ਲਾਗ–ਇਨ/ਨਵਾਂ ਖਾਤਾ |
+
-
 
ਮੰਡੀ

ਮੰਡੀ (ਨਗਰ): ਇਹ ਨਗਰ ਮੰਡੀ ਰਿਆਸਤ ਦੀ ਰਾਜਧਾਨੀ ਰਿਹਾ ਹੈ। ਇਸ ਨੂੰ ਸੰਨ 1527 ਈ. ਵਿਚ ਮੰਡਿਆਲ ਰਾਜਪੂਤ ਅਜਬਰਸੇਨ ਨੇ ਬਿਆਸ ਨਦੀ ਦੇ ਕੰਢੇ ਉਤੇ ਵਸਾਇਆ ਸੀ। ਇਸ ਰਿਆਸਤ ਦਾ ਰਾਜਾ ਗੁਰੂ ਗੋਬਿੰਦ ਸਿੰਘ ਜੀ ਪ੍ਰਤਿ ਵਿਸ਼ੇਸ਼ ਆਦਰ-ਭਾਵ ਰਖਦਾ ਸੀ। ਇਕ ਵਾਰ ਜਦੋਂ ਪਹਾੜੀ ਰਾਜਿਆਂ ਦੇ ਨਿਮੰਤ੍ਰਣ’ਤੇ ਗੁਰੂ ਜੀ ਰਵਾਲਸਰ ਗਏ, ਤਾਂ ਇਥੋਂ ਦਾ ਰਾਜਾ ਗੁਰੂ ਜੀ ਨੂੰ ਆਪਣੇ ਨਗਰ ਵਿਚ ਲੈ ਆਇਆ। ਗੁਰੂ ਜੀ ਦਾ ਠਿਕਾਣਾ ਉਸ ਨੇ ਬਿਆਸ ਨਦੀ ਦੇ ਕੰਢੇ ਬੜੀ ਰਮਣੀਕ ਥਾਂ’ਤੇ ਕੀਤਾ। ਗੁਰੂ ਜੀ ਉਥੇ ਬੈਠ ਕੇ ਪ੍ਰਕ੍ਰਿਤੀ ਦਾ ਆਨੰਦ ਮਾਣਦੇ ਸਨ ਅਤੇ ਲੋਕਾਂ ਨੂੰ ਧਰਮ-ਉਪਦੇਸ਼ ਕਰਦੇ ਸਨ। ਉਸ ਸਥਾਨ ਉਤੇ ਬਣੇ ਗੁਰੂ-ਧਾਮ ਦਾ ਨਾਂ ‘ਪਾਡਲ ਸਾਹਿਬ’ ਸੀ, ਪਰ ਉਥੇ ਹੁਣਗੁਰਦੁਆਰਾ ਮੰਡੀ ਸਾਕੇਤ’ ਬਣਿਆ ਹੋਇਆ ਹੈ। ਇਸ ਗੁਰੂ-ਧਾਮ ਦੀ ਸੁੰਦਰ ਇਮਾਰਤ ਵਿਚ ਗੁਰੂ ਜੀ ਨਾਲ ਸੰਬੰਧਿਤ ਤਿੰਨ ਵਸਤੂਆਂ ਸੰਭਾਲੀਆਂ ਹੋਈਆਂ ਸਨ—ਤੋੜੇਦਾਰ ਬੰਦੂਕ, ਸੂਤਲੀ ਦਾ ਬੁਣਿਆ ਪਲੰਘ ਅਤੇ ਰਬਾਬ

ਗੁਰੂ ਜੀ ਆਪ ਤਾਂ ਬਾਹਰ ਨਦੀ ਦੇ ਕੰਢੇ ਠਹਿਰੇ, ਪਰ ਮਾਤਾ ਜੀ ਰਾਜੇ ਦੇ ਮਹੱਲ ਦੇ ਅੰਦਰ ਠਹਿਰੇ। ਉਥੇ ਵੀ ਸਮਾਰਕ ਬਣਿਆ ਹੋਇਆ ਹੈ।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1867,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/10/2015 12:00:00 AM
ਹਵਾਲੇ/ਟਿੱਪਣੀਆਂ: noreference

ਮੁੰਡੀ

ਮੁੰਡੀ (ਸੰ.। ਸੰਸਕ੍ਰਿਤ ਮੁਣੑਡ=ਸਿਰ। ਪੰਜਾਬੀ ਪਹਾੜੀ , ਮੁੰਡੀ= ਗਿੱਚੀ) ਗਰਦਨ, ਧੌਣ , ਗਿੱਚੀ। ਯਥਾ-‘ਸਿਰ ਮੁੰਡੀ ਕਟਿ ਜਾਵਹਿ’। ਸਿਰ ਨੂੰ ਧੌਣੋਂ ਵਢ ਜਾਂਦੇ ਹਨ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1867,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮੱਡੀ

ਮੱਡੀ [ਨਾਂਇ] (ਲਹਿੰ) ਅਸਬਾਬ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1890,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਮੂੜੀ

ਮੂੜੀ (ਨਾਂ,ਇ) ਘਾਹ ਜਾਂ ਲੀਰਾਂ ਆਦਿ ਦਾ

          ਬਣਾਇਆ ਬੁੱਜਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1906,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਮੰਡੀ

ਮੰਡੀ [ਨਾਂਇ] ਉਹ ਥਾਂ ਜਿੱਥੇ ਸਮਾਨ ਵੇਚਿਆ ਖ਼ਰੀਦਿਆ ਜਾਂਦਾ ਹੈ, ਮਾਰਕਿਟ, ਬਜ਼ਾਰ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2058,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਮੰਡੀ

Suq (ਸੁੱਕ) ਮੰਡੀ: ਉਤਰੀ ਅਫ਼ਰੀਕਾ ਅੰਦਰ ਪਾਈ ਜਾਂਦੀ ਇਕ ਮੰਡੀ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2066,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ