ਮੁੰਦਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੁੰਦਰ ( ਨਾਂ , ਇ ) ਨਾਥ ਜੋਗੀਆਂ ਦੇ ਕੰਨ ਵਿੱਚ ਪਾਇਆ ਛੱਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2700, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੰਦਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੰਦਰ [ ਨਾਂਇ ] ਪੂਜਾ ਸਥਾਨ; ਘਰ , ਮਕਾਨ; ਸਰੀਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੁੰਦਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੁੰਦਰ [ ਨਾਂਇ ] ਕੰਨ ਵਿੱਚ ਪਾਉਣ ਵਾਲ਼ਾ ਛੱਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2772, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੰਦਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Temple _ਮੰਦਰ : ਪੂਹਰੀ ਫ਼ਕੀਰ ਸਦਾਵਰਥੀ ਔਫ਼ ਬੋਂਡਲਪੁਰਮ ਬਨਾਮ ਕਮਿਸ਼ਨਰ , ਹਿੰਦੂ ਰਿਲਿਜਸ ਐਂਡ ਚੈਰੀਟੇਬਲ ਇੰਡੌਮੈਂਟਸ ( ਏ ਆਈ ਆਰ 1963 ਐਸ ਸੀ 510 ) ਅਨੁਸਾਰ ਕੋਈ ਧਾਰਮਕ ਸੰਸਥਾ ਮੰਦਰ ਹੋਵੇਗੀ ਜੇ ਉਹ ਦੋ ਸ਼ਰਤਾਂ ਪੂਰੀਆਂ ਕਰਦੀ ਹੋਵੇ । ਪਹਿਲੀ ਇਹ ਕਿ  ਉਹ ਆਮ ਧਾਰਮਕ ਪੂਜਾ ਦੀ ਥਾਂ ਹੈ ਅਤੇ ਦੂਜੀ ਇਹ ਕਿ ਉਹ ਥਾਂ ਹਿੰਦੂ ਸਮਾਜ ਜਾਂ ਉਸ ਦੇ ਕਿਸੇ ਅਨੁਭਾਗ ਨੂੰ ਧਾਰਮਕ ਪੂਜਾ ਦੀ ਥਾਂ ਦੇ ਤੌਰ ਤੇ ਅਰਪਤ ਹੈ ਜਾਂ ਉਸ ਦੀ ਸਹੂਲਤ ਲਈ ਹੈ ਜਾਂ ਉਸ ਦੁਆਰਾ ਅਧਿਕਾਰ ਵਜੋਂ ਵਰਤੀ ਜਾਂਦੀ ਹੈ ।

            ਇਸੇ ਤਰ੍ਹਾਂ ਸ਼ਾਸਤਰੀ ਯਜਨਾ ਪੁਰਸ਼ ਦਾਸ ਜੀ ਬਨਾਮ ਮੂਲ ਦਾਸ ਭੂੰਦੜ ਦਾਸ ਵੈਸ਼ ( ਏ ਆਈ ਆਰ 1966 ਐਸ ਸੀ 1119 ) ਅਨੁਸਾਰ ‘ ਮੰਦਰ ਦਾ ਮਤਲਬ ਹੈ ਉਹ ਥਾਂ ਜੋ ਰਵਾਜ ਜਾਂ ਪ੍ਰਥਾ ਦੁਆਰਾ ਜਾਂ ਹੋਰਵੇਂ , ਹਿੰਦੂ ਸਮਾਜ ਜਾਂ ਉਸ ਦੇ ਕਿਸੇ ਅਨੁਭਾਗ ਦੇ ਮੈਂਬਰਾਂ ਦੁਆਰਾ ਧਾਰਮਕ ਪੂਜਾ ਦੀ ਥਾਂ ਦੇ ਤੌਰ ਤੇ ਵਰਤੀ ਜਾਂਦੀ ਹੈ , ਭਾਵੇਂ ਉਹ ਕਿਸੇ ਵੀ ਨਾਂ ਨਾਲ ਜਾਣੀ ਜਾਂਦੀ ਹੋਵੇ ਜਾਂ ਕਿਸੇ ਦੀ ਵੀ ਹੋਵੇ; ਅਤੇ ਇਸ ਵਿਚ ਉਹ ਸਾਰੀ ਜ਼ਮੀਨ ਸ਼ਾਮਲ ਹੈ ਜੋ ਉਸ ਨਾਲ ਲਗਦੀ ਹੈ ਅਤੇ ਉਸ ਥਾਂ ਨਾਲ ਜੁੜੇ ਸਹਾਇਕ ਧਰਮ ਅਸਥਾਨ ਸ਼ਾਮਲ ਹਨ ।

            ਕੀ ਕੋਈ ਮੰਦਰ ਪ੍ਰਾਈਵੇਟ ਮੰਦਰ ਹੈ ਜਾਂ ਆਮ ਮੰਦਰ ਹੈ । ਇਸ ਬਾਰੇ ਟੀ.ਡੀ.ਗੋਪਾਲਨ ਬਨਾਮ ਦ ਕਮਿਸ਼ਨਰ ਆਫ਼ ਹਿੰਦੂ ਰਿਲਿਜਸ ਐਂਡ ਚੈਰੀਟੇਬਲ ਇੰਡੌਮੈਂਟਸ , ਮਦਰਾਸ ( ਏ ਆਈ ਆਰ 1972 ਐਸ ਸੀ 1716 ) ਵਿਚ ਕਿਹਾ ਗਿਆ ਹੈ ਕਿ ‘ ਉਸ ਮੰਦਰ ਦਾ ਮੁੱਢ , ਉਹ ਢੰਗ ਜਿਸ ਅਨੁਸਾਰ ਉਸ ਦੇ ਕਾਰ-ਵਿਹਾਰ ਦਾ ਪ੍ਰਬੰਧ ਕੀਤਾ ਜਾਂਦਾ ਹੈ , ਉਸ ਦੁਆਰਾ ਪ੍ਰਾਪਤ ਕੀਤੇ ਜਾਂਦੇ ਉਪਹਾਰ’ ਦੀ ਪ੍ਰਕਿਰਤੀ ਅਤੇ ਸੀਮਾ , ਉਸ ਵਿਚ ਸ਼ਰਧਾਲੂਆਂ ਦੁਆਰਾ ਪੂਜਾ ਦੇ ਸਬੰਧ ਵਿਚ ਵਰਤੇ ਜਾਂਦੇ ਅਧਿਕਾਰ , ਉਸ ਮੰਦਰ ਦੀ ਲੋਕ ਪ੍ਰਕਿਰਤੀ ਦੇ ਬਾਰੇ ਮੈਨੇਜਰ ਦੀ ਚੇਤਨਾ ਅਤੇ ਸ਼ਰਧਾਲੂਆਂ ਦੀ ਆਪਣੀ ਚੇਤਨਾ ਅਜਿਹੀਆਂ ਗੱਲਾਂ ਹਨ ਜੋ ਇਹ ਸਥਾਪਤ ਕਰਦੀਆਂ ਹਨ ਕਿ ਮੰਦਰ ਆਮ ਮੰਦਰ ਹੈ ਜਾਂ ਪ੍ਰਾਈਵੇਟ ਮੰਦਰ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2652, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਮਦਰੋ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਦਰੋ ( ਸੰ. । ਸੰਸਕ੍ਰਿਤ ਮਦਿਰਾ । ਪੰਜਾਬੀ ਮਦਰਾ । ਹਿੰਦੀ ਮਦਰਾ , ਮਦਰੋ ) ਸ਼ਰਾਬ । ਯਥਾ-‘ ਪੀਓ ਮਦਰੋ ਧਨ ਮਤਵੰਤਾ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2652, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਮੁਦ੍ਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮੁਦ੍ਰ ( ਸੰ. । ਸੰਸਕ੍ਰਿਤ ਮੁਦ੍ਰਾ ) ਮੋਹਰ , ਚਿੰਨ੍ਹ , ਨਿਸ਼ਾਨ , ਭੇਖ । ਯਥਾ-‘ ਹਮਰੀ ਮੁਦ੍ਰ ਨਾਮੁ ਹਰਿ ਸੁਆਮੀ’ । ਨਾਮ ਸਾਡਾ ਭੇਖ ਹੈ ਉਪਰੋਂ ( ਪਰੰਤੂ ਰਿਦੇ ਵਿਚ ਦੁਸ਼ਟਤਾ ਹੈ ) ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2652, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.