ਮਾਝਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਝਾ ( ਨਾਂ , ਪੁ ) 1 ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰਲਾ ਇਲਾਕਾ 2 ਅਟੇਰਨ ਵਿਚਲਾ ਤੀਰ 3 ਖੋਤੇ ਦੀ ਪਿੱਠ ’ ਤੇ ਭਾਰ ਢੋਣ ਲਈ ਪਾਉਣ ਵਾਲੀ ਛੱਟ ਦੇ ਦੋਵੇਂ ਤਣੀਆਂ ਜੁੜੀ ਹੋਣ ਵਾਲੀ ਥਾਂ 4 ਮੰਜਾ ਉਣਨ ਸਮੇਂ ਮੱਲ ਨੂੰ ਕੱਸਣ ਵਾਲੇ ਡੰਡੇ ਨਾਲ ਬੰਨ੍ਹੀ ਰੱਸੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4093, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਾਝਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਝਾ ( ਵਿ , ਪੁ ) ਮੱਝ ਦਾ ਦੁੱਧ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4092, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਾਝਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਝਾ 1 [ ਨਾਂਪੁ ] ਦਰਿਆ ਰਾਵੀ ਅਤੇ ਬਿਆਸ ਦੇ ਵਿਚਾਲ਼ੇ ਦੇ ਪੰਜਾਬ ਦਾ ਇਲਾਕਾ ਜਿਸ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹੇ ਆਉਂਦੇ ਹਨ 2 [ ਨਾਂਪੁ ] ਅਟੇਰਨ ਦਾ ਵਿਚਕਾਰਲਾ ਹਿੱਸਾ 3 [ ਵਿਸ਼ੇ ] ਮੱਝ ਦਾ ( ਦੁੱਧ ਆਦਿ )


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4086, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਾਝਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਾਝਾ ( ਇਲਾਕਾ ) : ਇਹ ਸ਼ਬਦ ‘ ਮੰਝਲਾ’ ਤੋਂ ਬਣਿਆ ਹੈ ਅਤੇ ਇਸ ਦਾ ਅਰਥ ਹੈ ਵਿਚਕਾਰਲਾ । ਆਪਣੇ ਰੂੜ੍ਹ ਰੂਪ ਵਿਚ ਇਹ ਪੰਜਾਬ ਦੇ ਮੱਧ ਵਾਲੇ ਭਾਗ ਲਈ ਵਰਤਿਆ ਜਾਂਦਾ ਹੈ । ਇਸ ਲਈ ਕਿਸੇ ਖ਼ਾਸ ਇਲਾਕੇ ਜਾਂ ਭੂਮੀ ਖੰਡ ਨੂੰ ਨਿਸਚਿਤ ਨਹੀਂ ਕੀਤਾ ਜਾ ਸਕਦਾ । ਵਖ ਵਖ ਵਿਦਵਾਨਾਂ ਨੇ ਇਸ ਦੀਆਂ ਸੀਮਾਵਾਂ ਦਾ ਸੰਕੋਚ ਅਤੇ ਵਿਸਤਾਰ ਕੀਤਾ ਹੈ । ਅਜੋਕੇ ਭਾਰਤੀ ਪੰਜਾਬ ਦੇ ਉਪਰਲੇ ਬਾਰੀ ਦੁਆਬ ਦੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਨੂੰ ਇਸ ਵਿਚ ਸ਼ਾਮਲ ਕੀਤਾ ਜਾਂਦਾ ਹੈ । ਪਾਕਿਸਤਾਨ ਦੇ ਹਿੱਸੇ ਆਏ ਉਪਰਲੇ ਰਚਨਾ ਦੁਆਬ ਦੇ ਲਾਹੌਰ , ਸ਼ੇਖੂਪੁਰਾ , ਗੁਜਰਾਂਵਾਲਾ ਅਤੇ ਸਿਆਲਕੋਟ ਜ਼ਿਲ੍ਹਿਆਂ ਨੂੰ ਵੀ ਮਾਝੇ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ । ਸਥੂਲ ਰੂਪ ਵਿਚ ਬਿਆਸ ਅਤੇ ਚਨਾਬ ਦਰਿਆਵਾਂ ਦੇ ਉਤਰੀ ਭਾਗ ਦੀ ਧਰਤੀ ਨੂੰ ਮਾਝੇ ਵਿਚ ਸ਼ਾਮਲ ਕੀਤਾ ਜਾਂਦਾ ਹੈ । ਮੁੱਖ ਤੌਰ ’ ਤੇ ਰਾਵੀ ਦਰਿਆ ਦੇ ਇਧਰ ਉਧਰ ਵਾਲੇ ਖੇਤਰ ਨੂੰ ਮਾਝਾ ਕਹਿਣਾ ਉਚਿਤ ਹੈ ।

ਦਰਿਆਵਾਂ ਦੇ ਨੇੜੇ ਵਸੇ ਹੋਣ ਕਾਰਣ ਇਸ ਇਲਾਕੇ ਦੀ ਧਰਤੀ ਬੜੀ ਉਪਜਾਊ ਅਤੇ ਲੋਕੀਂ ਵੱਡੇ ਕਦ­ ਕਾਠ ਵਾਲੇ ਹਨ । ਮੁਸਲਮਾਨ ਹਮਲਾਵਰਾਂ ਦੇ ਰਸਤੇ ਵਿਚ ਪੈਣ ਕਾਰਣ ਅਤੇ ਪੰਜਾਬ ਦੀ ਰਾਜਧਾਨੀ ਦੇ ਸਮੀਪ ਹੋਣ ਕਰਕੇ ਇਥੋਂ ਦੇ ਲੋਕਾਂ ਨੂੰ ਨਿੱਤ ਸੰਕਟ ਝੇਲਣੇ ਪੈਂਦੇ ਸਨ , ਇਸ ਲਈ ਇਥੋਂ ਦੇ ਵਸਨੀਕਾਂ ਦਾ ਸੁਭਾ ਬੜੀ ਨਿਡਰਦਾ ਅਤੇ ਬਹਾਦਰੀ ਵਾਲਾ ਹੋ ਗਿਆ ।

                      ਸਿੱਖ ਇਤਿਹਾਸ ਨਾਲ ਇਹ ਖੇਤਰ ਵਿਸ਼ੇਸ਼ ਰੂਪ ਵਿਚ ਸੰਬੰਧਿਤ ਹੈ । ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦਾ ਜਨਮ ਸ਼ੇਖੂਪੁਰਾ ਜ਼ਿਲ੍ਹੇ ਦੇ ਪੁਰਾਣੇ ਪਿੰਡ ‘ ਤਲਵੰਡੀ ਰਾਇ ਭੋਇ ਭੱਟੀ ਕੀ’ ( ਨਨਕਾਣਾ ਸਾਹਿਬ ) ਵਿਚ ਹੋਇਆ । ਪਹਿਲੇ ਛੇ ਗੁਰੂ ਸਾਹਿਬਾਨ ਦਾ ਵਿਚਰਣ ਖੇਤਰ ਅਧਿਕਤਰ ਇਹੀ ਇਲਾਕਾ ਰਿਹਾ । ਸਿੱਖ ਧਰਮ ਦਾ ਕੇਂਦਰੀ ਸਥਾਨ ਅੰਮ੍ਰਿਤਸਰ ( ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ) ਇਸੇ ਖੇਤਰ ਵਿਚ ਹਨ । ਗੋਇੰਦਵਾਲ , ਤਰਨਤਾਰਨ ਅਤੇ ਕਰਤਾਰਪੁਰ ( ਡੇਰਾ ਬਾਬਾ ਨਾਨਕ ) ਆਦਿ ਧਾਰਮਿਕ ਨਗਰ ਇਸ ਇਲਾਕੇ ਵਿਚ ਸਥਿਤ ਹਨ । ਬਾਬਾ ਬੰਦਾ ਬਹਾਦਰ ਤੋਂ ਬਾਦ ਸਿੱਖ ਯੁੱਧ-ਵੀਰਾਂ ਨੇ ਜਨ-ਸੰਘਰਸ਼- ਅੰਦੋਲਨ ਮਾਝੇ ਤੋਂ ਹੀ ਚਲਾਇਆ ਸੀ । ਸਿੱਖ ਮਿਸਲਾਂ ਅਧਿਕਤਰ ਇਸੇ ਖਤੇਰ ਵਿਚੋਂ ਉਗਮੀਆਂ ਅਤੇ ਸਾਰੇ ਪੰਜਾਬ ਵਿਚ ਛਾ ਗਈਆਂ । ਸਿੱਖ ਸ਼ਹੀਦਾਂ ਦੇ ਹੈਰਾਨ ਕਰਨ ਵਾਲੇ ਸਾਕੇ ਲਾਹੌਰ ਨਗਰ ਵਿਚ ਹੋਏ । ਇਸੇ ਨਗਰ ਵਿਚਲਾ ਨਖ਼ਾਸ ਚੌਕ ਸਿੱਖ ਸ਼ਹੀਦਾਂ ਦੀ ਮੂੰਹ ਬੋਲਦੀ ਤਸਵੀਰ ਹੈ । ਇਸ ਨਗਰ ਕੋਲੋਂ ਵਗਦੀ ਰਾਵੀ ਨਦੀ ਵਿਚ ਗੁਰੂ ਅਰਜਨ ਦੇਵ ਜੀ ਨੇ ਆਪਣੇ ਪ੍ਰਾਣਾਂ ਦਾ ਉਤਸਰਗ ਕੀਤਾ ਸੀ । ਛੋਟਾ ਘੱਲੂਘਾਰਾ ਮਾਝੇ ਵਿਚ ਹੋਇਆ ਸੀ । ਗੁਰਦੁਆਰਾ ਸੁਧਾਰ ਲਹਿਰ ਦਾ ਆਰੰਭ ਇਸੇ ਖੇਤਰ ਵਿਚ ਹੋਇਆ । ਨਨਕਾਣਾ ਸਾਹਿਬ , ਜਲਿਆਂ ਵਾਲਾ ਬਾਗ਼ ਅਤੇ ਕਈ ਹੋਰ ਸ਼ਹੀਦੀ ਸਾਕੇ ਮਾਝੇ ਦੇ ਅਣਖੀਲੇ ਨਿਵਾਸੀਆਂ ਦੇ ਆਤਮ-ਬਲਿਦਾਨ ਦੇ ਗੌਰਵ-ਚਿੰਨ੍ਹ ਹਨ । ਇਹ ਖੇਤਰ ਸਿੱਖ ਧਰਮ ਦੀ ਜਨਮ ਭੂਮੀ ਹੈ । ਇਸ ਤੋਂ ਬਿਨਾ ਸਿੱਖ ਧਰਮ ਦੇ ਇਤਿਹਾਸ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3676, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮਾਝਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਾਝਾ ( ਸੰ. । ਸੰਸਕ੍ਰਿ਼ਤ ਮਹਿਖ਼ੀ । ਪ੍ਰਾਕ੍ਰਿਤ ਮਹਿਸੀ । ਹਿੰਦੀ ਭੈਂਸ । ਪੰਜਾਬੀ ਮਹੈਂ , ਮੈਂਹ , ਮੱਝ , ਮੱਝ ਤੋਂ ਮਾਝਾ = ਮੈਂਹ ਦਾ ) ੧. ਮੈਂਹ ਦਾ । ਯਥਾ-‘ ਮਾਖਿਓ ਮਾਝਾ ਦੁਧ ’ ।

੨. ( ਅ. । ਦੇਖੋ , ਮਝ ) ਵਿਚ । ਯਥਾ-‘ ਹਰਿ ਉਰਿ ਧਾਰਿਓ ਮਨ ਮਾਝਾ’ । ਤਥਾ-‘ ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3674, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.