ਲਾਗ–ਇਨ/ਨਵਾਂ ਖਾਤਾ |
+
-
 
ਮਖੀ

ਮਖੀ (ਸੰ.। ਸੰਸਕ੍ਰਿਤ ਮਕਿਸਕਾ। ਫ਼ਾਰਸੀ ਮਗਸ। ਪੰਜਾਬੀ ਮੱਖੀ। ਵਡੇ ਕਦ ਦੀ ਮੱਖੀ ਨੂੰ ਮੱਖ ਕਹਿੰਦੇ ਹਨ। ਮਾਖੀ ਬੀ ਮੱਖੀ ਦਾ ਹੀ ਰੂਪ ਹੈ) ਮੱਖੀ। ਇਸ ਪਦ ਤੋਂ ਲੋਭੀ ਆਦਿਕ ਭਾਵ ਭੀ ਲੈਂਦੇ ਹਨ। ਯਥਾ-‘ਮਖਂੀ ਮਿਠੈ ਮਰਣਾ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1955,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮੁਖੀ

ਮੁਖੀ ਮੁਖੀਂ , ਮੁਖ ਦੁਆਰਾ, ਮੂੰਹ ਰਾਹੀਂ, ਮੂੰਹ ਨਾਲ- ਸਾਸਿ ਸਾਸਿ ਅਰਾਧਿ ਹਰਿ ਹਰਿ ਧਿਆਇ ਸੋ ਪ੍ਰਭੁ ਮਨਿ ਮੁਖੀ। ਵੇਖੋ ਮੁਖ ੩।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1955,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮੁਖੀ

ਮੁਖੀ [ਨਾਂਪੁ] ਮੋਢੀ , ਆਗੂ, ਸਿਰਮੌਰ, ਸ਼ਿਰੋਮਣੀ, ਸਭ ਤੋਂ ਅੱਗੇ, ਮੋਹਰੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1977,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਮੱਖੀ

ਮੱਖੀ [ਨਾਂਇ] ਇੱਕ ਜੀਵ; ਬੰਦੂਕ ਆਦਿ ਦਾ ਉਹ ਬਿੰਦੂ ਜਿਸਦੀ ਸੇਧ ਨਿਸ਼ਾਨਾ ਲਾਉਣ ਵੇਲੇ ਲਈ ਜਾਂਦੀ ਹੈ; ਕਣਕ ਆਦਿ ਦਾ ਛਿਲਕੇ ਸਣੇ ਦਾਣਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2022,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਮੱਖੀ

ਮੱਖੀ (ਨਾਂ,ਇ) 1 ਕੂੜੇ ਕਰਕਟ ਅਤੇ ਮੈਲੀ ਥਾਂ ’ਤੇ ਆਂਡੇ ਦੇਣ ਅਤੇ ਆਪਣੇ ਸਰੀਰ ਨਾਲ ਇੱਕ ਤੋਂ ਦੂਜੀ ਥਾਂ ਉੱਡ ਕੇ ਪੈਰਾਂ ਅਤੇ ਖੰਭਾਂ ਨਾਲ ਰੋਗ ਦੀ ਲਾਗ ਲੈ ਕੇ ਜਾਣ ਵਾਲਾ ਉੱਡਣਾ ਜੀਵ 2 ਕਣਕ, ਜੌਂ, ਜਵੀ ਆਦਿ ਦੀ ਗਹਾਈ ਮਗਰੋਂ ਦਾਣੇ ਤੇ ਰਹਿ ਗਈ ਸਿੱਟੇ ਦੀ ਬਰੀਕ ਪਰਤ 3 ਸ਼ਹਿਦ ਇਕੱਠਾ ਕਰਨ ਵਾਲੀ ਮਧੂਮੱਖੀ 4 ਬਹੁਤ ਨਿੱਕਾ ਤਵੀਤ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2024,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ