ਮੋਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੋਰੀ ( ਨਾਂ , ਇ ) 1 ਕੰਧ , ਭਾਂਡੇ , ਕੱਪੜੇ ਜਾਂ ਲੱਕੜ ਆਦਿ ਵਿਚਲਾ ਛੇਕ 2 ਛੋਟੀ ਬਾਰੀ 3 ਪਾਣੀ ਨਿਕਲਣ ਲਈ ਰੱਖਿਆ ਸੁਰਾਖ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੋਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮੋਰੀ ( ਸੰ. । ਦੇਖੋ , ਮੋਰ । ਮੋਰ ਦਾ ਬਹੁਵਚਨ ਮੋਰੀਂ = ਮੋਰਾਂ ਨੇ ) ੧. ਮੋਰਾਂ ਨੇ । ਯਥਾ-‘ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ’ । ਮੋਰਾਂ ਨੇ ਮਿਠੀ ਮਿਠੀ ਅਵਾਜ ਲਾਈ ( ਖੁਸ਼ੀ ਮਨਾਈ ) ਹੈ , ਕਿਉਂਕਿ ਸਾਵਣ ਆ ਗਿਆ ਹੈ ਭਾਵ ਪ੍ਰਾਪਤੀ ਸਮੇਂ ਮੇਰੇ ਇੰਦ੍ਰਯ ਬੜੇ ਖੁਸ਼ ਹੋਏ । ਮਾਨੋਂ ਇਕ ਸੰਤ ਜਗ੍ਯਾਸੂ ਕੋਲੋਂ ਪੁਛਦਾ ਹੈ ਭਈ ਅਜ ਤੇਰਾ ਮੁਖ ਉਦਾਸ ਕਿਉਂ ਹੈ ? ( ਉਤ੍ਰ ) ਹੇ ਸੰਤ ਜੀ! ਇਕੇਰਾਂ ਮੈਂ ਧਿਆਨ ਕਰਨ ਲਗਾ ਸਾਂ ਤਾਂ ( ਸੁਫਨੇ ਆਇਆ ) ਥੋੜਾ ਚਮਤਕਾਰ ਹੋਇਆ ਸੀ ਤਦ ਤਾਂ ਮੋਰਾਂ ਵਾਂਙੂ ਮੇਰੀਆਂ ਇੰਦ੍ਰੀਆਂ ਨੇ ਰੁਣਝੁਣ ਲਾ ਦਿਤਾ , ਜੀਭ ਮਿਠੀ ਬੋਲਣ ਲਗੀ ਆਦਿ , ਗਲ ਕੀ ਮੇਰੇ ਭਾਣੇ ਤਾਂ ਸਾਵਣ ਆ ਗਿਆ ਸੀ ।

          ਦੇਖੋ , ‘ ਮੁੰਧ’

੨. ( ਸੰ. । ਫ਼ਾਰਸੀ ਮੋਰੀ = ਪਾਣੀ ਨਿਕਲਣ ਦੇ ਨਾਲ ) ੧. ਨਾਲੀ । ੨. ਰਸਤਾ , ਰਾਹ । ਯਥਾ-‘ ਗੁਰਿ ਦਿਖਲਾਈ ਮੋਰੀ’ ।

੩. ( ਸ. ਨਾ. । ਬ੍ਰਿਜ ਭਾਸ਼ਾ ) ਮੇਰੀ । ਯਥਾ-‘ ਅਬ ਮੋਹਿ ਜਾਨੀ ਰੇ ਮੋਰੀ ਗਈ ਬਲਾਇ’ । ਤਥਾ-‘ ਮੋਰੀ ਅਹੰ ਜਾਇ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2341, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.