ਲਾਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਾਲ ( ਨਾਂ , ਪੁ ) 1 ਕੀਮਤੀ ਮੋਤੀ 2 ਪਿਆਰਾ ਬੱਚਾ; ਪੁੱਤਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5109, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਲਾਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਾਲ ( ਵਿ , ਪੁ ) 1 ਸੁਰਖ਼; ਸੂਹਾ; ਰੱਤਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5108, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਲਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਾਲ [ ਨਾਂਪੁ ] ਲਾਲ ਰੰਗ ਦਾ ਇੱਕ ਹੀਰਾ; ਬਹੁਤ ਕੀਮਤੀ ਹੋਣ ਦਾ ਭਾਵ; ਬੱਚਾ , ਪੁੱਤਰ , ਬੇਟਾ; ਸੁਰਖ਼ , ਸੂਹਾ , ਰੱਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5096, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਲਾਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਲਾਲ ( ਗੁ. । ਸੰਸਕ੍ਰਿਤ ਲਲ = ਖੇਲਨਾ , ਲਾਡ ਕਰਨਾ ; ਚਾਹੁਣਾ । ਧਾਤੂ ਲਡੑ = ਬਿਲਾਸੇ । ਹਿੰਦੀ ਲਾਲ । ਪੰਜਾਬੀ ਲਾਲ ) ੧. ਲਾਲਨ * , ਪਿਆਰਾ । ਯਥਾ-‘ ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ’ । ਸਚੇ ਦੇ ਭੈ ਵਿਖੇ ਜੋ ਵੱਸੀ ਹੈ ਸੋਈ ( ਲਾਲ ) ਪ੍ਯਾਰੇ ਨਾਲ ਰਤੀ ਹੈ , ਅਤੇ ਉਸੇ ( ਭਾਇ ਰਤੀ ) ਪ੍ਰੇਮਣ ਦਾ ਰੰਗ ( ਰਾਸਿ ) ਸੱਚਾ ਹੈ । ( ੳ ) ਪੁਤ੍ਰ । ( ਅ ) ਪਤੀ , ਪ੍ਰਿਯਾ । ਯਥਾ-‘ ਲਾਲਿ ਰਤੀ ਲਾਲੀ ਭਈ’ । ਪਤੀ ਵਿਚ ਰੰਗੀ ਹੋਈ । ( ੲ ) ਮਿੱਤ੍ਰ , ਸੱਜਨ । ਯਥਾ-‘ ਮੇਰੇ ਲਾਲ ਜੀਉ’ । ( ਸ ) ਭਾਵ ਵਿਚ ਪਰਮੇਸਰ ਅਰਥ ਬੀ ਲਗਦਾ ਹੈ । ਯਥਾ-‘ ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ’ ।

੨. ( ਫ਼ਾਰਸੀ ਲਅ਼ਲ ) * ਮਾਣਕ , ਇਕ ਪ੍ਰਕਾਰ ਦਾ ਵਲਮੁੱਲਾ ਰਤਨ ,

ਜੋ ਕਰੜਾਈ ਤੇ ਮੁਲ ਵਿਚ ਹੀਰੇ ਨਾਲੋਂ ਦੂਸਰੇ ਦਰਜੇ ਹੁੰਦਾ ਹੈ , ਅਰ ਲਾਲ ਰੰਗ ਹਲਕੇ ਤੇ ਗੂੜੇ ਦਾ ਹੁੰਦਾ ਹੈ , ਸਭ ਤੋਂ ਕੀਮਤੀ ਕਿਰਮਚੀ ਰੰਗ ਦਾ ਹੁੰਦਾ ਹੈ । ਲਾਲ ਹੀਰੇ ਤੋਂ ਅਮੋਲਕ ਭੀ ਹੁੰਦੇ ਹਨ । ਭਾਵ ਵਿਚ-

( ੳ ) ਸੁੰਦਰ , ਸੁਹਣਾ । ( ਅ ) ਅਮੋਲਕ ।               ਦੇਖੋ , ‘ ਰੰਗ ਮਹਲ ’

੧. ( ਪੰਜਾਬੀ ) 2  ਲਾਲ ਰੰਗ ਵਾਲਾ , ਰੱਤਾ , ਗੁਲਾਨਾਰ । ਯਥਾ-‘ ਲਾਲੁ ਗੁਲਾਲੁ ਗਹਬਰਾ’ । ਤਥਾ-‘ ਲਾਲ ਰੰਗੁ ਤਿਸ ਕਉ ਲਗਾ ’ ।

ਦੇਖੋ , ‘ ਰੰਗ ਮਹਲ’

੪. ਪੱਕਾ ਲਾਲ ਰੰਗ , ਜੈਸੇ ਮਜੀਠ ਦਾ ਹੁੰਦਾ ਹੈ , ਸੂਹਾ ਰੰਗ ਕੱਚਾ ਹੁੰਦਾ ਹੈ । ਯਥਾ-‘ ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ’ ।

੫. ( ਪੰਜਾਬੀ ਲਾਰ ਦਾ ਲਾਲ ) * ਰੱਸੀ । ਯਥਾ-‘ ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ’ । ਇਸ ਤੁਕ ਵਿਚ ਲਾਲ ਦਾ ਅਰਥ ਮਾਸ ਭੀ ਕਰਦੇ ਹਨ , ਕਿਉਂਕਿ ਮਾਸ ਲਾਲ ਹੁੰਦਾ ਹੈ । ਭਾਵ ਇਹ ਕਿ ਜਾਲ ਵਿਚ ਫਸਿਆ ਮਾਸ ਅਰਥਾਤ ਮੱਛੀ , ਪਰ ਮੱਛੀ ਪਹਿਲਾਂ ਗਿਣ ਆਏ ਹਨ-‘ ਆਪੇ ਮਾਛੀ ਮਛੁਲੀ ’ । ਦੂਸਰੇ ਏਥੇ ਮੱਛੀ ਦਾ ਜ਼ਿਕਰ ਹੈ , ਮੱਛੀ ਦਾ ਮਾਸ ਅਕਸਰ ਕਰਕੇ ਚਿੱਟਾ ਹੁੰਦਾ ਹੈ ।

----------

* ਸੰਸਕ੍ਰਿਤ -ਲਾਲਨ- ਦੇ ਅਰਥ ਹਨ ਪ੍ਯਾਰ ਕਰਨਾ । ਹਿੰਦੀ ਵਿਚ ਲਾਲਨ ਦੇ ਅਰਥ ਹਨ -ਪ੍ਯਾਰਾ- । ਇਸੇ ਲਾਲਨ ਦੀ ਦੇਸ਼ ਭਾਸ਼ਾਵਾਂ ਵਿਚ -ਲਾਲ- ਸੰਖੇਪ ਮਾਤ੍ਰ ਰਹਿ ਗਿਆ ਜਾਪਦਾ ਹੈ ।

----------

* ਮਾਲੂਮ ਹੁੰਦਾ ਹੈ ਕਿ -ਲਾਲ- ਪਦ ਪੰਜਾਬੀ ਹੈ ਤੇ ਇਕ -ਮਾਣਕ- ਨਾਮੇ ਰਤਨ ਦਾ ਨਾਮ ਹੈ । ਉਸ ਦਾ ਰੰਗ ਕਿਉਂਕਿ ਰਤਾ ਹੁੰਦਾ ਹੈ ਇਸ ਕਰ ਕੇ ਇਸ ਦਾ ਅਰਥ ਰੱਤਾ ਰੋਗ ਬੀ ਹੋ ਗਿਆ । ਫ਼ਾਰਸੀ ਵਿਚ -ਲਾਲ- ਪਦ ਹਿੰਦੁਸਤਾਨ ਤੋਂ ਗਿਆ ਹੈ ਤੇ -ਲਾਅਲ- ਪਦ ਉਨ੍ਹਾਂ ਨੇ ਇਸੇ ਹਿੰਦੀ ਪਦ ਦਾ ਮੁਅਰਬ [ ਅ਼ਰਬੀ ਵਿਚ ਬਨਾਵਟੀ ਰੂਪ ] ਆਪ ਬਨਾਯਾ ਹੈ : ਫ਼ਾਰਸੀ ਵਿਚ ਲਾਲਹ ਦਾ ਅਰਥ , ਪੋਸਤ ਦੇ ਲਾਲ ਫੁਲ ਦਾ ਬੀ ਹੈ ਜੋ ਬਾਹਰੋਂ ਲਾਲ ਅੰਦਰੋਂ ਜ਼ਰਾ ਕਾਲੇ ਕਾਲੇ ਦਾਗ ਦਾ ਹੁੰਦਾ ਹੈ ।

----------

* ਇਥੇ ਲਾਲ ਦਾ ਅਰਥ ਜੇ ਉਹ ਮਾਸ ਕੀਤਾ ਜਾਏ ਜੋ ਗੰਡੋਏ ਆਦਿਕਾਂ ਦਾ ਕੁੰਡੀ ਨੂੰ ਲਾਕੇ ਮਛੀ ਫੜਦੇ ਹਨ , ਤਾਂ ਸ਼ੰਕਾ ਇਹ ਹੈ , ਕਿ ਜ਼ਿਕਰ ਜਾਲ ਦਾ ਹੈ , ਕੁੰਡੀ ਦਾ ਨਹੀਂ । ਜੇ ਮਰਹਟੀ ਜ਼ਬਾਨ ਦੇ -ਲਲਲਾੑ- ਪਦ ਨੂੰ ਇਸ ਦਾ ਮੂਲ ਸਮਝੀਏ ਤਾਂ ਬੀ ਨਹੀਂ ਢੁਕਦਾ , ਕਿਉਂਕਿ -ਲਲਲਾੑ- ਦਾ ਅਰਥ ਹੈ ਭਿਤੀ ਤੇ ਭਿਤੀ ਕੁੰਡੀ ਨੂੰ ਲਗਦੀ ਹੈ , ਜਾਲ ਵਿਚ ਭਿਤੀ ਨਹੀਂ ਲਾਈਦੀ ਤੇ ਪਾਠ ਹੈ-‘ ਅੰਦਰ ਲਾਲ’ , -ਅੰਦਰ- ਪਦ ਵਿਸ਼ੇਸ਼ ਕਰਕੇ ਮਣਕੇ ਵਲ ਜਾਂਦਾ ਹੈ । ਜੇ ਲਾਲ ਦਾ ਅਰਥ ‘ ਸੁਰਖ’ ਨਾਮੇ ਪੰਛੀ ਕੀਤਾ ਜਾਏ ਤਾ ‘ ਜਾਲ ਮਣਕੜਾ’ ਦਾ ਅਰਥ ਫੋਰ ਪੰਛੀ ਫੜਨ ਵਾਲਾ ਜਾਲ ਚਾਹੀਏ । ਪ੍ਰਸੰਗ ਮਛੀ , ਮਾਛੀ ਤੇ ਮਛੀ ਵਾਲੇ ਜਾਲ ਦਾ ਹੈ । ‘ ਜਾਲ ਮਣਕੜਾ’ ਕਹਿਕੇ ਆਖਦੇ ਹਨ ‘ ਆਪੇ ਅੰਦਰ ਲਾਲ’ ਭਾਵ ਕਿ ਮਣਕੇ ਦੇ ਅੰਦਰ ਜੋ ਲਾਲ ਹੈ , ਸੋ ਆਪੇ ਹੈ ਤੇ ਮਣਕੇ ਦੇ ਅੰਦਰ ਰੱਸੀ ਹੁੰਦੀ ਹੈ ਸੋ ਲਾਲੁ -ਲਾਰ- ਰੱਸੀ ।

ਪਰੰਪਰਾ ਦੀਆਂ ਕਹਾਣੀਆਂ ( Folk lore ) ਵਿਚ ਮੱਛੀ ਦੇ ਪੇਟ ਵਿਚੋਂ ਲਾਲ ਨਿਕਲ ਪੈਣ ਦੇ ਜ਼ਿਕਰ ਭੀ ਆਉਂਦੇ ਹਨ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4780, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.