ਲਾਗ–ਇਨ/ਨਵਾਂ ਖਾਤਾ |
+
-
 
ਮੰਗਲ

ਮੰਗਲ (ਸੰ.। ਸੰਸਕ੍ਰਿਤ) ਮੰਗਲਵਾਰ। ੧. ਸੱਤਾਂ ਦਿਨਾਂ ਵਿਚੋਂ ਇਕ ਦਿਨ ਦਾ ਨਾਉਂ ਹੈ, ਜੋ ਸੋਮ ਤੋਂ ਮਗਰੋਂ ਆਉਂਦਾ ਹੈ। ਯਥਾ-‘ਮੰਗਲ ਵਾਰੇ ਲੇ ਮਾਹੀਤਿ’।

੨. ਖੁਸ਼ੀ। ਆਨੰਦ। ਯਥਾ-‘ਮੰਗਲ ਸਾਜੁ ਭਇਆ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3161,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮਗੋਲ

ਮਗੋਲ (ਸੰ.। ਤੁਰਕੀ, ਮੁਗ਼ਲ , ਮਗ਼ੂਲ, ਤੁਰਕਿਸਤਾਨ ਦੀ ਇਕ ਕੌਮ ਦਾ ਨਾਮ ਹੈ। ਕੋਸ਼ਾਂ ਵਿਚ ਇਸ ਦਾ ਅਰਥ ਸਾਦਾ ਦਿਲ ਹੈ, ਕਈਆਂ ਵਿਚ ਲੁੱਚਾ ਤੇ ਬਦਮਾਸ਼ ਬੀ ਹੈ)

੧. ਮੁਗ਼ਲ, ਤੁਰਕਿਸਤਾਨ ਦੇ ਰਹਿਣ ਵਾਲਾ।

੨. (ਅ਼ਰਬੀ ਮਗ਼ੋਲ) ਇਕ ਪ੍ਰਕਾਰ ਦਾ ਤਲਵਾਰ ਜੇਹਾ ਤਿੱਖਾ ਸ਼ਸਤ੍ਰ ਜੋ ਤਲਵਾਰ ਨਾਲੋਂ ਲੰਮਾ ਤੇ ਤਿੱਖਾ ਹੁੰਦਾ ਹੈ ਅਰ ਚਾਬਕ ਜਾਂ ਸੋਟੀ ਦੇ ਮੋਹਰੇ ਲੱਗਾ ਹੁੰਦਾ ਹੈ। ਛਵ੍ਹੀ ਵਰਗਾ ਸ਼ਸਤ੍ਰ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3161,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮੁਗਲ

ਮੁਗਲ (ਸੰ.। ਦੇਖੋ , ਮਾਗੋਲ) ਤੁਰਕਿਸਤਾਨ ਦੀ ਇਕ ਕੌਮ ਦਾ ਨਾਉਂ ਹੈ, ਜਿਸ ਵਿਚੋਂ ਬਾਬਰ ਹੋਇਆ ਹੈ। ਯਥਾ-‘ਮੁਗਲ ਪਠਾਣਾ ਭਈ ਲੜਾਈ’। ਮੁਗ਼ਲਾਂ ਦੀ ਪਠਾਣਾਂ ਨਾਲ ਲੜਾਈ ਹੋਈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3161,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮੈਗਲ

ਮੈਗਲ (ਸੰ.। ਸੰਸਕ੍ਰਿਤ ਮਦਕਲ। ਪ੍ਰਾਕ੍ਰਿਤ ਮਯਗਲ। ਪੁ. ਪੰਜਾਬੀ ਮੈਗਲ) ਹਾਥੀ। ਯਥਾ-‘ਇਹੁ ਮਨੁ ਮੈਗਲੁ ਕਹਾ ਬਸੀਅਲੇ’। ਮਨ ਹਾਥੀ ਕਿਥੇ ਰਹਿੰਦਾ ਹੈ? ਤਥਾ-‘ਮਨੁ ਮੈ ਮਤੁ ਮੈਗਲ ਮਿਕਦਾਰਾ’। ਮਨ (ਮੈ) ਸ਼ਰਾਬ ਕਰਕੇ ਮਸਤ ਹਾਥੀ ਦੇ ਆਕਾਰ ਦਾ ਹੋ ਰਿਹਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3161,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮੁਗ਼ਲ

ਮੁਗ਼ਲ [ਨਿਪੁ] ਮੰਗੋਲ ਦੇਸ਼ ਵਿੱਚ ਰਹਿਣ ਵਾਲ਼ੀ ਮੁਸਲਮਾਨਾਂ ਦੀ ਇੱਕ ਕੌਮ ਜਿਸ ਦਾ ਭਾਰਤ’ਤੇ ਰਾਜ ਰਿਹਾ ਹੈ; ਇਸ ਕੌਮ ਨਾਲ਼ ਸੰਬੰਧਿਤ ਆਦਮੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3189,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਮੰਗਲ

ਮੰਗਲ [ਨਾਂਪੁ] ਧਰਤੀ ਤੋਂ ਪਰੇ ਦੂਰੀ ਦੇ ਹਿਸਾਬ ਨਾਲ਼ ਸੂਰਜ ਦਾ ਚੌਥਾ ਗ੍ਰਹਿ, ਇੱਕ ਤਾਰਾ; ਖ਼ੁਸ਼ੀ, ਅਨੰਦ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3233,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਮੰਗਲ

ਮੰਗਲ (ਨਾਂ,ਪੁ) 1 ਇੱਕ ਗ੍ਰਹਿ ਦਾ ਨਾਂ 2 ਇੱਕ ਦਿਨ ਦਾ ਨਾਂ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3239,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਮੰਗੋਲ

ਮੰਗੋਲ [ਨਿਪੁ] ਮੱਧ ਏਸ਼ੀਆ ਦੀ ਇੱਕ ਜਾਤੀ ਅਥਵਾ ਇਸ ਜਾਤੀ ਦਾ ਮੈਂਬਰ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3256,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ