ਮਹੰਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਹੰਤ ( ਨਾਂ , ਪੁ ) 1 ਕਿਸੇ ਮੰਡਲੀ , ਡੇਰੇ , ਮੱਠ , ਅਖਾੜੇ , ਜਾਂ ਸੰਪਰਦਾਇ ਦਾ ਮੁਖੀਆ 2 ਮਹਾਂ ਸੰਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2954, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਹੰਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਹੰਤ [ ਨਾਂਪੁ ] ਡੇਰੇ/ਮਠ/ਅਖਾੜੇ ਆਦਿ ਦਾ ਮੁਖੀ , ਮੁੱਖ ਪੁਜਾਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਹੰਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਹੰਤ : ਸੰਸਕ੍ਰਿਤ ਮੂਲ ਦੇ ‘ ਮਹੰਤ’ ਸ਼ਬਦ ਦਾ ਅਰਥ ਹੈ— ਉਤਮ , ਮਹਾਨ , ਸ੍ਰੇਸ਼ਠ । ਆਮ ਤੌਰ ’ ਤੇ ਇਸ ਨੂੰ ਹਿੰਦੂ ਸਾਧਾਂ , ਸੰਤਾਂ ਦੇ ਡੇਰਿਆਂ , ਅਖਾੜਿਆਂ ਜਾਂ ਮੱਠਾਂ ਦੇ ਮੁਖੀਆਂ ਲਈ ਵਰਤਿਆ ਜਾਂਦਾ ਹੈ । ਸਿੱਖ ਧਰਮ ਵਿਚ ਇਸ ਸ਼ਬਦ ਦਾ ਪ੍ਰਵੇਸ਼ ਉਦਾਸੀ ਸੰਤਾਂ ਰਾਹੀਂ ਹੋਇਆ , ਕਿਉਂਕਿ ਉਹ ਹਿੰਦੂ ਧਰਮ ਦੇ ਮਤ-ਮਤਾਂਤਰਾਂ ਅਤੇ ਸੰਪ੍ਰਦਾਵਾਂ ਦੇ ਸੰਪਰਕ ਵਿਚ ਆਏ । ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਧਰਮ-ਧਾਮਾਂ ਅਤੇ ਸੰਗਤਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਉਥੇ ਗੁਰੂ-ਧਾਮ ਸਥਾਪਿਤ ਕੀਤੇ । ਗੁਰੂ-ਧਾਮ ਕਾਇਮ ਕਰਨ ਵੇਲੇ ਉਨ੍ਹਾਂ ਦੀ ਮਾਨਸਿਕਤਾ ਹਿੰਦੂ ਧਰਮ ਦੇ ਸਾਧਾਂ ਦੀ ਮਾਨਸਿਕਤਾ ਤੋਂ ਪ੍ਰਭਾਵਿਤ ਸੀ । ਇਸ ਲਈ ਉਨ੍ਹਾਂ ਦੁਆਰਾ ਸਥਾਪਿਤ ਗੁਰੂ-ਧਾਮਾਂ ਦੀ ਮਰਯਾਦਾ ਅਤੇ ਵਿਵਸਥਾ ਵਿਚ ਕਿਸੇ ਨ ਕਿਸੇ ਰੂਪ ਵਿਚ ਪੁਜਾਰੀਪਨ ਅਤੇ ਗੱਦੀਦਾਰੀ ਠਾਠ ਪ੍ਰਵੇਸ਼ ਕਰ ਗਏ । ਉਨ੍ਹਾਂ ਨੇ ਜੋ ਗੁਰੂ-ਧਾਮ ਸਥਾਪਿਤ ਕੀਤੇ , ਉਨ੍ਹਾਂ ਦੀ ਸੇਵਾ ਵੀ ਉਨ੍ਹਾਂ ਆਪ ਹੀ ਕੀਤੀ । ਉਹ ਸੰਤਾਂ , ਸਾਧਾਂ ਦੀ ਥਾਂ ‘ ਮਹੰਤ’ ਅਖਵਾਉਣ ਲਗੇ । ਸਿੱਖ ਮਰਯਾਦਾ ਤੋਂ ਹੌਲੀ ਹੌਲੀ ਉਹ ਹਟਦੇ ਗਏ ਅਤੇ ਗੁਰੂ-ਧਾਮਾਂ ਨੂੰ ਆਪਣੀ ਜਾਇਦਾਦ ਤਸਵਰ ਕਰਨ ਲਗ ਗਏ । ਉਨ੍ਹਾਂ ਦੇ ਇਸ ਕਰਮਾਚਾਰ ਕਰਕੇ ਗੁਰਦੁਆਰਾ ਸੁਧਾਰ ਲਹਿਰ ਚਲੀ । ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਦ ਸਿੱਖ ਧਰਮ ਦੀ ਮੁੱਖ ਧਾਰਾ ਵਿਚੋਂ ‘ ਮਹੰਤ’ ਸ਼ਬਦ ਭਾਵੇਂ ਨਿਕਲ ਗਿਆ , ਪਰ ਉਦਾਸੀ ਸਾਧਾਂ ਅਤੇ ਉਨ੍ਹਾਂ ਦੀ ਵੇਖਾ ਵੇਖੀ ਨਿਰਮਲਿਆਂ ਅਤੇ ਸੇਵਾਪੰਥੀਆਂ ਵਿਚ ਇਹ ਸ਼ਬਦ ਪ੍ਰਚਲਿਤ ਹੈ । ਸਿੱਖ ਧਰਮ ਵਿਚ ਇਸ ਸ਼ਬਦ ਦੀ ਥਾਂ ਬਾਬਾ , ਭਾਈ , ਜੱਥੇਦਾਰ , ਸਿੰਘ ਸਾਹਿਬ ਆਦਿ ਸ਼ਬਦਾਂ ਨੂੰ ਵਰਤਿਆ ਜਾਂਦਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2711, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮਹਤੁ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹਤੁ ( ਭਾ. ਸੰ. । ਸੰਸਕ੍ਰਿਤ ਮਹਤ੍ਤ ) ਮਰਤਬਾ । ਵਡਿਆਈ ਯਥਾ-‘ ਪ੍ਰਭੁ ਤਜਿ ਅਵਰ ਸੇਵਕੁ ਜੇ ਹੋਈ ਹੈ ਤਿਤੁ ਮਾਨੁ ਮਹਤੁ ਜਸੁ ਘਾਟੈ ’ । ਤਥਾ-‘ ਮਾਨੁ ਮਹਤੁ ਨ ਸਕਤਿ ਹੀ ਕਾਈ ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2711, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਮੁਹਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮੁਹਤ ( ਸੰ. । ਦੇਸ਼ ਭਾਸ਼ਾ । ਅ਼ਰਬੀ ਮੁਹਲਤਸੰਸਕ੍ਰਿਤ ਮੁਹੂਰਤ੍ਤ । ਪੰਜਾਬੀ ਮੁਹਤ ) ਸਮੇਂ ਦਾ ਇਕ ਛੋਟਾ ਜਿਹਾ ਹਿੱਸਾ , ਅੱਧੀ ਘੜੀ । ਕਈ ੧੨ ਖਿਨਾਂ ਦਾ ਮਹੂਰਤ ਦੱਸਦੇ ਹਨ * । ੩੦ ਮਹੂਰਤਾਂ ਦਾ ਇਕ ਦਿਨ ਰਾਤ ਹੁੰਦਾ ਹੈ । ਯਥਾ-‘ ਘੜੀ ਮੁਹਤ ਕਾ ਪਾਹੁਣਾ’ ।

ਦੇਖੋ , ‘ ਮੂਰਤ’

----------

* ਅਜ ਕਲ ਦੇ ਲੇਖੇ ੪੮ ਮਿੰਟਾਂ ਦਾ ਮਹੂਰਤ ਹੁੰਦਾ ਹੈ । ਗਿਆਨੀ ਮੂਰਤ ਦਾ ਦੋ ਘੜੀ ਤੇ ਮੁਹਤ ਦਾ ਅੱਧੀ ਘੜੀ ਭੀ ਅਰਥ ਕਰਦੇ ਹਨ । ਕਵੀ ਸੰਤੋਖ ਸਿੰਘ ਜੀ ਨੇ ਮਹੂਰਤ ਤੇ ਸਾਲ ਆਦਿ ਦਾ ਹਿਸਾਬ ਇਹ ਲਿਖਿਆ ਹੈ- ੧੮ ਨਿਮੇਖ = ੧ ਕਾਸ੍ਟਾ । ੩੦ ਕਾਸ੍ਟਾ = ੧ ਕਲਾ । ੩੦ ਕਲਾ = ੧ ਛਿਨ । ੧੨ ਛਿਨ = ੧ ਮਹੂਰਤ । ੩੦ ਮਹੂਰਤ = ੧ ਦਿਨ ਰਾਤ । ੧੫ ਦਿਨ ਰਾਤ = ੧ ਪੱਖ । ੨ ਪੱਖ = ੧ ਮਹੀਨਾ । ੨ ਮਹੀਨੇ = ੧ ਰੁਤ । ੩ ਰੁਤ = ੧ ਐਨ । ੨ ਐਨ = ੧ ਸਾਲ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2711, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.