ਲਾਗ–ਇਨ/ਨਵਾਂ ਖਾਤਾ |
+
-
 
ਮਾਇਆ

ਮਾਇਆ (ਸੰ.। ਸੰਸਕ੍ਰਿਤ ਮਾਯਾ। ਪੰਜਾਬੀ ਮਾਯਾ। ਮਾਇਆ) ੧. ਕਪਟ ਛਲ

             ਦੇਖੋ, ‘ਮਾਯਾ’

੨. ਭੁਲੇਵਾ। ਯਥਾ-‘ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ’।

੩. ਦਾਰਸ਼ਨਕ ਵਿਦ੍ਯਾ ਵਿਚ- ਉਹ ਭੁਲੇਵਾ ਜੋ ਜਗਤ ਦੀ ਅਣਹੋਂਦ ਵਿਚ ਹੋਂਦ ਦਿਖਾ ਰਿਹਾ ਹੈ। ਜਗਤ ਹੈ ਨਹੀਂ , ਇਕ ਬ੍ਰਹਮ ਪਸਰ ਰਿਹਾ ਹੈ, ਇਹ ਫਿਰ ਜੋ ਸਾਰਾ ਜਗਤ ਨਜ਼ਰ ਆ ਰਿਹਾ ਹੈ ਇਹ ਮਾਯਾ ਹੈ।

੪. ਤੀਸਰੇ ਗੁਰੂ ਜੀ ਭਗਤੀ ਮਾਰਗ ਵਿਚ ਮਾਯਾ ਦਾ ਇਹ ਲੱਛਣ ਲਿਖਦੇ ਹਨ-‘ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ’। ਇਹ ਮਾਇਆ ਹੈ ਜੋ ਜਗ੍ਯਾਸੂ ਨੂੰ ਪਰਮੇਸ਼ਰ ਦੇ ਧਿਆਨ ਵਿਚੋਂ ਉਖੇੜਦੀ ਤੇ ਮੋਹ ਵਿਚ ਰਖਦੀ ਹੈ। ਵਾਹਿਗੁਰੂ ਭਾਵਨਾਂ ਤੋਂ ਉਖੜ ਕੇ ਦੂਈ ਭਾਵਨਾ ਵਿਚ ਜੋ ਮਨ ਦੀ ਅਵਸਥਾ ਹੈ ਸੋ ਮਾਯਾ ਹੈ।

੫. ਦੌਲਤ, ਧਨ , ਮਾਲ। ਯਥਾ-‘ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ’।

੬. (ਸੰ.। ਦੇਖੋ , ਮਾਇ) ਮਾਂ , ਮਾਤਾ। ਯਥਾ-‘ਤਾ ਭੀ ਚੀਤਿ ਨ ਰਾਖਸਿ ਮਾਇਆ’।

੭. (ਸੰ.। ਪੰਜਾਬੀ) ਪੰਜਾਬ ਵਿਚ ਉਕਾਂਹ ਬ੍ਰਿਛ ਹੁੰਦਾ ਹੈ ਤਿਸ ਦੀ ਲਾਖ ਦਾ ਨਾਮ ਮਾਈਂ ਹੈ, ਰੰਗ ਦੇਣ ਵੇਲੇ ਕਪੜੇ ਨੂੰ ਪਾਹ ਦੇਣ ਦੇ ਕੰਮ ਵਿਚ ਆਉਂਦੀ ਹੈ*। ਯਥਾ-‘ਇਹੁ ਤਨੁ ਮਾਇਆ ਪਾਹਿਆ ਪਿਆਰੇ ’। ਇਹ ਤਨ (ਮਾਂਈਂ ਸਮਾਨ) ਮਾਇਆ ਨਾਲ ਪਾਹਿਆ ਹੋਇਆ ਹੈ, ਅਰਥਾਤ ਮਾਇਆ ਦੀ ਲਾਗ ਇਸ ਨੂੰ ਲਗੀ ਹੋਈ ਹੈ।

----------

* ਅਜ ਕਲ ਪੰਜਾਬ ਦੇ ਛੀਂਬੇ ਤੇ ਲਲਾਰੀ ਰਿੱਧੇ ਹੋਏ ਨਿਸ਼ਾਸਤੇ ਦੀ ਲੇਟੀ ਨੂੰ -ਮਾਇਆ- ਕਹਿੰਦੇ ਹਨ, ਜੋ ਓਹ ਧੋਤੇ ਯਾ ਰੰਗੇ ਹੋਏ ਕਪੜਿਆਂ ਨੂੰ ਅਕੜਾ ਦੇਣ ਲਈ ਲਾਉਂਦੇ ਹਨ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1341,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮਾਇਆ

ਮਾਇਆ [ਨਾਂਇ] ਭਰਮ , ਭੁਲੇਖਾ; ਰੱਬੀ-ਸ਼ਕਤੀ, ਕੁਦਰਤ; ਧਨ , ਦੌਲਤ, ਮਾਲ; ਮਾਵਾ , ਲੇਵੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1520,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਮਾਇਆ

ਮਾਇਆ (ਨਾਂ,ਇ) 1 ਈਸ਼ਵਰ ਜਾਂ ਸ਼ਕਤੀ; ਕੁਦਰਤ 2 ਧਨ; ਮਾਲ; ਦੌਲਤ 3 ਛਲਾਵਾ; ਭਰਮ 4 ਪਦਾਰਥਕ ਸੰਸਾਰ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1523,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ