ਲਾਗ–ਇਨ/ਨਵਾਂ ਖਾਤਾ |
+
-
 
ਰਾਤ

ਰਾਤ (ਸੰ.। ਸੰਸਕ੍ਰਿਤ ਰਾਤ੍ਰੀ। ਪੰਜਾਬੀ ਰਾਤ) ੧. ਦਿਨ ਛਿਪਣ ਤੇ ਮੁੜ ਦਿਨ ਚੜਨ ਦਾ ਵਿਚਲਾ ਸਮਾਂ। ਯਥਾ-‘ਰਾਤਿ ਜਿ ਸੋਵਹਿ ਦਿਨ ਕਰਹਿ ਕਾਮ ’।

੨. ਭਾਵ ਅਵਸਥਾ। ਯਥਾ-‘ਰਾਤਿ ਅਨੇਰੀ ਸੂਝਸਿ ਨਾਹੀ’।

੩. ਭਾਵ ਥੋੜ੍ਹਾ ਸਮਾਂ। ਯਥਾ-‘ਈਹਾ ਬਸਨਾ ਰਾਤਿ ਮੂੜੇ’।

੪. ਰਾਤ ਹਨੇਰਾ ਹੁੰਦਾ ਹੈ, ਚਾਨਣ ਘਟ ਜਾਂਦਾ ਹੈ, ਸੋ ਇਸ ਦਾ ਭਾਵਾਰਥ, ਘੁਸਮਸਾਲਾ, ਹਨੇਰਾ ਬੀ ਹੈ। ਯਥਾ-‘ਓਥੈ ਦਿਹੁ ਐਥੈ ਸਭ ਰਾਤਿ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1479,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਰਾਤੇ

ਰਾਤੇ (ਗੁ.। ਸੰਸਕ੍ਰਿਤ ਰਕ੍ਤ=ਪ੍ਰੇਮੀ। ਰਤਾ=ਲੱਗਾ ਹੋਇਆ। ਪੰਜਾਬੀ ਰੱਤਾ ਤੋਂ ਰਾਤਾ) ੧. ਪ੍ਰੇਮੀ। ਯਥਾ-‘ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ’।

੨. ਰੱਤੇ ਹੋਏ, ਲੱਗੇ ਹੋਏ। ਯਥਾ-‘ਰਾਤੇ ਸਾਚਿ ਹਰਿ ਨਾਮਿ ਨਿਹਾਲਾ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1479,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਰਾਤ

ਰਾਤ [ਨਾਂਇ] ਰਾਤਰੀ, ਰੈਣ , ਸ਼ਬ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1619,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਰਾਤ

Night (ਨਾਇਟ) ਰਾਤ: ਇਹ ਉਹ ਸਮਾਂ ਹੈ ਜਦੋਂ ਸੂਰਜ ਦਿਸਹੱਦੇ (horizon) ਤੋਂ ਹੇਠਾਂ ਹੁੰਦਾ ਹੈ। ਇਸ ਤੋਂ ਵਿਪਰੀਤ ਦਿਨ (day) ਹੁੰਦਾ ਹੈ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1624,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਰਾਤ

ਰਾਤ (ਨਾਂ,ਇ) ਸੂਰਜ ਦੇ ਡੁੱਬਣ ਤੋਂ ਲੈ ਕੇ ਸੂਰਜ ਦੇ ਚੜ੍ਹਨ ਤੱਕ ਦਾ ਸਮਾਂ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1625,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ