ਮੱਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੱਤ ( ਨਾਂ , ਇ ) ਅਕਲ; ਸਿਆਣਪ; ਸਮਝ; ਸੂਝ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੂਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੂਤ ( ਨਾਂ , ਪੁ ) ਮੂਤਰ; ਪਿਸ਼ਾਬ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6845, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੌਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੌਤ ( ਨਾਂ , ਇ ) ਮਿਰਤੂ; ਕਾਲ; ਸਰੀਰਕ ਤੌਰ ’ ਤੇ ਦੁਨੀਆਂ ਤੋਂ ਹਮੇਸ਼ਾਂ ਲਈ ਲੋਪ ਹੋ ਜਾਣ ਦੀ ਹਾਲਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6978, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਤ [ ਅਵ ] ਸ਼ੱਕ ਅਤੇ ਡਰ ਦਾ ਭਾਵ ਪ੍ਰਗਟਾਉਣ ਵਾਲ਼ਾ ਸ਼ਬਦ , ਮਤੇ , ਕਿਤੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6820, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੱਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੱਤ 1 [ ਨਾਂਇ ] ਅਕਲ , ਸਮਝ , ਸੂਝ; ਸਲਾਹ , ਮਸ਼ਵਰਾ , ਨਸੀਹਤ , ਸਿੱਖਿਆ , ਰਾਏ , ਵੋਟ 2 ਧਾਰਮਿਕ ਸੰਪਰਦਾਇ , ਪੰਥ , ਧਰਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6919, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੂਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੂਤ [ ਨਾਂਪੁ ] ਪਿਸ਼ਾਬ , ਮੂਤਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6839, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੌਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੌਤ [ ਨਾਂਇ ] ਕਿਸੇ ਪ੍ਰਾਣੀ ਦੇ ਜੀਵਨ ਤਿਆਗਣ ਦਾ ਭਾਵ , ਮਿਰਤੂ , ਮਰਗ , ਕਾਲ , ਅਕਾਲ ਚਲਾਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6968, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੌਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Death _ ਮੌਤ : ਸਾਧਾਰਨ ਅਰਥਾਂ ਵਿਚ ਮੌਤ ਦਾ ਅਰਥ ਮਨੁੱਖ ਦੀ ਜੀਵਨ ਲੀਲਾ ਸਮਾਪਤ ਹੋਣ ਤੋਂ ਹੈ । ਪਰ ਜਦ ਸਤ ਸਾਲਾਂ ਦੇ ਸਮੇਂ ਲਈ ਕਿਸੇ ਵਿਅਕਤੀ ਦੀ ਕੋਈ ਉਘਸੁੱਘ ਨ ਹੋਵੇ ਅਰਥਾਤ ਉਸ ਬਾਰੇ ਕੁਝ ਨਾ ਸੁਣਿਆ ਗਿਆ ਹੋਵੇ ਅਤੇ ਉਸ ਦੀ ਗ਼ੈਰਹਾਜ਼ਰੀ ਦੀ ਕੋਈ ਵਿਥਿਆ ਨ ਸੁਣੀ ਹੋਵੇ ਤਾਂ ਕਾਨੂੰਨੀ ਕਿਆਸ ਇਹ ਹੁੰਦਾ ਹੈ ਕਿ ਉਹ ਮਰ ਚੁੱਕਾ ਹੈ । ਪਰ ਉਸ ਦੀ ਮੌਤ ਦੇ ਸਹੀ ਸਮੇਂ ਬਾਰੇ ਕੋਈ ਕਿਆਸ ਆਰਾਈ ਨਹੀਂ ਕੀਤੀ ਜਾਂਦੀ । ਜੇ ਉਸਦੀ ਮੌਤ ਦਾ ਕੋਈ ਨਿਸਚਿਤ ਸਮਾਂ ਤੈਅ ਕਰਨਾ ਹੋਵੇ ਤਾਂ ਉਸ ਲਈ ਪੂਰੀ ਅਤੇ ਸਹੀ ਸ਼ਹਾਦਤ ਪੇਸ਼ ਕੀਤੀ ਜਾਣੀ ਚਾਹੀਦੀ ਹੈ । ਇਹ ਸ਼ਹਾਦਤ ਉਸ ਧਿਰ ਦੁਆਰਾ ਪੇਸ਼ ਕੀਤੀ ਜਾਂਦੀ ਹੈ ਜੋ ਉਸ ਦੀ ਮੌਤ ਅਧੀਨ ਕਿਸੇ ਅਧਿਕਾਰ ਦਾ ਦਾਅਵਾ ਕਰਦੀ ਹੋਵੇ ।

            ਕਾਨੂੰਨੀ ਦ੍ਰਿਸ਼ਟੀ ਤੋਂ ਇਹ ਘਟਨਾ ਕਈ ਪੱਖਾਂ ਤੋਂ ਅਹਿਮੀਅਤ ਰੱਖਦੀ ਹੈ । ਇਸ ਸਬੰਧੀ ਪਹਿਲਾ ਸਵਾਲ ਤਾਂ ਇਹ ਹੈ ਕਿ ਕਿਸੇ ਵਿਅਕਤੀ ਦੀ ਮੌਤ ਠੀਕ ਕਿਸ ਸਮੇਂ ਹੋਈ , ਇਹ ਕਿਵੇਂ ਨਿਸਚਿਤ ਕੀਤਾ ਜਾਵੇ । ਅਧਿਕਤਰ ਕਾਨੂੰਨੀ ਪ੍ਰਯੋਜਨਾਂ ਲਈ ਇਹ ਕਿਹਾ ਜਾ ਸਕਦਾ ਹੈ ਕਿ ਮੌਤ ਉਸ ਸਮੇਂ ਹੋਈ ਕਹੀ ਜਾਂਦੀ ਹੈ ਜਦੋਂ ਦਿਲ ਦੀ ਧੜਕਣ , ਨਬਜ਼ ਅਤੇ ਸਾਹ ਰੁਕ ਜਾਣ । ਇਹ ਤੈਅ ਕਰਨਾ ਕਿ ਕੀ ਮੌਤ ਹੋ ਗਈ ਹੈ ਅਤੇ ਠੀਕ ਕਿਸ ਸਮੇਂ ਹੋਈ ਹੈ ਮਿਰਤਕ ਦੇ ਸਰੀਰ ਵਿਚੋਂ ਕੋਈ ਅੰਗ ਕੱਢ ਕੇ ਕਿਸੇ ਹੋਰ ਜ਼ਿੰਦਾ ਵਿਅਕਤੀ ਦੇ ਸਰੀਰ ਵਿਚ ਲਾਉਣ , ਵਿਆਹ ਦਾ ਅੰਤ ਹੋਣ , ਉੱਤਰ ਅਧਿਕਾਰ ਅਤੇ ਵਿਰਾਸਤ ਅਤੇ ਬੀਮੇ ਆਦਿ ਦੇ ਪ੍ਰਯੋਜਨਾ ਲਈ ਅਹਿਮ ਹੈ ।

            ਮੌਤ ਦਾ ਕਾਰਨ ਵੀ ਇਕ ਅਹਿਮ ਤੱਥ ਹੁੰਦਾ ਹੈ । ਕੀ ਮੌਤ ਕੁਦਰਤੀ ਕਾਰਨਾਂ ਕਰਕੇ ਸੀ , ਦੁਰਘਟਨਾ ਕਾਰਨ ਹੈ , ਆਤਮਹੱਤਿਆ ਹੈ ਜਾਂ ਕਤਲ ਕੀਤਾ ਗਿਆ ਹੈ , ਦੀਵਾਨੀ ਅਤੇ ਫ਼ੌਜਦਾਰੀ ਦੇਣਦਾਰੀ ਦੇ ਪੱਖੋਂ ਅਹਿਮ ਗੱਲਾਂ ਹਨ ।

            ਜਿਸ ਵਿਅਕਤੀ ਬਾਰੇ ਇਹ ਨ ਕਿਹਾ ਜਾ ਸਕਦਾ ਹੋਵੇ ਕਿ ਉਸ ਦੀ ਮੌਤ ਹੋ ਗਈ ਹੈ ਜਾਂ ਉਂਜ ਗ਼ਾਇਬ ਹੈ , ਉਸ ਦੀ ਮੌਤ ਦਾ ਕਿਆਸ ਕਰਨ ਲਈ ਕਾਨੂੰਨ ਦੁਆਰਾ ਉਪਬੰਧ ਕੀਤੇ ਜਾਂਦੇ ਹਨ । ਕੁਝ ਨਿਸਚਿਤ ਮੁਦਤ ਬੀਤ ਜਾਣ ਉਪਰੰਤ ਫ਼ਰਜ਼ ਕਰ ਲਿਆ ਜਾਂਦਾ ਹੈ ਕਿ ਉਹ ਮਰ ਗਿਆ ਹੈ , ਪਰ ਇਹ ਜ਼ਰੂਰੀ ਹੈ ਕਿ ਉਸ ਮੁੱਦਤ ਦੇ ਅੰਦਰ ਉਸ ਦੇ ਰਿਸ਼ਤੇਦਾਰਾਂ ਨੂੰ ਉਸ ਦੀ ਕੋਈ ਉਘ ਸੁੱਘ ਨ ਮਿਲੀ ਹੋਵੇ ਅਤੇ ਉਨ੍ਹਾਂ ਨੇ ਉਸ ਦੇ ਜਿਉਂਦੇ ਹੋਣ ਬਾਰੇ ਕੁਝ ਨ ਸੁਣਿਆ ਹੋਵੇ । ਹਿੰਦੂ ਕਾਨੂੰਨ ਅਧੀਨ ਮੁੜ ਵਿਆਹ ਦੇ ਪ੍ਰਯੋਜਨਾਂ ਲਈ ਇਹ ਮੁੱਦਤ ਸਤ ਸਾਲ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6624, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਮਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਤ ( ਸੰ. । ਸੰਸਕ੍ਰਿਤ ਮਤਿ = ਬੁਧੀ ) ੧. ਸੰਕਲਪ , ਸਲਾਹ , ਇਰਾਦਾ

                                            ਦੇਖੋ , ‘ ਮਤਿ ਵੇਲਾ ’

੨. ( ਅ. । ਸੰਸਕ੍ਰਿਤ ਮਾ = ਨਹੀਂ । ਪੁ. ਪੰਜਾਬੀ ਮਤੁ । ਹਿੰਦੀ ਮਤ ) ਨਾ , ਨਹੀਂ । ਯਥਾ-‘ ਮਤੁ ਜਾਣ ਸਹਿ ਗਲੀ ਪਾਇਆ’ ।

੩. ( ਅ. । ਪੰਜਾਬੀ ਮਤ , ਮਤੇ , ਮਤਾਂ ) ਭਲਾ , ਕਿਵੇਂ । ਸ਼ਾਇਦ । ਯਥਾ-‘ ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ’ । ਹੇ ਭਗਵਾਨ! ਮੈਂ ਆਪਣੇ ਆਪ ਕੁਝ ਨਹੀਂ ਕਰ ਸਕਦੀ ਹਾਂ , ਨਾ ਹੀ ਮਨ ਨੂੰ ਭੇਜ ਸਕਦੀ ਹਾਂ । ਅਗੇ ਲਿਖਿਆ ਹੈ-‘ ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ’ । ਅਰਥਾਤ ਹੁਣ ਉਹੋ ਸਮਾਧੀ ਰੂਪ ਨਿੰਦ੍ਰਾ ਭੇਜ ਕਿ ਸ਼ਾਇਦ ਫੇਰ ਤੇਰਾ ਦਰਸ਼ਨ ਕਰਾਂ ।

੪. ਮਸਤ ।                       ਦੇਖੋ , ‘ ਮਤਿ ੨.’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6624, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਮਤੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਤੇ ( ਕ੍ਰਿ. । ਦੇਖੋ , ਮਤੀ ੨. ) ਮਸਤ ਹੋਏ ਹਨ । ਯਥਾ-‘ ਮਤੇ ਸਮੇਵ ਚਰਣੰ’ । ਭਲੀ ਪ੍ਰਕਾਰ ( ਸੰਤਾਂ ਦੇ ) ਚਰਣਾਂ ਵਿਚ ਹੀ ਮਸਤ ਹੋਏ ਹਨ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6624, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਮੂਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮੂਤ ( ਸੰ. । ਸੰਸਕ੍ਰਿਤ ਮੂਤ੍ਰ । ਪੰਜਾਬੀ ਮੂਤ ) ਮੂਤ੍ਰ , ਪੇਸ਼ਾਬ । ਯਥਾ-‘ ਮੂਤ ਪਲੀਤੀ ਕਪੜੁ ਹੋਇ’ । ਕਪੜਾ ਜੋ ਪੇਸ਼ਾਬ ਨਾਲ ਪਲੀਤ ( ਅਪਵਿੱਤ੍ਰ ) ਹੋ ਜਾਵੇ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6624, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.