਿਕ ਵਤੀਰੇ ਨਾਲ ਸੰਬੰਧਤ ਸਮਾਜਿਕ ਮਨੋਵਿਗਿਆਨ ਦੀ ਸ਼ਾਖਾ । ਮਨੋਵਿਗਿਆਨ ਜੈਸਟਾਲਟ ( psychology gestalt ) ਮਨੋਵਿਗਿਆਨ , ਜਿਸ ਦਾ ਮੁੱਖ ਸੰਕਲਪ ਜੈਸਟਾਲਟ ਹੈ । ਜੈਸਟਾਲਟ ਨੂੰ ਅਧਿਐਨ/ਪਰੇਖਣ ਦੀ ਇਕ ਇਕਾਈ ਦਸਿਆ ਜਾਂਦਾ ਹੈ , ਜਿਸ ਦੀ ਵੰਡ ਨਹੀਂ ਕੀਤੀ ਜਾ ਸਕਦੀ । ਹਰ ਸੁਚੇਤ ਪ੍ਰਕਿਰਿਆ ਨੂੰ ਜੈਸਟਾਲਟ ਸਮਝਿਆ ਜਾਂਦਾ ਹੈ । ਇਸ ਵਿੱਚ ਸਮਝਿਆ ਜਾਂਦਾ ਹੈ , ਕਿ ਰਵਾਇਤੀ ਮਨੋਵਿਗਿਆਨ ਦੇ ਹਰ ਸੰਕਲਪ ਨੂੰ ਜੈਸਟਾਲਟ ਪ੍ਰਨਾਲੀ ਦੁਆਰਾ ਮੁੜ ਪਰਿਭਾਸ਼ਤ ਕੀਤਾ ਜਾ ਸਕਦਾ ਹੈ । ਖੇਤਰੀ ਸਿਧਾਂਤ ਜੈਸਟਾਲਟ ਸੋਚ ਦੀ ਹੀ ਇੱਕ ਸ਼ਾਖਾ ਹੈ ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 140, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.