ਲਿਖਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਿਖਤ [ ਨਾਂਇ ] ਲੇਖ ਕਹਾਣੀ ਆਦਿ ਕੋਈ ਰਚਨਾ [ ਵਿਸ਼ੇ ] ਲਿਖਿਆ ਹੋਇਆ , ਲਿਖੇ ਹੋਏ ਰੂਪ ਵਿੱਚ ਹਾਸਲ , ਲਿਖਿਆ ਗਿਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1631, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਲਿਖਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Instrument _ ਲਿਖਤ : ਕੋਰਟ ਫ਼ੀਸ ਐਕਟ , 1870 ਦੀ ਧਾਰਾ 7 ( 10-ੳ ) ਅਨੁਸਾਰ ‘ ਲਿਖਤ’ ਵਿਚ ਲਿਖਤੀ ਰੂਪ ਵਿਚ ਰਸਮੀ ਜਾਂ ਕਾਨੂੰਨੀ ਦਸਤਾਵੇਜ਼ ਸ਼ਾਮਲ ਹਨ । ਸਪਸ਼ਟ ਹੈ ਕਿ ‘ ਵਸੀਅਤ ’ ਇਸ ਵਿਚ ਆ ਜਾਂਦੀ ਹੈ ।

            ਸਟੈਂਪ ਐਕਟ 1899 ਦੀ ਧਾਰਾ 2 ( 14 ) ਵਿਚ ‘ ਲਿਖਤ’ ਦੀ ਪਰਿਭਾਸ਼ਾ ਦਿੰਦਿਆਂ ਕਿਹਾ ਗਿਆ ਹੈ ਕਿ ਇਸ ਵਿਚ ਹਰੇਕ ਉਹ ਦਸਤਾਵੇਜ਼ ਸ਼ਾਮਲ ਹੈ ਜਿਸ ਦੁਆਰਾ ਕੋਈ ਅਧਿਕਾਰ ਜਾਂ ਦੇਣਦਾਰੀ ਸਿਰਜੀ , ਮੁੰਤਕਿਲ ਕੀਤੀ , ਸੀਮਤ ਕੀਤੀ , ਵਿਸਤ੍ਰਿਤ ਕੀਤੀ , ਖ਼ਤਮ ਕੀਤੀ ਜਾਂ ਕਲਮਬੰਦ ਕੀਤੀ ਜਾਂਦੀ ਹੈ ।

            ਭਾਵੇਂ ‘ ਲਿਖਤ’ ਵਿਚ ਲਿਖਤੀ ਰੂਪ ਵਿਚ ਰਸਮੀ ਜਾਂ ਕਾਨੂੰਨੀ ਦਸਤਾਵੇਜ਼ ਸ਼ਾਮਲ ਹਨ , ਪਰ ਪ੍ਰਵਿਧਾਨ ਉਸ ਵਿਚ ਨਹੀਂ ਆਉਂਦੇ , ਪਰ ਇਹ ਤਦ ਜੇ ਕਿਸੇ ਐਕਟ ਵਿਚ ਉਸ ਆਸ਼ੇ ਦੀ ਪ੍ਰਵਿਧਾਨਕ ਪਰਿਭਾਸ਼ਾ ਨ ਹੋਵੇ ।

            ਆਮ ਤੌਰ ਤੇ ਲਿਖਤ ਵਿਚ ਵਿਲੇਖ , ਵਸੀਅਤ ਅਤੇ ਐਵਾਰਡ ਸ਼ਾਮਲ ਹੁੰਦੇ ਹਨ । ਕੁਝ ਸੂਰਤਾਂ ਵਿਚ ਅਦਾਲਤ ਦੀ ਡਿਗਰੀ ਵੀ ਇਸ ਵਿਚ ਸ਼ਾਮਲ ਸਮਝੀ ਜਾਂਦੀ ਹੈ ।

            ਉਮਾ ਜੀ ਕੇਸ਼ੋ ਮੇਸ਼ ਰਾਮ ਬਨਾਮ ਰਾਧਕਾ ਬਾਈ ( ਏ ਆਈ ਆਰ 1986 ਐਸ ਸੀ 1272 ) ਅਨੁਸਾਰ ਲਿਖਤ ਦਾ ਮਤਲਬ ਹੈ ਕੋਈ ਅਜਿਹੀ ਲਿਖਤ ਜੋ ਯਥਾਰੀਤੀ ਕੀਤੀ ਗਈ ਹੋਵੇ ।

            ਸਾਧਾਰਨ ਤੌਰ ਤੇ ਲਿਖਤ ਦਾ ਮਤਲਬ ਧਿਰਾਂ ਦੁਆਰਾ ਤਕਮੀਲ ਕੀਤੇ ਦਸਤਾਵੇਜ਼ ਤੋਂ ਹੁੰਦਾ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਲਿਖਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਲਿਖਤ ( ਸੰ. । ਸੰਸਕ੍ਰਿਤ ਲਿਖਿਤ ) ੧. ਲੇਖ , ਲਿਖੀ ਸ਼ੈ ।

੨. ਕਰਮਾਂ ਦੀ ) ਲਿਖਤ ( ਅਨੁਸਾਰ ) , ਲਿਖੇ ਮੂਜਬ । ਯਥਾ-‘ ਪੂਰਬਿ ਲਿਖਤ ਲਿਖੇ ਗੁਰੁ ਪਾਇਆ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.