ਮਾਹਿਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Experts _ ਮਾਹਿਰ : ਮਾਹਿਰ ਉਹ ਵਿਅਕਤੀ ਹੁੰਦੇ ਹਨ ਜੋ ਕਿਸੇ ਕਿੱਤੇ ਜਾਂ ਪੇਸ਼ੇ ਬਾਰੇ ਵਿਸ਼ੇਸ਼ ਹੁਨਰ ਰਖਦੇ ਹਨ । ਇਕ ਸਰਜਨ ਆਪਣੇ ਕਿੱਤੇ ਵਿਚ , ਉਸਾਰੀ ਆਰਕੀਟੈਕਟ ਨੂੰ ਉਸਾਰੀ ਕਲਾ ਵਿਚ ਮਾਹਿਰ ਗਿਣਿਆ ਜਾ ਸਕਦਾ ਹੈ । ਤਕਨੀਕੀ ਕੇਸਾਂ ਵਿਚ ਰਾਏ ਲਈ ਅਦਾਲਤ ਉਨ੍ਹਾਂ ਨੂੰ ਗਵਾਹ ਦੇ ਤੌਰ ਤੇ ਅਕਸਰ ਬੁਲਾ ਲੈਂਦੀ ਹੈ ।

            ਜਦੋਂ ਅਦਾਲਤ ਨੇ ਬਦੇਸ਼ੀ ਕਾਨੂੰਨ ਜਾਂ ਸਾਇੰਸ ਜਾਂ ਕਲਾ ਜਾਂ ਹੱਥ ਲੇਖ ਬਾਰੇ ਰਾਏ ਕਾਇਮ ਕਰਨੀ ਹੋਵੇ ਤਾਂ ਉਸ ਨੁਕਤੇ ਬਾਰੇ ਵਿਸ਼ੇਸ਼ ਤੌਰ ਤੇ ਹੁਨਰਮੰਦ ਵਿਅਕਤੀਆਂ ਦੀ ਬਦੇਸ਼ੀ ਕਾਨੂੰਨ , ਸਾਇੰਸ ਜਾਂ ਕਲਾ ਜਾਂ ਹੱਥ ਲੇਖ ਦੀ ਸ਼ਨਾਖ਼ਤ ਬਾਬਤ ਸਵਾਲ ਤੇ ਉਨ੍ਹਾਂ ਦੀ ਰਾਏ ਸੁਸੰਗਤ ਤੱਥ ਬਣ ਜਾਂਦੇ ਹਨ । ਅਜਿਹੇ ਵਿਅਕਤੀਆਂ ਨੂੰ ਮਾਹਿਰ ਕਿਹਾ ਜਾਂਦਾ ਹੈ ।

            ਵਾਰਟਨ ਦੇ ਕਾਨੂੰਨੀ ਕੋਸ਼ ਅਨੁਸਾਰ ਉਹ ਵਿਅਕਤੀ ਜੋ ਤੱਥ ਦੇ ਮਾਮਲੇ ਤੋਂ ਨਿਖੜਵੇਂ ਰੂਪ ਵਿਚ ਆਪਣੇ ਪੇਸ਼ਾਵਰਾਨਾ ਗਿਆਨ ਦੇ ਮਾਮਲਿਆਂ ਬਾਰੇ ਸ਼ਹਾਦਤ ਦਿੰਦੇ ਹਨ ਜਿਵੇਂ ਕਿ ਹੱਥ-ਲੇਖ ਦੇ ਮੰਨੇ ਪਰ ਮੰਨੇ ਜੱਜ , ਬਦੇਸ਼ੀ ਕਾਨੂੰਨ ਬਾਬਤ ਬਦੇਸ਼ੀ ਵਕੀਲ , ਭੇਖਜਾਂ ਅਤੇ ਜ਼ਹਿਰਾਂ ਦੇ ਅਸਰ ਬਾਰੇ ਡਾਕਟਰ , ਮਾਹਿਰ ਕਹਾਉਂਦੇ ਹਨ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.