ਰਾਏਕੋਟ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਾਏਕੋਟ ( ਨਗਰ ) : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦਾ ਇਕ ਨਗਰ ਜੋ ਰਾਏ ਅਹਿਮਦ ਨੇ ਸੰਨ 1648 ਈ. ਵਿਚ ਆਬਾਦ ਕੀਤਾ ਸੀ । ਇਸ ਦੇ ਪੁੱਤਰ ਰਾਏ ਕਲ੍ਹਾ ( ਕਲ੍ਹਾ ਰਾਏ ) ਦੀ ਗੁਰੂ ਗੋਬਿੰਦ ਸਿੰਘ ਜੀ ਪ੍ਰਤਿ ਅਪਾਰ ਸ਼ਰਧਾ ਸੀ । ਇਸ ਦੀ ਮਾਤਾ ਵੀ ਗੁਰੂ ਜੀ ਦੀ ਬੜੀ ਸਿਦਕਣ ਸੀ । ਗੁਰੂ ਜੀ ਮਾਛੀਵਾੜੇ ਤੋਂ ਮਾਲਵੇ ਤੋਂ ਜਾਂਦੇ ਹੋਇਆਂ ਇਸ ਪਿੰਡ ਕੋਲੋਂ ਲੰਘੇ ਸਨ ਅਤੇ ਪਿੰਡ ਤੋਂ ਬਾਹਰ ਇਕ ਟਾਹਲੀ ਦੇ ਬ੍ਰਿਛ ਹੇਠਾਂ ਠਿਕਾਣਾ ਕੀਤਾ ਸੀ । ਇਥੋਂ ਹੀ ਰਾਏ ਕਲ੍ਹਾ ਨੇ ਆਪਣਾ ਬੰਦਾ ਭੇਜ ਕੇ ਸਰਹਿੰਦ ਤੋਂ ਛੋਟੇ ਸਾਹਿਬਜ਼ਾਦਿਆਂ ਦੇ ਦਰਦਨਾਕ ਅੰਤ ਦੀ ਖ਼ਬਰ ਮੰਗਵਾਈ ਸੀ ।

ਗੁਰੂ ਜੀ ਦੇ ਠਹਿਰਨ ਵਾਲੇ ਸਥਾਨ ਉਤੇ ਪਹਿਲਾਂ ਥੜਾ ਸਾਹਿਬ ਬਣਵਾਇਆ ਗਿਆ । 20ਵੀਂ ਸਦੀ ਦੇ ਸ਼ੁਰੂ ਵਿਚ ਇਥੇ ਗੁਰੂ-ਧਾਮ ਦੀ ਇਮਾਰਤ ਬਣਵਾਈ ਗਈ । ਬਾਦ ਵਿਚ ਉਸ ਇਮਾਰਤ ਵਿਚ ਹੋਰ ਵਿਸਤਾਰ ਹੁੰਦਾ ਰਿਹਾ । ਹੁਣ ਇਕ ਦੀਵਾਨ ਹਾਲ ਅਤੇ ਸਰੋਵਰ ਵੀ ਗੁਰੂ-ਧਾਮ ਦੇ ਪਰਿਸਰ ਵਿਚ ਬਣਾਏ ਜਾ ਚੁਕੇ ਹਨ । ਇਸ ਨੂੰ ‘ ਗੁਰਦੁਆਰਾ ਟਾਹਲੀਆਣਾ ਸਾਹਿਬ’ ਕਿਹਾ ਜਾਂਦਾ ਹੈ ਅਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ , ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ । ਗੁਰੂ ਜੀ ਦੀ ਆਮਦ ਦੀ ਯਾਦ ਵਿਚ 19 , 20 ਅਤੇ 21 ਪੋਹ ਨੂੰ ਹਰ ਸਾਲ ਵੱਡਾ ਧਾਰਮਿਕ ਦੀਵਾਨ ਸਜਦਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.