ਲਾਗ–ਇਨ/ਨਵਾਂ ਖਾਤਾ |
+
-
 
ਲੋਅ

ਲੋਅ (ਸੰ.। ਸੰਸਕ੍ਰਿਤ ਧਾਤੂ ਲੋਕੑ=ਦੇਖਦਾ। ਸੰਸਕ੍ਰਿਤ ਲੋਕ। ਪ੍ਰਾਕ੍ਰਿਤ ਲੋਅ। ਪੁ. ਪੰਜਾਬੀ ਲੋਅ, ਲੋਆ, ਲੋਇ) ਲੋਕ। ਯਥਾ-‘ਤਿਥੈ ਲੋਅ ਲੋਅ ਆਕਾਰ’। ਤਥਾ-‘ਸੈਲ ਲੋਅ ਜਿਨਿ ਉਧਰਿਆ’ ਸਾਰੇ ਲੋਕ ਜਿਸ ਨੇ ਉਧਾਰੇ ਹਨ। ਅਥਵਾ ਪੱਥਰ ਵਤ ਭਾਰੇ ਪਾਪੀ ਲੋਕ ਜਿਸ ਨਾਮ ਨੇ ਤਾਰੇ ਹਨ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1885,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਲੌਅ

Lough (ਲੌਅ) ਲੌਅ: ਆਇਰਸ਼ ਭਾਸ਼ਾ ਵਿੱਚ ਤਾਜ਼ੇ ਪਾਣੀ ਦੀ ਝੀਲ ਜਾਂ ਸਮੁੰਦਰੀ ਤੰਗ ਖਾੜੀ ਵਾਸਤੇ ਵਰਤਿਆ ਜਾਂਦਾ ਹੈ। ਜੋ ਧਰਾਤਲ ਅੰਦਰ ਦਾਖ਼ਲ ਹੋਈ ਹੋਵੇ। ਲੋਅ ਸਵਿਲੇ (Lough Swilly) ਉਲੇਖਣਯੋਗ ਮਿਸਾਲ ਹੈ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1902,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਲੇਅ

ਲੇਅ [ਨਾਂਪੁ] ਕੱਚੀ ਕੰਧ ਆਦਿ’ਤੇ ਲਾਈ ਹੋਈ ਲੇਂਬੀ, ਲਿਉੜ, ਲੇ; ਕੰਧ ਤੋਂ ਉਤਰਿਆ ਹੋਇਆ ਖਲੇਪੜ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1903,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਲੋਅ

ਲੋਅ [ਨਾਂਇ] ਪੱਛਮ ਤੋਂ ਵਗਣ ਵਾਲ਼ੀ ਗਰਮ ਰੁੱਤ ਦੀ ਹਵਾ , ਲੂ; ਲਾਟ , ਚਾਨਣ, ਰੋਸ਼ਨੀ, ਪ੍ਰਕਾਸ਼

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1938,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਲੋਅ

ਲੋਅ (ਨਾਂ,ਇ) 1 ਦੀਵੇ ਦੀ ਲਾਟ 2 ਸੂਰਜ ਦੀ ਰੋਸ਼ਨੀ; ਪ੍ਰਕਾਸ਼ 3 ਦੀਵੇ ਦੀ ਲਾਟ ਤੋਂ ਬਣਿਆ ਕੱਜਲ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1943,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਲੈਅ

ਲੈਅ : ਲੈਅ ਭਾਸ਼ਾ ਉਚਾਰਨ ਵਿੱਚ ਰਵਾਨਗੀ ਨਾਲ ਸੰਬੰਧਿਤ ਸੰਕਲਪ ਹੈ। ਇਸ ਨੂੰ ਸਮੁੰਦਰ ਦੀਆਂ ਲਹਿਰਾਂ ਨਾਲ ਜੋੜ ਕੇ ਵੀ ਸਮਝਿਆ ਜਾ ਸਕਦਾ ਹੈ। ਜਿਵੇਂ ਸਮੁੰਦਰ ਵਿੱਚ ਉੱਠਦੀਆਂ ਲਹਿਰਾਂ ਸ਼ੁਰੂ ਹੋ ਕੇ ਅਖੀਰ ਟੁੱਟਣ ਤੱਕ ਇੱਕ ਰਵਾਨਗੀ ਰੱਖਦੀਆਂ ਹਨ, ਪਰ ਜ਼ਰੂਰੀ ਨਹੀਂ ਹਰ ਲਹਿਰ ਦੀ ਰਵਾਨਗੀ ਇੱਕੋ ਜਿਹੀ ਹੋਵੇ। ਲੈਅ ਇੱਕ ਉਚਾਰਨ-ਖੰਡ ਵਿੱਚ ਰਵਾਨਗੀ ਹੁੰਦੀ ਹੈ ਪਰ ਆਮ ਬੋਲ-ਚਾਲ ਵਿੱਚ ਹਰ ਉਚਾਰਨ-ਖੰਡ ਇੱਕੋ ਲਹਿਜੇ ਜਾਂ ਰਵਾਨਗੀ ਨਾਲ ਨਹੀਂ ਬੋਲਿਆ ਜਾਂਦਾ। ਸਗੋਂ ਇਸ ਵਿੱਚ ਅਨੇਕਤਾ ਅਤੇ ਭਿੰਨਤਾ ਹੁੰਦੀ ਹੈ। ਇਹ ਤੱਥ ਵਾਰਤਕ ਅਤੇ ਕਾਵਿ-ਲੈਅ ਵਿੱਚ ਵਖਰੇਵੇਂ ਨੂੰ ਦਰਸਾਉਂਦਾ ਹੈ। ਕਵਿਤਾ ਇੱਕ ਖ਼ਾਸ ਲੈਅ ਦੇ ਦੁਹਰਾਉ ਵੱਲ ਵਧਦੀ ਹੈ ਜਦ ਕਿ ਵਾਰਤਕ ਵਿੱਚ ਇਸ ਪ੍ਰਕਿਰਿਆ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਨਹੀਂ ਕੀਤਾ ਜਾਂਦਾ। ਪਰ ਇਹ ਇੱਕ ਤੱਥ ਹੈ ਕਿ ਲੈਅ ਭਾਸ਼ਾ ਉਚਾਰਨ ਦਾ ਜ਼ਰੂਰੀ ਅੰਸ਼ ਹੈ-ਭਾਵੇਂ ਭਾਸ਼ਾ ਵਾਰਤਕ ਰੂਪ ਵਿੱਚ ਹੋਵੇ ਅਤੇ ਭਾਵੇਂ ਕਾਵਿ-ਰੂਪ ਵਿੱਚ।

     ਭਾਸ਼ਾ ਦੇ ਉਚਾਰਨ ਪੱਖ ਨਾਲ ਸੰਬੰਧਿਤ ਧੁਨੀ-ਸ਼ਾਸਤਰ ਅਤੇ ਪਿੰਗਲ (Prosody) ਵਿੱਚ ਆਮ ਤੌਰ ਤੇ ਲੈਅ ਦੇ ਸੰਕਲਪ ਦੀ ਵਰਤੋਂ ਸ੍ਵਰਾਂ ਨੂੰ ਬਲ ਦੇ ਕੇ ਉਚਾਰਨ ਜਾਂ ਬਲ ਨਾ ਦੇ ਕੇ ਉਚਾਰਨ ਦੀ ਤਰਤੀਬ ਵਾਸਤੇ ਕੀਤੀ ਜਾਂਦੀ ਹੈ। ਲੈਅ ਦਾ ਸੰਬੰਧ ਬਲ ਦਿੱਤੇ ਅਤੇ ਬਿਨਾਂ ਬਲ ਤੋਂ ਉਚਾਰ-ਖੰਡਾਂ ਦੀ ਵਿਸ਼ੇਸ਼ ਤਰਤੀਬ ਅਤੇ ਰਵਾਨਗੀ ਦੇ ਭਾਅ ਨਾਲ ਹੈ।

     ਇੱਕ ਸੁਚੇਤ ਲੇਖਕ ਜਾਂ ਬੁਲਾਰਾ ਆਪਣੀ ਲੈਅ ਇਸ ਤਰ੍ਹਾਂ ਵਿਉਂਤਦਾ ਹੈ ਕਿ ਜੋ ਉਹ ਕਹਿੰਦਾ ਹੈ ਉਸ ਦੀ ਅਭਿਵਿਅਕਤੀ ਵਿੱਚ ਵਾਧਾ ਕਰੇ। ਇਸ ਲਈ ਲੈਅ ਦੀ ਵਰਤੋਂ ਅਤੇ ਇਸ ਦੇ ਪ੍ਰਭਾਵ ਹਰ ਸਥਿਤੀ ਵਿੱਚ ਇੱਕੋ ਤਰ੍ਹਾਂ ਨਹੀਂ ਆ ਕੇ ਜਾ ਸਕਦੇ-ਕਿਤੇ ਲੈਅ ਦੀ ਇੱਕੋ ਤਰਤੀਬ ਨੂੰ ਦੁਹਰਾਉਣਾ ਅਸਰ ਭਰਪੂਰ ਹੁੰਦਾ ਹੈ, ਜਦ ਕਿ ਕਿਸੇ ਦੂਜੀ ਸਥਿਤੀ ਵਿੱਚ ਇਹ ਦੁਹਰਾਉ ਨਾਂਹ ਪੱਖੀ ਅਸਰ ਕਰਦਾ ਹੈ। ਇਸੇ ਲਈ ਕਵਿਤਾ ਦੇ ਪਰੰਪਰਾਗਤ (ਤੁਕਾਂਤ) ਰੂਪ ਵਿੱਚ ਲੈਅ ਦਾ ਕਿਸੇ ਖ਼ਾਸ ਤਰਤੀਬ ਵਿੱਚ ਦੁਹਰਾਉ ਚੰਗਾ ਗੁਣ ਹੈ। ਇਸ ਦਾ ਅਰਥ ਹੈ ਕਿ ਕਵਿਤਾ ਕਿਸੇ ਵਿਸ਼ੇਸ਼ ਛੰਦ ਅਨੁਸਾਰ ਹੋਵੇ, ਜਿਵੇਂ ਇੱਕ ਉਚਾਰ-ਖੰਡ ਬਲ ਨਾਲ ਦੂਜਾ ਬਲ ਤੋਂ ਬਿਨਾਂ ਦੀ ਤਰਤੀਬ ਨੂੰ ਦੁਹਰਾਇਆ ਜਾਵੇ ਜਾਂ ਇਸ ਦੇ ਉਲਟ ਕਰਮ ਨੂੰ ਦੁਹਰਾਇਆ ਜਾਵੇ ਜਾਂ ਲਗਾਤਾਰ ਦੋ ਬਲ ਨਾਲ ਅਤੇ ਇੱਕ ਬਲ ਤੋਂ ਬਿਨਾਂ ਉਚਾਰ-ਖੰਡਾਂ ਦੀ ਤਰਤੀਬ ਜਾਂ ਇਸ ਤੋਂ ਉਲਟ ਤਰਤੀਬ ਨੂੰ ਦੁਹਰਾਇਆ ਜਾਵੇ। ਪਰ ਇਹ ਤਰਤੀਬ ਅਤੇ ਸੰਭਾਵਨਾ ਹਰ ਭਾਸ਼ਾ ਵਿੱਚ ਜ਼ਰੂਰੀ ਨਹੀਂ ਇੱਕੋ ਤਰ੍ਹਾਂ ਵਾਪਰੇ। ਇਸ ਲਈ ਕਿਸੇ ਵੀ ਮੂਲ ਪਾਠ ਵਿੱਚ ਛੰਦ ਦੀ ਵਰਤੋਂ ਯਕੀਨਣ ਲੈਅ ਪੈਦਾ ਕਰਦੀ ਹੈ ਪਰ ਕਿਸੇ ਪਾਠ ਦੇ ਲੈਅਬੱਧ ਹੋਣ ਲਈ ਛੰਦ ਜ਼ਰੂਰੀ ਸ਼ਰਤ ਨਹੀਂ। ਖੁੱਲ੍ਹੀ ਕਵਿਤਾ ਅਤੇ ਸਾਰਤਕ ਅਜਿਹੇ ਮੂਲ ਪਾਠ ਸਿਰਜਦੇ ਹਨ, ਜੋ ਸਿਧਾਂਤਿਕ ਤੌਰ ਤੇ ਕਿਸੇ ਵੀ ਮੀਟਰ ਬੱਧ ਵਿਉਂਤਬੰਦੀ ਦੀ ਵਰਤੋਂ ਨਹੀਂ ਕਰਦੇ। ਫਿਰ ਵੀ ਲੈਅ ਇਹਨਾਂ ਦਾ ਅਨਿੱਖੜਵਾਂ ਅੰਗ ਹੁੰਦੀ ਹੈ ਅਤੇ ਇਹ ਆਮ ਤੌਰ ਤੇ ਸੁਮੇਲ ਇੱਕਸੁਰਤਾ ਅਤੇ ਧੁਨੀ ਦੀ ਵਿਧੀ ਨਾਲ ਆਪਸੀ ਸੰਬੰਧ ਦਾ ਮਾਧਿਅਮ ਹੁੰਦੀ ਹੈ।

     ਇਸ ਤਰ੍ਹਾਂ ਤੁਕਾਂਤਿਕ ਕਵਿਤਾ ਵਿੱਚ ਲੈਅ ਨੂੰ ਮੀਟਰ ਦੇ ਨਮੂਨੇ ਨਾਲ ਨਿਰਧਾਰਿਤ ਕੀਤਾ ਜਾਂਦਾ ਹੈ ਜਦ ਕਿ ਵਾਰਤਕ ਅਤੇ ਖੁੱਲ੍ਹੀ ਕਵਿਤਾ ਵਿੱਚ ਇਹ ਕੁਦਰਤੀ ਬੋਲੀ ਨਾਲ ਲਗਪਗ ਮਿਲਦੇ-ਜੁਲਦੇ ਰੂਪ ਵਿੱਚ ਉਚਾਰ-ਖੰਡਾਂ ਦੀ ਤਰਤੀਬ ਦਾ ਪ੍ਰਭਾਵ ਹੁੰਦੀ ਹੈ। ਆਮ ਤੌਰ ਤੇ ਵਾਰਤਕ ਵਿੱਚ ਲੈਅ ਵਾਕ-ਵਿਉਂਤਬੰਦੀ ਅਨੁਸਾਰ ‘ਵਾਕ-ਅੰਸ਼ ਸਮੂਹਾਂ ਦੀ ਤਰਤੀਬ’ ਵਿੱਚੋਂ ਪੈਦਾ ਹੁੰਦੀ ਹੈ। ਇਸ ਨੂੰ ਬੋਲ-ਚਾਲ ਵਿੱਚ ਬੋਲਣ ਸਮੇਂ ਕੁਝ ਵਕਫ਼ਾ ਜਾਂ ਅੰਤਰਾਲ ਅਤੇ ਲਿਖਤ ਵਿੱਚ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਰਾਹੀਂ ਪ੍ਰਗਟਾਇਆ ਜਾਂਦਾ ਹੈ। ਅਸਲ ਵਿੱਚ ਵਾਰਤਕ ਲੈਅ ਦੇ ਵਿਸ਼ਲੇਸ਼ਣ ਲਈ ਵਾਕਾਂਸ਼ ਨੂੰ ਮੁਢਲੀ ਇਕਾਈ ਮੰਨਿਆ ਜਾ ਸਕਦਾ ਹੈ।

     ਕਾਵਿ-ਕਲਾ ਨੂੰ ਘੜਨ ਵਾਲੇ ਜਾਂ ਆਕਾਰ ਦੇਣ ਵਾਲੇ ਤਿੰਨ ਸਿਧਾਂਤਾਂ ਵਿੱਚੋਂ ਲੈਅ ਇੱਕ ਹੈ। ਇਹ ਅੰਦਰੂਨੀ ਵਿਚਾਰ ਜਾਂ ਅਰਥ ਆਧਾਰਿਤ ਅਤੇ ਬਾਹਰੀ ਹੋ ਸਕਦੀ ਹੈ। ਮੀਟਰ ਅਤੇ ਧੁਨੀ ਆਧਾਰਿਤ ਅਲੰਕਾਰ ਕਿਸੇ ਕਾਵਿ-ਰੂਪ ਦੀ ਬਾਹਰੀ ਲੈਅ ਨਾਲ ਸੰਬੰਧਿਤ ਹੁੰਦੇ ਹਨ।

ਲੇਖਕ : ਸੁਖਦੇਵ ਸਿੰਘ,     ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,     ਹੁਣ ਤੱਕ ਵੇਖਿਆ ਗਿਆ : 2049,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/20/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ