ਰਤਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਤਨ ( ਨਾਂ , ਪੁ ) 1 ਹੀਰਾ , ਪੰਨਾ ਆਦਿ ਵਡਮੁੱਲਾ ਪੱਥਰ 2 ਦੁੱਧ , ਪੁੱਤ ਆਦਿ ਦੀ ਵਡਮੁੱਲੀ ਦਾਤ 3 ਹਿੰਦੂ ਮਿਥਿਹਾਸ ਅਨੁਸਾਰ ਸਮੁੰਦਰ ਰਿੜਕ ਕੇ ਕੱਢੇ ਗਏ ਚੌਦਾਂ ਵਡਮੁੱਲੇ ਪਦਾਰਥ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3951, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਰਤਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਤਨ [ ਨਾਂਪੁ ] ਇੱਕ ਬਹੁਮੁੱਲਾ ਪੱਥਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3945, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਤਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਰਤਨ ( ਸੰ. । ਸੰਸਕ੍ਰਿਤ ਰਤ੍ਨ । ਪੰਜਾਬੀ ਰਤਨ ) ੧. ਜਵਾਹਰ , ਕੋਈ ਅਮੋਲਕ ਪੱਥਰ *

੨. ਅਮੋਲਕ ਪਦਾਰਥ ਜੋ ਸਮੁੰਦ੍ਰ ਵਿਚੋਂ ਨਿਕਲੇ ਮੰਨਦੇ ਹਨ । ਯਥਾ-‘ ਰਤਨ ਉਪਾਇ ਧਰੇ ਖੀਰੁ ਮਥਿਆ’ ।

੩. ਭਾਵ ਕੋਈ ਸ੍ਰੇਸ਼ਟ ਵਸਤੂ , ਸ਼ੁਭ ਗੁਣ , ਭਗਤੀ

ਦੇਖੋ , ‘ ਰਤਨ ਕੋਠੜੀ’

੪. ਰਤਨ ਮਹਿੰਗੇ ਹੁੰਦੇ ਹਨ , ਇਸ ਕਰਕੇ ਅਮੋਲਕ ਅਰਥ ਬੀ ਹੈ । ਯਥਾ-‘ ਰਤਨ ਜਨਮੁ ਅਪਨੋ ਤੈ ਹਾਰਿਓ’ ।

੫. ਰਤਨ ਦਾ ਭਾਵ -ਵੈਰਾਗ- ਬੀ ਲੈਂਦੇ ਹਨ । ਯਥਾ-‘ ਮਤਿ ਵਿਚਿ ਰਤਨ ਜਵਾਹਰ ਮਾਣਿਕ’ ।

੬. ਗੁਰੂ ਜੀ ਨੇ ਨਾਮ ਨੂੰ ਰਤਨ ਨਾਲ ਉਪਮਾ ਦਿਤੀ ਹੈ । ਯਥਾ-‘ ਰਤਨੁ ਗੁਰੂ ਕਾ ਸਬਦੁ ਹੈ’ । ਤਥਾ-‘ ਰਤਨ ਜਵੇਹਰ ਨਾਮ’ ।

----------

* ਸਮੁੰਦਰ ਵਿਚੋਂ ੧੪ ਰਤਨਾ ਦਾ ਨਿਕਲਨਾ ਪੁਰਾਤਨ ਪ੍ਰਸੰਗ ਹੈ , ਉਥੇ ਮਤਲਬ ੧੪ ਕੀਮਤੀ ਪਦਾਰਥ ਹੈ । ਪਦਾਰਥ , ਇਹ ਹਨ- ੧. ਲਖ਼ਮੀ , ੨. ਰੰਭਾ , ੩. ਵੈਦ , ੪. ਵਿਖ਼ , ੫. ਸੁਰਾ , ੬. ਸੁਧਾ , ੭. ਕਲਪ ਬ੍ਰਿਛ , ੮. ਬਾਲਾ , ੯. ਸੰਖ , ੧੦. ਧਨੁਖ , ੧੧. ਕਾਮਧੇਨੁ , ੧੨. ਗਜਿੰਦ੍ਰ , ੧੩. ਮਣਿ , ੧੪. ਦਿਜਰਾਜ । ਜੌਹਰੀ ਲੋਕ ਨੌਂ ਅਮੋਲਕ ਪੱਥਰਾਂ ਨੂੰ -ਰਤਨ- ਨਾਮ ਹੇਠ ਗਿਣਦੇ ਹਨ- ਹੀਰਾ , ਪੰਨਾਂ , ਲਾਲ ( ਮਾਣਿਕ ) , ਨੀਲਮ , ਪੁਖਰਾਜ , ਲਸਨੀਆਂ , ਗੋਮੇਦ , ਗੁਲੀ ( ਪ੍ਰਵਾਲਾ ) , ਮੋਤੀ , ਇਸਤੋਂ ਘਟੀਆ ੮੪ ਹੋਰ ਹਨ , ਉਨ੍ਹਾਂ ਨੂੰ ਸੰਗ ( ਪੱਥਰ ) ਆਖਦੇ ਹਨ ।

        ਪਦ ਰਤਨ ਦਾ ਕਈ ਵੇਰ ਅਰਥ ਕੇਵਲ-ਮਾਣਿਕ ਯਾ ਲਾਲ-ਹੁੰਦਾ ਹੈ ।

 


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.