ਮੁੱਠ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੁੱਠ ( ਨਾਂ , ਇ ) 1 ਤਲੀ ਦੇ ਅੰਦਰ ਵੱਲ ਨੂੰ ਉਂਗਲਾਂ ਅਤੇ ਅੰਗੂਠੇ ਸਮੇਤ ਮੀਟਿਆ ਹੋਇਆ ਹੱਥ 2 ਮੁੱਠੀ ਵਿੱਚ ਆ ਜਾਣ ਵਾਲੀ ਚੀਜ਼ ਦੀ ਮਾਤਰਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੁੱਠੇ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੁੱਠੇ ( ਨਾਂ , ਪੁ , ਬ ) ਕਮਾਦ ਦੇ ਨੇੜੇ-ਨੇੜੇ ਦੇ ਬੂਟਿਆਂ ਦੇ ਆਪਸ ਵਿੱਚ ਆਗ ਬੰਨ੍ਹ ਕੇ ਬਣਾਏ ਮੂੰਏ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18658, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੋਠ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੋਠ ( ਨਾਂ , ਪੁ ) ਖਾਕੀ ਰੰਗ ਦੀ ਭਾਹ ਮਾਰਨ ਵਾਲੇ ਦਾਣਿਆਂ ਵਾਲੀ ਦਾਲ ਦੀ ਇੱਕ ਕਿਸਮ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੱਠ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੱਠ [ ਨਾਂਪੁ ] ਭਿਖੂਆਂ ਸਾਧੂਆਂ ਸੰਨਿਆਸੀਆਂ ਆਦਿ ਦਾ ਡੇਰਾ , ਅਖਾੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੁੱਠ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੁੱਠ [ ਨਾਂਇ ] ਮੀਟ੍ਹਿਆ ਹੋਇਆ ਹੱਥ; ਤਲਵਾਰ ਦਾ ਦਸਤਾ , ਮੁੱਠਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18756, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੋਠ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੋਠ [ ਨਾਂਪੁ ] ਇੱਕ ਦਾਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਠ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Mutt or math _ਮਠ : ਸਾਧਾਰਨ ਤੌਰ ਤੇ ਇਸ ਦਾ ਮਤਲਬ ਸਾਧ-ਆਸ਼੍ਰਮ ਅਰਥਾਤ ਸਾਧੂਆਂ ਜਾਂ ਵਿਰੱਕਤਾਂ ਦੇ ਰਹਿਣ ਦੀ ਥਾਂ ਤੋਂ ਲਿਆ ਜਾਂਦਾ ਹੈ । ਕਾਨੂੰਨੀ ਸ਼ਬਦਾਵਲੀ ਵਿਚ ਮੱਠ ਦਾ ਮਤਲਬ ਕਿਸੇ ਖ਼ਾਸ ਸਿਲਸਿਲੇ ਦੇ ਤਿਆਗੀਆਂ ਅਥਵਾ ਵਿਰੱਕਤਾਂ ਦੀ ਵਰਤੋਂ ਅਤੇ ਫ਼ਾਇਦੇ ਲਈ ਕਾਇਮ ਕੀਤੀ ਗਈ ਸੰਸਥਾ ਤੋਂ ਲਿਆ ਜਾਂਦਾ ਹੈ । ਉਸ ਦਾ ਮੁੱਖੀਆ ਆਮ ਤੌਰ ਤੇ ਉਸ ਸਿਲਸਿਲੇ ਦਾ ਧਰਮ ਗੁਰੂ ਹੁੰਦਾ ਹੈ । ਇਹ ਜ਼ਰੂਰੀ ਨਹੀਂ ਕਿ ਉਸ ਸੰਸਥਾ ਦਾ ਮੁੱਖੀ ਕੋਈ ਦੇਵਤਾ ਜਾਂ ਮੂਰਤੀ ਹੋਵੇ । ਲੇਕਿਨ ਇਹ ਨਹੀਂ ਕਿਹਾ ਜਾ ਸਕਦਾ ਕਿ ਮੂਰਤੀ ਤੋਂ ਬਿਨਾਂ ਮੱਠ ਹੋ ਸਕਦਾ ਹੈ । ਮੰਦਰ ਜਾਂ ਦੇਵਤਾ ਦੇ ਪੂਜਾ ਸਥਲ ਅਥਵਾ ਜ਼ਿਆਰਤਗਾਹ ਦੀ ਸੂਰਤ ਵਿਚ ਉਸ ਮੰਦਰ ਜਾਂ ਸੱਥਲ ਦੀ ਸੰਪਤੀ ਦੇਵਤਾ ਦੇ ਕਾਨੂੰਨੀ ਵਿਅਕਤੀ ਹੋਣ ਕਾਰਨ , ਦੇਵਤਾ ਦੀ ਹੁੰਦੀ ਹੈ । ਪਰ ਮੱਠ ਦੀ ਸੂਰਤ ਵਿਚ ਸੰਪਤੀ ਉਸ ਤਰ੍ਹਾਂ ਮਹੰਤ ਦੀ ਨਹੀਂ ਹੁੰਦੀ ਜਿਵੇਂ ਦੇਵਤਾ ਦੀ ਹੁੰਦੀ ਹੈ । ਮਹੰਤ ਉਸ ਸੰਪਤੀ ਦਾ ਕੇਵਲ ਪ੍ਰਬੰਧਕ ਅਥਵਾ ਕਸਟੋਡੀਅਨ ਹੁੰਦਾ ਹੈ ਅਤੇ ਸੰਪਤੀ ਮੱਠ ਜਾਂ ਉਸ ਸੰਸਥਾ ਦੀ ਹੁੰਦੀ ਹੈ ।

            ਮੱਠਾਧੀਸ਼ ਅਥਵਾ ਮਠ ਦੇ ਅਧਿਪਤੀ ਜਾਂ ਮਹੰਤ ਦੇ ਚੇਲੇ ਉਸ ਦੇ ਆਤਮਕ ਪਰਿਵਾਰ ਦੇ ਮੈਂਬਰ ਸਮਝੇ ਜਾਂਦੇ ਹਨ । ਉੱਤਰ-ਅਧਿਕਾਰ ਦੇ ਢੰਗ ਨੂੰ ਮੁੱਖ ਰਖ ਕੇ ਮੱਠ ਤਿੰਨ ਕਿਸਮ ਦੇ ਮੰਨੇ ਜਾਂਦੇ ਹਨ । ਜਿਨ੍ਹਾਂ ਮੱਠਾਂ ਦੀ ਸੂਰਤ ਵਿਚ ਮਹੰਤ ਆਪਣੇ ਚੇਲਿਆਂ ਵਿਚੋਂ ਕਿਸੇ ਇਕ ਨੂੰ ਆਪਣਾ ਉੱਤਰ-ਅਧਿਕਾਰੀ ਥਾਪਦਾ ਹੈ , ਉਹ ਜ਼ਿਆਦਾਤਰ ਮੌਰੂਸੀ ਮੱਠ ਹੁੰਦੇ ਹਨ । ਗੱਦੀ ਨਸ਼ੀਨ ਨਿਯੁਕਤ ਕਰਨ ਦਾ ਅਧਿਕਾਰ ਮਹੰਤ ਨੂੰ ਹਾਸਲ ਹੁੰਦਾ ਹੈ । ਦੂਜੀ ਕਿਸਮ ਦੇ ਮੱਠ ਪੰਚਾਇਤੀ ਮੱਠ ਕਹਾਉਂਦੇ ਹਨ ਅਤੇ ਪਹਿਲੇ ਮਹੰਤ ਦੇ ਸੁਵਰਗਵਾਸ ਹੋਣ ਤੇ ਉਸ ਦੇ ਚੇਲੇ ਇਕੱਠੇ ਹੋ ਕੇ ਨਵੇਂ ਮਹੰਤ ਦੀ ਚੋਣ ਕਰਦੇ ਹਨ । ਤੀਜੀ ਕਿਸਮ ਦੇ ਮਠ ਹਾਕਮੀ ਮੱਠ ਕਹਾਉਂਦੇ ਹਨ ਅਤੇ ਉਨ੍ਹਾਂ ਦੇ ਮਹੰਤ ਨਿਯੁਕਤ ਕਰਨ ਦਾ ਅਧਿਕਾਰ ਸਰਕਾਰ ਜਾਂ ਇੰਡੌਂਮੈਂਟ ਕਾਇਮ ਕਰਨ ਵਾਲੇ ਬਾਨੀ ਜਾਂ ਉਸ ਦੇ ਪ੍ਰਤੀਨਿਧ ਅਥਵਾ ਵਾਰਸ ਨੂੰ ਪ੍ਰਾਪਤ ਹੁੰਦਾ ਹੈ ।

            ਬੁਨਿਆਦੀ ਤੌਰ ਤੇ ਮੱਠ ਇਕ ਆਤਮਕ ਸੰਸਥਾ ਹੈ ਜਿਸ ਦਾ ਉਦੇਸ਼ ਸੰਸਾਰ ਵਿਚ ਅਧਿਆਤਮਵਾਦੀ ਕੀਮਤਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੁੰਦਾ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਮੂਠੋ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮੂਠੋ ( ਕ੍ਰਿ. । ਦੇਖੋ , ਮੂਠੀ ) ਠੱਗਿਆ ਗਿਆ । ਯਥਾ-‘ ਜਾਗਤੁ ਬਿਗਸੈ ਮੂਠੋ ਅੰਧਾ ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 18424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਮੋਠ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮੋਠ ( ਸੰ. । ਸੰਸਕ੍ਰਿਤ ਮਕੁਖ਼ਠੑ । ਪ੍ਰਾਕ੍ਰਿਤ ਮਉਟਠੑ । ਪੰਜਾਬੀ ਮੋਠ ) ਦਾਲ ਦੀ ਭਾਂਤ ਅਨਾਜਾਂ ਵਿਚੋਂ ਇਕ ਭਾਂਤ ਹੈ , ਸਾਵਣ ਭਾਦਰੋਂ ਦੀ ਰੁੱਤ ਵਿਚ ਬੀਜੀਦਾ ਹੈ । ਦੇਖੋ , ‘ ਕੋਰੜ ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 18424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.