ਮਹਾਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Estate _ ਮਹਾਲ : ਭਾਰਤੀ ਮਾਲ ਕਾਨੂੰਨ ਵਿਚ ਅੰਗਰੇਜ਼ੀ ਦੇ ਸ਼ਬਦ ਐਸਟੇਟ ਲਈ ਮਹਾਲ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ । ਮਹਾਲ ਤੋਂ ਮੁਰਾਦ ਉਹ ਭੋਂ ਹੁੰਦੀ ਹੈ ਜਿਸ ਉਤੇ ਮਾਲੀਏ ਦਾ ਮਿਸਲ ਹਕੀਅਤ ਅਥਵਾ ਜਮਾਂ-ਬੰਦੀ ਵਿਚ ਇਕ ਇੰਦਰਾਜ ਅਧੀਨ ਵੱਖਰੇ ਰੂਪ ਵਿਚ ਨਿਰਧਾਰਣ ਕੀਤਾ ਜਾਂਦਾ ਹੈ । ਮਹਾਲ ਵਿਚ ਪੂਰਾ ਪਿੰਡ ਅਤੇ ਕਈ ਵਾਰੀ ਕੁਝ ਪਿੰਡ ਇਕੱਠੇ ਰੂਪ ਵਿਚ ਵੀ ਆ ਸਕਦੇ ਹਨ ਅਤੇ ਕਈ ਵਾਰੀ ਇਕ ਛੋਟਾ ਜਿਹਾ ਖੇਤ ਵੀ ਮਹਾਲ ਅਖਵਾ ਸਕਦਾ ਹੈ । ਪੁਰਸ਼ੋਤਮ ਲਾਲ ਬਨਾਮ ਪਿਆਰੇ ਲਾਲ ( ਏ ਆਈ ਆਰ 1949 ਪੂਰਬੀ ਪੰ. 9 ) ਅਨੁਸਾਰ ਜਿਥੇ ਕੋਈ ਇਕਲੇ ਖੇਤ ਉਤੇ ਮਾਲੀਏ ਦਾ ਨਿਰਧਾਰਣ ਕੀਤਾ ਜਾਂਦਾ ਹੈ ਹੋਰ ਖੇਤ ਨ ਹੋਣ ਕਾਰਨ , ਉਥੇ ਕੋਰਟ ਫ਼ੀਸ ਐਕਟ ਦੀ ਧਾਰਾ 7 ( v ) ਦੀ ਵਿਆਖਿਆ ਦੇ ਅਰਥਾਂ ਅੰਦਰ ਉਸ ਇਕੱਲੇ ਖੇਤ ਨੂੰ ਮਹਾਲ ਸਮਝਿਆ ਜਾਵੇਗਾ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 532, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.