ਲਾਗ–ਇਨ/ਨਵਾਂ ਖਾਤਾ |
+
-
 
ਰੁਪੇ

ਰੁਪੇ (ਸੰ.। ਸੰਸਕ੍ਰਿਤ ਰੂਪ੍ਯੰ) ਚਾਂਦੀ। ਯਥਾ-‘ਸੁਇਨੇ ਕੀ ਸੂਈ ਰੁਪੇ ਕਾ ਧਾਗਾ ’। ਸੋਨੇ ਦੀ ਸੂਈ ਚਾਂਦੀ ਦਾ ਧਾਗਾ, ਅੰਤ੍ਰੀਵ ਅਰਥ ਸੁੰਨ ਅਫੁਰ ਦੀ ਸੂਈ ਕੀਤੀ ਹੈ, ਅਰ ਈਸ਼੍ਵਰ ਵਿਚ ਚਿੱਤ ਦਾ ਰੋਪਨਾ ਇਹੋ ਰੁਪੇ ਦਾ ਧਾਗਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2893,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਰੂਪ

ਰੂਪ (ਸੰ.। ਸੰਸਕ੍ਰਿਤ ਰੂਪੰ=ਸੂਰਤ, ਸੁੰਦਰਤਾ , ਅਸਲੀਅਤ ਯਾ ਫਿਤਰਤ) ੧. ਆਕਾਰ, ਇਹ ਪਦ -ਨਿਰਾਕਾਰ- ਦੇ ਉਲਟ ਅਰਥ ਪ੍ਰਗਟ ਕਰਦਾ ਹੈ। ਯਥਾ-‘ਰੂਪ ਕਰੇ ਕਰਿ ਵੇਖੈ ਵਿਗਸੈ’।

੨. ਸੂਰਤ , ਸ਼ਕਲ। ਯਥਾ-‘ਰੂਪੁਰੇਖਰੰਗੁ ਕਿਛੁ’।

੩. ਸੁੰਦਰਤਾ। ਯਥਾ-‘ਰੂਪ ਹੀਨ ਬੁਧਿ ਬਲ ਹੀਨੀ’।

੪. ਕਿਸੇ ਸ਼ੈ ਦਾ ਅਸਲੀ ਆਪਾ , ਵਜੂਦ। ਯਥਾ-‘ਰੂਪੁ ਸਤਿ ਜਾ ਕਾ ਸਤਿ ਅਸਥਾਨੁ ’।

੫. ਸਦਰਸ਼ਤਾ, ਉਹੋ ਜਿਹਾ, ਜਿਵੇਂ ਅਗਨ ਤਪਤ ਲੋਹਾ ਅੱਗ ਦਾ ਰੂਪ ਹੈ ਹੂੑਬੑਹੂ। ਯਥਾ-‘ਗੁਰ ਨਾਨਕ ਦੇਵ ਗੋਵਿੰਦ ਰੂਪ’। ਤਥਾ-‘ਰੂਪ ਰਾਮ ਤਿਹ ਜਾਨੁ’।

੬. ਸੁੰਦਰਤਾ ਵਾਲੇ ਪਦਾਰਥ। ਯਥਾ-‘ਰੂਪ ਧੂਪ ਸੋਗੰਧਤਾ ਕਾਪਰ ਭੋਗਾਦਿ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2893,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਰੋਪੈ

ਰੋਪੈ (ਕ੍ਰਿ.। ਸੰਸਕ੍ਰਿਤ ਰੋਪਨੰ=ਗੱਡਨਾ, ਖੜਾ ਕਰਨਾ) ਇਸਥਿਤ ਕਰੇ। ਯਥਾ-‘ਗਗਨ ਮੰਡਲ ਮਹਿ ਰੋਪੈ ਥੰਮ ’। ਭਾਵ ਦਸਮ ਦੁਆਰ ਵਿਚ ਬ੍ਰਿਤੀ ਨੂੰ ਟਿਕਾਵੋ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2893,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਰੂਪ

ਰੂਪ [ਨਾਂਪੁ] ਸ਼ਕਲ, ਸੂਰਤ , ਆਕਾਰ, ਮੁਹਾਂਦਰਾ; ਸੁੰਦਰਤਾ , ਖ਼ੂਬਸੂਰਤੀ; ਢੰਗ , ਵਿਧੀ, ਤਰੀਕਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3167,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਰੂਪ

ਰੂਪ (ਨਾਂ,ਪੁ) ਸ਼ਕਲ; ਸੂਰਤ; ਸੁਹੱਪਣ; ਮੁਹਾਂਦਰਾ; ਖ਼ੂਬਸੂਰਤੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3172,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ