ਮੋਨੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੋਨੀ : ਇਸ ਦਾ ਸ਼ਾਬਦਿਕ ਅਰਥ ਹੈ ਚੁਪ ਰਹਿਣ ਵਾਲਾ , ਜੋ ਬੋਲਦਾ ਨ ਹੋਵੇ । ਚੂੰਕਿ ਮੋਨੀ ਲੋਗ ਆਮ ਤੌਰ ’ ਤੇ ਮੁਨੀਆਂ ਜਾਂ ਰਿਸ਼ੀਆਂ ਵਾਲੀ ਜੀਵਨ-ਜੁਗਤ ਅਪਣਾਉਂਦੇ ਹਨ , ਇਸ ਲਈ ਗੁਰੂ ਗ੍ਰੰਥ ਸਾਹਿਬ ਵਿਚ ‘ ਮੋਨੀ’ ਨੂੰ ‘ ਮੁਨੀ ’ ਦੇ ਅਰਥ ਵਿਚ ਵੀ ਵਰਤ ਲਿਆ ਗਿਆ ਹੈ , ਜਿਵੇਂ ਗੁਰੂ ਅਮਰਦਾਸ ਜੀ ਨੇ ਕਿਹਾ ਹੈ— ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ ਬਿਨੁ ਸਬਦੈ ਕਿਨੈ ਪਾਇਓ ਦੁਖੀਏ ਚਲੇ ਰੋਇ ( ਗੁ.ਗ੍ਰੰ.1250 ) ।

ਸਿੱਖ ਧਰਮ ਵਿਚ ਮੋਨੀ ਸਾਧਕ ਬਣਨ ਲਈ ਕੋਈ ਸੰਕੇਤ ਨਹੀਂ ਹੈ । ਪਰ ਹਜ਼ੂਰ ਸਾਹਿਬ ਵਿਚ ਇਕ ਮੋਨੀ ਮੁੱਖ ਗ੍ਰੰਥੀ/ਜੱਥੇਦਾਰ ਦੀ ਹੋਂਦ ਵਲ ਸੰਕੇਤ ਜ਼ਰੂਰ ਕੀਤਾ ਜਾਂਦਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮੋਨੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮੋਨੀ ( ਸੰ. । ਸੰਸਕ੍ਰਿਤ ਮੋਨੀ ) ਨਾ ਬੋਲਣ ਵਾਲਾ । ਯਥਾ-‘ ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ’ । ਤਥਾ-‘ ਪੜਿ ਪੜਿ ਪੰਡਿਤ ਮੋਨੀ ਥਾਕੇ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5441, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.