ਲਾਗ–ਇਨ/ਨਵਾਂ ਖਾਤਾ |
+
-
 
ਮਾਮਲਾ

ਮਾਮਲਾ (ਸੰ.। ਅ਼ਰਬੀ ਮੁਆਮਿਲਹ=ਮਿਲ ਕੇ ਕਰਨ ਵਾਲਾ ਕੰਮ , ਲੈਣ ਦੇਣਾ। ਪੰਜਾਬੀ ਮਾਮਲਾ) ਲੈਣ ਦੇਣ , ਵਪਾਰ*। ਯਥਾ-‘ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ’।

----------

* ਪੰਜਾਬੀ ਵਿਚ -ਮਾਮਲਾ ਸਰਕਾਰੀ ਹਾਲੇ- ਨੂੰ ਬੀ ਕਹਿੰਦੇ ਹਨ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 817,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮਾਮਲਾ

ਮਾਮਲਾ [ਨਾਂਪੁ] ਝਗੜਾ , ਸਮੱਸਿਆ , ਕਜ਼ੀਆ; ਵਾਕਿਆ , ਘਟਨਾ; ਜ਼ਮੀਨ’ਤੇ ਲੱਗਾ ਮਸੂਲ , ਮਾਲਗੁਜ਼ਾਰੀ, ਢਾਲ਼, ਲਗਾਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 922,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਮਾਮਲਾ

ਮਾਮਲਾ (ਨਾਂ,ਪੁ) ਖੇਤੀ ਵਾਲੀ ਭੋਏਂ ਦਾ ਮਾਲ ਮਹਿਕਮੇਂ ਵੱਲੋਂ ਲਿਆ ਜਾਣ ਵਾਲਾ ਕਰ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 929,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ