ਲਾਗ–ਇਨ/ਨਵਾਂ ਖਾਤਾ |
+
-
 
ਮਾਰ

ਮਾਰ ਕ੍ਰੋਪੀ , ਵਿਪੱਤੀ, ਵਿਪਦਾ, ਕਸ਼ਟ- ਕੇਤਿਆ ਦੂਖ ਭੂਖ ਸਦ ਮਾਰ। ਵੇਖੋ ਮਾਰਿ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3285,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮਾਰੂ

ਮਾਰੂ (ਸੰ.। ਸੰਸਕ੍ਰਿਤ ਮਾਲਵ। ਹਿੰਦੀ ਮਾਰਵਾ। ਪੰਜਾਬੀ ਮਾਰੂ)। ੧. ਇਕ ਰਾਗ ਦਾ ਨਾਮ ਹੈ ਜਿਸ ਨੂੰ ਰਾਗੀ ਪ੍ਰਾਣੀ ਦੇ ਮ੍ਰਿਤੂ ਸਮੇਂ ਗਾਉਂਦੇ ਹਨ। ਗੁਰਮਤ ਸੰਗੀਤ* ਵਿਚ ਮਾਲਕੌਂਸ ਦਾ ਪੁਤ੍ਰ ਮਾਰੂ ਮੰਨਿਆਂ ਹੈ। ਯਥਾ-‘ਮਾਰੂ ਮਸਤ ਅੰਗ ਮੇ ਵਾਰਾ ’। ਟੰਕ , ਇਰਾਕ, ਭੈਰਵੀ, ਆਸਾ , ਇਨ੍ਹਾਂ ਦੇ ਮੇਲ ਤੋਂ ਬਣਦਾ ਹੈ। ਯਥਾ-‘ਸਫਲ ਮਾਰੂ ਇਹੁ ਰਾਗੁ’। ਤਥਾ-‘ਮਾਰੂ ਮਾਰਣ ਜੋ ਗਏ ਮਾਰਿ ਨ ਸਕਹਿ ਗਵਾਰ’। ਮਾਰੂ ਰਾਗ ਦ੍ਵਾਰਾ ਗੁਰੂ ਜੀ ਕਹਿੰਦੇ ਹਨ ਕਿ (ਮਨ) ਨੂੰ ਮਾਰਣ ਲਈ ਜੋ ਲੋਕ (ਤੀਰਥੀਂ) ਜਾਂਦੇ ਹਨ ਓਹ ਮਾਰ ਨਹੀਂ ਸਕਦੇ ਕਿਉਂ ਜੋ ਆਪ ਗਵਾਰ ਹਨ।

             ਦੇਖੋ, ‘ਇਸੇ ਦਾ ਅੰਕ ੩’

੨. (ਸੰ.। ਸੰਸਕ੍ਰਿਤ ਮਰੂ=ਪਾਣੀ ਤੋ ਖਾਲੀ ਥਾਂ, ਰੇਤ ਥਲਾ। ਪੰਜਾਬੀ ਮਾਰੂ। ਅਥਵਾ ਸੰਸਕ੍ਰਿਤ ਬਾਲੁਕਾ=ਰੇਤ) ਥਲਾ। ਯਥਾ-‘ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈਭੁਖ ’।

੩. (ਸੰਸਕ੍ਰਿਤ ਮਾਰੂ=ਉਜਾੜ, ਪਰਬਤ) ਉਜਾੜ , ਜਿਥੇ ਆਦਮੀ ਨਾ ਲਭੇ। ਯਥਾ-‘ਮਾਰੂ ਮਾਰਣ ਜੋ ਗਏ’। ਬਨਾਂ ਵਿਚ ਜਾਕੇ ਜੋ (ਮਨ ਨੂੰ) ਮਾਰਨ ਗਏ, ਉਹ ਮੂਰਖ ਮਨ ਨੂੰ (ਉਥੇ ਬੀ) ਨ ਮਾਰ ਸਕੇ

੪. ਰੇਤ ਥਲੇ ਗਰਮੀ ਪਿਆਂ ਬਹੁਤ ਤਪਦੇ ਹਨ, ਇਸ ਕਰਕੇ ਮਾਰੂ ਦਾ ਅਰਥ -ਤਪਤ- ਬੀ ਲੀਤਾ ਜਾਂਦਾ ਹੈ। ਯਥਾ-‘ਮਾਰੂ ਤੇ ਸੀਤਲੁ ਕਰੇ ’।

੫. (ਸੰਪ੍ਰਦਾ) ਅੱਗ।

----------

* ਕ੍ਰਿਤ ਡਾਕਟਰ ਚਰਨ ਸਿੰਘ ਜੀ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3285,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮਾਰੈ

ਮਾਰੈ (ਗੁ.। ਦੇਸ਼ ਭਾਸ਼ਾ) ੧. ਕੀਰ, ਮੰਗਤੇ ਭਾਵ ਅਗਿਆਨੀ ਜੀਵ। ਯਥਾ-‘ਕਬੀਰ ਮਾਰੇ ਬਹੁਤੁ ਪੁਕਾਰਿਆ ਪੀਰ ਪੁਕਾਰੈ ਅਉਰ’। ਭਾਵ ਅਗਿਆਨੀ ਜੀਵਾਂ ਨੇ ਬਹੁਤੇ (ਆਪੋ ਆਪਣੇ) ਭਿੰਨ ਭਿੰਨ ਮਤੇ ਕਹੇ। (ਪੀਰ) ਗੁਰੂ ਨੇ ਹੋਰ ਹੀ ਕਹਿਆ (ਭਾਵ ਕੇਵਲ ਨਾਮ ਹੀ ਪਰਮੇਸ਼ਰ ਦੀ ਪ੍ਰਾਪਤੀ ਦਾ ਸਾਧਨ ਕਹਿਆ)।

੨. (ਕ੍ਰਿ.) ਮਾਰ ਪਿਆਂ ਤੇ। ਉਪਰਲੀ ਤੁਕ ਦਾ ਫਿਰ ਅਰਥ ਇਹ ਹੋਵੇਗਾ- ਮਾਰ ਪਈ ਤਾਂ ਬਹੁਤ ਚਿੱਲਾਇਆ, (ਉਹ ਪੀੜ ਮਾਰ ਦੇ ਭੈ ਦੀ ਸੀ , ਜਦੋਂ ਮਾਰ ਦੇ ਫੱਟ ਠੰਢੇ ਹੋਏ ਤਾਂ ਚੀਸਾਂ ਪਈਆਂ, ਤਦ ਕਹਿੰਦੇ ਹਨ ਕਿ) ਪੀੜ (ਹੋਰ ਤਰ੍ਹਾ ਦੀ ਹੋਈ ਤਦ) ਚਿੱਲਾਇਆ, (ਪਰ ਜਦ) ਮਰਮ (ਅਸਥਾਨ ਤੇ) ਸੱਟ ਵੱਜੀ ਤਾਂ ਕਬੀਰ ਜੀ ਕਹਿੰਦੇ ਹਨ ਤਾਂ ਥਾਂ ਰਹਿ ਗਿਆ, ਫੇਰ ਨਹੀਂ ਕੁਸਕਿਆ ਭਾਵ ਇਹ ਕਿ ਪ੍ਰੇਮ ਦੇ ਲੱਗਿਆਂ ਰੋਂਦਾ ਹੈ, ਪ੍ਰੇਮ ਦੇ ਘਰ ਕਰ ਗਿਆਂ ਹੋਰ ਰੋਂਦਾ ਹੈ ਪਰ ਜਦ ਪ੍ਰੇਮ ਰੂਪ ਹੋ ਜਾਵੇ ਤਾਂ ਫੇਰ ਟਿਕਾਣੇ ਅੱਪੜ ਜਾਂਦਾ ਹੈ ਫੇਰ ਨਹੀਂ ਰੋਂਦਾ ਭਾਵ ਇਹ ਕਿ ਫੇਰ ਰਸ ਰੂਪ ਹੋ ਜਾਂਦਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3285,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮਾਰ

ਮਾਰ [ਨਾਂਪੁ] ਕੁਟਾਪਾ, ਕੁੱਟ, ਮਾਰਨ ਦਾ ਭਾਵ; ਫਿਟਕਾਰ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3416,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਮਾਰ

ਮਾਰ (ਨਾਂ,ਇ) 1 ਕੁੱਟ; ਧੌਲ-ਧੱਪਾ; ਕੁਟਾਪਾ 2 ਪੱਥਰ, ਗੇਂਦ, ਗੋਲੀ ਆਦਿ ਦੇ ਦੂਰ ਜਾਣ ਤੱਕ ਦਾ ਫ਼ਾਸਲਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3419,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਮਾਰੂ

ਮਾਰੂ 1 [ਨਾਂਪੁ] (ਸੰਗੀ) ਇੱਕ ਰਾਗ ਦਾ ਨਾਮ; ਧੋਂਸਾ, ਨਗਾਰਾ 2 [ਵਿਸ਼ੇ] ਮਾਰਨ ਵਾਲ਼ਾ , ਘਾਤਕ, ਖ਼ਤਰਨਾਕ, ਨੁਕਸਾਨਦੇਹ; ਰੇਤਲੀ ਜ਼ਮੀਨ, ਜਿਸ ਜ਼ਮੀਨ ਦੀ ਸਿੰਜਾਈ ਦਾ ਪ੍ਰਬੰਧ ਮੀਂਹ ਤੋਂ ਬਿਨਾਂ ਹੋਰ ਕੋਈ ਨਾ ਹੋਵੇ 3 [ਵਿਸ਼ੇ] ਕੰਮ-ਕਾਰ ਆਦਿ ਨੂੰ ਤਕੜਾ (ਬੰਦਾ ਜਾਂ ਬਲ਼ਦ ਆਦਿ)

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3511,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਮਾਰੂ

ਮਾਰੂ (ਵਿ,ਪੁ) ਮੀਂਹ ਨਾਲ ਸਿੰਜੀ ਜਾਣ ਵਾਲੀ ਭੋਂਏਂ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3538,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਮਾਰੂ

ਮਾਰੂ (ਨਾਂ,ਪੁ) 1 ਇੱਕ ਪ੍ਰਸਿੱਧ ਰਾਗ 2 ਧੌਸਾ; ਨਗਾਰਾ

ਵਿਚਾਰ / ਸੁਝਾਅ