ਲੋਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੋਕ ( ਨਾਂ , ਪੁ ) ਖਲਕਤ; ਜਨਤਾ; ਜਨ ਸਮੂਹ; ਪ੍ਰਜਾ; ਆਮ ਲੋਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6808, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਲੋਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੋਕ [ ਨਾਂਪੁ ] ਲੁਕਾਈ , ਪਰਜਾ , ਖ਼ਲਕਤ , ਅਵਾਮ; ਸੰਸਾਰ , ਦੁਨੀਆ , ਸ੍ਰਿਸ਼ਟੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6797, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਲੋਕ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲੋਕ : ‘ ਲੋਕ’ ਦਾ ਅਰਥ ਹੈ ਸੰਸਾਰ ਦਾ ਹਿੱਸਾ ਜਾਂ ਭਾਗ । ਇਸ ਨੂੰ ‘ ਭੁਵਨ’ ਵੀ ਕਿਹਾ ਜਾਂਦਾ ਹੈ । ਪੁਰਾਣ-ਸਾਹਿਤ ਵਿਚ ਸਾਧਾਰਣ ਤੌਰ ’ ਤੇ ਲੋਕਾਂ ਦੀ ਗਿਣਤੀ ਤਿੰਨ ਮੰਨੀ ਜਾਂਦੀ ਹੈ— ਸਵਰਗ , ਪ੍ਰਿਥਵੀ ਅਤੇ ਪਾਤਾਲਪਰ ਵਿਸ਼ੇਸ਼ ਤੌਰ’ ਤੇ ਇਨ੍ਹਾਂ ਦੀ ਗਿਣਤੀ ਚੌਦਾਂ ਕੀਤੀ ਗਈ ਹੈ । ਇਨ੍ਹਾਂ ਵਿਚੋਂ ਸੱਤ ਉਪਰ ਦੇ ਲੋਕ ਇਹ ਹਨ— ਭੂਲੋਕ , ਭੂਵ : ਲੋਕ , ਸ੍ਵ : ਲੋਕ , ਮਹਲੋਕ , ਜਨਲੋਕ , ਤਪੋਲੋਕ ਅਤੇ ਸਤੑਯਲੋਕ । ਸੱਤ ਹੇਠਾਂ ਦੇ ਲੋਕ ਇਹ ਹਨ— ਅਤਲ-ਲੋਕ , ਵਿਤਲ-ਲੋਕ , ਸੁਤਲ-ਲੋਕ , ਰਸਾਤਲ-ਲੋਕ , ਤਲਾਤਲ-ਲੋਕ , ਮਹਾਤਲ- ਲੋਕ ਅਤੇ ਪਾਤਾਲ-ਲੋਕ । ਸਾਮੀ ਧਰਮਾਂ ਵਾਲਿਆਂ ਨੇ ਚੌਦਾਂ ਤਬਕਾਂ ਦੀ ਕਲਪਨਾ ਕੀਤੀ ਹੈ । ਗੁਰਬਾਣੀ ਵਿਚ ਲੱਖਾਂ ਪਾਤਾਲਾਂ , ਲੱਖਾਂ ਆਕਾਸ਼ਾਂ ਦੀ ਗੱਲ ਕੀਤੀ ਮਿਲਦੀ ਹੈ— ਪਾਤਾਲਾ ਪਾਤਾਲ ਲਖ ਅਗਾਸਾ ਅਗਾਸ ( ਜਪੁਜੀ ) । ਕਬੀਰ ਜੀ ਨੇ ਇਨ੍ਹਾਂ ਚੌਦਾਂ ਲੋਕਾਂ ਵਿਚ ਪਰਮਾਤਮਾ ਦੀ ਵਿਆਪਤੀ ਦਸੀ ਹੈ— ਚਉਦਸਿ ਚਉਦਹ ਲੋਕ ਮਝਾਰਿ ਰੋਮ ਰੋਮ ਮਹਿ ਬਸਹਿ ਮੁਰਾਰਿ ( ਗੁ.ਗ੍ਰੰ.344 ) ।

ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ ਨੂੰ ਵੀ ‘ ਲੋਕ’ ਕਿਹਾ ਜਾਂਦਾ ਹੈ । ‘ ਸ਼ਿਵ-ਪੁਰਾਣ’ ( 10/12-16 ) ਵਿਚ ਇਨ੍ਹਾਂ ਲੋਕਾਂ ਦਾ ਵਿਵਰਣ ਇਸ ਪ੍ਰਕਾਰ ਹੈ । ਪ੍ਰਿਥਵੀ ਦੇ ਉਪਰ ਦੇ ਲੋਕ ਦਾ ਨਾਂ ‘ ਸੂਰਜ-ਲੋਕ’ ਹੈ । ਚੰਦ੍ਰਮਾ ਦੀ ਤਪਸਿਆ ਤੋਂ ਜਦੋਂ ਸ਼ਿਵ ਪ੍ਰਸੰਨ ਹੋਇਆ ਤਾਂ ਉਸ ਦੇ ਚੰਦ੍ਰਮਾ ਨੂੰ ਸੂਰਜ-ਲੋਕ ਤੋਂ ਇਕ ਲੱਖ ਯੋਜਨ ਉਪਰ ‘ ਚੰਦ੍ਰ ਲੋਕ’ ਦਿੱਤਾ । ਚੰਦ੍ਰ-ਲੋਕ ਤੋਂ ਤਿੰਨ ਲੱਖ ਯੋਜਨ ਉਪਰ ‘ ਨਛੱਤ੍ਰ- ਲੋਕ’ ਦੀ ਸਥਾਪਨਾ ਕੀਤੀ । ਉਸ ਵਿਚ ਦਕੑਸ਼ ਪ੍ਰਜਾ-ਪਤੀ ਦੀਆਂ ਕੰਨਿਆਵਾਂ ਰਹਿੰਦੀਆਂ ਸਨ ਜੋ ਸ਼ਿਵ ਨੂੰ ਆਪਣਾ ਪਤੀ ਬਣਾਉਣਾ ਲੋਚਦੀਆਂ ਸਨ । ਸ਼ਿਵ ਨੇ ਚੰਦ੍ਰਮਾ ਨੂੰ , ਆਪਣਾ ਰੂਪ , ਪ੍ਰਦਾਨ ਕਰਕੇ ਉਨ੍ਹਾਂ ਕੰਨਿਆਵਾਂ ਦਾ ਪਤੀ ਬਣਾਇਆ । ਉਸ ਤੋਂ ਦੋ ਲੱਖ ਯੋਜਨ ਉਪਰ ‘ ਸ਼ੁਕ੍ਰ-ਲੋਕ’ ਹੈ । ਉਸ ਤੋਂ ਉਪਰ ‘ ਬੁੱਧ-ਲੋਕ’ ਹੈ । ਚੰਦ੍ਰਮਾ ਨੇ ਬ੍ਰਿਹਸਪਤੀ ਦੀ ਪਤਨੀ ਤਾਰਾ ਤੋਂ ਜਿਸ ਪੁੱਤਰ ਨੂੰ ਪ੍ਰਾਪਤ ਕੀਤਾ , ਉਸ ਦਾ ਨਾਂ ਬੁੱਧ ਸੀ । ਉਸ ਤੋਂ ਉਪਰ ‘ ਭੌਮ-ਲੋਕ’ ਅਤੇ ਭੌਮ-ਲੋਕ ਦੇ ਉਪਰ ‘ ਬ੍ਰਿਹਸਪਤੀ ਲੋਕ’ ਹੈ । ‘ ਛਨਿਚਰ-ਲੋਕ’ ਇਸ ਤੋਂ ਵੀ ਉਪਰ ਹੈ । ਛਨਿਚਰ ਸੂਰਜ ਅਤੇ ਛਾਯਾ ਦਾ ਪੁੱਤਰ ਸੀ । ਛਨਿਚਰ-ਲੋਕ ਤੋਂ ਉਪਰ ਕ੍ਰਮਵਾਰ ਸਪਤਰਿਸ਼ੀ-ਲੋਕ , ਧ੍ਰੁਵ-ਲੋਕ , ਮਹ-ਲੋਕ , ਜਨ-ਲੋਕ , ਤਪ-ਲੋਕ , ਸਤੑਯ- ਲੋਕ ਆਦਿ ਸਥਿਤ ਹਨ । ਕਬੀਰ ਜੀ ਨੇ ਇਨ੍ਹਾਂ ਲੋਕਾਂ ਵਲ ਸੰਕੇਤ ਕੀਤਾ ਹੈ— ਇੰਦ੍ਰ ਲੋਕ ਸਿਵ ਲੋਕਹਿ ਜੈਬੋ ਓਛੇ ਤਪ ਕਰਿ ਬਾਹੁਰਿ ਐਬੋ ( ਗੁ.ਗ੍ਰੰ.692 ) ।

ਸਿੱਖ ਧਰਮ ਵਿਚ ‘ ਲੋਕ’ ਦੀਆਂ ਪਰੰਪਰਾਗਤ ਅਤੇ ਪੌਰਾਣਿਕ ਮਾਨਤਾਵਾਂ ਨੂੰ ਭਾਵੇਂ ਸਵੀਕ੍ਰਿਤੀ ਪ੍ਰਾਪਤ ਨਹੀਂ ਹੈ , ਪਰ ਸਵਰਗ ਅਤੇ ਪਾਤਾਲ ਦੀਆਂ ਗੱਲਾਂ ਆਮ ਜੀਵਨ ਵਿਚ ਪ੍ਰਚਲਿਤ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.